ਐਤਵਾਰ, 20 ਮਈ, 2012

ਸ਼ਬਦ ਜਾਲ: ‘AISSF’

1984 ਦੇ ਪੀੜਤ ਸਯੰਕਤ ਰਾਸ਼ਟਰ ਅੱਗੇ ‘ਨਸਲਕੁਸ਼ੀ ਪਟੀਸ਼ਨ’ ਦਾਇਰ ਕਰਨਗੇ

1984 ਦੇ ਪੀੜਤ ਸਯੰਕਤ ਰਾਸ਼ਟਰ ਅੱਗੇ ‘ਨਸਲਕੁਸ਼ੀ ਪਟੀਸ਼ਨ’ ਦਾਇਰ ਕਰਨਗੇ

ਸ਼੍ਰੀ ਅੰਮ੍ਰਿਤਸਰ, ਪੰਜਾਬ (20 ਮਈ 2012): ਜਿਥੇ ਅੱਜ ਜੂਨ 1984 ਵਿਚ ਸ਼ਹੀਦ ਹੋਏ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲੇ, ਸ਼ਹੀਦ ਭਾਈ ਅਮਰੀਕ ਸਿੰਘ ਸਾਬਕਾ ਪ੍ਰਧਾਨ ਏ ਆਈ ਐਸ ਐਸ ਐਫ, ਸ਼ਹੀਦ ਜਨਰਲ ਸੁਬੇਗ ਸਿੰਘ ਤੇ ਅਨੇਕਾਂ ਹੋਰ ਸ਼ਹੀਦ ਸਿੰਘਾਂ ਦੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ ਗਿਆ ਉਥੇ ਹੀ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਤੇ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਤੇ ਹਦਾਇਤਾਂ ਤਹਿਤ ਸਯੰਕਤ ਰਾਸ਼ਟਰ ਅੱਗੇ ਦਾਇਰ ਕੀਤੀ ਜਾਣ ਵਾਲੀ ਨਸਲਕੁਸ਼ੀ ਪਟੀਸ਼ਨ ਦੇ ਸਮਰਥਨ ਵਿਚ ਦਸ ਲੱਖ ਦਸਤਖਤ ਇਕੱਠੇ ਕਰਨ ਲਈ ‘1984 ਹਾਂ ਨਸਲਕੁਸ਼ੀ ਹੈ’ ਲਹਿਰ ਦੀ ਸ਼ੁਰੂਆਤ ਕੀਤੀ ਹੈ।

‘ਹੋਂਦ-ਚਿੱਲੜ’ ਯਾਦਗਾਰ ਬਣਾਉਣ ਲਈ ਸਿੱਖਸ ਫ਼ਾਰ ਜਸਟਿਸ ਤੇ ਫ਼ੈਡਰੇਸ਼ਨ (ਪੀਰਮੁਹੰਮਦ) ਯਤਨਸ਼ੀਲ

‘ਹੋਂਦ-ਚਿੱਲੜ’ ਯਾਦਗਾਰ ਬਣਾਉਣ ਲਈ ਸਿੱਖਸ ਫ਼ਾਰ ਜਸਟਿਸ ਤੇ ਫ਼ੈਡਰੇਸ਼ਨ (ਪੀਰਮੁਹੰਮਦ) ਯਤਨਸ਼ੀਲ

ਚੰਡੀਗੜ੍ਹ (18 ਅਪ੍ਰੈਲ, 2012): ਨਵੰਬਰ 1984 ਵਿਚ ਵਾਪਰੇ ਸਿੱਖ ਕਤਲੇਆਮ ਦੇ ਗਵਾਹ ਹਰਿਆਣਾ ਦੇ ਪਿੰਡ ‘ਹੋਂਦ-ਚਿੱਲੜ’ ਦੇ ਖੰਡਰਾਂ ਨੂੰ ਕਾਇਮ ਰੱਖਣ ਅਤੇ ਪਿੰਡ ਵਿਚ ਸ਼ਹੀਦ ਹੋਏ ਸਿੱਖਾਂ ਦੀ ਯਾਦਗਾਰ ਬਣਾਉਣ ਲਈ ਸਿੱਖਸ ਫ਼ਾਰ ਜਸਟਿਸ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਲਗਾਤਾਰ ਯਤਨਸ਼ੀਲ ਹਨ। ਇਹ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰਮੁਹੰਮਦ ਨੇ ਕੀਤਾ ਹੈ।

ਸੱਜਣ ਕੁਮਾਰ ਦੇ ਖਿਲਾਫ ਕਤਲ ਦਾ ਇਕ ਹੋਰ ਕੇਸ ਦਰਜ ਕੀਤਾ ਜਾਵੇ

ਸੱਜਣ ਕੁਮਾਰ ਦੇ ਖਿਲਾਫ ਕਤਲ ਦਾ ਇਕ ਹੋਰ ਕੇਸ ਦਰਜ ਕੀਤਾ ਜਾਵੇ

ਚੰਡੀਗੜ੍ਹ, (26 ਅਪ੍ਰੈਲ 2012): ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪੀਰਮੁਹੰਮਦ) ਅਤੇ ਸਿਖਸ ਫਾਰ ਜਸਟਿਸ ਨੇ ਮੰਗ ਕੀਤੀ ਹੈ ਕਿ ਗੁਰਚਰਨ ਸਿੰਘ ਰਿਸ਼ੀ, ਸੰਤੋਖ ਸਿੰਘ ਅਤੇ ਸੋਹਨ ਸਿੰਘ ਕੋਹਲੀ ਦੇ ਕਤਲਾਂ ਵਿਚ ਨਿਭਾਈ ਭੂਮਿਕਾ ਲਈ ਕਾਂਗਰਸੀ ਆਗੂ ਸੱਜਣ ਕੁਮਾਰ ਦੇ ਖਿਲਾਫ ਸੀ ਬੀ ਆਈ ਨੂੰ ਕਤਲ ਦਾ ਇਕ ਹੋਰ ਕੇਸ ਦਰਜ ਕਰਨਾ ਚਾਹੀਦਾ ਹੈ। 01 ਨਵੰਬਰ 1984 ਨੂੰ ਗੁਲਾਬ ਬਾਗ ਕਾਲੋਨੀ, ਪਿੰਡ ਨਵਾਦਾ ਨਜਫਗੜ੍ਹ ਨਵੀਂ ਦਿੱਲੀ ਦੇ ਵਾਸੀ ਰਿਸ਼ੀ ਨੂੰ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਭੜਕਾਈ ਹੋਈ ਭੀੜ ਨੇ ਇਕ ਸੜਦੇ ਹੋਏ ਟਰੱਕ ਵਿਚ ਸੁੱਟ ਦਿੱਤਾ ਸੀ। ਬੁਰੀ ਤਰਾਂ ਸੜ ਜਾਣ ਕਾਰਨ ਰਿਸ਼ੀ 25 ਸਾਲ ਤਕ ਮੰਜੇ ’ਤੇ ਪਿਆ ਰਿਹਾ ਤੇ ਆਖਿਰ ਫਰਵਰੀ 2009 ਨੂੰ ਦਸ ਤੋੜ ਗਿਆ। ਇਸੇ ਤਰਾਂ ਰਿਸ਼ੀ ਦੇ ਘਰ ’ਤੇ ਕੀਤੇ ਹਮਲੇ ਦੌਰਾਨ ਉਸ ਨੂੰ ਮਿਲਣ ਆਏ ਬੁਲੰਦਸ਼ਹਿਰ ਯੂ ਪੀ ਦੇ ਉਸ ਦੇ ਚਾਚਾ ਸੰਤੋਖ ਸਿੰਘ ਨੂੰ ਵੀ ਮਾਰ ਦਿੱਤਾ ਗਿਆ ਸੀ।

ਸਿੱਖ ਨਸਲਕੁਸ਼ੀ 1984 ਦੇ ਦੋਸ਼ੀ ਦੀ ਰਿਹਾਈ ਖਿਲਾਫ ਦਿੱਲੀ ਵਿਚ ਇਨਸਾਫ ਰੈਲੀ 16 ਫਰਵਰੀ ਨੂੰ

ਸਿੱਖ ਨਸਲਕੁਸ਼ੀ 1984 ਦੇ ਦੋਸ਼ੀ ਦੀ ਰਿਹਾਈ ਖਿਲਾਫ ਦਿੱਲੀ ਵਿਚ ਇਨਸਾਫ ਰੈਲੀ 16 ਫਰਵਰੀ ਨੂੰ

ਚੰਡੀਗੜ੍ਹ (13 ਫਰਵਰੀ 2012): ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਐਲਾਨ ਕੀਤਾ ਹੈ ਕਿ ਉਹ ਨਵੰਬਰ 1984 ਦੌਰਾਨ ਕਈ ਸਿਖਾਂ ਨੂੰ ਕਤਲ ਕਰਨ ਦੇ ਦੋਸ਼ੀ ਕਿਸ਼ੋਰੀ ਲਾਲ ਦੀ ਸਜ਼ਾ ਘਟਾਉਣ ਵਿਰੁੱਧ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਇਸ ਫੈਸਲੇ ਨੂੰ ਚੁਣੌਤੀ ਦੇਵੇਗੀ। ਇੱਥੇ ਦਸਣਯੋਗ ਹੈ ਕਿ ਦਿੱਲੀ ਦੇ ਲੈਫਟੀਨੈਂਟ ਗਵਰਨਰ ਤੇਜਿੰਦਰ ਖੰਨਾ ਨੇ ਸੈਂਟੈਂਸ ਰਿਵਿਊ ਬੋਰਡ (ਐਸ ਆਰ ਬੀ) ਦੀ ਸਿਫਾਰਿਸ਼ ’ਤੇ ਕਿਸ਼ੋਰੀ ਲਾਲ ਦੀ ਉਮਰ ਕੈਦ ਦੀ ਸਜ਼ਾ ਨੂੰ ਘਟਾ ਦਿੱਤਾ ਹੈ। ਪੁਰਬੀ ਦਿੱਲੀ ਦੇ ਤਿਰਲੋਕਪੁਰੀ ਇਲਾਕੇ ਦਾ ਰਹਿਣ ਵਾਲੇ ਕਸਾਈ ਕਿਸ਼ੋਰੀ ਲਾਲ ਨੂੰ ਨਵੰਬਰ 1984 ਦੌਰਾਨ ਕਈ ਸਿਖਾਂ ਦੇ ਕਤਲ ਲਈ ਅਦਾਲਤ ਨੇ 7 ਵਾਰ ਮੌਤ ਦੀ ਸਜ਼ਾ ਸੁਣਾਈ ਹੈ।

ਬਾਦਲ ਨੂੰ ‘ਪੰਥ ਰਤਨ’ ਦੇਣ ਦਾ ਪੀਰ ਮੁਹੰਮਦ ਵਲੋਂ ਵਿਰੋਧ

ਬਾਦਲ ਨੂੰ ‘ਪੰਥ ਰਤਨ’ ਦੇਣ ਦਾ ਪੀਰ ਮੁਹੰਮਦ ਵਲੋਂ ਵਿਰੋਧ

ਚੰਡੀਗੜ੍ਹ (30 ਨਵੰਬਰ, 2011): ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਹੈ ਕਿ ਸਿਆਸੀ ਆਗੂ ਪ੍ਰਕਾਸ਼ ਸਿੰਘ ਬਾਦਲ ਨੂੰ ‘ਪੰਥ ਰਤਨ’ ਦੇਣ ਦੀ ਬਜਾਏ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੂੰ ‘ਪੰਥ ਰਤਨ’ ਨਾਲ ਨਿਵਾਜਿਆ ਜਾਵੇ। ਆਪਣੇ ਸਮੁੱਚੇ ਸਿਆਸੀ ਜੀਵਨ ਵਿਚ ਬਾਦਲ ਨੇ ਸਿਆਸੀ ਲਾਹਾ ਲੈਣ ਲਈ ਹਮੇਸ਼ਾ ਸਿਖੀ ਸਿਧਾਂਤਾਂ ਦੀ ਉਲੰਘਣਾ ਕੀਤੀ ਹੈ।

ਅਡਵਾਨੀ ਦੀ ਰਥ ਯਾਤਰਾ ’ਚ ਵਿਘਨ ਪਾਏਗੀ ਸਿੱਖ ਫ਼ੈਡਰੇਸ਼ਨ

ਅਡਵਾਨੀ ਦੀ ਰਥ ਯਾਤਰਾ ’ਚ ਵਿਘਨ ਪਾਏਗੀ ਸਿੱਖ ਫ਼ੈਡਰੇਸ਼ਨ

ਨਵੀਂ ਦਿੱਲੀ, (14 ਨਵੰਬਰ 2011): ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਐਲਾਨ ਕੀਤਾ ਹੈ ਕਿ ਉਹ 16 ਨਵੰਬਰ ਨੂੰ ਭਾਜਪਾ ਦੇ ਸੀਨੀਅਰ ਆਗੂ ਐਲ.ਕੇ. ਅਡਵਾਨੀ ਦੀ ਰੱਥ ਯਾਤਰਾ ਜਦੋਂ ਚੰਡੀਗੜ੍ਹ ’ਚ ਦਾਖਲ ਹੋਏਗੀ ਤਾਂ ਉਹ ਵਿਘਨ ਪਾਏਗੀ, ਕਿਉਂਕਿ ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ ’ਤੇ ਭਾਰਤ ਸਰਕਾਰ ਦੀ ਫੌਜੀ ਕਾਰਵਾਈ ਵਿਚ ਭਾਜਪਾ ਆਗੂਆਂ ਦੀ ਸਰਗਰਮ ਭੂਮਿਕਾ ਰਹੀ ਹੈ। ਸਿੱਖ ਫੈਡਰੇਸ਼ਨ ਪੰਜਾਬ, ਅਡਵਾਨੀ ਦੀ ਇਸ ਯਾਤਰਾ ਵਿਚ ਵਿਘਨ ਪਾਉਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਸਿਮਰਨਜੀਤ ਸਿੰਘ ਮਾਨ ਦੀ ਯੋਜਨਾ ਦਾ ਸਮਰਥਨ ਕਰੇਗੀ।

ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਵਲੋਂ ਹੋਂਦ ਚਿਲੜ ਵਿਖੇ ਸਿਖ ਨਸਲਕੁਸ਼ੀ ਯਾਦਗਾਰ ਦੀ ਅਰੰਭਤਾ

ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਵਲੋਂ ਹੋਂਦ ਚਿਲੜ ਵਿਖੇ ਸਿਖ ਨਸਲਕੁਸ਼ੀ ਯਾਦਗਾਰ ਦੀ ਅਰੰਭਤਾ

ਹੋਂਦ ਚਿਲੜ (11ਨਵੰਬਰ 2011) -ਐਸ ਏ ਡੀ (ਬਾਦਲ) ਦੇ ਕੰਟਰੋਲ ਵਾਲੀ ਐਸ ਜੀ ਪੀ ਸੀ ਨੇ ਹੋਂਦ ਚਿਲੜ ਵਿਖੇ ਸਿਖ ਨਸਲਕੁਸ਼ੀ ਯਾਦਗਾਰ ਬਣਾਉਣ ਦੀ ਕੋਈ ਲੋੜ ਨਾ ਸਮਝੀ ਜਿਸ ਤੋਂ ਬਾਅਦ ਅੱਜ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਨਵੰਬਰ 1984ਸਿਖ ਨਸਲਕੁਸ਼ੀ ਦੇ ਸੈਕੜੇ ਪੀੜਤਾਂ ਦੀ ਹਾਜ਼ਰੀ ਵਿਚ ਹੋਂਦ ਚਿਲੜ ਵਿਖੇ ਸਿਖ ਨਸਲਕੁਸ਼ੀ ਯਾਦਗਾਰ ਦੀ ਅਰੰਭਤਾ ਕਰ ਦਿੱਤੀ ਹੈ। ਇਸ ਸਬੰਧ ਵਿਚ ਅੱਜ ਹੋਂਦ ਚਿਲੜ ਵਿਖੇ ਨਿਸ਼ਾਨ ਸਾਹਿਬ ਲਹਿਰਾਇਆ ਗਿਆ ਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਕਾਰ ਸੇਵਾ ਦੀ ਸ਼ੁਰੂਆਤ ਕੀਤੀ ਗਈ। ਹੋਂਦ ਪਿੰਡ ਦੀ ਪੰਚਾਇਤ ਨੇ ਗੁਰਦੁਆਰਾ ਸਾਹਿਬ ਤੇ ਸਿਖ ਨਸਲਕੁਸ਼ੀ ਯਾਦਗਾਰ ਉਸਾਰਨ ਲਈ ਜ਼ਮੀਨ ਦਾਨ ਕੀਤੀ ਹੈ। ਇੱਥੇ ਦਸਣਯੋਗ ਹੈ ਕਿ ੬ ਮਾਰਚ ੨੦੧੧ ਨੂੰ ਹੋਂਦ ਚਿਲੜ ਵਿਖੇ ਸਿਖ ਨਸਲਕੁਸ਼ੀ ਯਾਦਗਾਰ ਦੀ ਉਸਾਰੀ ਦਾ ਨੀਂਹ ਪੱਥਰ ਸ੍ਰੀ

ਹੋਂਦ ਚਿਲੜ ਵਿਖੇ ‘ਸਿਖ ਨਸਲਕੁਸ਼ੀ ਯਾਦਗਾਰ’ ਦੀ ਉਸਾਰੀ ਦਾ ਕੰਮ ੧੦ ਨਵੰਬਰ ਤੋਂ ਸ਼ਰੂ ਹੋਵੇਗਾ

ਹੋਂਦ ਚਿਲੜ ਵਿਖੇ ‘ਸਿਖ ਨਸਲਕੁਸ਼ੀ ਯਾਦਗਾਰ’ ਦੀ ਉਸਾਰੀ ਦਾ ਕੰਮ ੧੦ ਨਵੰਬਰ ਤੋਂ ਸ਼ਰੂ ਹੋਵੇਗਾ

ਚੰਡੀਗੜ੍ਹ (5 ਨਵੰਬਰ 2011): ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਐਲਾਨ ਕੀਤਾ ਹੈ ਕਿ ਹੋਂਦ ਚਿਲੜ ਵਿਖੇ ਸਿਖ ਨਸਲਕੁਸ਼ੀ ਯਾਦਗਾਰ ਦੀ ਉਸਾਰੀ ਦਾ ਕੰਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ 10 ਨਵੰਬਰ ਨੂੰ ਸ਼ੁਰੂ ਕੀਤਾ ਜਾਵੇਗਾ।

1984 ’ਚ ਅਡਵਾਨੀ ਨੇ ਚੰਦੂ ਵਾਲਾ ਰੋਲ ਨਿਭਾਇਆ: ਪੀਰ ਮੁਹੰਮਦ

1984 ’ਚ ਅਡਵਾਨੀ ਨੇ ਚੰਦੂ ਵਾਲਾ ਰੋਲ ਨਿਭਾਇਆ: ਪੀਰ ਮੁਹੰਮਦ

ਬਠਿੰਡਾ (15 ਅਕਤੂਬਰ, 2011 -ਕਿਰਪਾਲ ਸਿੰਘ ): ਭਾਜਪਾ ਆਗੂ ਐਲ ਕੇ ਅਡਵਾਨੀ ਨੇ ਆਪਣੀ ਕਿਤਾਬ ‘ਮਾਈ ਕੰਟਰੀ ਮਾਈ ਲਾਈਫ’ ਵਿਚ ਬੜੇ ਮਾਣ ਨਾਲ ਇਸ ਗਲ ਨੂੰ ਮੰਨਿਆ ਹੈ ਕਿ ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ ’ਤੇ ਭਾਰਤ ਸਰਕਾਰ ਵਲੋਂ ਫੌਜੀ ਕਾਰਵਾਈ ਉਨ੍ਹਾਂ ਵਲੋਂ ਜੋਰ ਪਾਉਣ ’ਤੇ ਹੀ ਕੀਤੀ ਗਈ ਸੀ। ਅਡਵਾਨੀ ਦਾ ਇਹ ਇਕਬਾਲੀਆ ਬਿਆਨ ਇਹ ਸਬੂਤ ਦੇਣ ਲਈ ਕਾਫੀ ਹੈ ਕਿ ਜਿਸ ਤਰ੍ਹਾਂ ਚੰਦੂ ਨੇ ਮੌਕੇ ਦੇ ਹਾਕਮ ਜਹਾਂਗੀਰ ਕੋਲ ਚੁਗਲੀਆਂ ਕਰਕੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਈ ਯੋਗਦਾਨ ਪਾਇਆ ਸੀ

ਪੀਰ ਮੁਹੰਮਦ ਦੀ ਜਥੇਬੰਦੀ ਐਲ ਕੇ ਅਡਵਾਨੀ ਦੀ ਰਥ ਯਾਤਰਾ ਨੂੰ ਪੰਜਾਬ ਵਿਚ ਦਾਖਲ ਹੋਣ ਤੋਂ ਰੋਕੇਗੀ

ਪੀਰ ਮੁਹੰਮਦ ਦੀ ਜਥੇਬੰਦੀ ਐਲ ਕੇ ਅਡਵਾਨੀ ਦੀ ਰਥ ਯਾਤਰਾ ਨੂੰ ਪੰਜਾਬ ਵਿਚ ਦਾਖਲ ਹੋਣ ਤੋਂ ਰੋਕੇਗੀ

ਮੋਗਾ (14 ਅਕਤੂਬਰ 2011): ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਨੇ ਐਲਾਨ ਕੀਤਾ ਹੈ ਕਿ ਐਲ ਕੇ ਅਡਵਾਨੀ ਦੀ ਰਥ ਯਾਤਰਾ ਨੂੰ ਪੰਜਾਬ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਪਿਛਲੀਆਂ ਯਾਤਰਾਵਾਂ ਦੌਰਾਨ ਧਾਰਮਿਕ ਘਟਗਿਣਤੀਆਂ ਦੇ ਖਿਲਾਫ ਹਿੰਸਾ ਭੜਕਾਉਣਾ ਤੇ ਫਿਰਕੂ ਹਿੰਸਾ ਫੈਲਾਉਣਾ ਅਡਵਾਨੀ ਦਾ ਇਤਿਹਾਸ ਰਿਹਾ ਹੈ।

ਇਸ਼ਤਿਹਾਰ

ਸਿੱਖ ਸਿਆਸਤ @ YOUTUBE

Recent Posts