ਐਤਵਾਰ, 20 ਮਈ, 2012

ਸ਼ਬਦ ਜਾਲ: ‘Akal Takhat’

ਦਲ ਖਾਲਸਾ ਦੇ ਮੁਖੀ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਇਨਸਾਫ ਲਈ ਸੰਯੁਕਤ ਰਾਸ਼ਟਰ ਅੱਗੇ ਲਾਈ ਗੁਹਾਰ

ਦਲ ਖਾਲਸਾ ਦੇ ਮੁਖੀ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਇਨਸਾਫ ਲਈ ਸੰਯੁਕਤ ਰਾਸ਼ਟਰ ਅੱਗੇ ਲਾਈ ਗੁਹਾਰ

ਅੰਮ੍ਰਿਤਸਰ ( 3 ਨਵੰਬਰ, 2011 ): ਸ. ਧਾਮੀ ਅੱਜ ਪਾਰਟੀ ਦੇ ਯੂਥ ਵਿੰਗ “ਸਿੱਖ ਯੂਥ ਆਫ ਪੰਜਾਬ” ਵਲੋਂ ਕੀਤੇ ਗਏ ਰੋਸ ਮੁਜਾਹਰੇ ਵਿਚ ਬੋਲ ਰਹੇ ਸਨ। ਸਿੱਖ ਯੂਥ ਆਫ ਪੰਜਾਬ ਵਲੋਂ 27 ਵਰ੍ਹੇ ਪਹਿਲਾਂ ਵਾਪਰੇ ਹੌਲਨਾਕ ਸਾਕੇ ਵਿਰੁਧ ਰੋਹ ਪ੍ਰਗਟਾਉਣ ਲਈ ਅੱਜ ਸ਼ਹਿਰ ਅੰਦਰ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਜਥੇਬੰਦੀ ਵਲੋਂ ਮਤਾ ਪਾਸ ਕਰਕੇ ਯੂ.ਐਨ.ਓ. ਨੂੰ ਅਪੀਲ ਕੀਤੀ ਗਈ ਕਿ ਉਹ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਵੇ। ਜਥੇਬੰਦੀ ਵਲੋਂ ਮਤੇ ਦੀ ਕਾਪੀ ਯੂ. ਐਨ.ਓ. ਦੇ ਜਨੇਵਾ ਤੇ ਦਿੱਲੀ ਸਥਿਤ ਦਫਤਰ ਨੂੰ ਭੇਜੀ ਜਾਵੇਗੀ।

ਪੰਚ ਪ੍ਰਧਾਨੀ ਨੇ ਖੋਲ੍ਹਿਆ ਸ਼੍ਰੋਮਣੀ ਕਮੇਟੀ ਦੇ ਚਹੇਤੇ ਅਮਰੀਕ ਸਿੰਘ ਕਾਰ ਸੇਵਾ ਵਾਲੇ ਦਾ ਕੱਚਾ ਚਿੱਠਾ

ਪੰਚ ਪ੍ਰਧਾਨੀ ਨੇ ਖੋਲ੍ਹਿਆ ਸ਼੍ਰੋਮਣੀ ਕਮੇਟੀ ਦੇ ਚਹੇਤੇ ਅਮਰੀਕ ਸਿੰਘ ਕਾਰ ਸੇਵਾ ਵਾਲੇ ਦਾ ਕੱਚਾ ਚਿੱਠਾ

ਫ਼ਤਿਹਗੜ੍ਹ ਸਾਹਿਬ, (28 ਜੁਲਾਈ : ਬਾਬਾ ਅਮਰੀਕ ਸਿੰਘ, ਜਿਸਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫ਼ਤਿਹਗੜ੍ਹ ਸਾਹਿਬ ਸਥਿਤ ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ ਦੀ ਕਾਰ ਸੇਵਾ ਸੌਂਪੀ ਹੈ, ਦਾ ਕੱਚਾ ਚਿੱਠਾ ਅੱਜ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਖੋਲ੍ਹ ਦਿੱਤਾ ਹੈ।

ਦਰਬਾਰ ਸਾਹਿਬ ਕੰਪਲੈਕਸ ਵਿਚ ਸ਼ਹੀਦੀ ਯਾਦਗਾਰ ਬਣਾਉਣ ਤੇ ਸ਼ਹੀਦ ਗੈਲਰੀ ਖੁਲ੍ਹਵਾਉਣ ਲਈ ਪੰਚ ਪ੍ਰਧਾਨੀ ਸੰਘਰਸ਼ ਵਿੱਢੇਗੀ

ਦਰਬਾਰ ਸਾਹਿਬ ਕੰਪਲੈਕਸ ਵਿਚ ਸ਼ਹੀਦੀ ਯਾਦਗਾਰ ਬਣਾਉਣ ਤੇ ਸ਼ਹੀਦ ਗੈਲਰੀ ਖੁਲ੍ਹਵਾਉਣ ਲਈ ਪੰਚ ਪ੍ਰਧਾਨੀ ਸੰਘਰਸ਼ ਵਿੱਢੇਗੀ

ਅੰਮ੍ਰਿਤਸਰ 6 ਮਈ (ਪੰਜਾਬ ਨਿਊਜ਼ ਨੈੱਟ.) : ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵੱਲੋਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਘੱਲੂਘਾਰਾ ਜੂਨ 1984 ਦੇ ਸਿੱਖ ਸ਼ਹੀਦਾਂ ਦੀ ਯਾਦਗਾਰ ਕਾਇਮ ਕਰਨ ਦਾ ਮਸਲਾ ਉਠਾਉਂਦਿਆਂ ਇਸ ਸੰਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਇਕ ਯਾਦ ਪੱਤਰ ਸੌਂਪਿਆ ਗਿਆ ਜਿਸ ਦੀਆਂ ਨਕਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਵੀ ਭੇਜੀਆਂ ਗਈਆਂ ਤੇ ਕਿਹਾ ਗਿਆ ਕਿ ਜੇਕਰ ਆਉਂਦੀ 27 ਮਈ ਤੱਕ ‘‘ਸ਼ਹੀਦੀ ਗੈਲਰੀ” ਕੌਮ ਨੂੰ ਸਮਰਪਿਤ ਨਹੀਂ ਕੀਤੀ ਜਾਂਦੀ ਅਤੇ ‘‘ਸ਼ਹੀਦੀ ਯਾਦਗਾਰ” ਬਣਾਉਣ ਸੰਬੰਧੀ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ 30 ਮਈ 2011 ਤੋਂ ਇਸ ਸੰਬੰਧੀ ਕੌਮ ਦੀਆਂ ਭਾਵਨਾਵਾਂ ਲਾਗੂ ਕਰਵਾਉਣ ਲਈ ਪੰਥਕ ਜਥੇਬੰਦੀਆਂ, ਸੰਤ ਸਮਾਜ ਅਤੇ ਸ਼ਹੀਦਾਂ ਦੇ ਪਰਿਵਾਰਾਂ ਦੇ ਸਹਿਯੋਗ ਨਾਲ ਸੰਘਰਸ਼ ਵਿੱਢ ਦਿੱਤਾ ਜਾਵੇਗਾ।

ਅਕਾਲ ਤਖ਼ਤ ਦੇ ਜਥੇਦਾਰ ਭਾਈ ਰਾਜੋਆਣਾ ਨੂੰ ਅੰਮ੍ਰਿਤ ਛਕਾਉਣ ਦਾ ਦਿਨ ਨਿਯਤ ਕਰਨ: ਪੰਚ ਪ੍ਰਧਾਨੀ

ਅਕਾਲ ਤਖ਼ਤ ਦੇ ਜਥੇਦਾਰ ਭਾਈ ਰਾਜੋਆਣਾ ਨੂੰ ਅੰਮ੍ਰਿਤ ਛਕਾਉਣ ਦਾ ਦਿਨ ਨਿਯਤ ਕਰਨ: ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ (27 ਅਪ੍ਰੈਲ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਵਾਅਦਾ ਕਰਨ ਦੇ ਬਾਵਯੂਦ ਵੀ ਅੰਮ੍ਰਿਤ ਨਾ ਛਕਾਉਣ ’ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਭਾਈ ਰਾਜੋਆਣਾ ਨੇ ਉਨ੍ਹਾਂ ਨੂੰ ਇੱਕ ਜੇਲ੍ਹ ਮੁਲਾਕਾਤ ਦੌਰਾਨ ਕਿਹਾ ਸੀ ਕਿ ਜਥੇਦਾਰ ਤੱਕ ਉਨ੍ਹਾਂ ਦਾ ਇਹ ਸੁਨੇਹਾ ਪਹੁੰਚਾਇਆ ਜਾਵੇ ਕਿ ਉਨ੍ਹਾਂ ਦੀ ਅੰਮ੍ਰਿਤ ਛਕਣ ਦੀ ਇੱਛਾ ਉਨ੍ਹਾਂ ਦੇ ਬਲੈਕ ਵਾਰੰਟ ਆਉਣ ਤੋਂ ਪਹਿਲਾਂ ਪੂਰੀ ਕੀਤੀ ਜਾਵੇ। ਜੇਕਰ ਇਸਤੋਂ ਬਾਅਦ ਉਹ ਅੰਮ੍ਰਿਤ ਛਕਾਉਣ ਆਉਂਦੇ ਹਨ ਤਾਂ ਮੈਂ ਉਨ੍ਹਾ ਕੋਲੋਂ ਅੰਮ੍ਰਿਤ ਨਹੀਂ ਛਕਾਂਗਾ।

ਮਜੀਠਾ ਪੁਲੀਸ ’ਤੇ ਸਿੱਖ ਬੀਬੀ ਦੀ ਕੇਸਕੀ ਦੀ ਬੇਅਦਬੀ ਕਰਨ ਦੇ ਦੋਸ਼

ਮਜੀਠਾ ਪੁਲੀਸ ’ਤੇ ਸਿੱਖ ਬੀਬੀ ਦੀ ਕੇਸਕੀ ਦੀ ਬੇਅਦਬੀ ਕਰਨ ਦੇ ਦੋਸ਼

ਅੰਮ੍ਰਿਤਸਰ (22 ਅਪ੍ਰੈਲ, 2011): ਪੰਜਾਬੀ ਦੇ ਰੋਜ਼ਾਨਾ ਅਖਬਾਰ “ਪੰਜਾਬੀ ਟ੍ਰਿਬਿਊਨ” ਵਿਚ ਅੱਜ ਛਪੀ ਇਕ ਅਹਿਮ ਖਬਰ ਅਨੁਸਾਰ ਮਜੀਠਾ ਵਿਖੇ ਪੁਲੀਸ ਮੁਲਾਜ਼ਮਾਂ ਵੱਲੋਂ ਇਕ ਅੰਮ੍ਰਿਤਧਾਰੀ ਔਰਤ ਦੀ ਕੇਸਕੀ ਦੀ ਬੇਅਦਬੀ ਕਰਨ ਦੀ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੀ ਹੈ।

ਇਕ ਨਿਰਭੈ ਯੋਧਾ ਭਾਈ ਗੁਰਦੇਵ ਸਿੰਘ ਕਾਉਂਕੇ (ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ)

ਇਕ ਨਿਰਭੈ ਯੋਧਾ ਭਾਈ ਗੁਰਦੇਵ ਸਿੰਘ ਕਾਉਂਕੇ (ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ)

26 ਜਨਵਰੀ 1986 ਨੂੰ ਅਕਾਲ ਤਖਤ ਸਾਹਿਬ ’ਤੇ ਹੋਏ ਸਰਬੱਤ ਖਾਲਸਾ ਨੇ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਛਾਪਿਆ, ਪ੍ਰੰਤੂ ਉਨ੍ਹਾਂ ਦੀ ਤਿਹਾੜ ਜੇਲ੍ਹ ਵਿਚ ਨਜ਼ਰਬੰਦੀ ਕਾਰਨ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ।

1 ਜਨਵਰੀ 1993: 18ਵੀਂ ਬਰਸੀ ’ਤੇ ਵਿਸ਼ੇਸ਼ – ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕਾਤਲਾਂ ਨੂੰ ਸਜ਼ਾਵਾਂ ਕਦੋਂ?

1 ਜਨਵਰੀ 1993: 18ਵੀਂ ਬਰਸੀ ’ਤੇ ਵਿਸ਼ੇਸ਼ – ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕਾਤਲਾਂ ਨੂੰ ਸਜ਼ਾਵਾਂ ਕਦੋਂ?

1 ਜਨਵਰੀ 1993 ਦੀ ਸ਼ਾਮ ਨੂੰ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਸਦਰ ਪੁਲਿਸ ਠਾਣੇ ਜਗਰਾਓਂ ਤੋਂ ਚੁੱਕ ਕੇ ਕਿਸੇ ਹੋਰ ਥਾਂ ’ਤੇ ਲਿਜਾਇਆ ਗਿਆ। ਉਸ ਸਮੇਂ ਉਹ ਲਗਭਗ ਮਰਿਆ ਹੋਇਆ ਸੀ, ਕਿਉਂਕਿ ਜਿੰਨਾ ਤਸ਼ੱਦਦ ਉਸ ’ਤੇ ਹੋਇਆ ਸੀ, ਉਹ ਬਿਆਨ ਕਰਨਾ ਔਖਾ ਹੈ।

ਅਨੰਦ-ਮੈਰਿਜ ਐਕਟ ਤੁਰੰਤ ਲਾਗੂ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਆਦੇਸ਼; 23 ਦੇ ਰੋਸ ਮੁਜ਼ਾਹਰੇ ’ਚ ਸ਼ਾਮਿਲ ਹੋਣ ਦੀ ਸਿੱਖਾਂ ਨੂੰ ਅਪੀਲ

ਅਨੰਦ-ਮੈਰਿਜ ਐਕਟ ਤੁਰੰਤ ਲਾਗੂ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਆਦੇਸ਼; 23 ਦੇ ਰੋਸ ਮੁਜ਼ਾਹਰੇ ’ਚ ਸ਼ਾਮਿਲ ਹੋਣ ਦੀ ਸਿੱਖਾਂ ਨੂੰ ਅਪੀਲ

ਅੰਮ੍ਰਿਤਸਰ (15 ਦਸੰਬਰ, 2010): ਪੰਜਾਬੀ ਦੇ ਰੋਜਾਨਾ ਅਖਬਾਰ “ਪਹਿਰੇਦਾਰ” ਵਿੱਚ ਛਪੀ ਇੱਕ ਅਜਿਹਮ ਖਬਰ ਅਨੁਸਾਰ ਸ਼੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਮੱਤਾ ਪਾਸ ਕਰਕੇ ਦਿੱਲੀ ਸਥਿਤ ਅਮਰੀਕਾ ਐਬੈਸੀ ਦੇ ਬਾਹਰ ਸ੍ਰੋਮਣੀ ਕਮੇਟੀ ਵੱਲੋ ਪਗੜੀ ਮਸਲੇ ਨੂੰ ਲੈ ਕੇ ਦਿੱਤੇ ਜਾਣ ਵਾਲੇ ਧਰਨੇ ਦੀ ਪ੍ਰੌੜਤਾ ਕਰਨ ਦੇ ਨਾਲ ਨਾਲ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੂੰ ਹਦਾਇਤ ਕੀਤੀ ਕਿ ਉਹ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਅਨੰਦ ਮੈਰਿਜ ਐਕਟ ਨੂੰ ਤੁਰੰਤ ਲਾਗੂ ਕਰਾਉਣ।

ਨਵੰਬਰ ਦਾ ਮਹੀਨਾ ਸਿਖ ਨਸਲਕੁਸ਼ੀ ਨੂੰ ਸਮਰਪਿਤ ਕੀਤਾ ਜਾਵੇ

ਨਵੰਬਰ ਦਾ ਮਹੀਨਾ ਸਿਖ ਨਸਲਕੁਸ਼ੀ ਨੂੰ ਸਮਰਪਿਤ ਕੀਤਾ ਜਾਵੇ

ਨਿਊਯਾਰਕ (12 ਅਕਤੂਬਰ, 2010 – ਪੰਜਾਬ ਨਿਊਜ਼ ਨੈਟ.): ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ 26 ਸਾਲ ਬੀਤ ਜਾਣ ਦੇ ਬਾਅਦ ਵੀ ਨਵੰਬਰ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਇਸ ਲਈ ਜ਼ਿੰਮੇਵਾਰ ਦੋਸ਼ੀ ਅਜ ਵੀ ਖੁਲੇਆਮ ਘੁੰਮ ਰਹੇ ਹਨ।ਵਾਜੇ ਕਹਿਣ ਲਈ ਕਿਹਾ ਸੀ।

ਸਿੱਖਜ਼ ਫਾਰ ਜਸਟਿਸ ਵੱਲੋਂ ਅਮਰੀਕਾ ’ਚ ਇਤਿਹਾਸਕ ਕਾਨਫਰੰਸ; ਨਿਊਯਾਰਕ ਦੇ ਕੌਂਸਲਰ ਵੱਲੋਂ ‘ਸਿੱਖ ਨਸਲਕੁਸ਼ੀ’ ਨੂੰ ਮਾਨਤਾ ਦਿੱਤੇ ਜਾਣ ਉੱਤੇ ਜ਼ੋਰ

ਸਿੱਖਜ਼ ਫਾਰ  ਜਸਟਿਸ ਵੱਲੋਂ ਅਮਰੀਕਾ ’ਚ ਇਤਿਹਾਸਕ ਕਾਨਫਰੰਸ; ਨਿਊਯਾਰਕ ਦੇ ਕੌਂਸਲਰ ਵੱਲੋਂ ‘ਸਿੱਖ ਨਸਲਕੁਸ਼ੀ’ ਨੂੰ ਮਾਨਤਾ ਦਿੱਤੇ ਜਾਣ ਉੱਤੇ ਜ਼ੋਰ

ਨਿਊਯਾਰਕ, 28 ਅਗਸਤ, 2010, (ਪੰਜਾਬ ਨਿਊਜ਼ ਨੈਟ.): ਕੈਨੇਡਾ ਦੀ ਪਾਰਲੀਮੈਂਟ ’ਚ ‘ਸਿੱਖ ਨਸਲਕੁਸ਼ੀ’ ਦੇ ਦੁਖਾਂਤ ਬਾਰੇ ਪਟੀਸ਼ਨ ਪੇਸ਼ ਹੋਣ ’ਤੇ 15 ਅਗਸਤ ਨੂੰ ਦੇਸ਼ ਪੱਧਰੀ ਕਾਨਫਰੰਸ ਆਯੋਜਨ ਮਗਰੋਂ ਹੁਣ ‘ਸਿੱਖਜ਼ ਫਾਰ ਜਸਟਿਸ’ ਵੱਲੋਂ ਅਮਰੀਕਾ ’ਚ ਇਤਿਹਾਸਕ ਕਾਨਫਰੰਸ ’ਚ ਕਾਨੂੰਨ ਮਾਹਿਰਾਂ, ਸਿਆਸਤਦਾਨਾਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਅਪੀਲ ਕੀਤੀ ਗਈ ਕਿ ਸੰਨ 1984 ਵਿਚ ਭਾਰਤ ਅੰਦਰ ਸਿੱਖਾਂ ਦੇ ਹੋਏ ਯੋਜਨਾਬੱਧ ਕਤਲੇਆਮ ਨੂੰ ‘ਨਸਲਕੁਸ਼ੀ’ ਕਰਾਰ ਦਿੱਤਾ ਜਾਵੇ।

ਇਸ਼ਤਿਹਾਰ

ਸਿੱਖ ਸਿਆਸਤ @ YOUTUBE

Recent Posts