ਐਤਵਾਰ, 20 ਮਈ, 2012

ਸ਼ਬਦ ਜਾਲ: ‘Anti-Sikh Deras’

ਸੌਦਾ ਸਾਧ ਦੀ ਖੁਸ਼ੀ ਲਈ ਪੁਲਿਸ ਨੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ : ਪੰਚ ਪ੍ਰਧਾਨੀ

ਸੌਦਾ ਸਾਧ ਦੀ ਖੁਸ਼ੀ ਲਈ ਪੁਲਿਸ ਨੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ : ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ (2 ਜਨਵਰੀ, 2010) : ਭੀਖੀ ਵਿਚ ਸੰਤ ਬਲਜੀਤ ਸਿੰਘ ਦਾਦੂਵਾਲ ਦੇ ਧਾਰਮਿਕ ਦੀਵਾਨ ਵਿਚ ਪੁਲਿਸ ਵਲੋਂ ਪਾਏ ਗਏ ਵਿਘਨ ਦੀ ਸਖ਼ਤ ਨਿਖੇਧੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਜ਼ੀਡੀਅਮ ਮੈਂਬਰਾਂ ਭਾਈ ਕੁਲਬੀਰ ਸਿੰਘ ਬੜਾ ਪਿੰਡ, ਦਇਆ ਸਿੰਘ ਕੱਕੜ ਤੇ ਕੌਮੀ ਵਿਸ਼ੇਸ਼ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਨੇ ਬਾਦਲ-ਭਾਜਪਾ ਸਰਕਾਰ ਦੇ ਇਸ਼ਾਰੇ ’ਤੇ ਸੌਦਾ ਸਾਧ ਨੂੰ ਖੁਸ਼ ਕਰਨ ਲਈ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਾਲੇ ਧਾਰਮਿਕ ਦੀਵਾਨ ਵਿੱਚ ਗੁਰਬਾਣੀ ਦੀ ਹੋ ਰਹੀ ਵਿਆਖਿਆ ਵਿਚ ਵਿਘਨ ਪਾ ਕੇ ਸਿੱਖ ਮਰਿਯਾਦਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕੀਤਾ ਹੈ।

ਸਾਬਕਾ ਸਾਧਵੀ ਵੱਲੋਂ ਡੇਰਾ ਸਿਰਸਾ ਨੇ ਡੇਰਾ ਸਿਰਸਾ ਦੇ ਮੁਖੀ ਖਿਲਾਫ ਅਦਾਲਤ ਵਿੱਚ ਗਵਾਹੀ ਦਿੱਤੀ

ਸਾਬਕਾ ਸਾਧਵੀ ਵੱਲੋਂ ਡੇਰਾ ਸਿਰਸਾ ਨੇ ਡੇਰਾ ਸਿਰਸਾ ਦੇ ਮੁਖੀ ਖਿਲਾਫ ਅਦਾਲਤ ਵਿੱਚ ਗਵਾਹੀ ਦਿੱਤੀ

ਅੰਬਾਲਾ (9 ਸਤੰਬਰ, 2010): ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਸਾਧਵੀਆਂ ਦੇ ਸਰੀਰਕ ਸ਼ੋਸ਼ਣ ਦੇ ਮਾਮਲੇ ਵਿੱਚ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਅੰਬਾਲਾ ਸਥਿਤ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਏ.ਐਸ. ਨਾਰੰਗ ਦੀ ਅਦਾਲਤ ਵਿੱਚ ਪੇਸ਼ ਹੋਇਆ ਜਿਥੇ ਇਸ ਮਾਮਲੇ ਦੀ ਮੁੱਖ ਗਵਾਹ ਪੀੜਤ ਸਾਧਵੀ ਨੇ ਆਪਣੀ ਗਵਾਹੀ ਦਰਜ ਕਰਾਈ।

ਸਿੱਖ ਵਿਰੋਧੀ ਮਾਹੌਲ ਕਾਰਨ ਪੰਜਾਬ ਵੀ ਕਸ਼ਮੀਰ ਬਣ ਸਕਦੈ : ਪੰਚ ਪ੍ਰਧਾਨੀ

ਸਿੱਖ ਵਿਰੋਧੀ ਮਾਹੌਲ ਕਾਰਨ ਪੰਜਾਬ ਵੀ ਕਸ਼ਮੀਰ ਬਣ ਸਕਦੈ : ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ, 27 ਅਗਸਤ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੀ ਸੁਪਰੀਮ ਕੌਂਸਲ ਦੀ ਅੱਜ ਇੱਥੇ ਹੋਈ ਇੱਕ ਹੰਗਾਮੀ ਮੀਟਿੰਗ ਵਿਚ ਚੇਤਾਵਨੀ ਦਿੱਤੀ ਗਈ ਕਿ ਪੰਜਾਬ ਦੀ ਬਾਦਲ ਸਰਕਾਰ ਵਲੋਂ ਭਾਜਪਾ ਤੇ ਸੌਦਾ ਸਾਧ ਨਾਲ ਮਿਲ ਕੇ ਸਿੱਖ ਕੌਮ ਵਿਰੁਧ ਖੇਡੀ ਜਾ ਰਹੀ ਖੇਡ ਕਾਰਨ ਪੰਜਾਬ ਵਿਚ ਵੀ ਕਸ਼ਮੀਰ ਵਾਲੇ ਹਾਲਾਤ ਪੈਦਾ ਹੋ ਸਕਦੇ ਹਨ। ਸੌਧਾ ਸਾਧ ਦੇ ਚਾਟੜਿਆਂ ਵਲੋਂ ਸਿੱਖਾਂ ਦੇ ਸਮਾਗਮਾਂ ’ਤੇ ਪਾਬੰਦੀ ਲਗਾਉਣ ਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਗ੍ਰਿਫ਼ਤਾਰ ਕੀਤੇ ਜਾਣ ਲਈ ਦਿੱਤਾ ਗਿਆ ‘ਅਲਟੀਮੇਟਮ’ ਵੀ ਇਸ ਤਿਕੜੀ ਦੀ ਸ਼ਾਂਝੀ ਸ਼ਾਜ਼ਿਸ ਹੈ।

75ਵਾਂ ਜਥਾ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ

75ਵਾਂ ਜਥਾ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ

ਤਲਵੰਡੀ ਸਾਬੋ (22 ਅਗਸਤ, 2010): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਆਗੂ ਸ. ਦਰਸ਼ਨ ਸਿੰਘ ਜਗ੍ਹਾ ਰਾਮ ਤੀਰਥ ਅਤੇ ਬਾਬ ਹਰਦੀਪ ਸਿੰਘ ਮਹਿਰਾਜ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਡੇਰਾ ਸਿਰਸਾ ਦੇ ਪੰਜਾਬ ਵਿਚਲੇ ਡੇਰਿਆਂ ਦੀ ਮੁਕੰਮਲ ਤਾਲਾਬੰਦੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਾਰੀ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਸਿੱਖ ਜਥੇਬੰਦੀਆਂ ਵੱਲੋਂ ਚਲਾਏ ਜਾ ਰਹੇ ਮੋਰਚੇ ਤਹਿਤ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਡੇਰਾ ਸਲਾਬਤਪੁਰਾ ਵੱਲ ਜਾ ਰਹੇ 75ਵੇਂ ਸ਼ਹੀਦੀ ਜਥੇ ਨੂੰ ਪੁਲੀਸ ਨੇ ਦਰਸ਼ਨੀ ਡਿਊਢੀ ਤੋਂ ਹੀ ਗ੍ਰਿਫਤਾਰ ਕਰ ਲਿਆ।

ਸੌਧਾ ਸਾਧ ਦੀਆਂ ਕਾਰਵਾਈਆਂ ਦਾ ਵਿਰੋਧ ਕਰਨ ਵਾਲੇ ਸਿੱਖਾਂ ਉੱਪਰ ਅਸਲਾ ਕਾਨੂੰਨ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਮੁਕਦਮਾ ਦਰਜ

ਸੌਧਾ ਸਾਧ ਦੀਆਂ ਕਾਰਵਾਈਆਂ ਦਾ ਵਿਰੋਧ ਕਰਨ ਵਾਲੇ ਸਿੱਖਾਂ ਉੱਪਰ ਅਸਲਾ ਕਾਨੂੰਨ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਮੁਕਦਮਾ ਦਰਜ

ਬਰਨਾਲਾ (18 ਜੁਲਾਈ, 2010): ਬੀਤੇ ਦਿਨ ਦੇਰ ਰਾਤ ਹਾਸਿਲ ਹੋਈ ਜਾਣਕਾਰੀ ਅਨੁਸਾਰ ਪਿੰਡ ਠੀਕਰੀਵਾਲਾ ਤੋਂ ਡੇਰਾ ਸੌਦਾ ਸਾਧ ਦੇ ਪੈਰੋਕਾਰਾਂ ਦੀਆਂ ਗਤੀਵਿਧੀਆਂ ਦਾ ਵਿਰੋਧ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਅੱਠ ਸਿੱਖਾਂ ਉੱਪਰ ਪੁਲਿਸ ਵੱਲੋਂ ਅਸਲਾ ਕਾਨੂੰਨ ਦੀ ਧਾਰਾ 25 ਸਮੇਤ, ਭਾਰਤੀ ਦੰਡਾਵਲੀ ਦੀਆਂ ਧਾਰਵਾਂ 353, 189, 148 ਅਤੇ 149 ਤਹਿਤ ਮੁਕਦਮਾ ਦਰਜ ਕਰ ਦਿੱਤਾ ਹੈ

ਬਰਨਾਲਾ ਪੁਲਿਸ ਨੇ ਨਾਮ-ਚਰਚਾ ਕਰਵਾਈ, ਸਿੱਖਾਂ ਉੱਤੇ ਲਾਠੀ-ਚਾਰਜ, ਅੱਠਾਂ ਨੂੰ ਠਾਣੇ ਬਿਠਾਇਆ

ਬਰਨਾਲਾ ਪੁਲਿਸ ਨੇ ਨਾਮ-ਚਰਚਾ ਕਰਵਾਈ, ਸਿੱਖਾਂ ਉੱਤੇ ਲਾਠੀ-ਚਾਰਜ, ਅੱਠਾਂ ਨੂੰ ਠਾਣੇ ਬਿਠਾਇਆ

ਬਰਨਾਲਾ (ਜੁਲਾਈ 17, 2010): ਇੱਥੋਂ ਨੇੜਲੇ ਪਿੰਡ ਠੀਕਰੀਵਾਲਾ ਵਿਖੇ ਅੱਜ ਡੇਰਾ ਸਿਰਸਾ ਦੇ ਪੈਰੋਕਾਰਾਂ ਵੱਲੋਂ “ਨਾਮ ਚਰਚਾ” ਰੱਖੀ ਗਈ ਸੀ, ਜਿਸ ਨੂੰ ਰੋਕਣ ਲਈ ਇਲਾਕੇ ਦੇ ਸਿੱਖਾਂ ਵੱਲੋਂ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ, ਜਿਨ੍ਹਾਂ ਵਿੱਚ ਵੱਡੀ ਗਿਣਤੀ ਪਿੰਡ ਠੀਕਰੀਵਾਲਾ ਦੇ ਵਸਨੀਕ ਸਿੱਖਾਂ ਦੀ ਸੀ, ਵੱਲੋਂ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਡੇਰੇ ਦੀਆਂ ਗਤੀਵਿਧੀਆਂ ਦਾ ਅਮਨਪਸੰਦ ਤਰੀਕੇ ਨਾਲ ਵਿਰੋਧ ਕੀਤਾ ਜਾ ਰਿਹਾ ਸੀ।

ਡੇਰਾ ਮੁਖੀ ਉੱਤੇ ਹਮਲੇ ਦਾ ਮਸਲਾ: ਜੇ ਮੌਕਾ ਮਿਲਿਆ ਤਾਂ ਅਧੂਰਾ ਕਾਰਜ ਜਰੂਰ ਪੂਰਾ ਕਰਾਂਗਾ: ਬਖਸ਼ੀਸ਼ ਸਿੰਘ

ਡੇਰਾ ਮੁਖੀ ਉੱਤੇ ਹਮਲੇ ਦਾ ਮਸਲਾ: ਜੇ ਮੌਕਾ ਮਿਲਿਆ ਤਾਂ ਅਧੂਰਾ ਕਾਰਜ ਜਰੂਰ ਪੂਰਾ ਕਰਾਂਗਾ: ਬਖਸ਼ੀਸ਼ ਸਿੰਘ

ਅੰਮ੍ਰਿਤਸਰ (13 ਜੂਨ, 2010): ਪੁਲੀਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐਲ.ਐਫ.) ਨਾਲ ਸਬੰਧਤ ਦੱਸੇ ਜਾਂਦੇ ਬਖਸ਼ੀਸ਼ ਸਿੰਘ ਉਰਫ ਬਾਬਾ ਨੂੰ ਅੱਜ ਲੁਧਿਆਣਾ ਦਿਹਾਤੀ ਪੁਲਿਸ ਰਿਮਾਂਡ ਉੱਤੇ ਲੈ ਗਈ। ਇਸ ਸਬੰਧੀ ਵੱਖ-ਵੱਖ ਅਖਬਾਰੀ ਖਬਰਾਂ ਨੇ ਖੁਲਾਸਾ ਕੀਤਾ ਹੈ ਕਿ ਜਦੋਂ ਬਖਸ਼ੀਸ਼ ਸਿੰਘ ਨੂੰ ਅਦਾਲਤ ਵਿਚ ਪੇਸ਼ੀ ਤੋਂ ਬਾਹਰ ਲਿਆਂਦਾ ਗਿਆ ਤਾਂ ਪੱਤਰਕਾਰਾਂ ਵੱਲੋਂ ਡੇਰਾ ਸਿਰਸਾ ਮੁਖੀ ਉੱਤੇ ਹੋਏ ਹਮਲੇ ਬਾਰੇ ਪੁੱਛੇ ਜਾਣ ਉੱਤੇ ਉਸ ਨੇ ਕਿਹਾ ਕਿ ਜੇਕਰ ਉਸਨੂੰ ਦੁਬਾਰਾ ਮੌਕਾ ਮਿਲਿਆ ਤਾਂ ਅਧੂਰਾ ਕਾਰਜ ਜਰੂਰ ਪੂਰਾ ਕਰੇਗਾ।

ਮਾਨ ਸਿੰਹੁ ਪਿਹੋਵਾ ਕੇਸ : ਗ੍ਰਿਫ਼ਤਾਰੀ ਬਾਅਦ ਭਾਈ ਸਾਹਿਬ ਸਿੰਘ ਦਾ ਇਕ ਦਿਨਾਂ ਪੁਲਿਸ ਰਿਮਾਂਡ; ਪੰਚ ਪ੍ਰਧਾਨੀ ਵਲੋਂ ਨਿਖੇਧੀ

ਮਾਨ ਸਿੰਹੁ ਪਿਹੋਵਾ ਕੇਸ : ਗ੍ਰਿਫ਼ਤਾਰੀ ਬਾਅਦ ਭਾਈ ਸਾਹਿਬ ਸਿੰਘ ਦਾ ਇਕ ਦਿਨਾਂ ਪੁਲਿਸ ਰਿਮਾਂਡ; ਪੰਚ ਪ੍ਰਧਾਨੀ ਵਲੋਂ ਨਿਖੇਧੀ

ਮੋਹਾਲੀ, 28 ਅਪ੍ਰੈਲ, 2010 (ਸੁਖਦੀਪ ਸੱਚਦੇਵਾ) : ਮਾਨ ਸਿੰਹੁ ਪਿਹੋਵਾ ਵਿਰੁਧ ਸਾਲ 2007 ਵਿਚ ਪੱਤਰਕਾਰ ਸੰਮੇਲਨ ਕਰ ਕੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰਨ ਸਬੰਧੀ ਭਾਈ ਸਾਹਿਬ ਸਿੰਘ ਵਿਰੁਧ ਦਰਜ ਕੀਤੇ ਗਏ ਮਾਮਲੇ ਸਬੰਧੀ ਮੋਹਾਲੀ ਪੁਲਿਸ ਨੇ ਬੀਤੇ ਕੱਲ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸਾਹਿਬ ਸਿੰਘ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਨ੍ਹਾਂ ਨੂੰ ਇਕ ਦਿਨ ਲਈ ਪੁਲਿਸ ਰਿਮਾਂਡ ’ਤੇ ਭੇਜਣ ਦੇ ਹੁਕਮ ਦਿਤੇ। ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ

ਆਸਾ ਰਾਮ ਤੇ ਹੋਰਾਂ ਨੂੰ ਸੰਮਨ ਜਾਰੀ

ਆਸਾ ਰਾਮ ਤੇ ਹੋਰਾਂ ਨੂੰ ਸੰਮਨ ਜਾਰੀ

ਪਟਨਾ, (24 ਅਪ੍ਰੈਲ, , 2010)-ਆਸਾ ਰਾਮ ਸਮੇਤ ਦੋ ਹੋਰਨਾਂ ਖ਼ਿਲਾਫ਼ ਅੱਜ ਪਟਨਾ ਦੀ ਇਕ ਅਦਾਲਤ ਨੇ ਬਿਹਾਰ ਰਾਜ ਧਾਰਮਿਕ ਨਿਆਸ ਪ੍ਰੀਸ਼ਦ ਦੇ ਪ੍ਰਸ਼ਾਸਕ ਅਚਾਰੀਆ ਕਿਸ਼ੋਰ ਕੁਨਾਲ ਵੱਲੋਂ ਦਾਇਰ ਮਾਨਹਾਨੀ ਦੇ ਇਕ ਮਾਮਲੇ ’ਚ

ਦੇਹਧਾਰੀ ਗੁਰੂਡ੍ਹੰਮ ਵਿਰੁੱਧ ਸੰਘਰਸ਼ ਦੀ ਕੜੀ ਵਜੋਂ 1978 ਦੇ ਸ਼ਹੀਦਾਂ ਨੂੰ ਸਮਰਪਿਤ ਮਾਰਚ 13 ਨੂੰ

ਦੇਹਧਾਰੀ ਗੁਰੂਡ੍ਹੰਮ ਵਿਰੁੱਧ ਸੰਘਰਸ਼ ਦੀ ਕੜੀ ਵਜੋਂ 1978 ਦੇ ਸ਼ਹੀਦਾਂ ਨੂੰ ਸਮਰਪਿਤ ਮਾਰਚ 13 ਨੂੰ

ਮੋਹਾਲੀ (7 ਅਪ੍ਰੈਲ, 2010) : ਦੇਹਧਾਰੀ ਗੁਰੂਡ੍ਹੰਮੀਆਂ ਵਿਰੁੱਧ ਸਿੱਖ ਕੌਮ ਵਲੋਂ ਵਿਢਿਆ ਗਿਆ ਸੰਘਰਸ਼ ਇਨ੍ਹਾਂ ਦੇ ਡੇਰਿਆਂ ਦੀ ਮੁਕੰਮਲ ਤਾਲਾਬੰਦੀ ਤੱਕ ਜਾਰੀ ਰਹੇਗਾ ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ 1978 ਨੂੰ ਨਕਲੀ ਨਿਰੰਕਾਰੀ ਗੁਰੂਡ੍ਹੰਮੀਆਂ ਹੱਥੋਂ ਸ਼ਹੀਦ ਹੋਏ ਸਿੱੰਘਾਂ ਨੂੰ ਸਮਰਪਿਤ ਇਕ ਵਿਸ਼ਾਲ ਮਾਰਚ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੋਂ ਸੋਹਾਣਾ ਦੇ ਗੁਰਦੁਆਰਾ ਸ਼ਹੀਦਾਂ ਤੱਕ ਕੱਢਿਆ ਜਾ ਰਿਹਾ ਹੈ।

ਇਸ਼ਤਿਹਾਰ

ਸਿੱਖ ਸਿਆਸਤ @ YOUTUBE

Recent Posts