ਸੋਮਵਾਰ, 6 ਫਰਵਰੀ, 2012

ਸ਼ਬਦ ਜਾਲ: ‘Bhai Daljeet Singh Bittu’

ਭਾਈ ਦਲਜੀਤ ਸਿੰਘ ਬਿੱਟੂ ਦੀਆਂ ਪੰਥਕ ਸਰਗਰਮੀਆਂ ਬਾਰੇ ਈ-ਬੁੱਕ “ਸਿੱਖ ਸਿਆਸਤ ਦਾ ਸੱਚਾ ਪਾਂਧੀ” ਜਾਰੀ

ਭਾਈ ਦਲਜੀਤ ਸਿੰਘ ਬਿੱਟੂ ਦੀਆਂ ਪੰਥਕ ਸਰਗਰਮੀਆਂ ਬਾਰੇ ਈ-ਬੁੱਕ “ਸਿੱਖ ਸਿਆਸਤ ਦਾ ਸੱਚਾ ਪਾਂਧੀ” ਜਾਰੀ

ਲੁਧਿਆਣਾ, 21 ਜਨਵਰੀ 2012 (ਸਿੱਖ ਸਿਆਸਤ)- ਸਿੱਖ ਸਿਆਸਤ ਬਿਊਰੋ ਮੁਤਾਬਕ ਅੱਜ ਸ਼ਾਮ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਵਲੋਂ ਭਾਈ ਦਲਜੀਤ ਸਿੰਘ ਬਿੱਟੂ ਦੀਆਂ ਪੰਥਕ ਸਰਗਰਮੀਆਂ ਨੂੰ ਤਸਵੀਰਾਂ ਰਾਹੀਂ ਰੂਪਮਾਨ ਕਰਦੀ ਈ-ਬੁੱਕ “ਸਿੱਖ ਸਿਆਸਤ ਦਾ ਸੱਚਾ ਪਾਂਧੀ” ਜਾਰੀ ਕੀਤੀ ਗਈ।

ਮਾਨਸਾ ਅਦਾਲਤ ਵਿਚ ਬਲੀ ਸਿੰਘ ਦੀ ਮੁੜ ਗਵਾਹੀ ਹੋਈ; ਅਗਲੀ ਸੁਣਵਾਈ 6 ਫਰਵਰੀ ਨੂੰ

ਮਾਨਸਾ ਅਦਾਲਤ ਵਿਚ ਬਲੀ ਸਿੰਘ ਦੀ ਮੁੜ ਗਵਾਹੀ ਹੋਈ; ਅਗਲੀ ਸੁਣਵਾਈ 6 ਫਰਵਰੀ ਨੂੰ

ਮਾਨਸਾ/ਪੰਜਾਬ (17 ਜਨਵਰੀ, 2011): ਮਾਨਸਾ ਦੀ ਅਦਾਲਤ ਵਿਚ ਚੱਲ ਰਹੇ ਡੇਰਾ ਸਿਰਸਾ ਦੇ ਪ੍ਰੇਮੀ ਲੀਲੀ ਸ਼ਰਮਾ ਕਤਲ ਦੇ ਮੁਕਦਮੇਂ ਵਿਚ ਇਕ ਵਾਰ ਫਿਰ ਮ੍ਰਿਤਕ ਦੇ ਭਰਾ ਬਲੀ ਸਿੰਘ ਦੀ ਗਵਾਹੀ ਹੋਈ ਹੈ। ਇਸ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰਨਾਂ ਦੀ ਮੁੜ ਪੇਸ਼ੀ 6 ਫਰਵਰੀ ‘ਤੇ ਪੈ ਗਈ ਹੈ। ਸਥਾਨਕ ਵਧੀਕ ਸੈਸ਼ਨ ਜੱਜ ਬਲਦੇਵ ਸਿੰਘ ਸੋਢੀ ਦੀ ਅਦਾਲਤ ਵਿਚ ਬਲੀ ਸਿੰਘ, ਜੋ ਕਿ ਇਸ ਮਮਾਲੇ ਦਾ ਮੁੱਖ ਗਵਾਹ ਹੈ, ਨੇ ਆਪਣੀ ਗਵਾਹੀ ਦਰਜ਼ ਕਰਵਾਈ।

ਲੁਧਿਆਣਾ ਕਚਹਿਰੀਆਂ ਵਿਚ ਸਿੰਘਾਂ ਦੇ ਵੱਖ-ਵੱਖ ਕੇਸਾਂ ਦੀ ਸੁਣਵਾਈ ਹੋਈ

ਲੁਧਿਆਣਾ ਕਚਹਿਰੀਆਂ ਵਿਚ ਸਿੰਘਾਂ ਦੇ ਵੱਖ-ਵੱਖ ਕੇਸਾਂ ਦੀ ਸੁਣਵਾਈ ਹੋਈ

ਲ਼ੁਧਿਆਣਾ (16 ਜਨਵਰੀ, 2012 – ਸਿੱਖ ਸਿਆਸਤ): ਲੁਧਿਆਣਾ ਕਚਹਿਰੀਆਂ ਵਿਚ ਅੱਜ ਸਵੇਰ ਤੋਂ ਹੀ ਪੁਲਿਸ ਵਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਸਨ ਕਿਉਂਕਿ ਅੱਜ ਲੁਧਿਆਣਾ ਵਿਚ ਭਾਈ ਦਲਜੀਤ ਸਿੰਘ ਬਿੱਟੂ, ਭਾਈ ਜਗਤਾਰ ਸਿੰਘ ਹਵਾਰਾ ਅਤੇ ਹੋਰਨਾਂ ਸਿੰਘਾਂ ਦੀਆਂ ਤਰੀਕ ਪੇਸ਼ੀਆਂ ਸਨ। ਭਾਈ ਦਲਜੀਤ ਸਿੰਘ ਬਿੱਟੂ ਨੂੰ ਕੇਂਦਰੀ ਜੇਲ੍ਹ ਗੁਮਟਾਲਾ (ਅੰਮ੍ਰਿਤਸਰ) ਤੋਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਜੇਲ੍ਹ ਦਿੱਲੀ ਤੋਂ ਅਤੇ ਭਾਈ ਗੁਰਪ੍ਰੀਤ ਸਿੰਘ ਖ਼ਾਲਸਾ ਨੂੰ ਸਕਿਊਰਿਟੀ ਜੇਲ੍ਹ ਨਾਭਾ ਤੋਂ ਸਖਤ ਸੁਰੱਖਿਆ ਪ੍ਰਬੰਧਾਂ ਅਧੀਨ ਲਿਆ ਕੇ ਪੇਸ਼ ਕੀਤਾ ਗਿਆ।

ਭਾਈ ਦਲਜੀਤ ਸਿੰਘ ਦੀਆਂ ਸਿਆਸੀ ਸਰਗਰਮੀਆਂ ਨੂੰ ਰੂਪਮਾਨ ਕਰਦੀਆਂ ਤਸਵੀਰਾਂ ਵਾਲੀ ਕਿਤਾਬ ਜਲਦ ਜਾਰੀ ਹੋਵੇਗੀ: ਮੰਝਪੁਰ

ਭਾਈ ਦਲਜੀਤ ਸਿੰਘ ਦੀਆਂ ਸਿਆਸੀ ਸਰਗਰਮੀਆਂ ਨੂੰ ਰੂਪਮਾਨ ਕਰਦੀਆਂ ਤਸਵੀਰਾਂ ਵਾਲੀ ਕਿਤਾਬ ਜਲਦ ਜਾਰੀ ਹੋਵੇਗੀ: ਮੰਝਪੁਰ

ਲੁਧਿਆਣਾ (10 ਜਨਵਰੀ, 2012): ਭਾਈ ਦਲਜੀਤ ਸਿੰਘ ਬਿੱਟੂ ਦੀ ਗ੍ਰਿਫਤਾਰੀ ਸੰਨ 1995 ਵਿਚ ਹੋਈ ਸੀ। ਇਸ ਤੋਂ ਪਹਿਲਾਂ ਉਹ ਹਥਿਆਰਬੰਦ ਜੁਝਾਰੂ ਸੰਘਰਸ਼ ਦਾ ਹਿੱਸਾ ਰਹੇ। ਇਸ ਸਮੇਂ ਦੌਰਾਨ ਵੀ ਭਾਈ ਦਲਜੀਤ ਸਿੰਘ ਨੂੰ ਉਨ੍ਹਾਂ ਦੀ ਦੂਰ-ਦ੍ਰਿਸ਼ਟੀ, ਸਹਿਜ, ਜੁਝਾਰੂ ਕਾਰਨਾਮਿਆਂ ਅਤੇ ਸੰਘਰਸ਼ਸ਼ੀਲ ਤੇ ਚੇਤਨ ਸਿਆਸਤ ਕਾਰਨ ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਦੇ ਤੌਰ ਉੱਤੇ ਜਾਣਿਆ ਜਾਂਦਾ ਰਿਹਾ ਹੈ।

ਭਾਈ ਦਲਜੀਤ ਸਿੰਘ ਖਿਲਾਫ ਪਾਏ ਗਏ ਮਾਨਸਾ ਕੇਸ ਵਿਚ ਅਗਲੀ ਸੁਣਵਾਈ 17 ਜਨਵਰੀ ਨੂੰ; ਹਾਈ ਕੋਰਟ ਵਿਚ ਜਮਾਨਤ ‘ਤੇ ਸੁਣਵਾਈ 24 ਜਨਵਰੀ ਨੂੰ

ਭਾਈ ਦਲਜੀਤ ਸਿੰਘ ਖਿਲਾਫ ਪਾਏ ਗਏ ਮਾਨਸਾ ਕੇਸ ਵਿਚ ਅਗਲੀ ਸੁਣਵਾਈ 17 ਜਨਵਰੀ ਨੂੰ; ਹਾਈ ਕੋਰਟ ਵਿਚ ਜਮਾਨਤ ‘ਤੇ ਸੁਣਵਾਈ 24 ਜਨਵਰੀ ਨੂੰ

ਮਾਨਸਾ (6 ਜਨਵਰੀ, 2011): ਮਾਨਸਾ ਵਿਖੇ ਚੱਲ ਰਹੇ ਲਿੱਲੀ ਸ਼ਰਮਾ ਕੇਸ ਵਿਚ ਭਾਈ ਦਲਜੀਤ ਸਿੰਘ ਅਤੇ ਸਾਥੀਆਂ ਨੂੰ ਅੱਜ ਮਾਨਸਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 17 ਜਨਵਰੀ ਤਰੀਕ ਮਿੱਥੀ ਗਈ ਹੈ। ਇਸੇ ਮਾਮਲੇ ਵਿਚ ਭਾਈ ਦਲਜੀਤ ਸਿੰਘ ਦੀ ਜਮਾਨਤ ਦੀ ਅਰਜ਼ੀ ਉੱਤੇ ਸੁਣਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ 24 ਜਨਵਰੀ, 2012 ਨੂੰ ਹੋਣੀ ਹੈ।

ਭਾਈ ਦਲਜੀਤ ਸਿੰਘ ਖਿਲਾਫ ਮਾਨਸਾ ਕੇਸ ਦੀ ਸੁਣਵਾਈ ਅੱਜ

ਭਾਈ ਦਲਜੀਤ ਸਿੰਘ ਖਿਲਾਫ ਮਾਨਸਾ ਕੇਸ ਦੀ ਸੁਣਵਾਈ ਅੱਜ

ਮਾਨਸਾ (06 ਦਸੰਬਰ, 2011): ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰਨਾਂ ਦੀ ਅੱਜ 6 ਜਨਵਰੀ 2012 ਨੂੰ ਮਾਨਸਾ ਵਿਚ ਡੇਰਾ ਪ੍ਰੇਮੀ ਲਿੱਲ਼ੀ ਸ਼ਰਮਾ ਕਤਲ ਕੇਸ ਦੀ ਤਰੀਕ ਪੇਸ਼ੀ ਹੈ। ਲਿੱਲੀ ਸ਼ਰਮਾ ਕਤਲ ਕੇਸ ਵਿਚ ਭਾਈ ਦਲਜੀਤ ਸਿੰਘ ਦੀ ਜਮਾਨਤ ਲਈ ਹਾਈ ਕੋਰਟ ਵਿਚ ਤਰੀਕ 24 ਜਨਵਰੀ 2012 ਹੈ। ਜੇਕਰ 24 ਜਨਵਰੀ ਨੂੰ ਇਸ ਕੇਸ ਵਿਚ ਭਾਈ ਸਾਹਿਬ ਨੂੰ ਹਾਈ ਕੋਰਟ ਵਿਚੋਂ ਜਮਾਨਤ ਮਿਲ ਜਾਵੇ ਤਾਂ ਭਾਈ ਸਾਹਿਬ ਦੀ ਰਿਹਾਈ ਸੰਭਵ ਹੋ ਸਕੇਗੀ। ਇਹ ਜਾਣਕਾਰੀ ਪੰਚ ਪ੍ਰਧਾਨੀ ਦੇ ਮੀਡੀਆ ਕਮੇਟੀ ਮੈਂਬਟ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਵੱਲੋਂ “ਫੇਸਬੁੱਕ” ਨਾਮੀ ਸਮਾਜਕ ਸੰਪਰਕ ਮੰਚ ਉੱਤੇ ਰਾਹੀਂ ਸਾਂਝੀ ਕੀਤੀ ਗਈ ਹੈ।

ਭਾਈ ਦਲਜੀਤ ਸਿੰਘ ਖਿਲਾਫ ਚੱਲਦੇ ਰੋਪੜ ਕੇਸ ਦੀ ਸੁਣਵਾਈ ਪੂਰੀ ਹੋਈ, ਫੈਸਲਾ ਅੱਜ (5 ਜਨਵਰੀ ਨੂੰ)

ਭਾਈ ਦਲਜੀਤ ਸਿੰਘ ਖਿਲਾਫ ਚੱਲਦੇ ਰੋਪੜ ਕੇਸ ਦੀ ਸੁਣਵਾਈ ਪੂਰੀ ਹੋਈ, ਫੈਸਲਾ ਅੱਜ (5 ਜਨਵਰੀ ਨੂੰ)

ਰੂਪਨਗਰ (4 ਜਨਵਰੀ, 2012): ਅਕਾਲੀ ਦਲ (ਪੰਚ ਪ੍ਰਧਾਨੀ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਸਮੇਤ ਬੂਟਾ ਸਿੰਘ, ਬਲਜੀਤ ਸਿੰਘ ਭਾਊ, ਸੁਖਵਿੰਦਰ ਸਿੰਘ ਸੁੱਖੀ, ਹਰਮਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਖਿਲਾਫ ਰੋਪੜ ਵਿਖੇ ਚੱਲ ਰਹੇ ਮੁਕਦਮੇਂ ਦੀ ਸੁਣਵਾਈ ਪੂਰੀ ਹੋ ਗਈ ਹੈ। ਸਿੱਖ ਸਿਆਸਤ ਨੈਟਵਰਕ ਨੂੰ ਮਿਲੀ ਜਾਣਕਾਰੀ ਮੁਤਾਬਕ ਅੱਜ 4 ਜਨਵਰੀ ਨੂੰ ਇਸ ਕੇਸ ਵਿਚ ਭਾਈ ਦਲਜੀਤ ਸਿੰਘ ਅਤੇ ਹੋਰਨਾਂ ਨੂੰ ਸਥਾਨਕ ਵਧੀਕ ਸ਼ੈਸ਼ਨ ਜੱਜ ਸ੍ਰੀਮਤੀ ਮਨਜੋਤ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ ।

ਸਿਆਸੀ ਨਜ਼ਰਬੰਦ ਭਾਈ ਦਲਜੀਤ ਸਿੰਘ ਦੀ ਰਿਹਾਈ ਲਈ ਦਸਤਖਤੀ ਮੁਹਿੰਮ ਵਿਚ ਹਿੱਸਾ ਪਾਉਣ ਦਾ ਸੱਦਾ

ਮੌਲਬਰਨ ਦੇ ਰੇਡੀਓ ਕੌਮੀ ਆਵਾਜ਼ ਤੋਂ ਦਸਤਖਤੀ ਮੁਹਿੰਮ ਬਾਰੇ ਦਿੱਤੀ ਗਈ ਜਾਣਕਾਰੀ ਇੱਥੇ ਸਾਂਝੀ ਕਰ ਰਹੇ ਹਾਂ।

ਭਾਈ ਦਲਜੀਤ ਸਿੰਘ ਬਿੱਟੂ ਤੇ ਪਏ ਕੇਸ ਦੀ ਅਗਲੀ ਤਰੀਕ 11 ਜਨਵਰੀ 2012 ਪਈ

ਭਾਈ ਦਲਜੀਤ ਸਿੰਘ ਬਿੱਟੂ ਤੇ  ਪਏ ਕੇਸ ਦੀ ਅਗਲੀ ਤਰੀਕ 11 ਜਨਵਰੀ 2012 ਪਈ

ਲੁਧਿਆਣਾ (23ਦਸੰਬਰ2011) ਅੱਜ 23 ਦਸੰਬਰ 2011 ਨੂੰ ਲੁਧਿਆਣਾ ਕੋਰਟ ਵਿਚ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰਨਾਂ ਦੀ ਦੋ ਅੱਡ-ਅੱਡ ਕੇਸਾਂ ਵਿਚ ਤਰੀਕ ਸੀ। ਜਿਨਾ ਵਿੱਚੋ ਇੱਕ ਕੇਸ 1987 ਪੰਜਾਬ ਨੈਸ਼ਨਲ ਬੈਂਕ ਲੁਧਿਆਣਾ ਡਕੈਤੀ ਕੇਸ ਵਿੱਚ ਅਗਲੀ ਤਰੀਕ 16 ਜਨਵਰੀ 2012 ਅਤੇ ਦੂਜਾ ਕੇਸ ਸ਼ਹੀਦ ਪਰਿਵਾਰਾਂ ਤੇ ਜੁਝਾਰੂਆਂ ਨੂੰ ਮਦਦ ਕਰਨ ਦੇ ਪਏ ਕੇਸ ਦੀ ਅਗਲੀ ਤਰੀਕ 11 ਜਨਵਰੀ 2012 ਪੈ ਗਈ ਹੈ।

ਬਰਤਾਨਵੀ ਸਿਆਸਤਦਾਨਾਂ ਵੱਲੋਂ 1984 ਦੇ ਪੀੜਤਾਂ ਨੂੰ ਇੰਨਸਾਫ ਤੋਂ ਵਾਂਝੇ ਰੱਖਣ, ਪ੍ਰੋਫੈਸਰ ਭੁੱਲਰ ਦੀ ਫਾਂਸੀ ਅਤੇ ਭਾਈ ਦਲਜੀਤ ਸਿੰਘ ਬਿੱਟੂ ਦੀ ਨਜ਼ਰਬੰਦੀ ਵਰਗੇ ਮੁੱਦੇ ਕੌਮਾਂਤਰੀ ਪੱਧਰ ’ਤੇ ਚੁੱਕਣ ਦਾ ਕੀਤਾ ਵਾਅਦਾ

ਬਰਤਾਨਵੀ ਸਿਆਸਤਦਾਨਾਂ ਵੱਲੋਂ 1984 ਦੇ ਪੀੜਤਾਂ ਨੂੰ ਇੰਨਸਾਫ ਤੋਂ ਵਾਂਝੇ ਰੱਖਣ, ਪ੍ਰੋਫੈਸਰ ਭੁੱਲਰ ਦੀ ਫਾਂਸੀ ਅਤੇ ਭਾਈ ਦਲਜੀਤ ਸਿੰਘ ਬਿੱਟੂ ਦੀ ਨਜ਼ਰਬੰਦੀ ਵਰਗੇ ਮੁੱਦੇ ਕੌਮਾਂਤਰੀ ਪੱਧਰ ’ਤੇ ਚੁੱਕਣ ਦਾ ਕੀਤਾ ਵਾਅਦਾ

ਲੰਦਨ (19 ਦਸੰਬਰ, 2011): ਬੀਤੇ ਦਿਨੀਂ (13 ਦਸੰਬਰ ਨੂੰ) ਸਮੁੱਚੇ ਬਰਤਾਨੀਆ ’ਚੋਂ ਤਕਰੀਬਨ ਡੇਢ ਸੌ ਦੀ ਗਿਣਤੀ ’ਚ ਸਿੱਖ ਨੁਮਾਂਇਦਿਆਂ ਨੇ ਬਰਤਾਨੀਆ ਦੀ ਪਾਰਲੀਮੈਂਟ ਵਿਖੇ ਸਿੱਖ ਫੈਡਰੇਸ਼ਨ (ਯੂ. ਕੇ.) ਵੱਲੋਂ ਆਯੋਜਿਤ ਲਾਬੀ ਵਿਚ ਹਿੱਸਾ ਲਿਆ। ਸਿੱਖ ਸਿਆਸਤ ਨੈਟਵਰਕ ਉੱਪਰ ਨਸ਼ਰ ਕੀਤੀ ਗਈ ਜਾਣਕਾਰੀ ਅਨੁਸਾਰ ਦੋ ਘੰਟੇ ਚੱਲਣ ਵਾਲੀ ਇਸ ਲਾਬੀ ’ਚ ਮਨੁੱਖੀ ਹੱਕਾਂ ਨਾਲ ਸਬੰਧਤ ਅਨੇਕਾਂ ਮੁੱਦੇ ਉਠਾਏ ਗਾਏ, ਜਿਨ੍ਹਾਂ ਵਿਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦਾ ਮਾਮਲਾ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੁਖੀ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਸਤ 2009 ਤੋਂ ਲੈ ਕੇ ਜਾਰੀ ਨਜ਼ਰਬੰਦੀ ਅਤੇ ਨਵੰਬਰ ’84 ਦੀ ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਇੰਨਸਾਫ ਨਾ ਮਿਲਣ ਦਾ ਮੁੱਦਾ ਮੁੱਖ ਤੌਰ ’ਤੇ ਸ਼ਾਮਿਲ ਸੀ।

ਇਸ਼ਤਿਹਾਰ

ਸਿੱਖ ਸਿਆਸਤ @ YOUTUBE

Recent Posts