
ਫ਼ਤਹਿਗੜ੍ਹ ਸਾਹਿਬ (3 ਦਸੰਬਰ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਪ੍ਰਜ਼ੀਡੀਅਮ ਮੈਂਬਰ ਦਇਆ ਸਿੰਘ ਕੱਕੜ ਅਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਅੱਜ ਇੱਥੇ ਕਿਹਾ ਕਿ ‘ਫ਼ਖ਼ਰ-ਏ-ਕੌਮ’ ਵਰਗੇ ਐਵਾਰਡ ਕਿਸੇ ਸਿਆਸੀ ਵਿਅਕਤੀ ਨੂੰ ਨਹੀਂ ਸਗੋਂ ਧਰਮ ਤੇ ਮਾਨਵਤਾ ਲਈ ਕੁਰਬਾਨੀਆਂ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਦਿੱਤੇ ਜਾਣੇ ਹੀ ਸ਼ੋਭਦੇ [...]
December 4, 2011 | ਇਹ ਸਮਗਰੀ
ਦੇਸ ਪੰਜਾਬ,
ਸਿਆਸੀ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਫ਼ਤਿਹਗੜ੍ਹ ਸਾਹਿਬ (26 ਨਵੰਬਰ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਪ੍ਰਚੂਨ ਖੇਤਰ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦੇ ਕੇਂਦਰੀ ਕੈਬਨਿਟ ਦੇ ਫੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਸਰਕਾਰ ਦਾ ਇਹ ਕਦਮ ਸਿਰੇ ਤੋਂ ਲੋਕ ਮਾਰੂ ਹੈ।ਉਨ੍ਹਾਂ ਕਿਹਾ ਕਿ ਦੇਸ਼ ਦਾ ਕਿਸਾਨ ਪਹਿਲਾਂ ਹੀ ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਨ ਖੁਦਕਸੀਆਂ ਕਰ ਰਿਹਾ ਹੈ ਅਤੇ [...]
November 26, 2011 | ਇਹ ਸਮਗਰੀ
ਆਮ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਫ਼ਤਹਿਗੜ੍ਹ ਸਾਹਿਬ,( 25 ਨਵੰਬਰ)25 ਨਵੰਬਰ ਨੂੰ ਖ਼ਾਲਸਾ ਵਿਰਾਸਤ ਕੇਂਦਰ ਕੌਮ ਨੂੰ ਸਮਰਪਣ ਕਰਨ ਮੌਕੇ ਆਰਟ ਆਫ ਲਿਵਿੰਗ ਦੇ ਮੁਖੀ ਰਵੀ ਸੰਕਰ ਤੇ ਅਮਿਤਾਬ ਬਚਨ ਨੂੰ ਬੁਲਾਏ ਜਾਣ ਦੇ ਵਿਵਾਦ ਦੇ ਨਾਲ-ਨਾਲ ਹੁਣ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਇਸ ਕੇਂਦਰ ਦੇ ਕੀਤੇ ਜਾ ਰਹੇ ਉਦਘਾਟਨ ਦਾ ਵਿਰੋਧ ਵੀ ਉ¤ਠ ਖੜ੍ਹਾ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਰਵੀ ਸ਼ੰਕਰ ਅਤੇ ਸਿੱਖ ਕਤਲੇਆਮ ਦੇ ਕਥਿਤ ‘ਦੋਸ਼ੀ’ ਅਮਿਤਾਬ ਬਚਨ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿੱਤੇ ਜਾਣ ਦਾ ਵਿਰੋਧ ਕਰਦਿਆਂ ਇਹ ਮੰਗ ਵੀ ਰੱਖ ਦਿੱਤੀ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਥਾਂ ਇਹ ਕੇਂਦਰ ਪੰਥਕ ਰਿਵਾਇਤਾਂ ਮੁਤਾਬਕ ਪੰਜ ਪਿਆਰਿਆ ਤੋਂ ਹੀ ਕੌਮ ਨੂੰ ਸਮਰਪਣ ਕਰਵਾਇਆ ਜਾਵੇ।
November 24, 2011 | ਇਹ ਸਮਗਰੀ
ਦੇਸ ਪੰਜਾਬ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਫ਼ਤਹਿਗੜ੍ਹ ਸਾਹਿਬ (22 ਨਵੰਬਰ, 2011): 25 ਨਵੰਬਰ ਨੂੰ ਖ਼ਾਲਸਾ ਵਿਰਾਸਤ ਕੇਂਦਰ ਕੌਮ ਨੂੰ ਸਮਰਪਣ ਕਰਨ ਮੌਕੇ ਆਰਟ ਆਫ ਲਿਵਿੰਗ ਦੇ ਮੁਖੀ ਰਵੀ ਸੰਕਰ ਤੇ ਅਮਿਤਾਬ ਬਚਨ ਨੂੰ ਬੁਲਾਏ ਜਾਣ ਦੇ ਵਿਵਾਦ ਦੇ ਨਾਲ-ਨਾਲ ਹੁਣ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਇਸ ਕੇਂਦਰ ਦੇ ਕੀਤੇ ਜਾ ਰਹੇ ਉਦਘਾਟਨ ਦਾ ਵਿਰੋਧ ਵੀ ਉੱਠ ਖੜ੍ਹਾ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਰਵੀ ਸ਼ੰਕਰ ਅਤੇ ਸਿੱਖ ਕਤਲੇਆਮ ਦੇ ਕਥਿਤ ‘ਦੋਸ਼ੀ’ ਅਮਿਤਾਬ ਬਚਨ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿੱਤੇ ਜਾਣ ਦਾ ਵਿਰੋਧ ਕਰਦਿਆਂ ਇਹ ਮੰਗ ਵੀ ਰੱਖ ਦਿੱਤੀ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਥਾਂ ਇਹ ਕੇਂਦਰ ਪੰਥਕ ਰਿਵਾਇਤਾਂ ਮੁਤਾਬਕ ਪੰਜ ਪਿਆਰਿਆ ਤੋਂ ਹੀ ਕੌਮ ਨੂੰ ਸਮਰਪਣ ਕਰਵਾਇਆ ਜਾਵੇ।
November 22, 2011 | ਇਹ ਸਮਗਰੀ
ਸਿਆਸੀ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਚੰਡੀਗੜ੍ਹ (11 ਨਵੰਬਰ 2011) : ਹਿੰਦੂ ਸੁਰੱਖਸ਼ਾ ਸੰਮਿਤੀ ਵਲੋਂ ਅੱਜ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਪਰਮਜੀਤ ਸਿੰਘ ਭਿਉਰਾ ‘ਤੇ ਪੇਸ਼ੀ ਦੌਰਾਨ ਕੀਤੇ ਗਏ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਦਲ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਕੁਲਬੀਰ ਸਿੰਘ ਬੜਾ ਪਿੰਡ ਨੇ ਕਿਹਾ ਕਿ ਹਿੰਦੂ ਕੱਟੜਪੰਥੀਆਂ ਵਲੋਂ ਇਹ ‘ਡਰਾਮਾ’ ਸਰਕਾਰ ਤੇ ਪੁਲਿਸ ਦੀ ਸ਼ਹਿ ‘ਤੇ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪੁਲਿਸ ਹਿੰਦੂ ਮੂਲਵਾਦੀਆਂ ਨਾਲ ਮਿਲ ਕੇ ਇੱਕ ਸ਼ਾਜਿਸ ਤਹਿਤ ਅਜਿਹਾ ਮਾਹੌਲ ਸਿਰਜ ਰਹੇ ਹਨ ਜਿਸ ਰਾਹੀਂ ਭਾਈ ਹਵਾਰਾ ਤੇ ਭਿਉਰਾ ਦੇ ਕੇਸ ਦੀ ਕਾਰਵਾਈ ਉਨ੍ਹਾਂ ਦੀ ਨਿੱਜ਼ੀ ਪੇਸ਼ੀ ਦੀ ਥਾਂ ਵੀਡੀਓ ਕਾਨਫਰੰਸ ਰਾਹੀਂ ਸ਼ੁਰੂ ਕਰਵਾ ਕੇ ਉਨ੍ਹਾਂ ਨੂੰ ਪੱਕੇ ਤੌਰ ‘ਤੇ ਜੇਲ੍ਹ ਦੀ ਕਾਲ-ਕੋਠੜੀ ਵਿੱਚ ਬੰਦ ਰੱਖਿਆ ਜਾ ਸਕੇ।
November 11, 2011 | ਇਹ ਸਮਗਰੀ
ਦੇਸ ਪੰਜਾਬ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਫ਼ਤਿਹਗੜ੍ਹ ਸਾਹਿਬ,( 3 ਨਵੰਬਰ2011) : ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਪ੍ਰਜ਼ੀਡੀਅਮ ਮੈਂਬਰ ਭਾਈ ਕੁਲਬੀਰ ਸਿੰਘ ਬੜਾ ਪਿੰਡ, ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਨਰਲ ਸਕੱਤਰ ਸ. ਅਮਰੀਕ ਸਿੰਘ ਈਸੜੂ ਨੇ 1984 ਦੇ ਸਿੱਖ ਕਤਲੇਆਮ ਦੀ ਵਰ੍ਹੇਗੰਢ ਵਾਲੇ ਦਿਨ ਬਾਦਲ ਸਰਕਾਰ ਵਲੋਂ ਬਠਿੰਡਾ ਵਿਖੇ ਦੂਜੇ ਵਿਸ਼ਵ ਕਬੱਡੀ ਕੱਪ ਦਾ ਉਦਘਾਟਨ ਕਰਨ ਤੇ ਇਸ ਮੌਕੇ ਮੌਕੇ ਗਾਉਣ-ਵਜਾਉਣ ਤੇ ਨਾਚ ਦੇ ਪ੍ਰੋਗਰਾਮ ਕਰਵਾਉਣ ਦੀ ਸਖ਼ਤ ਨਿਖੇਧੀ ਕੀਤੀ ਹੈ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਇਸ ਕਤਲੇਆਮ ਦੇ ਪੀੜਤ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਤੇ ਦੂਜੇ ਪਾਸੇ ਇਸ ਸਾਕੇ ਦੀ ਵਰ੍ਹੇਗੰਢ ’ਤੇ ਅਪਣੇ-ਆਪ ਨੂੰ ਪੰਥਕ ਅਖਵਾਉਂਦੀ ਬਾਦਲ ਸਰਕਾਰ ਨਾਚ-ਗਾਣਿਆਂ ਰਾਹੀਂ ਮਨੋਰੰਜਨ ਕਰਕੇ ਖ਼ੁਸ਼ੀਆਂ ਮਨਾ ਕੇ ਸਿੱਖ ਕਤਲੇਆਮ ਦੇ ਪੀੜਤਾਂ ਦੇ ਹਿਰਦੇ ਛਲਣੀ ਕਰ ਰਹੀ ਹੈ।
November 3, 2011 | ਇਹ ਸਮਗਰੀ
ਆਮ ਖਬਰਾਂ,
ਸਿਆਸੀ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਫ਼ਤਿਹਗੜ੍ਹ ਸਾਹਿਬ, (22 ਅਕਤੂਬਰ, 2011) : ਹਿੰਦੂ ਸੁਰੱਖਿਆ ਸੰਮਿਤੀ ਵਲੋਂ ਭਾਈ ਜਗਤਾਰ ਸਿੰਘ ਹਵਾਰਾ ’ਤੇ ਪੇਸ਼ੀ ਦੌਰਾਨ ਹਮਲਾ ਕਰਨ ਦਾ ਐਲਾਨ ਕਰਨ ਬਾਰੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਸਕੱਤਰ ਜਨਰਲਾਂ ਅਮਰੀਕ ਸਿੰਘ ਈਸੜੂ ਤੇ ਜਸਵੀਰ ਸਿੰਘ ਖੰਡੂਰ ਨੇ ਕਿਹਾ ਕਿ ਹਿੰਦੂ ਕੱਟੜਪੰਥੀਆਂ ਨੂੰ ਅਜਿਹੇ ਐਲਾਨ ਅਪਣਾ ਇਤਿਹਾਸ ਤੇ ਔਕਾਤ ਵੇਖ ਕੇ ਜਾਰੀ ਕਰਨੇ ਚਾਹੀਦੇ ਹਨ।
October 22, 2011 | ਇਹ ਸਮਗਰੀ
ਦੇਸ ਪੰਜਾਬ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਫ਼ਤਿਹਗੜ੍ਹ ਸਾਹਿਬ ( 18 ਅਕਤੂਬਰ, 2011 ) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਕੁਲਬੀਰ ਸਿੰਘ ਬੜਾ ਪਿੰਡ ਅਤੇ ਦਲ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਵਲੋਂ ਜਾਰੀ ਪ੍ਰੈਸ ਨੋਟ ਵਿੱਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਡਾ. ਜਸਬੀਰ ਸਿੰਘ ਆਹਲੂਵਾਲੀਆ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦਾ ਮੁੜ ਵੀ.ਸੀ. ਲਗਾਉਣ ਲਈ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ ਅਤੇ ਇਹ ਸਿੱਖ ਕੌਮ ਲਈ ਅਤਿ ਨਮੋਸ਼ੀ ਵਾਲੀ ਗੱਲ ਹੈ ਕਿ ਸ਼ਬਦ ਗੁਰੂ ਦੇ ਨਾਂ ਹੇਠ ਬਣੀ ਯੂਨੀਵਰਿਸਟੀ ਦੇ ਅਹਿਮ ਆਹੁਦੇ ’ਤੇ ਵਾਰ-ਵਾਰ ਸ਼ੰਗੀਨ ਦੋਸ਼ਾਂ ਵਿੱਚ ਘਿਰੇ ਵਿਅਕਤੀ ਨੂੰ ਬਿਠਾਇਆ ਜਾ ਰਿਹਾ ਹੈ। ਉਕਤ ਆਗੂਆਂ ਨੇ ਕਿਹਾ ਕਿ ਜਸਬੀਰ ਸਿੰਘ ਆਹਲੂਵਾਲੀਆ ਕਿਸੇ ਵਕਾਰੀ ਸੰਸਥਾ ਲਈ ਯੋਗ ਪ੍ਰਬੰਧਕ ਵੀ ਸਾਬਿਤ ਨਹੀਂ ਹੋ ਸਕਿਆ ਜੇ ਅਜਿਹਾ ਹੁੰਦਾ ਤਾਂ ਯੁਨੀਵਰਿਸਟੀ ਵਿੱਚ ਉਸ ’ਤੇ ਹਮਲੇ ਵਾਲੀ ਗੋਲੀ ਚੱਲਣ ਦੀ ਘਟਨਾ ਵੀ ਨਹੀਂ ਸੀ ਵਪਾਰਨੀ। ਉਨ੍ਹਾਂ ਕਿਹਾ ਕਿ ਇਹ ਘਟਨਾ ਆਹਲੂਵਾਲੀਏ ਦੇ ਮਾੜੇ ਵਿਵਹਾਰ ਕਾਰਨ ਵਾਪਰੀ ਹੈ।
October 18, 2011 | ਇਹ ਸਮਗਰੀ
ਦੇਸ ਪੰਜਾਬ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਫ਼ਤਿਹਗੜ੍ਹ ਸਾਹਿਬ (14 ਅਕਤੂਬਰ, 2011) : ਅੰਬਾਲਾ ਵਿੱਚ ਫੜੇ ਵਿਸਫੋਟਕਾਂ ਨੂੰ ਬਿਨਾਂ ਕੋਈ ਸਬੂਤ ਪੇਸ਼ ਕੀਤਿਆਂ ਬੱਬਰ ਖਾਲਸਾ ਨਾਲ ਜੋੜਣਾ ਇਹ ਗੱਲ ਸਾਬਤ ਕਰਦਾ ਹੈ ਕਿ ਭਾਰਤ ਸਰਕਾਰ ਦੇ ਨੀਤੀ ਘਾੜਿਆਂ ਦੀ ਸਿੱਖ ਵਿਰੋਧੀ ਨੀਤੀ ਵਿੱਚ ਅਜੇ ਤੱਕ ਕੋਈ ਤਬਦੀਲੀ ਨਹੀਂ ਆਈ…ਆਮ ਤੌਰ ’ਤੇ 26 ਜਨਵਰੀ, 15 ਅਗਸਤ ਜਾਂ ਦੀਵਾਲੀ ਵਰਗੇ ਕਿਸੇ ਵੱਡੇ ਤਿਉਹਾਰ ਮੌਕੇ ਵਿਸਫੋਟਕ ਜਾਂ ਵਿਸਫੋਟਕਾਂ ਸਮੇਤ ਖਾੜਕੂਆਂ ਨੂੰ ਫੜੇ ਜਾਣ ਦੇ ਡਰਾਮੇ ਭਾਰਤੀ ਪੁਲਿਸ ਰਾਹੀਂ ਅਕਸਰ ਕੀਤੇ ਜਾਂਦੇ ਹਨ ਤੇ ਤਾਜ਼ਾ ਘਟਨਾ ਵੀ ਇਸੇ ਲੜੀ ਦਾ ਹਿੱਸਾ ਜਾਪਦੀ ਹੈ।
October 14, 2011 | ਇਹ ਸਮਗਰੀ
ਦੇਸ ਪੰਜਾਬ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਫ਼ਤਿਹਗੜ੍ਹ ਸਾਹਿਬ (13 ਅਕਤੂਬਰ, 2011): ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ‘ਭ੍ਰਿਸ਼ਟਾਚਾਰ ਵਿਰੁੱਧ’ ਹਮਖਿਆਲੀ ਪਾਰਟੀਆਂ ਨਾਲ ਮਿਲ ਕੇ ਵਿਧਾਨ ਸਭਾ ਚੋਣਾਂ ਲੜਣ ਦੇ ਬਿਆਨ ਬਾਰੇ ਪ੍ਰਤੀਕਰਮ ਪ੍ਰਗਟਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਕੁਲਬੀਰ ਸਿੰਘ ਬੜਾ ਪਿੰਡ ਅਤੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸਲ ਵਿੱਚ ਕਾਂਗਰਸ ਹੀ ਅਕਾਲੀ ਦਲ ਬਾਦਲ ਦੀ ਦੀ ਹਮ ਖ਼ਿਆਲ ਪਾਰਟੀ ਹੈ, ਸ. ਬਾਦਲ ਨੂੰ ਚਾਹੀਦਾ ਹੈ ਕਿ ਇਸੇ ਪਾਰਟੀ ਨਾਲ ਚੋਣ ਗੱਠਜੋੜ ਕਰ ਕਰਕੇ ਵਿਧਾਨ ਸਭਾ ਚੋਣਾਂ ਲੜਣ। ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਸਥਾਪਿਤ ਭਾਰਤੀ ਢਾਂਚੇ ਦੇ ਇਸ਼ਾਰੇ ’ਤੇ ਪੰਜਾਬ ਅਤੇ ਪੰਥਕ ਹਿੱਤਾਂ ਦੇ ਵਿਰੁੱਧ ਕੰਮ ਕਰ ਰਹੀਆਂ ਹਨ।
October 13, 2011 | ਇਹ ਸਮਗਰੀ
ਆਮ ਖਬਰਾਂ,
ਸਿਆਸੀ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »