ਜੁਝਾਰੂ ਲਹਿਰ ਦੇ ਆਗੂ ਸੁਰਿੰਦਰ ਪਾਲ ਸਿੰਘ ਨੂੰ ਹੰਝੂਆਂ ਭਿੱਜੀ ਅੰਤਿਮ ਵਿਦਾਇਗੀ

ਚੰਡੀਗੜ੍ਹ/ਪਟਿਆਲਾ (17 ਅਗਸਤ, 2010 – ਕਰਮਜੀਤ ਸਿੰਘ): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਜਨਰਲ ਸਕੱਤਰ ਅਤੇ ਕਿਸੇ ਸਮੇਂ ਜੁਝਾਰੂ ਲਹਿਰ ਦੇ ਚੋਟੀ ਦੇ ਆਗੂਆਂ ਵਿਚ ਗਿਣੇ ਜਾਣ ਵਾਲੇ ਖਾੜਕੂ ਸ. ਸੁਰਿੰਦਰ ਪਾਲ ਸਿੰਘ ਲੰਮੀ ਬਿਮਾਰੀ ਪਿਛੋਂ ਬੀਤੀ ਰਾਤ ਸਵਰਗਵਾਸ ਹੋ ਗਏ। 48 ਵਰ੍ਹਿਆਂ ਨੂੰ ਪੁੱਜੇ ਸ. ਸੁਰਿੰਦਰ ਪਾਲ ਸਿੰਘ ਪਿਛਲੇ ਦੋ ਸਾਲਾਂ ਤੋਂ ਇਕ ਗੰਭੀਰ ਬਿਮਾਰੀ ਕਾਰਨ ‘ਕੋਮਾਂ’ ਦੀ ਹਾਲਤ ਵਿਚੋਂ ਗੁਜ਼ਰ ਰਹੇ ਸਨ ਅਤੇ ਪਿਛਲੀ ਰਾਤ 2 ਵਜੇ ਦੇ ਕਰੀਬ ਪਟਿਆਲਾ ਸ਼ਹਿਰ ਵਿਚ ਆਪਣੇ ਨਿਵਾਸੀ ਸਥਾਨ ’ਤੇ ਉਨ੍ਹਾਂ ਨੇ ਆਖਰੀ ਸੁਆਸ ਪੂਰੇ ਕੀਤੇ।
August 17, 2010 | ਇਹ ਸਮਗਰੀ ਦੇਸ ਪੰਜਾਬ ਸ਼੍ਰੇਣੀ ਵਿੱਚ ਰੱਖੀ ਗਈ ਹੈ | ਪੂਰਾ ਪੜ੍ਹੋ »
