ਹੁਰੀਅਤ ਕਾਨਫ਼ਰੰਸ ਅਤੇ ਕਸ਼ਮੀਰ ਦੀ ਅਜ਼ਾਦੀ ਲਹਿਰ ਦੇ ਸਿਰਕੱਢ ਆਗੂ ਸਈਅਦ ਅਲੀ ਗਿਲਾਨੀ ਨੇ ਸਿੱਖ ਕਤਲੇਆਮ ਦੀ 27ਵੀਂ ਵਰ੍ਹੇਗੰਢ ਮੌਕੇ ਸਿੱਖ ਕੌਮ ਨਾਲ਼ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਆਖਿਆ ਹੈ ਕਿ ਹਿੰਦੂਤਵ ਫਾਸੀਵਾਦੀ ਬਿਰਤੀ ਚਰਮ ਸੀਮਾ ਤੇ ਪੁਜ ਚੁਕੀ ਹੈ ਤੇ ਇਸ ਦੇਸ਼ ਵਿਚ ਘੱਟ-ਗਿਣਤੀਆਂ ਅਸੁਰੱਖਿਅਤ ਹਨ। ਉਨ੍ਹਾਂ ਘੱਟਗਿਣਤੀ ਕੌਮਾਂ ਨੂੰ ਸੁਝਾਅ ਦਿਤਾ ਕਿ ਉਹ ਆਪਸੀ ਰਿਸ਼ਤਿਆਂ ਵਿੱਚ ਨੇੜਤਾ ਲਿਆਉਣ।
November 2, 2011 | ਇਹ ਸਮਗਰੀ
ਆਮ ਖਬਰਾਂ,
ਤਸਵੀਰਾਂ,
ਸਿਆਸੀ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਵਾਸ਼ਿੰਗਟਨ ਡੀ. ਸੀ. ( 19 ਅਕਤੂਬਰ, 2011 ): ਪਿਛਲੇ ਕੁਝ ਸਾਲਾਂ ਤੋਂ ਕਈ ਅਜਿਹੇ ਮਸਲੇ ਸਾਹਮਣੇ ਆ ਰਹੇ ਹਨ, ਜੋ ਭਾਰਤ ਤੇ ਚੀਨ ਨੂੰ ਇੱਕ ਦੂਜੇ ਦੇ ਸਾਹਮਣੇ ਲਿਆ ਖੜਾਉਂਦੇ ਹਨ। ਅਮਰੀਕਾ ਦੀ ਭਾਰਤ ਨੂੰ ਪੁੱਠ ਇਨ੍ਹਾਂ ਮਸਲਿਆਂ ਨੂੰ ਹੋਰ ਪੇਚੀਦਾ ਬਣਾ ਰਹੀ ਹੈ। ਇੱਕ ਸੀਨੀਅਰ ਭਾਰਤੀ ਪੱਤਰਕਾਰ ਬ੍ਰਹਮ ਚੇਲਾਨੀ ਦੀ ਹਾਲ ਹੀ ਵਿੱਚ ਪ੍ਰਕਾਸ਼ਿਤ ਹੋਈ ਪੁਸਤਿਕ ‘ਵਾਟਰ – ਏਸ਼ੀਆਜ਼ ਨਿਊ ਬੈਟਲਗਰਾਊਂਡ’ ਵਿੱਚ ਦੱਸਿਆ ਗਿਆ ਹੈ ਕਿ ਭਵਿੱਖ ਵਿੱਚ ਜੰਗਾਂ ਪਾਣੀ ਲਈ ਲੜੀਆਂ ਜਾਣਗੀਆਂ।
October 22, 2011 | ਇਹ ਸਮਗਰੀ
ਲੇਖ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਬਠਿੰਡਾ (15 ਅਕਤੂਬਰ, 2011 -ਕਿਰਪਾਲ ਸਿੰਘ ): ਭਾਜਪਾ ਆਗੂ ਐਲ ਕੇ ਅਡਵਾਨੀ ਨੇ ਆਪਣੀ ਕਿਤਾਬ ‘ਮਾਈ ਕੰਟਰੀ ਮਾਈ ਲਾਈਫ’ ਵਿਚ ਬੜੇ ਮਾਣ ਨਾਲ ਇਸ ਗਲ ਨੂੰ ਮੰਨਿਆ ਹੈ ਕਿ ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ ’ਤੇ ਭਾਰਤ ਸਰਕਾਰ ਵਲੋਂ ਫੌਜੀ ਕਾਰਵਾਈ ਉਨ੍ਹਾਂ ਵਲੋਂ ਜੋਰ ਪਾਉਣ ’ਤੇ ਹੀ ਕੀਤੀ ਗਈ ਸੀ। ਅਡਵਾਨੀ ਦਾ ਇਹ ਇਕਬਾਲੀਆ ਬਿਆਨ ਇਹ ਸਬੂਤ ਦੇਣ ਲਈ ਕਾਫੀ ਹੈ ਕਿ ਜਿਸ ਤਰ੍ਹਾਂ ਚੰਦੂ ਨੇ ਮੌਕੇ ਦੇ ਹਾਕਮ ਜਹਾਂਗੀਰ ਕੋਲ ਚੁਗਲੀਆਂ ਕਰਕੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਈ ਯੋਗਦਾਨ ਪਾਇਆ ਸੀ
October 16, 2011 | ਇਹ ਸਮਗਰੀ
ਸਿਆਸੀ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਬੇਸ਼ੱਕ ਅਮਰੀਕਾ ਸਮੇਤ ਪੱਛਮੀ ਜਗਤ ਵਿੱਚ ਇਸ ਵੇਲੇ ਆਰਥਿਕ ਮੰਦੀ ਮੁੱਖ ਚਿੰਤਾ ਦਾ ਵਿਸ਼ਾ ਹੈ ਪਰ ਇਸ ਤੋਂ ਬਾਅਦ ਜੇ ਕੋਈ ਵਿਸ਼ਾ ਮੁੱਖ ਅਹਿਮ ਵਿਸ਼ਿਆਂ ਵਿੱਚ ਥਾਂ ਬਣਾਉਂਦਾ ਹੈ ਤਾਂ ਉਹ ਹੈ ਅਫਗਾਨਿਸਤਾਨ ਵਿੱਚ ਨੈਟੋ ਫੌਜਾਂ (ਗਿਣਤੀ 1 ਲੱਖ ਦੇ ਕਰੀਬ) ਦੀ ਮੁਕੰਮਲ ਹਾਰ। ਅਮਰੀਕੀ ਪ੍ਰਧਾਨ ਓਬਾਮਾ ਨੇ ਸਪੱਸ਼ਟ ਐਲਾਨ ਕੀਤਾ ਹੋਇਆ ਹੈ ਕਿ 2014 ਤੱਕ ਅਮਰੀਕੀ ਫੌਜਾਂ, ਅਫਗਾਨਿਸਤਾਨ ਵਿੱਚੋਂ ਕੱਢ ਲਈਆਂ ਜਾਣਗੀਆਂ। ਬ੍ਰਿਟੇਨ ਤੇ ਦੂਸਰੀਆਂ ਯੂਰਪੀਅਨ ਤਾਕਤਾਂ ਦਾ ਟਾਈਮ ਟੇਬਲ ਵੀ ਇਸੇ ਮੁਤਾਬਿਕ ਹੀ ਨਿਰਧਾਰਤ ਹੈ। ਪਸ਼ਤੂਨ ਮੂਲ ਦੇ ਤਾਲਿਬਾਨ ਲੜਾਕਿਆਂ ਨੇ, ਅਫਗਾਨਿਸਤਾਨ ਦੇ ਬਹੁਤ ਸਾਰੇ ਸੂਬਿਆਂ ਵਿੱਚ ਸਮਾਨਾਂਤਰ ਸਰਕਾਰ ਕਾਇਮ ਕੀਤੀ ਹੋਈ ਹੈ ਅਤੇ ਹੁਣ ਉਹ ਵਾਰ-ਵਾਰ ਕਾਬਲ ਦੇ ਅੰਦਰੂਨੀ ਇਲਾਕਿਆਂ ਵਿੱਚ ਵੀ ਦਸਤਕ ਦੇ ਰਹੇ ਹਨ। ਅਮਰੀਕੀ ਅੰਬੈਸੀ ’ਤੇ
October 12, 2011 | ਇਹ ਸਮਗਰੀ
ਲੇਖ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਇਸ ਵੇਲੇ ਭਾਰਤੀ ਫੌਜ ਦੀ ਗਿਣਤੀ 13 ਲੱਖ ਤੋਂ 15 ਲੱਖ ਦੇ ਵਿੱਚ ਵਿੱਚ ਹੈ ਅਤੇ ਇਸ ਦਾ ਸਾਲਾਨਾ ਬੱਜਟ 40 ਬਿਲੀਅਨ ਡਾਲਰ ਤੋਂ ਜ਼ਿਆਦਾ ਹੈ। ਸਮੇਂ-ਸਮੇਂ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਜਾਂਦਾ ਹੈ ਕਿ ਭਾਰਤੀ ਫੌਜ ਬੜੀ ‘ਡਿਸਪਲਿਨ’ (ਜ਼ਾਬਤੇ) ਵਾਲੀ ਲੜਾਕੂ, ਫੌਜ ਹੈ ਅਤੇ ਇਸ ਵਿੱਚ ਬੜਾ ‘ਪ੍ਰੋਫੈਸ਼ਨਲਿਜ਼ਮ’ ਹੈ। ਭਾਰਤੀ ਫੌਜ ਨੂੰ ਭ੍ਰਿਸ਼ਟਾਚਾਰ ਤੇ ਭਾਈ ਭਤੀਜਾਵਾਦ ਤੋਂ ‘ਮੁਕਤ’ ਦੱਸਣ ਦੇ ਨਾਲ ਨਾਲ, ਇਸ ਦੇ ਧਰਮ ਨਿਰਪੱਖ ਹੋਣ ਦੇ ਵੀ ਬੜੇ ਦਾਅਵੇ ਕੀਤੇ ਜਾਂਦੇ ਹਨ। ਪਰ ਪਿਛਲੇ ਕੁਝ ਮਹੀਨਿਆਂ ਤੋਂ ਭਾਰਤੀ ਫੌਜ ਦੇ ਮੁਖੀ ਜਨਰਲ ਵੀ. ਕੇ. ਸਿੰਘ ਦੀ ਉਮਰ ਅਤੇ ਇਸ ਨਾਲ ਸਬੰਧਿਤ ਉਸ ਦੇ ਸੇਵਾ ਕਾਰਜਕਾਲ ਨੂੰ ਲੈ ਕੇ ਛਿੜਿਆ ਆਪ ਮੁਹਾਰਾ ਵਿਵਾਦ ਠੱਲ੍ਹਣ ਦਾ ਨਾਮ ਹੀ ਨਹੀਂ ਲੈ ਰਿਹਾ।
October 12, 2011 | ਇਹ ਸਮਗਰੀ
ਲੇਖ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
( 13 ਦਿਸੰਬਰ 2001 ਨੂੰ ਭਾਰਤੀ ਸੰਸਦ ਉੱਤੇ ਹਮਲੇ ਦੇ ਦੋਸ਼ ਵਿਚ ਫਾਂਸੀ ਦੀ ਉਡੀਕ ਕਰ ਰਹੇ ਕਸ਼ਮੀਰੀ ਨਾਗਰਿਕ ਮੁਹੰਮਦ ਅਫ਼ਜ਼ਲ ਨਾਲ ਇਹ ਮੁਲਾਕਾਤ ਵਿਨੋਦ ਕੇ ਜੋਸ਼, ਜੋ ਕਿ ਰੇਡੀਓ ਪੈਸਿਫਿਕ ਅਮਰੀਕਾ ਦੇ ਵਿਦੇਸ਼ ਪ੍ਰਤੀਨਿਧੀ ਹਨ, ਵੱਲੋਂ ਕੀਤੀ ਗਈ ਸੀ। ਮੂਲ ਰੂਪ ਵਿਚ ਇਹ ਮੁਲਾਕਾਤ ਅੰਗਰੇਜ਼ੀ ਵਿਚ ਛਪੀ ਹੋਣ ਕਾਰਨ ਇਹ ਜਿਆਦਾ ਪਾਠਕਾਂ ਤੱਕ ਨਹੀਂ [...]
October 11, 2011 | ਇਹ ਸਮਗਰੀ
ਤਸਵੀਰਾਂ,
ਲੇਖ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਨਿਊਯਾਰਕ (24 ਸਤੰਬਰ, 2011): ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਲੋਂ ਸੰਯੁਕਤ ਰਾਸ਼ਟਰ ਮਹਾਂ ਸਭਾ ਨੂੰ ਸੰਬੋਧਨ ਕਰਨ ਦੌਰਾਨ ਸੈਂਕੜੇ ਸਿਖਾਂ ਨੇ ਸੰਯੁਕਤ ਰਾਸ਼ਟਰ ਹੈਡਕੁਆਰਟਰ ਅੱਗੇ ਰੋਸ ਮੁਜ਼ਾਹਰਾ ਕੀਤਾ ਤੇ ਨਵੰਬਰ 1984 ਵਿਚ ਸਿਖਾਂ ’ਤੇ ਹਮਲੇ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਕਮਲ ਨਾਥ ਨੂੰ ਮੰਤਰੀ ਮੰਡਲ ’ਚੋਂ ਹਟਾਉਣ ਅਤੇ ਸਿਖਾਂ ਨੂੰ ਖੁਦਮੁਖਤਿਆਰੀ ਦਾ ਅਧਿਕਾਰ ਦੇਣ ਦੀ ਮੰਗ ਕੀਤੀ।
September 26, 2011 | ਇਹ ਸਮਗਰੀ
ਤਸਵੀਰਾਂ,
ਵਿਦੇਸ਼ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਸਿੱਖ ਬਹੁਗਿਣਤੀ ਵਾਲੇ ਸੂਬੇ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਪੱਕੇ ਤੌਰ ’ਤੇ ਚੋਰੀ ਕਰਨ ਦੀ ਇੱਕ ਹੋਰ ਸਾਜ਼ਿਸ਼ ਜੂਨ 2011 ਵਿੱਚ ਉਸ ਵੇਲੇ ਸਾਹਮਣੇ ਆਈ, ਜਦੋਂ ਅਸ਼ੋਕ ਚਾਵਲਾ ਪੈਨਲ (ਜਿਸਨੂੰ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਵਲੋਂ ਫਰਵਰੀ 2011 ਵਿੱਚ ਭਾਰਤ ਦੇ ਮੁੱਕਦੇ ਜਾ ਰਹੇ ਕੁਦਰਤੀ ਵਸੀਲਿਆਂ ਦੀ ਦੁਰਵਰਤੋਂ ਦੀ ਜਾਂਚ ਲਈ ਨਿਯੁਕਤ ਕੀਤਾ ਗਿਆ ਸੀ) ਨੇ ਅਚਾਨਕ ਹੀ ਇਹ ਸਿਫਾਰਸ਼ ਕਰ ਦਿੱਤੀ ਕਿ ‘ਦਰਿਆਈ ਪਾਣੀਆਂ’ ਨੂੰ ਭਾਰਤੀ ਸੰਵਿਧਾਨ ਦੀ ‘ਕਨਕਰੰਟ ਲਿਸਟ’ (ਸਹਿਕਾਰੀ ਸੂਚੀ) ਵਿੱਚ ਸ਼ਾਮਲ ਕਰ ਲਿਆ ਜਾਣਾ ਚਾਹੀਦਾ ਹੈ। ਪੰਜਾਬ ਨੂੰ ਅਸ਼ੋਕ ਚਾਵਲਾ ਪੈਨਲ ਦੀ ਉਕਤ ਸਿਫਾਰਸ਼ ਦਾ ਬੜੇ ਜ਼ੋਰ ਨਾਲ ਵਿਰੋਧ ਕਰਨਾ ਚਾਹੀਦਾ ਹੈ, ਕਿਉਂਕਿ ਜੇਕਰ ਇਹ ਸਿਫਾਰਸ਼ ਕਾਨੂੰਨ ਬਣ ਜਾਂਦੀ ਹੈ ਤਾਂ ਇਸ ਨਾਲ ਕੇਂਦਰ ਸਰਕਾਰ ਦਾ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਪਾਣੀਆਂ ਉੱਤੇ ਮੁਕੰਮਲ ਅਖਤਿਆਰ ਹੋ ਜਾਵੇਗਾ।
September 2, 2011 | ਇਹ ਸਮਗਰੀ
ਤਸਵੀਰਾਂ,
ਲੇਖ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਪਿਛਲੇ ਦਿਨੀਂ ਦੁਨੀਆਂ ਦੀ ਪ੍ਰਸਿੱਧ ਤੇ ਵਿਵਾਦਗ੍ਰਸਤ ਵੈਬਸਾਈਟ ‘ਵਿਕੀਲੀਕਸ’ ਨੇ ਭਾਰਤੀ ਕਾਲੇ ਧਨ ਨਾਲ ਸਬੰਧਤ ਸਨਸਨੀਖੇਜ ਤੱਥ ਉਜਾਗਰ ਕਰ ਕੇ ਹੰਗਾਮਾ ਖੜ੍ਹਾ ਕਰ ਦਿੱਤਾ ਹੈ।ਇਸ ਤੋਂ ਪਹਿਲਾਂ ਵੀ ਕਈ ਵਾਰ ਵਿਕੀਲੀਕਸ ਨੇ ਆਪਣੀਆਂ ਕੁਝ ਫੈਸਲਾਕੁੰਨ ਪ੍ਰਕਾਸ਼ਨਾਵਾਂ ਨਾਲ ਦੁਨੀਆਂ ਦੀ ਸਿਆਸਤ ਵਿਚ ਤੂਫਾਨ ਖੜ੍ਹੇ ਕੀਤੇ ਹਨ।
August 29, 2011 | ਇਹ ਸਮਗਰੀ
ਤਸਵੀਰਾਂ,
ਲੇਖ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਲੰਡਨ (25 ਅਗਸਤ, 2011): ਭਾਰਤ ਦੇ ਹਿੰਦੂਤਵੀਆਂ ਵਲੋਂ ਤਰਾਂ ਤਰਾਂ ਦੇ ਡਰਾਮੇ ਕੀਤੇ ਜਾ ਰਹੇ। ਕਦੇ ਰਾਮਦੇਵ ਕਦੇ ਅੰਨਾ ਹਜ਼ਾਰਾ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨਾਂ ਦੀ ਡਰਾਮੇਬਾਜ਼ੀ ਕਰਕੇ ਭਾਰਤ ਵਾਸੀਆਂ ਦੀ ਹਮਦਰਦੀ ਲੈਣ ਲਈ ਹੱਥ ਪੈਰ ਮਾਰ ਰਹੇ ਹਨ, ਜਦਕਿ ਇਹਨਾਂ ਦਾ ਲੁਕਵਾਂ ਏਜੰਡਾ ਹਿੰਦੂ, ਹਿੰਦੀ ਅਤੇ ਹਿਦੋਸਤਾਨ ਹੈ। ਸਿੱਖਾਂ ਸਮੇਤ ਘੱਟ ਗਿਣਤੀਆਂ ਦਾ ਨਾਮੋ ਨਿਸ਼ਾਨ ਮਿਟਾ ਕੇ ਹਿੰਦੂ ਰਾਸ਼ਟਰ ਸਥਾਪਤ ਕਰਨਾ ਹੀ ਇਹਨਾਂ ਦਾ ਮੁੱਖ ਮਕਸਦ ਹੈ। ਪਰ ਸਿੱਖਾਂ ਦਾ ਇਹਨਾਂ ਨਾਲ ਕੋਈ ਸਰੋਕਾਰ ਨਹੀਂ ਹੋਣਾ ਚਾਹੀਦਾ।
August 25, 2011 | ਇਹ ਸਮਗਰੀ
ਵਿਦੇਸ਼,
ਹੋਰ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »