
ਬਠਿੰਡਾ, ਪੰਜਾਬ (26 ਅਪ੍ਰੈਲ, 2012): ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ਼ ਸਲਾਬਤਪੁਰਾ ਘਟਨਾਕ੍ਰਮ ਬਾਰੇ ਜੋ ਮੁਕਦਮਾ ਭਾਰਤੀ ਦੰਡਾਵਲੀ ਦੀ 295-ਏ ਤੇ ਹੋਰਨਾਂ ਧਾਰਾਵਾਂ ਤਹਿਤ ਬਠਿੰਡਾ ਕੋਤਵਾਲੀ ਥਾਣੇ ਵਿਚ ਦਰਜ ਕੀਤਾ ਗਿਆ ਸੀ , ਉਸ ਮੁਕੱਦਮੇ ਵਿਚ ਚੀਫ਼ ਜੂਡੀਸ਼ੀਅਲ ਮੈਜਿਸਟਰੇਟ ਵੱਲੋਂ ਡੇਰਾ ਸਿਰਸਾ ਮੁਖੀ ਨੂੰ 10 ਮਈ ਨੂੰ ਅਦਾਲਤ ‘ਚ ਨਿੱਜੀ ਰੂਪ ਵਿਚ ਪੇਸ਼ ਹੋਣ ਲਈ ਹੁਕਮ ਜਾਰੀ ਕੀਤੇ ਗਏ ਸਨ। ਅੱਜ ਬਠਿੰਡਾ ਦੇ ਵਧੀਕ ਜ਼ਿਲ੍ਹਾ ਸ਼ੈਸ਼ਨ ਜੱਜ ਦਿਲਬਾਗ ਸਿੰਘ ਜੌਹਲ ਨੇ ਇਸ ਫੈਸਲੇ ਉੱਤੇ ਰੋਕ ਲਾ ਦਿੱਤੀ ਹੈ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 25 ਮਈ ਨਿਰਧਾਰਿਤ ਕਰਦਿਆਂ ਇਸ ਕੇਸ ਵਿਚ ਆਪਣਾ ਪੱਖ਼ ਰੱਖਣ ਲਈ ਸ਼ਿਕਾਇਤ ਕਰਤਾ ਰਜਿੰਦਰ ਸਿੰਘ ਸਿੱਧੂ, ਐਡਵੋਕੇਟ ਜਸਪਾਲ ਸਿੰਘ ਮੰਝਪੁਰ ਤੇ ਬਾਬਾ ਹਰਦੀਪ ਸਿੰਘ ਨੂੰ ਨੋਟਿਸ ਜਾਰੀ ਕੀਤਾ ਹੈ।
April 27, 2012 | ਇਹ ਸਮਗਰੀ
ਆਮ ਖਬਰਾਂ,
ਦੇਸ ਪੰਜਾਬ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਲੁਧਿਆਣਾ, ਪੰਜਾਬ (2 ਫਰਵਰੀ, 2012): ਅਕਾਲੀ ਦਲ ਪੰਚ ਪ੍ਰਧਾਨੀ ਦੇ ਮੀਡੀਆ ਕਮੇਟੀ ਮੈਂਬਟ ਅਤੇ ਨੌਜਵਾਨ ਸਿੱਖ ਆਗੂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਇੱਕ ਪ੍ਰੈਸ ਬਿਆਨ ਵਿਚ ਭਾਰਤੀ ਸੁਪਰੀਮ ਕੋਰਟ ਵਲੋਂ ਪਿਛਲੇ ਦਿਨੀਂ ਗੁਜਰਾਤ ਵਿਚ 2003 ਤੋਂ 2006 ਤੱਕ ਹੋਏ 21 ਝੂਠੇ ਪੁਲਿਸ ਮੁਕਾਬਲਿਆਂ ਸਬੰਧੀ ਗੁਜਰਾਤ ਸਰਕਾਰ ਤੋਂ ਜੁਆਬ ਤਲਬੀ ਕੀਤੇ ਜਾਣ ਦੀ ਨੂੰ ਸ਼ਲਾਘਾਯੋਗ ਕਦਮ ਦੱਸਿਆ ਹੈ,
February 2, 2012 | ਇਹ ਸਮਗਰੀ
ਦੇਸ ਪੰਜਾਬ,
ਹੋਰ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
- ਐਡਵੋਕੇਟ ਜਸਪਾਲ ਸਿੰਘ ਮੰਝਪੁਰ ਭਾਰਤੀ ਸੁਪਰੀਮ ਕੋਰਟ ਵਲੋਂ ਪਿਛਲੇ ਦਿਨੀਂ ਗੁਜਰਾਤ ਵਿਚ 2003 ਤੋਂ 2006 ਤਕ ਹੋਏ ਕਰੀਬ 21 ਝੂਠੇ ਪੁਲਿਸ ਮੁਕਾਬਲਿਆਂ ਸਬੰਧੀ ਗੁਜਰਾਤ ਸਰਕਾਰ ਤੋਂ ਜੁਆਬਤਲਬੀ ਕੀਤੀ ਹੈ ਕਿ ਇਸ ਸਮੇਂ ਦੌਰਾਨ ਇਨ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਵਿਚ ਮੁਸਲਮਾਨ ਭਾਈਛਾਰ ਨਾਲ ਸਬੰਧਤ ਲੋਕ ਮਾਰੇ ਗਏ ਹਨ ਅਤੇ ਇਹ ਸਾਰਾ ਘਟਨਾਕ੍ਰਮ ਗੋਧਰਾ ਕਾਂਡ ਤੋਂ [...]
January 31, 2012 | ਇਹ ਸਮਗਰੀ
ਤਸਵੀਰਾਂ,
ਲੇਖ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਲੁਧਿਆਣਾ, 21 ਜਨਵਰੀ 2012 (ਸਿੱਖ ਸਿਆਸਤ)- ਸਿੱਖ ਸਿਆਸਤ ਬਿਊਰੋ ਮੁਤਾਬਕ ਅੱਜ ਸ਼ਾਮ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਵਲੋਂ ਭਾਈ ਦਲਜੀਤ ਸਿੰਘ ਬਿੱਟੂ ਦੀਆਂ ਪੰਥਕ ਸਰਗਰਮੀਆਂ ਨੂੰ ਤਸਵੀਰਾਂ ਰਾਹੀਂ ਰੂਪਮਾਨ ਕਰਦੀ ਈ-ਬੁੱਕ “ਸਿੱਖ ਸਿਆਸਤ ਦਾ ਸੱਚਾ ਪਾਂਧੀ” ਜਾਰੀ ਕੀਤੀ ਗਈ।
January 21, 2012 | ਇਹ ਸਮਗਰੀ
ਖਾਸ ਖਬਰਾਂ,
ਤਸਵੀਰਾਂ,
ਸਾਹਿਤਕ ਕੋਨਾ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਲੁਧਿਆਣਾ, 13 ਜਨਵਰੀ (ਸਿੱਖ ਸਿਆਸਤ)-ਅਗਾਮੀ ਵਿਧਾਨਸਭਾ ਚੋਣਾਂ ਵਿਚ ਵੱਖ ਵੱਖ ਪਾਰਟੀਆਂ ਵਲੋਂ ਕੀਤੀ ਟਿਕਟਾਂ ਦੀ ਵੰਡ ਨੂੰ ਵੇਖਦਿਆਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਪੰਜਾਬ ਦੀ ਸਿਆਸਤ ਵਿਚ ਹਰੇਕ ਪਾਰਟੀ ਆਪਣੇ ਪਰਿਵਾਰ ਨੂੰ ਧੁਰਾ ਬਣਾ ਕੇ ਹੀ ਸਿਆਸਤ ਕਰਨਾ ਚਾਹੁੰਦੀ ਹੈ।
January 14, 2012 | ਇਹ ਸਮਗਰੀ
ਦੇਸ ਪੰਜਾਬ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਲੁਧਿਆਣਾ (12 ਜਨਵਰੀ, 2012): ਧਰਤੀ ਉਤੇ ਵਸਦੇ ਵੱਖ ਵੱਖ ਸੱਭਿਆਚਾਰ ਤੇ ਕੌਮਾਂ ਦਾ ਜਨਮ ਸਿੱਧ ਅਧਿਕਾਰ ਹੈ ਕਿ ਉਹ ਇਕ ਖੁਦਮੁਖਤਿਆਰ ਖਿੱਤੇ ਵਿਚ ਵਸਣ ਤੇ ਆਪਣੇ ਸੱਭਿਆਚਾਰ ਦਾ ਵਿਕਾਸ ਕਰ ਸਕਣ। ਇਨ੍ਹਾਂ ਵਿਚਾਰਾਂ ਦਾ ਇਜ਼ਹਾਰ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੀਡੀਆ ਕਮੇਟੀ ਮੈਂਬਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਕੌਟਿਸ਼ ਨੈਸ਼ਨਲ ਪਾਰਟੀ ਦੇ ਆਗੂ ਅਲੈਕਸ ਸੈਲਮੰਡ ਵਲੋਂ ਸਕਾਟਿਸ਼ ਲੋਕਾਂ ਲਈ ਖੁਦਮੁਖਤਿਆਰ ਖਿੱਤੇ ਲਈ ਆਵਾਜ਼ ਬੁਲੰਦ ਕਰਨ ਦੀ ਹਮਾਇਤ ਕਰਦਿਆਂ ਕੀਤਾ।
January 12, 2012 | ਇਹ ਸਮਗਰੀ
ਖਾਸ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਲੁਧਿਆਣਾ (10 ਜਨਵਰੀ, 2012): ਭਾਈ ਦਲਜੀਤ ਸਿੰਘ ਬਿੱਟੂ ਦੀ ਗ੍ਰਿਫਤਾਰੀ ਸੰਨ 1995 ਵਿਚ ਹੋਈ ਸੀ। ਇਸ ਤੋਂ ਪਹਿਲਾਂ ਉਹ ਹਥਿਆਰਬੰਦ ਜੁਝਾਰੂ ਸੰਘਰਸ਼ ਦਾ ਹਿੱਸਾ ਰਹੇ। ਇਸ ਸਮੇਂ ਦੌਰਾਨ ਵੀ ਭਾਈ ਦਲਜੀਤ ਸਿੰਘ ਨੂੰ ਉਨ੍ਹਾਂ ਦੀ ਦੂਰ-ਦ੍ਰਿਸ਼ਟੀ, ਸਹਿਜ, ਜੁਝਾਰੂ ਕਾਰਨਾਮਿਆਂ ਅਤੇ ਸੰਘਰਸ਼ਸ਼ੀਲ ਤੇ ਚੇਤਨ ਸਿਆਸਤ ਕਾਰਨ ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਦੇ ਤੌਰ ਉੱਤੇ ਜਾਣਿਆ ਜਾਂਦਾ ਰਿਹਾ ਹੈ।
January 9, 2012 | ਇਹ ਸਮਗਰੀ
ਖਾਸ ਖਬਰਾਂ,
ਤਸਵੀਰਾਂ,
ਸਾਹਿਤਕ ਕੋਨਾ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਅੱਜ 20 ਦਸੰਬਰ 2011 ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ 3 ਜੱਜਾਂ ਦੇ ਬੈਂਚ ਨੇ ਸਹਿਜਧਾਰੀ ਸਿੱਖ ਦੀ ਪਰਿਭਾਸ਼ਾ ਦੇ ਮਸਲੇ ਸਬੰਧੀ ਆਪਣਾ ਹੁਕਮ ਸੁਣਾਇਆ। ਜਿਸ ਮੁਤਾਬਕ ਅੱਜ ਦੀ ਤਰੀਕ ਵਿਚ ਬਿਨਾਂ ਕੇਸਾਂ ਤੋਂ ਵਿਅਕਤੀ ਨੂੰ ਸਿੱਖ ਮੰਨਿਆ ਜਾ ਸਕਦਾ ਹੈ ਅਤੇ ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਵੋਟਾਂ ਪਾਉਣ ਦਾ [...]
December 22, 2011 | ਇਹ ਸਮਗਰੀ
ਲੇਖ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਅਹਿਮ ਸੰਸਥਾ ਹੈ, ਜਿਸਦੀ ਸਥਾਪਨਾ ਕੁਰਬਾਨੀਆਂ ਭਰੇ ਮੋਰਚਿਆਂ ਤੋਂ ਬਾਅਦ 1925 ਵਿਚ ਹੋਈ ਸੀ। ਇਸਦੀ ਸਥਾਪਨਾ ਨਾਲ ਗੁਰੂ-ਘਰਾਂ ‘ਤੇ ਕਾਬਜ ਮਹੰਤਸ਼ਾਹੀ ਦਾ ਖਾਤਮਾ ਹੋਇਆ ਤੇ ਪੰਜਾਬ ਦੇ ਗੁਰੂ-ਘਰਾਂ ਦੀ ਸੇਵਾ ਸੰਭਾਲ ਪੰਥਕ ਹੱਥਾਂ ਵਿਚ ਆ ਗਈ। ਮਹੰਤਾਂ ਵਲੋਂ ਚਲਾਈਆਂ ਜਾ ਰਹੀਆਂ ਬਿਪਰਵਾਦੀ ਰੀਤਾਂ ਬੰਦ ਕਰਕੇ ਖ਼ਾਲਸਾਈ ਮਰਿਯਾਦਾ ਨੂੰ ਲਾਗੂ ਕੀਤਾ ਗਿਆ। ਸ਼੍ਰੋਮਣੀ ਕਮੇਟੀ ਨੇ ਗੁਰਦੁਆਰਿਆਂ ਸੀ ਸੇਵਾ ਸੰਭਾਲ ਦੇ ਨਾਲ-ਨਾਲ ਪੰਥ ਦੀ ਚੜਦੀ ਕਲਾ ਲਈ ਵੀ ਕਦਮ ਚੁੱਕੇ।
September 6, 2011 | ਇਹ ਸਮਗਰੀ
ਲੇਖ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਲੁਧਿਆਣਾ (27 ਅਗਸਤ, 2011): ਬਾਦਲ ਤੇ ਮਾਨ ਦੀ ਨੀਤੀ ਬਾਰੇ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੀਡੀਆ ਇੰਚਾਰਜ਼ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਜਦੋਂ ਤੱਕ ਕੋਈ ਬੰਦਾ ਆਪਣੇ ਨਾਲ ਹੈ ਤਾਂ ਉਹ ਪੰਥਕ ਹੈ ਪਰ ਜਦੋਂ ਹੀ ਆਪਣੇ ਕੰਟਰੋਲ ਤੋਂ ਬਾਹਰ ਹੋਇਆ ਤਾਂ ਉਹ ਕਾਂਗਰਸੀ ਏਜੰਟ ਬਣ ਜਾਂਦਾ ਹੈ। ਉਨ੍ਹਾਂ ਇਹ ਸ਼ਬਦ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਅਤੇ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਪੰਥਕ ਮੋਰਚੇ ਵਿਚਲੀਆਂ ਸਾਰੀਆਂ ਹੀ ਧਿਰਾਂ ਨੂੰ ਕਾਂਗਰਸੀ ਦੱਸਣ ਵਾਲੇ ਬਿਆਨਾਂ ‘ਤੇ ਪ੍ਰਤੀਕਰਮ ਕਰਦੇ ਹੋਏ ਕਹੇ।
August 28, 2011 | ਇਹ ਸਮਗਰੀ
ਤਸਵੀਰਾਂ,
ਸਿਆਸੀ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »