Tag Archive "khalistan"

ਗੁਰਦੀਪ ਸਿੰਘ ਬਠਿੰਡਾ

ਖ਼ਾਲਿਸਤਾਨ ਸਬੰਧੀ ਬਿਆਨ ‘ਤੇ ਮਤਭੇਦ ਕਾਇਮ ਪਰ ਸਰਬੱਤ ਖ਼ਾਲਸਾ ਇਕੱਠੇ ਕਰਾਂਗੇ: ਗੁਰਦੀਪ ਸਿੰਘ ਬਠਿੰਡਾ

ਸ. ਗੁਰਦੀਪ ਸਿੰਘ ਨੇ ਦੱਸਿਆ ਕਿ ਜਿਸ ਦਿਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਚੱਲਣ ਦਾ ਵਾਅਦਾ ਕੀਤਾ ਸੀ ਉਸ ਦਿਨ ਹੀ ਇਹ ਤੈਅ ਹੋ ਗਿਆ ਸੀ ਕਿ ਦੋਵੇਂ ਦਲ ਆਪੋ ਆਪਣੇ ਟੀਚੇ ਲਈ ਆਪਣੇ ਤੌਰ ’ਤੇ ਸੰਘਰਸ਼ ਕਰਨਗੇ ਪਰ ਸਰਬੱਤ ਖ਼ਾਲਸਾ ਇਕੱਠੇ ਹੋ ਕੇ ਸਾਂਝੇ ਮੰਚ ਤੋਂ ਕਰਨਗੇ।

ਤਸਵੀਰ ਸਰੋਤ: ਫੇਸਬੁੱਕ

ਕੈਲੇਫੋਰਨੀਆ ਵਿਚ 1984 ਦੇ ਪੀੜਤਾਂ ਨੇ ਕੈਪਟਨ ਅਮਰਿੰਦਰ ਵੱਲ ਜੁੱਤੀਆਂ ਸੁੱਟੀਆਂ

ਬੀਤੇ ਦਿਨ ਅਮੀਰੀਕੀ ਸੂਬੇ ਕੈਲੇਫੋਰਨੀਆ ਦੇ ਫਰੈਜ਼ਨੋ ਸ਼ਹਿਰ ਵਿਚ ਪੰਜਾਬ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੂੰ ਪਰਵਾਸੀ ਸਿੱਖਾਂ ਦੇ ਭਾਰੀ ਰੋਹ ਦਾ ਸਾਹਮਣਾ ਕਰਨਾ ਪਿਆ।

ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ

ਖ਼ਾਲਿਸਤਾਨ ਮੁੱਦੇ ‘ਤੇ ਮੋਹਕਮ ਸਿੰਘ ਦੇ ਬਿਆਨ ਦੀ ਨਿੰਦਾ

‘‘ਮੇਰੇ ਕੋਲ ਭਾਰਤੀ ਡਰਾਇਵਿੰਗ ਲਾਇਸੰਸ ਹੈ, ਮੇਰਾ ਪਾਸਪੋਰਟ ਦੱਸਦਾ ਹੈ ਕਿ ਮੈਂ ਭਾਰਤੀ ਹਾਂ, ਮੇਰੀ ਜੇਬ ਵਿਚ ਭਾਰਤੀ ਕਰੰਸੀ ਪਈ ਹੈ ਜਿਸ ’ਤੇ ਗਾਂਧੀ ਦੀ ਫੋਟੋ ਲੱਗੀ ਹੈ... ਇਸ ਲਈ ਮੈਨੂੰ ਇਸ ਗੱਲ ‘ਤੇ ਕੋਈ ਇਤਰਾਜ਼ ਨਹੀਂ ਕਿ ਮੈਂ ਭਾਰਤੀ ਰਾਸ਼ਟਰਵਾਦੀ ਦੇ ਤੌਰ ‘ਤੇ ਪਛਾਣਿਆ ਜਾਵਾਂ’’

ਰਿਹਾਈ ਤੋਂ ਬਾਅਦ ਮੋਹਕਮ ਸਿੰਘ ਅਤੇ ਉਹਨਾਂ ਦੇ ਸਮਰਥਕ

ਖ਼ਾਲਿਸਤਾਨ ਦੇ ਮੁੱਦੇ ‘ਤੇ ਭਾਈ ਮੋਹਕਮ ਸਿੰਘ ਦੇ ਬਿਆਨ ਤੋਂ ਮਾਨ ਦਲ ਨਿਰਾਸ਼

ਮਾਨ ਦਲ ਦੇ ਆਗੂਆਂ ਨੇ ਕਿਹਾ ਕਿ ਬੀਤੇ ਸਮੇਂ ਭਾਈ ਮੋਹਕਮ ਸਿੰਘ ਨੇ ਵਾਰ-ਵਾਰ ਐਲਾਨ ਕੀਤਾ ਸੀ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਕਸ਼ੇ-ਕਦਮਾਂ ਦੇ ਚੱਣਲਗੇ, ਹੁਣ ਆਪਣੇ ਕੌਲ ਤੋਂ ਫਿਰਦਿਆਂ ਉਹ ਖ਼ਾਲਿਸਤਾਨ ਦੇ ਮੁੱਦੇ ‘ਤੇ ਆਪਣੇ ਕਦਮ ਪਿੱਛੇ ਖਿੱਚ ਰਹੇ ਹਨ।

ਲੇਖਕ: ਜਸਪਾਲ ਸਿੰਘ ਮੰਝਪੁਰ

29 ਅਪ੍ਰੈਲ 1986 ਦੇ ਖ਼ਾਲਿਸਤਾਨ ਐਲਾਨਨਾਮੇ ਤੋਂ 30 ਸਾਲ ਬਾਅਦ [ਵਿਸ਼ੇਸ਼ ਲੇਖ]

29 ਅਪਰੈਲ 1986 ਨੂੰ ਖਾਲਿਸਤਾਨ ਦਾ ਐਲ਼ਾਨ 26 ਜਨਵਰੀ 1986 ਨੂੰ ਹੋਏ ਸਰਬੱਤ ਖਾਲਸੇ ਵਲੋਂ ਥਾਪੀ ਪੰਥਕ ਕਮੇਟੀ ਨੇ ਕਰ ਦਿੱਤਾ ਸੀ ਅਤੇ ਉਸ ਐਲਾਨਨਾਮੇ ਮੁਤਾਬਕ ਖਾਲਸਾ ਜੀ ਕਾ ਰਾਜ ਸਥਾਪਤ ਕਰ ਲਈ ਸੰਘਰਸ਼ ਕੀਤਾ ਗਿਆ ਜਿਸ ਵਿਚ ਹਜ਼ਾਰਾਂ ਸਿੱਖਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ...

Loveshinder-Singh-Dalewal-192x300

ਖਾਲਿਸਤਾਨ ਦੇ ਐਲਾਨ ਦਿਵਸ ਦੀ ਤੀਹਵੀਂ ਵਰ੍ਹੇ ਗੰਢ ਤੇ ਬਾਗੀਆਂ ਨੂੰ ਮੁੱਖ ਧਾਰਾ ਵਿੱਚ ਪਰਤ ਆਉਣ ਦਾ ਸੱਦਾ

ਜੂਨ 1984 ਨੂੰ ਸਿੱਖ ਤਵਾਰੀਖ ਵਿੱਚ ਵਾਪਰੇ ਤੀਸਰੇ ਖੂਨੀ ਘੱਲੂਘਾਰੇ ਦੌਰਾਨ ਟੈਕਾਂ ਅਤੇ ਤੋਪਾਂ ਨਾਲ ਲੈਸ ਭਾਰਤੀ ਫੌਜ ਦਾ ਆਖਰੀ ਦਮ ਤੱਕ ਮੁਕਾਬਲਾ ਕਰਨ ਵਾਲੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਅਤੇ ਉਹਨਾਂ ਸਮੂਹ ਸਾਥੀਆਂ ਦੀਆਂ ਲਾਸਾਨੀ ਸ਼ਹਾਦਤਾਂ ਨਾਲ ਸਿਰਜੇ ਗਏ ਅਜਾਦ ਸਿੱਖ ਰਾਜ ਖਾਲਿਸਤਾਨ ਦੀ ਜੰਗ ਲੜਨ ਵਾਲੇ ਸਮੂਹ ਸ਼ਹੀਦਾਂ ਨੂੰ ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਤਹਿ ਦਿਲੋਂ ਪ੍ਰਣਾਮ ਕੀਤਾ ਗਿਆ ।

ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਬੁਲਾਰੇ

ਸਟਾਕਟਨ ਨਗਰ ਕੀਰਤਨ ਵਿੱਚ ਖਾਲਿਸਤਾਨ ਦਾ ਮੁੱਦਾ ਭਾਰੂ ਰਿਹਾ

ਸਟਾਕਟਰ ਵਿਖੇ ਖਾਲਸਾ ਸਾਜਨਾ ਨੂੰ ਸਮਰਪਤ ਕਰਕੇ ਕਰਵਾਏ ਗਏ ਸਮਾਗਮਾਂ ਵਿਚ ਅਜ਼ਾਦ ਸਿੱਖ ਰਾਜ ਖਾਲਸਤਾਨ ਦਾ ਮੁੱਦਾ ਭਾਰੂ ਰਿਹਾ। ਬੁਲਾਰਿਆਂ ਨੇ ਖਾਲਸਤਾਨ ਬਾਰੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ।

ਅਜ਼ਾਦੀ ਮਾਰਚ ਵਿੱਚ ਸ਼ਾਮਲ ਸੰਗਤਾਂ

ਵਾਸ਼ਿੰਗਟਨ ਡੀ.ਸੀ ਦੇ ‘ਸਿੱਖ ਅਜ਼ਾਦੀ ਮਾਰਚ’ ਵਿੱਚ ਹਜ਼ਾਰਾਂ ਸਿੱਖਾਂ ਨੇ ਕੀਤੀ ਸ਼ਮੂਲੀਅਤ

ਯੂ.ਐਸ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਜਿਸ ਵਿੱਚ ਈਸਟ ਕੋਸਟ ਅਮਰੀਕਾ ਦੀਆਂ 45 ਦੇ ਕਰੀਬ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਸ਼ਾਮਲ ਹਨ, ਵੱਲੋਂ ਖਾਲਸਾ ਸਾਜਣਾ ਦਿਵਸ, ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੋਧ ਵਿੱਚ ਅਤੇ ਸਿੱਖ ਕੌਮ ਦੀ ਅਜ਼ਾਦੀ ਨੂੰ ਮੁੱਖ ਰੱਖਦਿਆਂ 'ਫ੍ਰੀਡਮ ਮਾਰਚ ਫੌਰ ਸਿੱਖ ਨੇਸ਼ਨ' ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅਮਰੀਕਾ ਦੇ ਈਸਟ ਕੋਸਟ ਦੇ ਗੁਰਦੁਆਰਾ ਸਹਿਬਾਨਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਅਤੇ ਵੱਖ-ਵੱਖ ਪੰਥਕ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ।

ਧਰਮਵੀਰ ਗਾਂਧੀ (ਪੁਰਾਣੀ ਫੋਟੋ)

ਖ਼ਾਲਿਸਤਾਨ ਦੇ ਮੁੱਦੇ ’ਤੇ ਲੋਕ ਸਭਾ ਵਿੱਚ ਬਹਿਸ ਕੀਤੀ ਜਾਣੀ ਚਾਹੀਦੀ ਹੈ: ਡਾ. ਗਾਂਧੀ

ਜਮਹੂਰੀਅਤ ਵਿੱਚ ਹਰ ਸ਼ਖ਼ਸ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਹੱਕ ਹੈ ਅਤੇ ਜੇਕਰ ਕੋਈ ਖ਼ਾਲਿਸਤਾਨ ਦਾ ਮੁੱਦਾ ਉਠਾਉਂਦਾ ਹੈ ਤਾਂ ਸੰਵਿਧਾਨਕ ਦਾਇਰੇ ਵਿੱਚ ਉਸ ’ਤੇ ਚਰਚਾ ਕੀਤੀ ਜਾਣੀ ਬਣਦੀ ਹੈ। ਖ਼ਾਲਿਸਤਾਨ ਦੇ ਮੁੱਦੇ ’ਤੇ ਲੋਕ ਸਭਾ ਵਿੱਚ ਬਹਿਸ ਕੀਤੀ ਜਾਣੀ ਚਾਹੀਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਇੱਕ ਸਮਗਾਮ ਦੌਰਾਨ ਕੀਤਾ।

Manmohan-Singh-Khalsa-Dal-Khalsa-UK

ਮੈਂ ਹਿੰਦੁਸਤਾਨ ਦਾ ਬਾਗ਼ੀ ਹੀ ਮਰਾਂਗਾ: ਭਾਈ ਮਨਮੋਹਨ ਸਿੰਘ ਦਾ ਅਖੌਤੀ ਕਾਲੀ ਸੂਚੀ ਬਾਰੇ ਪ੍ਰਤੀਕਰਮ

ਦਲ ਖਾਲਸਾ ਯੂਕੇ ਦੇ ਆਗੂ ਭਾਈ ਮਨਮੋਹਨ ਸਿੰਘ ਨੇ ਐਲਾਨ ਕੀਤਾ ਕਿ ਉਹ ਭਾਰਤ ਸਰਕਾਰ ਵੱਲੋਂ ਕਾਲੀ ਸੂਚੀ ਵਿੱਚੋਂ ਨਾਂ ਕੱਢਣ 'ਤੇ ਪੰਜਾਬ ਨਹੀਂ ਜਾਣਗੇ ਅਤੇ ਇੱਕ ਹਿੰਦੂਸਤਾਨ ਦੇ ਬਾਗੀ ਵਜੋਂ ਮਰਨਾ ਪਸੰਦ ਕਰਨਗੇ।

« Previous PageNext Page »