Tag Archive "law-and-order"

ਮੀਡੀਆ ਰਿਪੋਰਟਾਂ: ਪੁਲਿਸ ਵਲੋਂ ਸਰਾਜ ਮਿੰਟੂ ਦੇ ਦੋ ਸਾਥੀ ਨੂੰ ਮੋਹਾਲੀ ਤੋਂ ਗ੍ਰਿਫਤਾਰ ਕਰਨ ਦਾ ਦਾਅਵਾ

ਅੰਮ੍ਰਿਤਸਰ ਦੇ ਹਿੰਦੂ ਸੰਘਰਸ਼ ਸੈਨਾ ਦੇ ਪ੍ਰਧਾਨ ਵਿਪਨ ਸ਼ਰਮਾ ਦੇ ਕਤਲ 'ਚ ਲੋੜੀਂਦੇ ਗੈਂਗਸਟਰ ਸਰਾਟ ਮਿੰਟੂ ਉਰਫ ਸਰਾਜ ਸੰਧੂ ਦੇ ਦੋ ਨਜ਼ਦੀਕੀ ਸਾਥੀਆਂ ਨੂੰ ਅੰਮ੍ਰਿਤਸਰ ਪੁਲਿਸ ਵਲੋਂ ਮੁਹਾਲੀ ਤੋਂ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਹੈ।

ਰਮਨਦੀਪ ਸਿੰਘ ਚੂਹੜਵਾਲ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਨਹੀਂ ਹੈ ਦੱਸੀ ਜਾ ਰਹੀ ‘ਕਹਾਣੀ’ ‘ਤੇ ਯਕੀਨ

ਪਿਛਲੇ ਦੋ ਸਾਲਾਂ 'ਚ ਪੰਜਾਬ 'ਚ ਹੋਏ ਚੋਣਵਾਂ ਕਤਲਾਂ ਦੇ ਸਬੰਧ 'ਚ ਪਿੰਡ ਚੂਹੜਵਾਲ ਜ਼ਿਲ੍ਹਾ ਲੁਧਿਆਣਾ ਤੋਂ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਨੌਜਵਾਨ ਰਮਨਦੀਪ ਸਿੰਘ ਦੇ ਸਾਰੇ ਪਿੰਡ ਵਿੱਚ ਵੀ ਸਹਿਮ ਦਾ ਮਾਹੌਲ ਹੈ। ਰਮਨਦੀਪ ਸਿੰਘ ਦੇ ਮਾਪਿਆਂ ਵੱਲੋਂ ਜਿੱਥੇ ਇਹ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਪੁੱਤ ਬੇਕਸੂਰ ਹੈ ਉਥੇ ਹੀ ਪਿੰਡ ਦੇ ਲੋਕ ਵੀ ਪੁਲਿਸ ਵਲੋਂ ਲਾਏ ਦੋਸ਼ਾਂ ਨੂੰ ਨਕਾਰ ਰਹੇ ਹਨ।

ਪਕੋਕਾ ਲਿਆਉਣ ਵਾਲਿਓ! ਪੰਜਾਬ ਝੂਠੇ ਮੁਕਾਬਲਿਆਂ, ਝੂਠੇ ਪਰਚਿਆਂ ਨੂੰ ਨਹੀਂ ਭੁੱਲਿਆ: ਖਾਲੜਾ ਮਿਸ਼ਨ

ਅੱਜ (7 ਨਵੰਬਰ, 2017) ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਸਪੋਕਸਮੈਨ ਸਤਵਿੰਦਰ ਸਿੰਘ ਪਲਾਸੋਰ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਸਰਪ੍ਰਸਤ ਰਿਟਾਇਰਡ ਜਸਟਿਸ ਅਜੀਤ ਸਿੰਘ ਬੈਂਸ, ਖਾਲੜਾ ਮਿਸ਼ਨ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਪ੍ਰਧਾਨ ਬਾਬਾ ਦਰਸ਼ਨ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਗੈਂਗਸਟਰਾਂ ਨੂੰ ਕੁਚਲਣ ਦੇ ਬਹਾਨੇ ਪੰਜਾਬ ਅੰਦਰ ਪਕੋਕਾ ਕਾਨੂੰਨ ਲਿਆ ਕੇ ਪੰਜਾਬ ਨੂੰ ਪੁਲਿਸ ਰਾਜ ਵਿੱਚ ਬਦਲਣਾ ਚਾਹੁੰਦੀ ਹੈ।

ਪੰਜਾਬ ਦੇ ਨੌਜਵਾਨਾਂ ‘ਤੇ ਜ਼ੁਲਮ ਕਰਨ ਲਈ ‘ਪਕੋਕਾ’ ਨੂੰ ਸਾਧਨ ਬਣਾਇਆ ਜਾ ਰਿਹਾ ਹੈ: ਮਾਨ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਪ੍ਰੈਸ ਬਿਆਨ 'ਚ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਦੀ ਕਾਂਗਰਸ ਹਕੂਮਤ ਵੱਲੋਂ ਪੰਜਾਬੀਆਂ ਅਤੇ ਸਿੱਖ ਨੌਜਵਾਨਾਂ ਉਤੇ ਜ਼ਬਰ-ਜ਼ੁਲਮ ਢਾਹੁਣ ਲਈ ਲਿਆਂਦੇ ਜਾ ਰਹੇ 'ਪਕੋਕਾ' ਕਾਨੂੰਨ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ 'ਪਕੋਕਾ' ਕਾਨੂੰਨ ਦੇ ਖਿਲਾਫ ਜ਼ੋਰਦਾਰ ਆਵਾਜ਼ ਚੁੱਕੇਗੀ।