Tag Archive "london"

ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਮੌਕੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਜਾਰੀ ਕੀਤਾ ਸੁਨੇਹਾ

ਇਸ ਸਾਲ ਨਵੰਬਰ 2019 ਦੇ ਮਹੀਨੇ  ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 550ਵਾਂ ਜਨਮ ਦਿਵਸ ਮਨਾਇਆ ਜਾ ਰਿਹਾ ਹੈ। ਵਰਲਡ ਸਿੱਖ ਪਾਰਲੀਮੈਂਟ ਇਸ ਮੌਕੇ ਸਿੱਖ ਭਾਈਚਾਰੇ ਨੂੰ ਅਤੇ ਵਿਸ਼ਵ ਭਾਈਚਾਰੇ ਨੂੰ ਵਧਾਈ ਦਿੰਦੀ ਹੈ। ਵਰਲਡ ਸਿੱਖ ਪਾਰਲੀਮੈਂਟ ਵਿਦੇਸ਼ਾਂ ਵਿਚਲੇ ਸਿੱਖਾਂ ਨੂੰ ਆਪਣੇ ਗੁਆਂਢੀਆਂ ਨੂੰ ਸਥਾਨਕ ਗੁਰਦੁਆਰਿਆਂ ਵਿਚ ਬੁਲਾਉਣ ਲਈ ਉਤਸ਼ਾਹਿਤ ਕਰਦੀ ਹੈ ਤਾਂ ਕਿ  ਉਨ੍ਹਾਂ ਨੂੰ ਸਿੱਖ ਧਰਮ ਦੀਆਂ ਪਰੰਪਰਾਵਾਂ ਬਾਰੇ ਦੱਸਿਆ ਜਾ ਸਕੇ ਕਿ ਕਿਸ ਤਰ੍ਹਾਂ ਇਸ ਧਰਮ ਵਿਚ  ਸਾਰਿਆਂ ਲਈ ਪਿਆਰ, ਦਿਆਲਤਾ ਅਤੇ ਨਿਆਂ ਦਾ  ਸੰਦੇਸ਼ ਦਿੱਤਾ ਗਿਆ  ਹੈ।

“ਲੰਡਨ ਐਲਾਨਨਾਮੇ” ਦੇ ਪ੍ਰਤੀਕਰਮ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਭਗਤੀ ਦਾ ਰਾਗ ਅਲਾਪਿਆ

ਬੀਤੇ ਦਿਨ ਲੰਡਨ ਦੇ ਟਰੈਫਲਗਰ ਸਕੁਏਅਰ ਵਿੱਚ ਸਿੱਖਸ ਫਾਰ ਜਸਟਿਸ ਵੱਲੋਂ "ਲੰਡਨ ਐਲਾਨਨਾਮੇ" ਸਬੰਧੀ ਇੱਕ ਇਕੱਠ ਕੀਤਾ ਗਿਆ। ਇਹ ਇਕੱਠ ਸਿੱਖਸ ਫਾਰ ਜਸਟਿਸ ਜਥੇਬੰਦੀ ਵੱਲੋਂ ਚਲਾਈ ਜਾ ਰਹੀ ਰੈਫਰੈਂਡਮ 2020 ਦੀ ਮੁਹਿੰਮ ਤਹਿਤ ਰੱਖਿਆ ਗਿਆ ਸੀ।

ਲੰਦਨ ਦੇ ਸਬਵੇ ਸਟੇਸ਼ਨ ਪਾਰਸੰਸ ਗ੍ਰੀਨ ‘ਚ ਧਮਾਕਾ ਹੋਣ ਦੀ ਖ਼ਬਰ, ਕੁਝ ਦੇ ਜ਼ਖਮੀ ਹੋਣ ਦੀ ਖ਼ਬਰ

ਬਰਤਾਨੀਆ ਦੀ ਰਾਜਧਾਨੀ ਲੰਦਨ ਦੀ ਅੰਡਰਗਰਾਉਂਡ ਟ੍ਰੇਨ (ਰੇਲਗੱਡੀ) 'ਚ ਧਮਾਕਾ ਹੋਇਆ ਹੈ। ਧਮਾਕਾ ਪਾਰਸੰਸ ਗ੍ਰੀਨ ਸਟੇਸ਼ਨ 'ਤੇ ਹੋਇਆ। ਇਹ ਇਲਾਕਾ ਸਾਊਥ ਵੈਸਟ ਲੰਦਨ 'ਚ ਆਉਂਦਾ ਹੈ।

ਭਾਰਤੀ “ਅਜ਼ਾਦੀ ਦਿਹਾੜੇ” ਮੌਕੇ ਸਿੱਖਾਂ, ਕਸ਼ਮੀਰੀਆਂ ਵੱਲੋਂ ਲੰਡਨ ‘ਚ ਭਾਰਤੀ ਦੂਤਘਰ ਅੱਗੇ ਰੋਸ ਮੁਜਾਹਰਾ

ਸਿੱਖ ਅਤੇ ਕਸ਼ਮੀਰੀ ਨੁਮਾਇਂਦਿਆਂ ਵੱਲੋਂ ਸਾਂਝੇ ਤੌਰ ‘ਤੇ ਭਾਰਤ ਦੇ ਬਰਤਾਨਵੀ ਦੂਤਘਰ ਅੱਗੇ ਜ਼ੋਰਦਾਰ ਮੁਜ਼ਾਹਰੇ ਦੌਰਾਨ ਇਸ ਦੇ 70 ਸਾਲਾ ਅਜ਼ਾਦੀ ਦਿਹਾੜੇ ਨੂੰ ਗ਼ੁਲਾਮੀ ਅਤੇ ਬਰਬਾਦੀ ਦੇ ਸੋਗ ਸੰਤਾਪ ਵਜੋਂ ਮਨਾਇਆ ਗਿਆ, ਜਿਸ ‘ਅਜ਼ਾਦੀ’ ਪਿੱਛੋਂ ਸਿਰਫ਼ ਪੰਜਾਬ ਦੇ ਸਿੱਖਾਂ, ਜਾਂ ਕਸ਼ਮੀਰ ਦੇ ਮੁਸਲਮਾਨਾਂ ਨੂੰ ਹੀ ਨਹੀਂ, ਬਲਕਿ ਭਾਰਤ ਦੀਆਂ ਘਟ-ਗਿਣਤੀ ਇਸਾਈ, ਬੋਧੀ, ਜੈਨੀ ਅਤੇ ਦਲਿਤ ਕੌਮਾਂ ਨੂੰ ਵੀ ਬ੍ਰਾਹਮਣਵਾਦੀ ਤਾਕਤਾਂ ਹੱਥੋਂ ਨੱਸਲਕੁਸੀ ਦਾ ਲਗਾਤਰ ਸਾਹਮਣਾ ਕਰਨਾ ਪੈ ਰਿਹਾ ਹੈ।

ਲੰਡਨ ’ਚ ਨਮਾਜ਼ ਪੜ੍ਹ ਕੇ ਨਿਕਲ ਰਹੇ ਮੁਸਲਮਾਨਾਂ ’ਤੇ ਚੜ੍ਹਾਈ ਵੈਨ, ਇੱਕ ਦੀ ਮੌਤ

ਬਰਤਾਨੀਆ ਦੀ ਰਾਜਧਾਨੀ ਲੰਡਨ ’ਚ ਇੱਕ ਮਸਜਿਦ ’ਚੋਂ ਨਮਾਜ਼ ਪੜ੍ਹ ਕੇ ਬਾਹਰ ਨਿਕਲ ਰਹੇ ਨਮਾਜ਼ੀਆਂ ’ਤੇ ਇੱਕ ਵਿਅਕਤੀ ਨੇ ਆਪਣੀ ਵੈਨ ਚੜ੍ਹਾ ਦਿੱਤੀ ਜਿਸ ਨਾਲ ਇੱਕ ਨਮਾਜ਼ੀ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ।

ਭਾਰਤੀ ਕਾਰੋਬਾਰੀ ਵਿਜੈ ਮਾਲਿਆ ਬਰਤਾਨੀਆ ‘ਚ ਗ੍ਰਿਫਤਾਰ, ਮਿਲੀ ਜ਼ਮਾਨਤ

ਭਾਰਤ ਤੋਂ ਭੱਜੇ ਹੋਏ ਸ਼ਰਾਬ ਦੇ ਕਾਰੋਬਾਰੀ ਵਿਜੇ ਮਾਲਿਆ ਨੂੰ ਮੰਗਲਵਾਰ ਨੂੰ ਬਰਤਾਨਵੀ ਪੁਲਿਸ ਸਕਾਟਲੈਂਡ ਯਾਰਡ ਨੇ ਭਾਰਤ ਦੀ ਬੇਨਤੀ ਉਤੇ ਲੰਡਨ ਵਿੱਚ ਗ੍ਰਿਫ਼ਤਾਰ ਕਰ ਲਿਆ। ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਇਸ ਨਾਲ ਉਸ ਦੀ ਭਾਰਤ ਨੂੰ ਹਵਾਲਗੀ ਦਾ ਅਮਲ ਸ਼ੁਰੂ ਹੋ ਜਾਵੇਗਾ। ਬਾਅਦ ਵਿੱਚ ਉਸ ਨੂੰ ਜ਼ਮਾਨਤ ਉਤੇ ਰਿਹਾਅ ਕਰ ਦਿੱਤਾ ਗਿਆ।

ਸਾਊਥਹਾਲ ਵਿਚ ਬੇਘਰੇ ਪੰਜਾਬੀ ਨੌਜਵਾਨਾਂ ਦਾ ਮਸਲਾ ਮੀਡੀਆ ਰਾਹੀਂ ਉਭਾਰਿਆ

ਲੰਡਨ (12 ਦਸੰਬਰ, 2011): ਲੰਡਨ ਨੇੜੇ ਸਾਊਥਹਾਲ ਵਿਖੇ ਬੇਘਰੇ ਪੰਜਾਬੀ ਨੌਜਵਾਨਾਂ ਦਾ ਮਸਲਾ ਸਿੱਖ ਚੈਨਲ ਵੱਲੋਂ ਉਭਾਰਿਆ ਗਿਆ ਹੈ। ਇਹ ਨੌਜਵਾਨ ਪੰਜਾਬ ਤੋਂ ਆਪਣੇ ਘਰ ਛੱਡ ਕੇ ਵਿਦਿਆਰਥੀ ਜਾਂ ਹੋਰ ਤਰ੍ਹਾਂ ਦੇ ਵੀਜ਼ੇ ਲੈ ਕੇ ਬਾਹਰ ਪਹੁੰਚੇ ਹਨ ਤੇ ਹੁਣ ਸਾਊਥਹਾਲ ਦੀਆਂ ਸੜ੍ਹਕਾਂ ਉੱਤੇ ਰਾਤਾਂ ਗੁਜ਼ਾਰ ਰਹੇ ਹਨ।