ਐਤਵਾਰ, 20 ਮਈ, 2012

ਸ਼ਬਦ ਜਾਲ: ‘Panch Pardhani’

ਸੁਮੇਧ ਸੈਣੀ ਦੀ ਨਿਯੁਕਤੀ ਨੈਤਿਕ ਤੇ ਕਾਨੂੰਨੀ ਪੱਖੋਂ ਗਲਤ: ਪੰਚ ਪਰਧਾਨੀ

ਸੁਮੇਧ ਸੈਣੀ ਦੀ ਨਿਯੁਕਤੀ ਨੈਤਿਕ ਤੇ ਕਾਨੂੰਨੀ ਪੱਖੋਂ ਗਲਤ: ਪੰਚ ਪਰਧਾਨੀ

ਲੁਧਿਆਣਾ, 15 ਮਾਰਚ (ਸਿੱਖ ਸਿਆਸਤ)- ਪੰਜਾਬ ਸਕਕਾਰ ਵਲੋਂ ਸਿੱਖਾਂ ਦੀ ਨਸਲਕੁਸ਼ੀ ਲਈ ਜਿੰਮੇਵਾਰ ਤੇ ਕਤਲ ਕੇਸਾਂ ਦੇ ਇਕ ਦੋਸ਼ੀ ਵਿਵਾਦਗ੍ਰਸਤ ਪੁਲਸ ਅਫਸਰ ਸੁਮੇਧ ਸੈਣੀ ਨੂੰ ਪੰਜਾਬ ਪੁਲਸ ਦਾ ਡਾਇਰੈੱਕਟਰ ਜਨਰਲ ਲਗਾਉਂਣਾ ਜਿੱਥੇ ਅਤਿ ਮੰਦਭਾਗਾ ਤੇ ਨਿੰਦਣਯੋਗ ਹੈ ਉੱਥੇ ਨੈਤਿਕ ਤੇ ਕਾਨੂੰਨੀ ਪੱਖੋਂ ਗਲਤ ਵੀ ਹੈ। ਇਹਨਾਂ ਵਿਚਾਰਾਂ ਦਾ ਇਜ਼ਹਾਰ ਅਕਾਲੀ ਦਲ ਪੰਚ ਪਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਤੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕੀਤਾ।

ਸਿੱਖ ਸੰਘਰਸ਼ ਦਾ ਸਿਧਾਂਤਕ ਆਗੂ – ਭਾਈ ਦਲਜੀਤ ਸਿੰਘ: ਸੰਖੇਪ ਜੀਵਤ ਝਾਤ

ਸਿੱਖ ਸੰਘਰਸ਼ ਦਾ ਸਿਧਾਂਤਕ ਆਗੂ – ਭਾਈ ਦਲਜੀਤ ਸਿੰਘ: ਸੰਖੇਪ ਜੀਵਤ ਝਾਤ

ਚੋਟੀ ਦੇ ਸਾਬਕਾ ਜੁਝਾਰੂ ਆਗੂ ਭਾਈ ਦਲਜੀਤ ਸਿੰਘ ਪਿਛਲੇ ਤਕਰੀਬਨ ਦੋ ਸਾਲਾਂ ਤੋਂ ਅੰਮ੍ਰਿਤਸਰ ਜੇਲ੍ਹ ਵਿਚ ਬੰਦੀ ਜੀਵਨ ਹੰਢਾ ਰਹੇ ਹਨ। ਇਸ ਵੇਲੇ ਉਹ ਕੁੱਲ ਚਾਰ ਮੁਕੱਦਮਿਆਂ ਦਾ ਸਾਹਮਣੇ ਕਰ ਰਹੇ ਹਨ, ਜਿਹਨਾਂ ‘ਚੋਂ ਸਭ ਤੋਂ ਮਸ਼ਹੂਰ ਤੇ ਗੰਭੀਰ ਮੁਕੱਦਮਾ 25 ਸਾਲ ਪਹਿਲਾਂ ਲੁਧਿਆਣਾ ਵਿਖੇ ਪੰਜਾਬ ਨੈਸ਼ਨਲ ਬੈਂਕ ਦੀ ਇਕ ਸ਼ਾਖਾ ਵਿਚ ਮਾਰੇ ਗਏ ਡਾਕੇ ਨਾਲ ਸਬੰਧਤ ਹੈ। ਏਸ਼ੀਆ ਦੇ ਸਭ ਨਾਲੋਂ ਵੱਡੇ ਕਹੇ ਜਾਂਦੇ ਇਸ ਡਾਕੇ ਵਿਚ ਪੌਣੇ ਛੇ ਕਰੋੜ ਦੇ ਕਰੀਬ ਰੁਪਈਏ ਲੁੱਟੇ ਦੱਸੇ ਗਏ ਸਨ। ਇਸ ਡਾਕੇ ਲਈ 20 ਦੇ ਕਰੀਬ ਚੋਟੀ ਦੇ ਸਿੱਖ ਜੁਝਾਰੂਆਂ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਸੀ, ਜਿਹਨਾਂ ਵਿਚੋਂ ਜ਼ਿਆਦਾਤਰ ਜੁਝਾਰੂ ਪਹਿਲਾਂ ਹੀ ਲਹਿਰ ਦੇ ਅੱਡ ਅੱਡ ਪੜਾਵਾਂ ‘ਤੇ ਸ਼ਹੀਦ ਹੋ ਗਏ ਸਨ। ਇਹਨਾਂ ਵਿਚ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਮਥਰਾ ਸਿੰਘ, ਜਨਰਲ ਲਾਭ ਸਿੰਘ, ਚਰਨਜੀਤ ਸਿੰਘ ਚੰਨੀ ਆਦਿ ਪ੍ਰਮੁੱਖ ਨਾਂ ਸ਼ਾਮਲ ਹਨ। ਖਾੜਕੂ ਸੰਘਰਸ਼ ਦੀ ਚੜ੍ਹਤ ਦੇ ਦੌਰ ਵਿਚ ਸਿੱਖ ਕੌਮ ਦੀਆਂ ਸਧਰਾਂ ਤੇ ਉਮੀਦਾਂ ਦੇ ਪ੍ਰਤੀਕ ਬਣ ਕੇ ਉਭਰੇ ਇਹਨਾਂ ਜੁਝਾਰੂ ਸੂਰਮਿਆਂ ਵਿਚੋਂ ਇਸ ਵੇਲੇ ਦੋ ਸੰਗਰਾਮੀਏ-ਭਾਈ ਦਲਜੀਤ ਸਿੰਘ ਤੇ ਭਾਈ ਗੁਰਸ਼ਰਨ ਸਿੰਘ ਗ਼ਾਮਾ-ਹੀ ਇਸ ਮੁਕੱਦਮੇ ਵਿਚ ਸੀ ਬੀ ਆਈ ਵੱਲੋਂ ਲਾਏ ਗਏ ਸੰਗੀਨ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਲੁਧਿਆਣਾ ਦੀ ਵਿਸ਼ੇਸ਼ ਟਾਡਾ ਅਦਾਲਤ ਨੇ ਇਸ ਬਹੁ-ਚਰਚਿਤ ਮੁਕੱਦਮੇ ਦੀ ਸੁਣਵਾਈ ਦੀ ਸਮੁੱਚੀ ਕਾਰਵਾਈ ਮੁਕੰਮਲ ਕਰ ਲੈਣ ਤੋਂ ਬਾਅਦ ਇਸ ਦੇ ਫੈਸਲੇ ਲਈ 1 ਅਗਸਤ ਦੀ ਤਰੀਕ ਮਿਥੀ ਹੈ। ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਅਭਿਲਾਸ਼ੀ ਇਸ ਮੁਕੱਦਮੇ ਦੇ ਫੈਸਲੇ ਦਾ ਇੰਤਜ਼ਾਰ ਉਮੀਦ ਅਤੇ ਚਿੰਤਾ ਦੇ ਰਲੇ-ਮਿਲੇ ਭਾਵਾਂ ਨਾਲ ਕਰ ਰਹੇ ਹਨ। ਇਸ ਹਾਲਤ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਪੰਚ ਪਰਧਾਨੀ) ਵੱਲੋਂ ਆਪਣੇ ਨਜ਼ਰਬੰਦ ਚੇਅਰਮੈਨ ਭਾਈ ਦਲਜੀਤ ਸਿੰਘ ਦੇ ਸੰਘਰਸ਼ਮਈ ਜੀਵਨ ਦਾ ਸੰਖੇਪ ਬਿਉਰਾ ਜਾਰੀ ਕੀਤਾ ਗਿਆ ਹੈ। ਆਪਣੇ ਸੂਝਵਾਨ ਪਾਠਕਾਂ ਨੂੰ ਇਕ ਸੰਘਰਸ਼ਸ਼ੀਲ ਤੇ ਪ੍ਰੇਰਨਾਮਈ ਜੀਵਨ ਤੋਂ ਜਾਣੂੰ ਕਰਾਉਣ ਹਿਤ ਅਸੀਂ ਇਥੇ ਇਹ ਬਿਊਰਾ ਛਾਪਣ ਦੀ ਖੁਸ਼ੀ ਹਾਸਲ ਕਰ ਰਹੇ ਹਾਂ- ਸੰਪਾਦਕ।

ਭਾਈ ਦਲਜੀਤ ਸਿੰਘ ਦਾ ਸੰਦੇਸ਼ (ਜੋ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਚੋਂ ਰਿਹਾਈ ਮੌਕੇ ਜਾਰੀ ਕੀਤਾ ਗਿਆ)

ਭਾਈ ਦਲਜੀਤ ਸਿੰਘ ਦਾ ਸੰਦੇਸ਼ (ਜੋ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਚੋਂ ਰਿਹਾਈ ਮੌਕੇ ਜਾਰੀ ਕੀਤਾ ਗਿਆ)

ਅੱਜ ਕੇਂਦਰੀ ਜੇਲ੍ਹ, ਅੰਮ੍ਰਿਤਸਰ ਵਿਚੋਂ ਸਿੱਖ ਆਗੂ ਭਾਈ ਦਲਜੀਤ ਸਿੰਘ ਜੀ ਦੀ ਰਿਹਾਈ ਮੌਕੇ ਅਕਾਲੀ ਦਲ ਪੰਚ ਪ੍ਰਧਾਨੀ ਵੱਲੋਂ ਭਾਈ ਦਲਜੀਤ ਸਿੰਘ ਦਾ ਇਕ ਸੰਦੇਸ਼ ਜਾਰੀ ਕੀਤਾ ਗਿਆ। ਸਿੱਖ ਸਿਆਸਤ ਨੂੰ ਇਸ ਸੰਦੇਸ਼ ਦੀ ਨਕਲ ਪੰਚ ਪ੍ਰਧਾਨੀ ਦੇ ਲੋਕ ਸੰਪਰਕ ਨੁਮਾਇੰਦੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਰਾਹੀਂ ਹਾਸਲ ਹੋਈ ਹੈ। ਅਸੀਂ ਇਸ ਸੰਦੇਸ਼ ਨੂੰ ਇੰਨ-ਬਿੰਨ ਹੇਠਾਂ ਛਾਪਣ ਦੀ ਖੁਸ਼ੀ ਲੈ ਰਹੇ ਹਾਂ: ਸੰਪਾਦਕ।

ਗੁਰੂ ਸਾਹਿਬਾਨ ਨੇ ਆਦਰਸ਼ ਮਨੁੱਖ, ਸਮਾਜ ਅਤੇ ਰਾਜ ਦੀ ਸਿਰਜਣਾ ਦਾ ਜੋ ਨਿਆਰਾ ਪੈਗਾਮ ਦਿੱਤਾ ਉਸ ਦੀ ਪੂਰਣਤਾ ਲਈ ਸਮੁੱਚੇ ਰੂਪ ਵਿਚ ਵੱਖਰੇ ਪ੍ਰਬੰਧ ਦੀ ਲੋੜ ਹੈ।ਇਸ ਇਤਿਹਾਸਕ ਧਰਤੀ ਤੇ ਪਹਿਲਾਂ ਵੀ ਅਤੇ ਵਰਤਮਾਨ ਸਮੇਂ ਵਿਚ ਵੀ ਕਾਬਜ਼ ਪਦਾਰਥਵਾਦੀ ਰਾਜਸੀ ਪ੍ਰਬੰਧਾਂ ਦਾ ਗੁਰਮਤਿ ਵਿਚਾਰਧਾਰਾ ਨਾਲ ਬੁਨਿਆਦੀ ਰੂਪ ਵਿਚ ਟਕਰਾਅ ਰਿਹਾ ਹੈ।ਮੁਗਲਾਂ ਨੇ ਗੁਰਮਤਿ ਵਿਚਾਰਧਾਰਾ ਨੂੰ ਨਸ਼ਲਕੁਸ਼ੀ ਕਰਕੇ ਅਤੇ ਅੰਗਰੇਜ਼ਾਂ ਨੇ ਨਿਆਰੀ ਪਹਿਚਾਣ ਨੂੰ ਪੇਤਲਾ ਪਾ ਕੇ ਖਤਮ ਕਰਨ ਦਾ ਤਰੀਕਾ ਅਪਣਾਇਆ।ਹੁਣ ਬ੍ਰਾਹਮਣਵਾਦੀ (ਭਾਰਤੀ) ਯੂਨੀਅਨ ਦੋਵੇਂ ਤਰੀਕੇ ਅਪਣਾ ਰਹੀ ਹੈ। ਭਾਰਤੀ ਹਕੂਮਤ ਇਕ ਪਾਸੇ ਵੇਲਾ ਵਿਹਾ ਚੁੱਕੇ ਜਾਤੀ ਪ੍ਰਬੰਧ ਨੂੰ ਵੀ ਲਾਗੂ ਕਰਨਾ ਚਾਹੂੰਦੀ ਹੈ ਤੇ ਦੂਜੇ ਪਾਸੇ ਅਧੁਨਿਕ ਯੂਰਪੀਅਨ ‘ਇਕ ਕੌਮ ਇਕ ਦੇਸ਼’ ਵਾਲੇ ਮਾਡਲ ਨੂੰ ਵੀ ਲਾਗੂ ਕਰਨਾ ਚਾਹੁੰਦੀ ਹੈ ਜਿਸ ਕਰਕੇ ਇਸ ਨੂੰ ਖਾਲਸਾ ਪੰਥ ਦੋਵਾਂ ਪੱਖਾਂ ਤੋਂ ਦੁਸ਼ਮਣ ਨਜ਼ਰ ਆਉਂਦਾ ਹੈ। ਇਹੋ ਵਜ੍ਹਾ ਹੈ ਕਿ ਇਹ ਦੋਵੇਂ ਤਰੀਕੇ ਅਪਣਾ ਰਹੇ ਹਨ।ਇਕ ਪੱਖੋਂ ਸਾਨੂੰ ਖਤਮ ਵੀ ਕਰਨਾ ਚਾਹੁੰਦਾ ਹੈ ਤੇ ਦੂਜੇ ਪਾਸੇ ਆਪਣੇ ਵਿਚ ਜਜ਼ਬ ਵੀ ਕਰਨਾ ਚਾਹੁੰਦਾ ਹੈ।

ਭਾਈ ਦਲਜੀਤ ਸਿੰਘ ਅੰਮ੍ਰਿਤਸਰ ਜੇਲ੍ਹ ਵਿਚੋਂ ਰਿਹਾਅ; ਦਰਬਾਰ ਸਾਹਿਬ ਦਰਸ਼ਨ ਕੀਤੇ

ਭਾਈ ਦਲਜੀਤ ਸਿੰਘ ਅੰਮ੍ਰਿਤਸਰ ਜੇਲ੍ਹ ਵਿਚੋਂ ਰਿਹਾਅ; ਦਰਬਾਰ ਸਾਹਿਬ ਦਰਸ਼ਨ ਕੀਤੇ

ਸ਼੍ਰੀ ਅੰਮ੍ਰਿਤਸਰ, ਪੰਜਾਬ (28 ਫਰਵਰੀ, 2012 – ਸਿੱਖ ਸਿਆਸਤ): ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਅੱਜ ਸ਼੍ਰੀ ਅੰਮ੍ਰਿਤਸਰ ਜੇਲ੍ਹ ਵਿਚੋਂ ਰਿਹਾਅ ਹੋ ਗਏ। ਪਿਛਲੇ ਲੰਮੇ ਸਮੇਂ ਤੋਂ ਸਿਆਸੀ ਕਾਰਨਾਂ ਕਰਕੇ ਉਨ੍ਹਾਂ ਨੂੰ ਇਸ ਜੇਲ੍ਹ ਵਿਚ ਨਜ਼ਰਬੰਦ ਰੱਖਿਆ ਜਾ ਰਿਹਾ ਸੀ। ਸਰਕਾਰ ਵੱਲੋਂ ਉਨ੍ਹਾਂ ਖਿਲਾਫ ਪਾਏ ਝੂਠੇ ਕੇਸ ਅਦਾਲਤਾਂ ਵਿਚ ਦਮ ਤੋੜ ਰਹੇ ਹਨ ਜਿਸ ਕਾਰਨ ਉਨ੍ਹਾਂ ਦੀ ਰਿਹਾਈ ਲਈ ਰਾਹ ਪੱਧਰਾ ਹੋਇਆ ਹੈ। ਅੱਜ ਰਿਹਾਈ ਉਪਰੰਤ ਭਾਈ ਦਲਜੀਤ ਸਿੰਘ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਏ।
ਪੰਜਾਬ ਵਿਚ ਸਿੱਖਾਂ ਦੇ ਰਾਜਸੀ ਹਾਲਾਤ ਇਸ ਸਮੇਂ ਬਹੁਤ ਨਾਜੁਕ ਮੋੜ ਉੱਤੇ ਪਹੁੰਚ ਚੁੱਕੇ ਹਨ ਅਜਿਹੇ ਸਮੇਂ ਸੁਹਿਰਦ ਸਿੱਖ ਹਲਕਿਆਂ ਵਿਚ ਭਾਈ ਸਾਹਿਬ ਦੀ ਰਿਹਾਈ ਦੀ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ। ਭਾਈ ਦਲਜੀਤ ਸਿੰਘ ਨੇ ਸਿੱਖ ਸੰਘਰਸ਼ ਦੌਰਾਨ ਸਿਧਾਤਕ ਤੇ ਵਿਹਾਰਕ ਦੋਹਾਂ ਪੱਖੋਂ ਤੋਂ ਜੋ ਯੋਗਦਾਨ ਪਾਇਆ ਉਹ ਉਨ੍ਹਾਂ ਦੀ ਡੂੰਘੀ ਸੋਚ ਅਤੇ ਸਮਰੱਥਾ ਦਾ ਜਾਮਨ ਹੈ। ਉਨ੍ਹਾਂ ਵੱਲੋਂ ਸਾਲ 2000-02 ਦੌਰਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਇਕ ਵਿਦਿਆਰਥੀ ਤੇ ਨੌਜਵਾਨ ਜਥੇਬੰਦੀ ਵੱਜੋਂ ਸੁਰਜੀਤ ਕਰਨਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਭਾਈ ਦਲਜੀਤ ਸਿੰਘ ਸਿੱਖ ਸੰਘਰਸ਼ ਨੂੰ ਸਿੱਖਾਂ ਦੀ ਨੌਜਵਾਨ ਪੀੜ੍ਹੀ ਦੇ ਹੱਥਾਂ ਵਿਚ ਦੇਖਣਾ ਚਾਹੁੰਦੇ ਹਨ। ਇਸ ਤੋਂ ਬਾਅਦ ਸਾਲ 2006 ਤੋਂ 2009 ਤੱਕ ਦੇ ਸਮੇਂ ਵਿਚ ਭਾਈ ਦਲਜੀਤ ਸਿੰਘ ਵੱਲੋਂ ਕੀਤੀ ਗਈ ਜਨਤਕ ਅਤੇ ਸਿਆਸੀ ਸਰਗਰਮੀ ਸਰਕਾਰਾਂ ਲਈ ਖਾਸ ਸਿਰਦਰਦੀ ਦਾ ਵਿਸ਼ਾ ਬਣੀ ਹੋਈ ਸੀ। ਇਸ ਲਈ ਲੰਮੀ ਵਿਚਾਰ ਤੋਂ ਬਾਅਦ ਭਾਈ ਸਾਹਿਬ ਨੂੰ ਸਿਆਸੀ ਤੇ ਜਨਤਕ ਸਰਗਰਮੀ ਦੇ ਪਿੜ ਵਿਚੋਂ ਬਾਹਰ ਰੱਖਣ ਲਈ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਸਿੱਖ ਆਗੂ ਭਾਈ ਦਲਜੀਤ ਸਿੰਘ ਦੀ ਰਿਹਾਈ ਮੰਗਲਵਾਰ ਨੂੰ ਸੰਭਵ

ਸਿੱਖ ਆਗੂ ਭਾਈ ਦਲਜੀਤ ਸਿੰਘ ਦੀ ਰਿਹਾਈ ਮੰਗਲਵਾਰ ਨੂੰ ਸੰਭਵ

ਸ਼੍ਰੀ ਅੰਮ੍ਰਿਤਸਰ, ਪੰਜਾਬ (27 ਫਰਵਰੀ, 2012): ਪਿਛਲੇ ਲੰਮੇ ਸਮੇਂ ਤੋਂ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਚ ਨਜ਼ਰਬੰਦ ਸਿੱਖ ਆਗੂ ਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਦੀ ਰਿਹਾਈ ਅੱਜ ਪ੍ਰਸ਼ਾਸਕੀ ਦਬਾਅ ਕਾਰਨ ਨਾ ਹੋ ਸਕੀ। ਅੱਜ ਸਵੇਰ ਤੋਂ ਹੀ ਪੰਥਕ ਆਗੂ ਤੇ ਸਖਸ਼ੀਅਤਾਂ ਸ਼੍ਰੀ ਅੰਮ੍ਰਿਤਸਰ ਵਿਖੇ ਪਹੁੰਚਣ ਲੱਗ ਪਏ ਸਨ ਤੇ ਆਸ ਕੀਤੀ ਜਾ ਰਹੀ ਸੀ ਕਿ ਅੱਜ ਭਾਈ ਦਲਜੀਤ ਸਿੰਘ ਨੂੰ ਰਿਹਾਅ ਕਰ ਦਿੱਤਾ ਜਾਵੇਗਾ; ਪਰ ਬਾਅਦ ਦੁਪਹਰ ਮਿਲੀਆਂ ਖਬਰਾਂ ਅਨੁਸਾਰ ਅੱਜ ਭਾਈ ਸਾਹਿਬ ਦੀ ਰਿਹਾਈ ਨਹੀਂ ਹੋ ਸਕੀ ਜਿਸ ਪਿੱਛੇ ਪ੍ਰਸ਼ਾਸਕੀ ਦਬਾਅ ਨੂੰ ਕਾਰਨ ਦੱਸਿਆ ਜਾ ਰਿਹਾ ਹੈ।
ਭਾਈ ਦਲਜੀਤ ਸਿੰਘ ਨੂੰ ਖਾੜਕੂ ਸਿੱਖ ਸੰਘਰਸ਼ ਦੇ ਸਮੇਂ ਤੋਂ ਹੀ ਸਿੱਖ ਸੰਘਰਸ਼ ਦਾ ਸਿਧਾਂਤਕ ਆਗੂ ਮੰਨਿਆ ਜਾਂਦਾ ਰਿਹਾ ਹੈ ਤੇ ਭਾਈ ਸਾਹਿਬ ਨੂੰ ਭਾਰਤ ਸਰਕਾਰ ਵੱਲੋਂ ਕੁੱਲ 12 ਸਾਲ ਤੋਂ ਵਧੀਕ ਸਮੇਂ ਲਈ ਨਜ਼ਰਬੰਦ ਰੱਖਿਆ ਗਿਆ ਹੈ। ਸਾਲ 1996 ਵਿਚ ਭਾਈ ਸਾਹਿਬ ਦੀ ਪਹਿਲੀ ਵਾਰ ਗ੍ਰਿਫਤਾਰੀ ਹੋਈ ਸੀ ਤੇ ਸਾਲ 2005 ਵਿਚ ਤਕਰੀਬਨ ਦਹਾਕੇ ਦੀ ਨਜ਼ਰਬੰਦੀ ਤੋਂ ਬਾਅਦ ਕੁਝ ਸਮੇਂ ਲਈ ਉਨ੍ਹਾਂ ਦੀ ਰਿਹਾਈ ਹੋਈ।

ਮਾਨਸਾ ਕੇਸ ਦੀ ਸੁਣਵਾਈ ਹੁਣ 9 ਮਾਰਚ ਤੱਕ ਟਲੀ

ਮਾਨਸਾ ਕੇਸ ਦੀ ਸੁਣਵਾਈ ਹੁਣ 9 ਮਾਰਚ ਤੱਕ ਟਲੀ

ਮਾਨਸਾ (15 ਫਰਵਰੀ, 2012): ਸਾਲ 2009 ਵਿਚ ਸਿਆਸੀ ਕਾਰਨਾਂ ਕਰਕੇ ਭਾਈ ਦਲਜੀਤ ਸਿੰਘ ਖਿਲਾਫ ਪਾਏ ਗਏ ਮਾਨਸਾ ਕੇਸ ਦੀ ਸੁਣਵਾਈ ਮਾਨਸਾ ਦੀ ਜਿਲ੍ਹਾ (ਸੈਸ਼ਨ) ਅਦਾਲਤ ਵਿਚ 15 ਫਰਵਰੀ ਨੂੰ ਹੋਣੀ ਸੀ ਪਰ ਅੱਜ ਵੀ ਇਸ ਮਾਮਲੇ ਵਿਚ ਸੁਣਵਾਈ ਦੀ ਕਾਰਵਾਈ ਅੱਗੇ ਨਾ ਵਧ ਸਕੀ। ਅਦਾਲਤ ਨੇ ਹੁਣ ਅਗਲੀ ਸੁਣਵਾਈ ਲਈ 9 ਮਾਰਚ ਦੀ ਤਰੀਕ ਮਿੱਥੀ ਹੈ ਤੇ ਤਾਕੀਦ ਜਾਰੀ ਕੀਤੀ ਹੈ ਕਿ ਇਸ ਦਿਨ ਰਹਿੰਦੇ ਸਾਰੇ ਗਵਾਹ ਪੇਸ਼ ਕੀਤੇ ਜਾਣ।
ਇਸ ਕੇਸ ਦੀ ਕਾਰਵਾਈ ਹੁਣ ਤੱਕ ਬਹੁਤ ਹੀ ਨਾਟਕੀ ਢੰਗ ਨਾਲ ਬਦਲਦੀ ਰਹੀ ਹੈ। ਇਸ ਮਾਮਲੇ ਵਿਚ ਮ੍ਰਿਤਕ ਲਿੱਲੀ ਸ਼ਰਮਾ ਪਟਵਾਰੀ ਜੋ ਕਿ ਡੇਰਾ ਸਿਰਸਾ ਦਾ ਮਾਨਸਾ ਦਾ ਪ੍ਰਮੁੱਖ ਕਾਰਕੁੰਨ ਸੀ, ਦੇ ਭਰਾ ਨੇ ਦਾਅਵਾ ਕੀਤਾ ਸੀ ਕਿ ਉਹ ਮੌਕੇ ਦਾ ਚਸ਼ਮਦੀਦ ਗਵਾਹ ਹੈ। ਉਸ ਨੇ ਹੀ ਇਸ ਮਾਮਲੇ ਵਿਚ ਕਥਿਤ ਦੋਸ਼ੀਆਂ ਖਿਲਾਫ ਉਨ੍ਹਾਂ ਦੇ ਨਾਂ ਲਿਖਵਾ ਕੇ ਐਫ. ਆਈ. ਆਰ ਦਰਜ ਕਰਵਾਈ ਸੀ, ਪਰ ਪੁਲਿਸ ਨੇ ਬਾਅਦ ਵਿਚ ਬਾਦਲ ਸਰਕਾਰ ਦੇ ਸਿਆਸੀ ਦਬਾਅ ਹੇਠ ਪੰਚ ਪ੍ਰਧਾਨੀ ਦੇ ਆਗੂਆਂ ਨੂੰ ਇਸ ਮਾਮਲੇ ਵਿਚ ਲਪੇਟਣਾ ਸ਼ੁਰੂ ਕਰ ਦਿੱਤਾ।

ਜੇ ਕਿਸ਼ੋਰੀ ਲਾਲ ਨੂੰ ਮੁੜ ਵਸੇਵੇ ਦਾ ਮੌਕਾ ਮਿਲ ਸਕਦੈ ਤਾਂ ਸਿੱਖ ਨੌਜਵਾਨਾਂ ਨੂੰ ਕਿਉਂ ਨਹੀਂ? : ਪੰਚ ਪ੍ਰਧਾਨੀ

ਜੇ ਕਿਸ਼ੋਰੀ ਲਾਲ ਨੂੰ ਮੁੜ ਵਸੇਵੇ ਦਾ ਮੌਕਾ ਮਿਲ ਸਕਦੈ ਤਾਂ ਸਿੱਖ ਨੌਜਵਾਨਾਂ ਨੂੰ ਕਿਉਂ ਨਹੀਂ? : ਪੰਚ ਪ੍ਰਧਾਨੀ

ਚੰਡੀਗੜ , (14ਫਰਵਰੀ2012) : ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਸਿੱਖ ਕਤਲੇਆਮ ਦੇ ਦੋਸ਼ੀ ਕਿਸ਼ੋਰੀ ਲਾਲ ਨੂੰ ਛੱਡੇ ਜਾਣ ‘ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਕਿਹਾ ਹੈ ਕਿ ਭਾਰਤੀ ਢਾਂਚੇ ਦਾ ਹਿੱਸਾ ਹੋਣ ਕਾਰਨ ਸਿੱਖਾਂ ਦੇ ਕਾਤਲਾਂ ਨੂੰ ਇਸ ਲਈ ਛੱਡਿਆ ਜਾ ਰਿਹਾ ਹੈ।ਇਨ੍ਹਾਂ ਲੋਕਾਂ ਨੇ ਸਿਆਸਤਦਾਨਾਂ ਦੇ ਇਸ਼ਾਰਿਆਂ ‘ਤੇ ਸਿੱਖਾਂ ਦਾ ਕਤਲੇਆਮ ਕੀਤਾ ਹੈ। ਦਲ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਅਮਰੀਕ ਸਿੰਘ ਈਸੜੂ ਨੇ ਕਿਹਾ ਕਿ ਭਾਰਤੀ ਹਕੂਮਤ ਸਿੱਖਾਂ ਨੂੰ ਮਾਨਸਿਕ ਤੌਰ ‘ਤੇ ਗੁਲਾਮੀ ਦਾ ਅਹਿਸਾਸ ਕਰਵਾਉਣ ਲਈ ਇਨਸਾਫ਼ ਦੇ ਦੋਹਰੇ ਮਾਪਦੰਡ ਵਰਤ ਰਹੀ ਹੈ।

ਝੂਠ ਬੋਲਣ ਨਾਲੋਂ ਤਾਂ ਚੰਗਾ ਹੈ ਪੁਲਿਸ ਸੱਚ ਦੱਸ ਦੇਵੇ ਕਿ ਬਾਦਲ ਦੇ ਹੁਕਮਾਂ ਅਨੁਸਾਰ ਉਹ ਕੇਸ ਵਾਪਸ ਲੈ ਰਹੇ ਹਨ: ਐਡਵੋਕੇਟ ਨਵਕਿਰਨ ਸਿੰਘ

ਝੂਠ ਬੋਲਣ ਨਾਲੋਂ ਤਾਂ ਚੰਗਾ ਹੈ ਪੁਲਿਸ ਸੱਚ ਦੱਸ ਦੇਵੇ ਕਿ ਬਾਦਲ ਦੇ ਹੁਕਮਾਂ ਅਨੁਸਾਰ ਉਹ ਕੇਸ ਵਾਪਸ ਲੈ ਰਹੇ ਹਨ: ਐਡਵੋਕੇਟ ਨਵਕਿਰਨ ਸਿੰਘ

ਬਠਿੰਡਾ (11 ਫਰਵਰੀ 2012): ਸਿਰਸਾ ਡੇਰਾ ਸੋਦਾ ਸਾਧ ਗੁਰਮੀਤ ਰਾਮ ਰਹੀਮ ਵਿਰੁਧ ਚੀਫ਼ ਖ਼ਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਬਠਿੰਡਾ ਦੇ ਪ੍ਰਧਾਨ ਰਜਿੰਦਰ ਸਿੰਘ ਸਿਂਧੂ ਵਲੋਂ ਥਾਣਾ ਕੌਤਵਾਲੀ ਬਠਿੰਡਾ ਵਿਖੇ ਧਾਰਾ 295ਏ/153ਏ/298 ਆਈਪੀਸੀ ਅਧੀਨ ਐਂਫਆਈਆਰ ਨੰ: 262 ਮਿਤੀ 20-5-2007 ਰਾਹੀਂ ਦਰਜ਼ ਹੋਏ ਕੇਸ ਨੂੰ ਪੜਤਾਲੀਆ ਅਫਸਰ (ਸਬ ਇੰਸਪੈਕਟਰ ਸੀਆਈਏ ਸਟਾਫ) ਵਲੋਂ ਵਾਪਸ ਲੈਣ ਦੀ ਦਿੱਤੀ ਰੀਪੋਰਟ ‘ਤੇ ਸ਼ਿਕਾਇਤ ਕਰਤਾ ਅਤੇ ਬਚਾਉ ਪੱਖ ਦੇ ਵਕੀਲਾਂ ਦੀ ਹੋਈ ਬਹਿਸ ਸੁਣਨ ਉਪ੍ਰੰਤ ਚੀਫ ਜੁਡੀਸ਼ਲ ਮੈਜਿਸਟ੍ਰੇਟ ਸ: ਹਰਜੀਤ ਸਿੰਘ ਦੀ ਅਦਾਲਤ ਨੇ ਫੈਸਲਾ ਸੁਣਾਉਣ ਲਈ ਅਗਲੀ ਤਰੀਕ 18 ਫਰਵਰੀ ਦੀ ਪਾ ਦਿੱਤੀ ਹੈ।

ਭਾਈ ਸਵਰਨ ਸਿੰਘ ਕੋਟਧਰਮੂ ਦੇ ਪਿਤਾ ਅਕਾਲ ਚਲਾਣਾ ਕਰ ਗਏ

ਭਾਈ ਸਵਰਨ ਸਿੰਘ ਕੋਟਧਰਮੂ ਦੇ ਪਿਤਾ ਅਕਾਲ ਚਲਾਣਾ ਕਰ ਗਏ

ਕੋਟਧਰਮੂ/ਮਾਨਸਾ, ਪੰਜਾਬ (10 ਫਰਵਰੀ, 2012): ਡੇਰਾ ਸੌਦਾ ਸਿਰਸਾ ਮੁਖੀ ਉੱਪਰ 2 ਫਰਵਰੀ, 2008 ਨੂੰ ਨੀਲੋਖੇੜੀ, ਕਰਨਾਲ ਵਿਖੇ ਹਮਲਾ ਕਰਨ ਦੇ ਮੁਕਦਮੇਂ ਵਿਚ ਕਰਨਾਲ ਜੇਲ੍ਹ ਵਿਚ ਨਜ਼ਰਬੰਦ ਭਾਈ ਸਵਰਨ ਸਿੰਘ ਕੋਟਧਰਮੂੰ ਦੇ ਪਿਤਾ ਬਾਪੂ ਕਰਨੈਲ ਸਿੰਘ ਜੀ ਅੱਜ ਅਚਾਨਕ ਅਕਾਲ ਚਲਾਣਾ ਕਰ ਗਏ। ਅੱਜ ਦੇਰ ਸ਼ਾਮ ਉਨ੍ਹਾਂ ਦੀ ਦੇਹ ਦਾ ਸੰਸਕਾਰ ਉਨ੍ਹਾਂ ਦੇ ਪਿੰਡ ਕੋਟਧਰਮੂੰ, ਮਾਨਸਾ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਇਲਾਕੇ ਦੀਆਂ ਪੰਥਕ ਸਖਸ਼ੀਅਤਾਂ ਅਤੇ ਅਕਾਲੀ ਦਲ ਪੰਚ ਪ੍ਰਧਾਨੀ, ਏਕ ਨੂਰ ਖਾਲਸਾ ਫੌਜ, ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਸਿੱਖ ਸ਼ਹਾਦਤ ਟ੍ਰਸਟ ਦੇ ਨੁਮਾਇੰਦੇ ਹਾਜ਼ਰ ਸਨ।

ਪੰਥਕ ਜਥੇਬੰਦੀਆਂ ਵਲੋਂ ਜਸਵੀਰ ਆਹਲ਼ੂਵਾਲੀਆਂ ਮੁੱਦੇ ‘ਤੇ ਬਾਦਲ ਦੀ ਚੰਡੀਗੜ ਕੋਠੀ ਵਿਖੇ ਰੋਸ ਧਰਨਾ 17 ਫਰਵਰੀ ਨੂੰ

ਪੰਥਕ ਜਥੇਬੰਦੀਆਂ ਵਲੋਂ ਜਸਵੀਰ ਆਹਲ਼ੂਵਾਲੀਆਂ ਮੁੱਦੇ ‘ਤੇ ਬਾਦਲ ਦੀ ਚੰਡੀਗੜ ਕੋਠੀ ਵਿਖੇ ਰੋਸ ਧਰਨਾ 17 ਫਰਵਰੀ ਨੂੰ

ਲ਼ੁਧਿਆਣਾ 9 ਫਰਵਰੀ, 2011 (ਸਿੱਖ ਸਿਆਸਤ): ਅਕਾਲੀ ਦਲ ਪੰਚ ਪਰਧਾਨੀ ਦੀ ਜਨਰਲ ਕੌਂਸਲ ਦੀ ਮੀਟਿੰਗ ਪਾਰਟੀ ਦੇ ਕੌਮੀ ਪੰਚ ਤੇ ਸ਼ਰੋਮਣੀ ਕਮੇਟੀ ਮੈਂਬਰ ਭਾਈ ਕੁਲਵੀਰ ਸਿੰਘ ਬੜਾ ਪਿੰਡ ਦੀ ਅਗਵਾਈ ਵਿਚ ਹੋਈ।ਇਸ ਮੀਟਿੰਗ ਵਿਚ ਗੁਰੂ ਗਰੰਥ ਸਾਹਿਬ ਯੁਨੀਵਰਸਿਟੀ ਦੇ ਉਪ-ਕੁਲਪਤੀ ਜਸਵੀਰ ਆਹਲੂਵਾਲੀਏ ਦੀ ਮੁੜ ਨਿਯੁਕਤੀ ਦੇ ਮੁੱਦੇ ਅਤੇ ਪਾਰਟੀ ਦੇ ਜਥੇਬੰਦਕ ਢਾਂਚੇ ਨਾਲ ਸਬੰਧਤ ਹੋਰ ਮੁੱਦਿਆਂ ਉੱਤੇ ਵੀ ਗੰਭੀਰ ਵਿਚਾਰਾਂ ਕੀਤੀਆਂ ਗਈਆਂ।

ਇਸ਼ਤਿਹਾਰ

ਸਿੱਖ ਸਿਆਸਤ @ YOUTUBE

Recent Posts