ਐਤਵਾਰ, 20 ਮਈ, 2012

ਸ਼ਬਦ ਜਾਲ: ‘Prof. Bhullar’

ਪ੍ਰੋ. ਭੁੱਲਰ ਦੇ ਹੱਕ ਵਿਚ ਮਤੇ ਲਈ ਵਿਧਾਨ ਸਭਾ ਵੱਲ ਮਾਰਚ 3 ਅਕਤੂਬਰ ਨੂੰ

ਪ੍ਰੋ. ਭੁੱਲਰ ਦੇ ਹੱਕ ਵਿਚ ਮਤੇ ਲਈ ਵਿਧਾਨ ਸਭਾ ਵੱਲ ਮਾਰਚ 3 ਅਕਤੂਬਰ ਨੂੰ

ਜਲੰਧਰ (29 ਸਤੰਬਰm 2011): ਅਕਾਲੀ ਦਲ ਪੰਚ ਪ੍ਰਧਾਨੀ ਨੇ ਸਿੱਖ ਵੋਟਰਾਂ ਦਾ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਪੰਚ ਪਰਧਾਨੀ ਦੇ ਉਮੀਦਵਾਰਾਂ ਨੂੰ ਵੱਡਾ ਹੁੰਗਾਰਾ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰਾਂ ਦੇ ਇੰਨੇ ਦਬਾਵਾਂ ਦੇ ਬਾਵਜੂਦ ਪੰਥ ਦੇ ਸੁਚੇਤ ਹਿੱਸੇ ਨੇ ਸੱਚ ‘ਤੇ ਦ੍ਰਿੜ ਰਹਿ ਕੇ ਕੌਮੀ ਚੇਤਨਾ ਵਿਚ ਆਈ ਖੜੋਤ ਨੂੰ ਤੋੜਿਆ ਹੈ ਜਿਸ ਤੋਂ ਪਾਰਟੀ ਆਸਵੰਦ ਹੈ ਕਿ ਭਵਿੱਖ ਵਿਚ ਇਸ ਚੇਤੰਨਤਾ ਦਾ ਹੋਰ ਵਿਸਥਾਰ ਹੋਵੇਗਾ।ਇਹਨਾਂ ਚੋਣਾਂ ਵਿਚ ਭਾਰਤੀ ਸਟੇਟ ਨੇ ਵੋਟਾਂ ਬਣਾਉਂਣ ਤੋਂ ਲੈ ਕੇ ਗਿਣਤੀ ਹੋਣ ਤੱਕ ਪੂਰਾ ਦਖਲ ਦੇ ਕੇ ਪੰਥ ਦੀਆਂ ਭਾਵਨਾਵਾਂ ਨੂੰ ਲਤਾੜਿਆ ਤੇ ਗੁਰੂ ਘਰਾਂ ਦਾ ਪ੍ਰਬੰਧ ਕੁਚੱਜੇ ਹੱਥਾਂ ਵਿਚ ਬਣਾਈ ਰੱਖਣ ਲਈ ਦੋਖੀ …

ਮੰਜ਼ਿਲ ਦੇ ਵੱਲ ਨੂੰ ਜਾਂਦਿਆਂ ਰਾਹੀਆਂ ਦੇ ਬੇੜੀਆਂ …

ਮੰਜ਼ਿਲ ਦੇ ਵੱਲ ਨੂੰ ਜਾਂਦਿਆਂ ਰਾਹੀਆਂ ਦੇ ਬੇੜੀਆਂ …

ਮੰਜ਼ਿਲ ਦੇ ਵੱਲ ਨੂੰ ਜਾਂਦਿਆਂ ਰਾਹੀਆਂ ਦੇ ਬੇੜੀਆਂ,
ਮੈਂ ਹਾਂ ਸੋਚਾਂ ਸੋਚਦਾ ਰੁੱਤਾਂ ਇਹ ਕਿਹੜੀਆਂ,
ਇਹਨਾਂ ਰੁੱਤਾਂ ਨੂੰ ਬਦਲਾਉਣ ਦਾ ਕਿਰਾਰ ਕਰਾਂਗਾ ਮੈਂ,
ਇਕ ਚੰਨ ਦੇ ਵਾਪਸ ਆਉਣ ਦਾ ਇੰਤਜ਼ਾਰ ਕਰਾਂਗਾ ਮੈਂ …

ਪ੍ਰੋਫੈਸਰ ਭੁਲਰ ਦੀ ਰਿਹਾਈ ਲਈ ਸੰਯੁਕਤ ਰਾਸ਼ਟਰ ਹੈਡਕੁਆਰਟਰ ਅੱਗੇ ਵਿਸ਼ਾਲ ਇਨਸਾਫ ਰੈਲੀ; ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੂੰ ਦਿੱਤਾ ਪੱਤਰ

ਪ੍ਰੋਫੈਸਰ ਭੁਲਰ ਦੀ ਰਿਹਾਈ ਲਈ ਸੰਯੁਕਤ ਰਾਸ਼ਟਰ ਹੈਡਕੁਆਰਟਰ ਅੱਗੇ ਵਿਸ਼ਾਲ ਇਨਸਾਫ ਰੈਲੀ; ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੂੰ ਦਿੱਤਾ ਪੱਤਰ

ਕੈਲੀਫੋਰਨੀਆ (26 ਜੁਲਾਈ, 2011): ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁਲਰ ਨੂੰ ਫਾਂਸੀ ਦੇਣ ਤੋਂ ਭਾਰਤ ਨੂੰ ਰੋਕਣ ਲਈ ਸੰਯੁਕਤ ਰਾਸ਼ਟਰ ਤੋਂ ਦਖਲ ਦੇਣ ਦੀ ਮੰਗ ਕਰਦਿਆਂ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਦੇ ਹੈਡਕੁਆਰਟਰ ਅੱਗੇ ਸਿਖਸ ਫਾਰ ਜਸਟਿਸ ਤੇ ਸਮੂਹ ਸਿਖ ਜਥੇਬੰਦੀਆਂ ਤੇ ਗੁਰਦੁਆਰਾ ਕਮੇਟੀਆਂ ਵਲੋਂ ਇਕ ਵਿਸ਼ਾਲ ਇਨਸਾਫ ਰੈਲੀ ਕੀਤੀ ਗਈ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸਿਖ ਅਤੇ ਹੋਰ ਵੱਖ ਵੱਖ ਭਾਈਚਾਰੇ ਦੇ ਲੋਕ ਸ਼ਾਮਿਲ ਹੋਏ।ਪਿਛਲੇ ਸਮੇਂ…

ਪ੍ਰੋ. ਭੁੱਲਰ, ਸਿੱਖ ਅਤੇ ਫਾਂਸੀ

ਪ੍ਰੋ. ਭੁੱਲਰ, ਸਿੱਖ ਅਤੇ ਫਾਂਸੀ

ਜਲਾਦਾਂ ਨੇ ਮਿਲ ਜਦੋਂ ਭੁੱਲਰ ਨੂੰ ਫਾਂਸੀ ਦੀ ਸਜਾ ਸੁਣਾਈ,
ਇਨਸਾਫ ਦਾ ਸੀ ਥੰਮ ਡੋਲਿਆ ਹਿੱਲ ਗਈ ਕੁੱਲ ਲੋਕਾਈ।
ਸਿੰਘਾਂ ਨੇ ਫਿਰ ਮਤੇ ਪੁਗਾਏ ਢਿੱਲ ਜਰਾ ਨਾ ਲਾਈ,
ਪੂਰੀ ਦੁਨੀਆ ਅੰਦਰ ਹਸਤਾਖਰ ਲਹਿਰ ਚਲਾਈ।

ਜਿਲ੍ਹਾ ਮੋਹਾਲੀ ਵਿੱਚ ਵੱਡੇ ਪੱਧਰ ’ਤੇ ਪ੍ਰੋ. ਭੁੱਲਰ ਦੀ ਰਿਹਾਈ ਵਿੱਚ ਮਤੇ ਪਾਸ – ਪੰਚਾਇਤਾਂ, ਸੁਸਾਇਟੀਆਂ ਕੱਲਬਾਂ, ਗੁਰਦੁਆਰਾ ਤੇ ਮੰਦਰ ਕਮੇਟੀਆਂ ਨੇ ਪੰਚ ਪ੍ਰਧਾਨੀ ਨੂੰ ਸੌਂਪੇ ਮਤੇ

ਜਿਲ੍ਹਾ ਮੋਹਾਲੀ ਵਿੱਚ ਵੱਡੇ ਪੱਧਰ ’ਤੇ ਪ੍ਰੋ. ਭੁੱਲਰ ਦੀ ਰਿਹਾਈ ਵਿੱਚ ਮਤੇ ਪਾਸ – ਪੰਚਾਇਤਾਂ, ਸੁਸਾਇਟੀਆਂ ਕੱਲਬਾਂ, ਗੁਰਦੁਆਰਾ ਤੇ ਮੰਦਰ ਕਮੇਟੀਆਂ ਨੇ ਪੰਚ ਪ੍ਰਧਾਨੀ ਨੂੰ ਸੌਂਪੇ ਮਤੇ

ਮੋਹਾਲੀ (18 ਜੁਲਾਈ, 2011): ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਹਾਅ ਦਾ ਨਾਹਰਾ ਮਾਰਦਿਆਂ ਜਿਲ੍ਹਾ ਮੋਹਾਲੀ ਦੀਆਂ 83 ਪੰਚਾਇਤਾਂ, 41 ਸਥਾਨਕ ਗੁਰਦੁਆਰਾ ਤੇ ਮੰਦਰ ਕਮੇਟੀਆਂ ਤੇ 150 ਤੋਂ ਵੱਧ ਕਲੱਬਾਂ, ਸੁਸਾਇਟੀਆਂ ਤੇ ਰਜਿਸਟਰ ਕਲੱਬਾਂ ਨੇ ਮਤੇ ਪਾਸ ਕਰਕੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੂੰ ਸੌਂਪ ਦਿੱਤੇ ਹਨ। ਅੱਜ ਇੱਥੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪੰਚ ਪ੍ਰਧਾਨੀ ਦੇ ਯੂਥ ਵਿੰਗ ਦੇ ਜਨਰਲ ਸਕੱਤਰ ਸੰਦੀਪ ਸਿੰਘ ਕੈਨੇਡੀਅਨ ਨੇ ਦੱਸਿਆ ਕਿ ਉਕਤ ਤੋਂ ਬਿਨਾਂ ਮੋਹਾਲੀ ਨਗਰ ਕੌਂਸਲ ਅਤੇ ਜਿਲ੍ਹੇ ਦੇ 8 ਮੰਡਲਾਂ ਨੇ ਵੀ ਪ੍ਰੋ. ਭੁੱਲਰ ਦੇ ਹੱਕ ਵਿੱਚ ਮਤੇ ਪਾ ਕੇ ਉਨ੍ਹਾਂ ਨੂੰ ਸੌਂਪੇ ਹਨ।

ਪ੍ਰੋ. ਭੁੱਲਰ ਦੀ ਫਾਂਸੀ ਕਿਉਂ ਰੱਦ ਹੋਣੀ ਚਾਹੀਦੀ ਹੈ …

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਵਿਚ ਭਾਰਤ ਸਰਕਾਰ ਤੇ ਭਾਰਤੀ ਰਾਸ਼ਟਰਪਤੀ ਨੇ ਜਿਨ੍ਹਾਂ ਗੱਲਾਂ ਨੂੰ ਅੱਖਾਂ ਤੋਂ ਪਰੋਖੇ ਕਰ ਦਿੱਤਾ ਉਨਹਾਂ ਬਾਰੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਗਾਜ਼ੀ ਜਾਣਕਾਰੀ ਦਿੰਦੇ ਹੋਏ।

ਸਮੁੱਚੇ ਫ਼ਤਿਹਗੜ ਸਾਹਿਬ ਜ਼ਿਲ੍ਹੇ ਨੇ ਪ੍ਰੋ. ਭੁੱਲਰ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਿਆ

ਸਮੁੱਚੇ ਫ਼ਤਿਹਗੜ ਸਾਹਿਬ ਜ਼ਿਲ੍ਹੇ ਨੇ ਪ੍ਰੋ. ਭੁੱਲਰ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਿਆ

ਫ਼ਤਿਹਗੜ੍ਹ ਸਾਹਿਬ, 6 ਜੁਲਾਈ : ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਰੱਦ ਕਰਵਾ ਕੇ ਉਨ੍ਹਾਂ ਨੂੰ ਰਿਹਾਅ ਕਰਵਾਉਣ ਦੇ ਹੱਕ ਵਿੱਚ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੀਆ ਸਮੁੱਚੀਆਂ ਪੰਚਾਇਤਾਂ ਨਿੱਤਰ ਕੇ ਸਾਹਮਣੇ ਆਈਆਂ ਹਨ। 428 ਪੰਚਾਇਤਾਂ ਦੇ ਸਰਪੰਚਾਂ ਅਤੇ 4 ਮਿਊਸਿਂਪਲ ਕੌਂਸਲਾਂ ਵਲੋਂ ਪ੍ਰੋ. ਭੁੱਲਰ ਦੇ ਹੱਕ ਵਿੱਚ ਮਤੇ ਪਾ ਦੇਣ ਵਾਲਾ ਇਹ ਪੰਜਾਬ ਦਾ ਪਹਿਲਾ ਜਿਲ੍ਹਾ ਹੋ ਨਿਬੜਿਆ ਹੈ। ਇਸ ਗੱਲ ਦਾ ਖੁਲਾਸਾ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਕੀਤਾ। ਇੱਥੇ ਇਹ ਦੱਸਣਯੋਗ ਹੈ ਕਿ 30 ਮਈ ਨੂੰ ਲੁਧਿਆਣਾ ਵਿੱਚ ਪੰਥਕ ਜਥੇਬੰਦੀਆਂ ਦੀ ਹੋਈ ਇਕੱਤਰਤਾ ਵਿੱਚ ਪ੍ਰੋ. ਭੱਲਰ ਨੂੰ ਇਨਸਾਫ ਦਿਵਾਉਣ ਅਤੇ ਉਹਨਾਂ ਦੀ ਰਿਹਾਈ ਲਈ ਪੰਜਾਬ ਦੀਆਂ ਸਮੁੱਚੀਆਂ ਪੰਚਾਇਤਾਂ ਦੇ ਮਤੇ ਪਵਾ ਕੇ ਰਾਸ਼ਟਰਪਤੀ ਨੂੰ ਭੇਜਣ ਦਾ ਫੈਸਲਾ ਹੋਇਆ ਸੀ।

ਬਾਦਲ ਪ੍ਰੋ. ਭੁੱਲਰ ਦੀ ਸਜ਼ਾ ਨੂੰ ਟਾਲਣ ਦੀ ਥਾਂ ਉਨ੍ਹਾਂ ਦੀ ਰਿਹਾਈ ਲਈ ਯਤਨ ਕਰਨ : ਪੰਚ ਪ੍ਰਧਾਨੀ

ਬਾਦਲ ਪ੍ਰੋ. ਭੁੱਲਰ ਦੀ ਸਜ਼ਾ ਨੂੰ ਟਾਲਣ ਦੀ ਥਾਂ ਉਨ੍ਹਾਂ ਦੀ ਰਿਹਾਈ ਲਈ ਯਤਨ ਕਰਨ : ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ (24 ਜੂਨ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਆਗੂਆਂ ਭਾਈ ਹਰਪਾਲ ਸਿੰਘ ਚੀਮਾ ਅਤੇ ਕੁਲਬੀਰ ਸਿੰਘ ਬੜਾ ਪਿੰਡ ਨੇ ਕਿਹਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ 15 ਮਿੰਟ ਦੀ ਹੋਈ ਮੁਲਾਕਾਤ ਵਿੱਚ ਪੰਜਾਬ ਦੇ ਹੋਰ ਮਸਲੇ ਵਿਚਾਰਨ ਦੇ ਨਾਲ-ਨਾਲ ਪ੍ਰੋ. ਭੁੱਲਰ ਦੀ ਸਜ਼ਾ ਨੂੰ ਟਾਲਣ ਲਈ ਕੋਈ ਰਾਹ ਲੱਭਣ ਲਈ ਕਿਹਾ ਹੈ ਜਦਕਿ ਉਨ੍ਹਾਂ ਨੂੰ ਇਹ ਸਜ਼ਾ ਰੱਦ ਕਰਨ ਦੀ ਮੰਗ ਕਰਨੀ ਚਾਹੀਦੀ ਹੈ।

ਪ੍ਰੋਫੈਸਰ ਭੁਲਰ ਨੂੰ ਫਾਂਸੀ ਸੰਯੁਕਤ ਰਾਸ਼ਟਰ ਦੀ ਮੌਤ ਦੀ ਸਜ਼ਾ ’ਤੇ ਰੋਕ ਦੀ ਉਲੰਘਣਾ

ਪ੍ਰੋਫੈਸਰ ਭੁਲਰ ਨੂੰ ਫਾਂਸੀ ਸੰਯੁਕਤ ਰਾਸ਼ਟਰ ਦੀ ਮੌਤ ਦੀ ਸਜ਼ਾ ’ਤੇ ਰੋਕ ਦੀ ਉਲੰਘਣਾ

ਲੁਧਿਆਣਾ (17 ਜੂਨ, 2011): ਭਾਰਤ ਵਿਚ ਫਾਂਸੀ ਦੀ ਸਜ਼ਾ ਪ੍ਰਾਪਤ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁਲਰ ਨੂੰ ਬਚਾਉਣ ਲਈ ਦਖਲ ਦੇਣ ਵਾਸਤੇ ਸਿਖਸ ਫਾਰ ਜਸਟਿਸ ਨੇ ਸੰਯੁਕਤ ਰਾਸ਼ਟਰ ਤੱਕ ਪਹੁੰਚ ਕਰਨ ਦਾ ਐਲਾਨ ਕੀਤਾ ਹੈ। ਮੌਤ ਦੀ ਸਜ਼ਾ ’ਤੇ ਰੋਕ ਜਾਂ ਇਸ ਨੂੰ ਖਤਮ ਕਰਨ ਬਾਰੇ ਸੰਯੁਕਤ ਰਾਸ਼ਟਰ ਆਮ ਸਭਾ ਦੇ 2008 ਦੇ ਮਤੇ 62-149 ’ਤੇ ਕਾਰਵਾਈ ਕਰਨ ਲਈ ਸੰਯੁਕਤ ਰਾਸ਼ਟਰ ਨੂੰ ਕਿਹਾ ਜਾਵੇਗਾ।

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਜਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਬਲਾੜ੍ਹਾ ਦੀ ਪੰਚਾਇਤ ਨੇ ਪਾਇਆ ਪਹਿਲਾ ਮਤਾ

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਜਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਬਲਾੜ੍ਹਾ ਦੀ ਪੰਚਾਇਤ ਨੇ ਪਾਇਆ ਪਹਿਲਾ ਮਤਾ

ਫ਼ਤਿਹਗੜ੍ਹ ਸਾਹਿਬ (14 ਜੂਨ, 2011): ਪਿੰਡ ਬਲਾੜਾ ਦੀ ਪੰਚਾਇਤ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਰੱਦ ਕਰਵਾਉਣ ਲਈ ਰਾਸ਼ਟਰਪਤੀ ਨੂੰ ਮਤਾ ਪਾਸ ਕਰਕੇ ਭੇਜਣ ਵਾਲੀ ਜਿਲ੍ਹਾ ਫ਼ਤਿਹਗੜ੍ਹ ਸਾਹਿਬ ਦੀ ਪਹਿਲੀ ਪੰਚਾਇਤ ਹੋਣ ਦਾ ਮਾਣ ਪ੍ਰਾਪਤ ਕਰ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਦੱਸਿਆ ਕਿ ਪੰਚ ਪ੍ਰਧਾਨੀ ਦੇ ਸੀਨੀਅਰ ਆਗੂ ਭਾਈ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਦਲ ਨੇ ਪ੍ਰੋ. ਭੁੱਲਰ ਦੀ ਰਿਹਾਈ ਲਈ ਪੰਚਾਇਤਾਂ ਦੇ ਮਤੇ ਪਵਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧ ਪਿੰਡ ਬਲਾੜ੍ਹਾ …

ਇਸ਼ਤਿਹਾਰ

ਸਿੱਖ ਸਿਆਸਤ @ YOUTUBE

Recent Posts