Tag Archive "ramdev"

ਸ. ਮਾਨ ਵਲੋਂ ‘ਅੰਗਰੇਜ਼ੀ ਟ੍ਰਿਬਿਊਨ’ ਨੂੰ ਰਾਮਦੇਵ ਦੇ ਮਿਲਾਵਟੀ ਉਤਪਾਦਾਂ ਦਾ ਪ੍ਰਚਾਰ ਨਾ ਕਰਨ ਦੀ ਸਲਾਹ

ਸ. ਸਿਮਰਨਜੀਤ ਸਿੰਘ ਮਾਨ ਨੇ ਜਾਰੀ ਪ੍ਰੈਸ ਬਿਆਨ 'ਚ ਕਿਹਾ ਗਿਆ ਹੈ ਕਿ ਅੰਗਰੇਜ਼ੀ ਟ੍ਰਿਬਿਊਨ ਵੱਲੋਂ ਪਤੰਜਲੀ ਦੇ ਉਤਪਾਦ ਇਸਤੇਮਾਲ ਕਰਨ ਲਈ ਲੋਕਾਂ ਪ੍ਰੇਰਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਪਾਰਟੀ ਦਫਤਰ ਤੋਂ ਜਾਰੀ ਬਿਆਨ 'ਚ ਕਿਹਾ ਕਿ ਜਦਕਿ ਪੱਤਰਕਾਰੀ ਦੇ ਖੇਤਰ 'ਚ ਇਕ ਸੰਪਾਦਕ ਜਾਂ ਟ੍ਰਿਬਿਊਨ ਅਦਾਰੇ ਨੂੰ ਚਾਹੀਦਾ ਸੀ ਕਿ ਉਹ ਇਥੋਂ ਦੇ ਨਿਵਾਸੀਆਂ ਨੂੰ ਹਰ ਪੱਖੋਂ ਸਹੀ ਜਾਣਕਾਰੀ ਦੇਵੇ ਅਤੇ ਤੱਥਾਂ 'ਤੇ ਅਧਾਰਿਤ ਰਿਪੋਰਟਿੰਗ ਕਰਕੇ ਅਜਿਹੇ ਉਤਪਾਦਾਂ ਨੂੰ ਇਸਤੇਮਾਲ ਕਰਨ ਤੋਂ ਆਮ ਲੋਕਾਂ ਨੂੰ ਰੋਕੇ ਜਿਹੜੇ ਕਿ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਨੁਕਸਾਨ ਪਹੁੰਚਾਉਣ ਵਾਲੇ ਹਨ।

ਗਊ ਦੇ ਗੋਹੇ ਅਤੇ ਪਿਸ਼ਾਬ ਤੋਂ ਦਵਾਈਆ ਅਤੇ ਹੋਰ ਪਦਾਰਥ ਤਿਆਰ ਕਰਕੇ ਜਨਤਾ ਵਿਚ ਵੇਚਣਾ ਅਸਹਿ: ਮਾਨ ਦਲ

ਹਰਿਆਣਾ ਦੇ ਮੁੱਖ ਮੰਤਰੀ, ਖੇਤੀਬਾੜੀ ਮੰਤਰੀ, ਅਤੇ ਹਿਮਾਚਲ ਦੇ ਗਵਰਨਰ ਅਚਾਰੀਆ ਦੇਵਰਤ ਵਲੋਂ ਗਊ ਦੇ ਗੋਹੇ ਅਤੇ ਮੂਤਰ ਤੋਂ ਤਿਆਰ ਕੀਤੀਆਂ ਜਾਣ ਵਾਲੀਆਂ ਦਵਾਈਆ ਦੀ ਫੈਕਟਰੀ ਦਾ ਬੀਤੇ ਦਿਨੀਂ ਉਦਘਾਟਨ ਕਰਨ 'ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਰੋਸ ਜਾਹਰ ਕੀਤਾ ਹੈ। ਸ. ਮਾਨ ਨੇ ਅਜਿਹੇ ਅਮਲਾਂ ਦੀ ਨਿਖੇਧੀ ਕਰਦੇ ਹੋਏ ਅਤੇ ਜਨਤਾ ਨੂੰ ਗੁੰਮਰਾਹ ਕਰਨ ਵਾਲਾ ਕਰਾਰ ਦਿੱਤਾ ਹੈ। ਸ. ਮਾਨ ਨੇ ਕਿਹਾ ਕਿ ਸਿੱਖ ਧਰਮ ਨੇ ਆਪਣੇ ਜਨਮ ਤੋ ਹੀ ਅਜਿਹੇ ਪਖੰਡਾਂ, ਕਰਮ-ਕਾਂਡਾਂ ਦੀ ਵਿਰੋਧਤਾ ਕੀਤੀ ਹੈ।

ਭਗਵਾ ਬ੍ਰਿਗੇਡ ਤੋਂ ਬਾਅਦ ਹੁਣ ਕਾਂਗਰਸੀ ਆਗੂ ਨੇ ਵੀ ਚੀਨੀ ਸਮਾਨ ਦੇ ਬਾਈਕਾਟ ਦਾ ਦਿੱਤਾ ਸੱਦਾ

ਸੋਮਵਾਰ ਨੂੰ ਰਾਮਦੇਵ ਨੇ ਚੀਨੀ ਸਮਾਨ ਦੇ ਬਾਈਕਾਟ ਲਈ ਭਾਰਤੀ ਲੋਕਾਂ ਨੂੰ ਅਪੀਲ ਕੀਤੀ ਸੀ। ਹੁਣ ਕਾਂਗਰਸੀ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਵੀ ਚੀਨੀ ਸਮਾਨ ਦੇ ਬਾਈਕਾਟ ਦੀ ਗੱਲ ਕਹੀ ਹੈ।

ਕਸ਼ਮੀਰ ਬਾਰੇ ਬਿਆਨ ‘ਤੇ ਪੱਤਰਕਾਰ ਵੈਦਿਕ ਖਿਲਾਫ ਮੁਕੱਦਮਾ ਦਰਜ਼ ਹੋਣਾ ਚਾਹੀਦਾ ਹੈ: ਰਾਮ ਦੇਵ

ਹਾਫਿਜ਼ ਸਈਅਦ - ਵੇਦ ਪ੍ਰਕਾਸ਼ ਪੱਤਰਕਾਰ ਦੇ ਮਾਮਲੇ ਵਿੱਚ ਰਾਮ ਦੇਵ ਨੇ ਕਿਹਾ ਕਿ ਜੇਕਰ ਸਈਅਦ ਨਾਲ ਮੁਲਾਕਾਤ ਕਰਨ ਸਮੇਂ ਵੇਦ ਪ੍ਰਕਾਸ਼ ਨੇ ਭਾਰਤ ਤੋਂ ਕਸ਼ਮੀਰ ਨੂੰ ਵੱਖ ਕਰਨ ਦੀ ਗੱਲ ਕਹੀ ਹੈ ਤਾਂ ਉਸ ‘ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਚੱਲਣਾ ਚਾਹੀਦਾ ਹੈ।

ਰਾਮਦੇਵ ਮਾਮਲਾ -ਚਾਰ ਸਾਲ ਪੁਰਾਣੀ ਘਟਨਾ ਨੂੰ ਨਾ ਉਭਾਰਿਆ ਜਾਵੇ: ਜੱਥੇਦਾਰ ਨੰਦਗੜ੍ਹ

ਚੰਡੀਗੜ੍ਹ, (6 ਮਈ2014):- ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਹੈ ਕਿ ਸਵਾਮੀ ਰਾਮਦੇਵ ਬਾਰੇ ਸ੍ਰੀ ...