Tag Archive "sas-geelani"

ਭਾਰਤ ਦੇ ਇਤਰਾਜ਼ਾਂ ਦੇ ਬਾਵਜੂਦ ਪਾਕਿ ਵਜ਼ੀਰ ਨੇ ਅਜ਼ਾਦੀ ਪੱਖੀ ਕਸ਼ਮੀਰੀ ਆਗੂ ਨਾਲ ਗੱਲ ਕੀਤੀ

ਲੰਘੇ ਦਿਨੀਂ ਜਦੋਂ ਪਾਕਿਸਤਾਨ ਦੇ ਵਿਦੇਸ਼ ਮਾਮਲਿਆਂ ਦੇ ਵਜ਼ੀਰ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਜ਼ਾਦੀ ਪੱਖੀ ਕਸ਼ਮੀਰੀ ਆਗੂ ਮੀਰਵਾਈਜ਼ ਉਮਰ ਫਾਰੂਕ ਨਾਲ ਫੋਨ ਰਾਹੀਂ ਗੱਲਬਾਤ ਕੀਤੀ ਸੀ ਤਾਂ ਭਾਰਤ ਸਰਕਾਰ ਨੇ ਇਸ ਉੱਤੇ ਖਾਸਾ ਇਤਰਾਜ਼ ਜਤਾਇਆ ਸੀ। ਪਰ ਲੰਘੇ ਸ਼ਨਿੱਚਰਵਾਰ ਪਾਕਿ ਵਜ਼ੀਰ ਨੇ ਭਾਰਤ ਸਰਕਾਰ ਦੇ ਇਤਰਾਜ਼ਾਂ ਨੂੰ ਨਜ਼ਰਅੰਦਾਜ਼ ਕਰਦਿਆਂ ਮੁੜ ਇਕ ਹੋਰ ਅਜ਼ਾਦੀ ਪਸੰਦ ਕਸ਼ਮੀਰੀ ਆਗੂ ਨਾਲ ਫੋਨ ਉੱਤੇ ਗੱਲਬਾਤ ਕੀਤੀ।

ਜੰਮੂ ਬਾਰ ਕੌਂਸਲ ਨੇ ਕਸ਼ਮੀਰੀ ਆਗੂ ਗਿਲਾਨੀ ਦੇ ਨੇੜਲੇ ਸਾਥੀ ਸਿੱਖ ਆਗੂ ਦਵਿੰਦਰ ਸਿੰਘ ਬਹਿਲ ਨੂੰ ਕੱਢਿਆ

ਮੀਡੀਆ ਦੀਆਂ ਖ਼ਬਰਾਂ ਮੁਤਾਬਕ ਜੰਮੂ ਹਾਈ ਕੋਰਟ ਬਾਰ ਐਸੋਸੀਏਸ਼ਨ, ਜੰਮੂ ਨੇ ਅੱਜ ਐਡਵੋਕੇਟ ਦਵਿੰਦਰ ਸਿੰਘ ਬਹਿਲ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ ਹਾਲ ਹੀ ਵਿਚ ਭਾਰਤੀ ਜਾਂਚ ਏਜੰਸੀ ਐਨ.ਆਈ.ਏ. ਨੇ ਕਸ਼ਮੀਰ ਦੇ ਅਜ਼ਾਦੀ ਪਸੰਦ ਆਗੂਆਂ ਨੂੰ ਫੰਡ ਮੁਹੱਈਆ ਕਰਵਾਉਣ ਦੇ ਦੋਸ਼ ਲਾ ਕੇ ਗ੍ਰਿਫਤਾਰ ਕੀਤਾ ਸੀ।

ਭਾਰਤੀ ਖ਼ਬਰਾਂ ਦੇ ਚੈਨਲ ਮੱਛੀ ਬਜ਼ਾਰ ਵਾਂਗ ਦਿਖਦੇ ਹਨ: ਗਿਲਾਨੀ

ਪੱਖਪਾਤ ਪੂਰਨ ਖ਼ਬਰਾਂ, ਨਕਾਰਾਤਮਕ ਮੁਹਿੰਮ ਅਤੇ ਕਸ਼ਮੀਰੀ ਲੋਕਾਂ ਦੇ ਖਿਲਾਫ ਮੰਦ ਭਾਵਨਾ ਅਧੀਨ ਭਰਮ ਫੈਲਾਉਣ ਵਾਲਾ ਪ੍ਰਚਾਰ ਕਰਨ ਲਈ ਭਾਰਤੀ ਇਲੈਕਟ੍ਰਾਨਿਕ ਮੀਡੀਆ ਦੀ ਨਿੰਦਾ ਕਰਦੇ ਹੋਏ ਸੱਈਅਦ ਅਲੀ ਸ਼ਾਹ ਗਿਲਾਨੀ ਨੇ ਕਿਹਾ, "ਇਹ ਫਾਸੀਵਾਦੀ ਮਾਨਸਿਕਤਾ ਲਈ ਬਦਨਾਮ ਤਾਕਤਾਂ ਦੀ ਨੁਮਾਇੰਦਗੀ ਕਰ ਰਹੇ ਹਨ।"

ਸ੍ਰੀਨਗਰ ਜ਼ਿਮਨੀ ਚੋਣ ‘ਚ ਪਈਆਂ ਸਿਰਫ 6.5% ਵੋਟਾਂ; ਭਾਰਤੀ ਦਸਤਿਆਂ ਨੇ 8 ਮੁਜਾਹਰਾਕਾਰੀ ਮਾਰੇ

ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਸ੍ਰੀਨਗਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਐਤਵਾਰ ਨੂੰ 6.5 ਫੀਸਦ ਵੋਟਾਂ ਹੀ ਭੁਗਤੀਆਂ। ਇਸ ਦੌਰਾਨ ਕਸ਼ਮੀਰੀ ਨੌਜਵਾਨਾਂ ਵਲੋਂ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤੇ ਗਏ। ਭਾਰਤੀ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਭਾਰਤੀ ਫੌਜੀ ਅਤੇ ਨੀਮ ਫੌਜੀ ਦਸਤਿਆਂ ਵਲੋਂ ਗੋਲਬਾਰੀ ਕਰਕੇ ਘੱਟ ਤੋਂ ਘੱਟ 8 ਕਸ਼ਮੀਰੀ ਨੌਜਵਾਨਾਂ ਨੂੰ ਮਾਰ ਦਿੱਤਾ ਗਿਆ ਅਤੇ ਕਈ ਹੋਰ ਜ਼ਖਮੀ ਹੋ ਗਏ।

ਅਜ਼ਾਦੀ ਪਸੰਦ ਕਸ਼ਮੀਰੀ ਆਗੂਆਂ ਨੇ ਗਿਲਗਿਤ-ਬਾਲਟਿਸਤਾਨ ਨੂੰ ਪਾਕਿ ਦਾ ਸੂਬਾ ਬਣਾਉਣ ਦੀ ਕੀਤੀ ਨਿੰਦਾ

ਪਾਕਿਸਤਾਨ ਵਲੋਂ ਆਪਣੇ ਕਬਜ਼ੇ ਵਾਲੇ ਕਸ਼ਮੀਰ ਖੇਤਰ ਵਿਚੋਂ ਗਿਲਗਿਤ-ਬਾਲਟਿਸਤਾਨ ਨੂੰ ਆਪਣਾ ਪੰਜਵਾਂ ਸੂਬਾ ਐਲਾਨਣ ਤੋਂ ਬਾਅਦ ਕਸ਼ਮੀਰ ਦੇ ਅਜ਼ਾਦੀ ਪਸੰਦ ਹੁਰੀਅਤ ਆਗੂਆਂ ਨੇ ਇਸਦਾ ਵਿਰੋਧ ਕੀਤਾ ਹੈ। ਇਕ ਸਾਂਝੇ ਬਿਆਨ 'ਚ ਸਈਦ ਅਲੀ ਸ਼ਾਹ ਗਿਲਾਨੀ, ਮੀਰਵਾਈਜ਼ ਉਮਰ ਫਾਰੂਕ, ਮੁਹੰਮਦ ਯਾਸੀਨ ਨੇ ਕਿਹਾ ਕਿ ਕਸ਼ਮੀਰ ਦੇ ਲੋਕਾਂ ਨੂੰ ਇਹ ਫੈਸਲਾ ਮਨਜ਼ੂਰ ਨਹੀਂ, ਕਸ਼ਮੀਰ, ਲੱਦਾਖ, ਜੰਮੂ, ਅਜ਼ਾਦ ਕਸ਼ਮੀਰ, ਗਿਲਗਿਤ-ਬਾਲਟਿਸਤਾਨ ਇਕ ਇਕਾਈ ਹੈ। ਆਗੂਆਂ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਰਾਜਨੀਤਕ ਭਵਿੱਖ ਬਾਰੇ ਹਾਲੇ ਫੈਸਲਾ ਹੋਣਾ ਬਾਕੀ ਹੈ।

ਗਿਲਾਨੀ ਨੇ ਕਸ਼ਮੀਰੀਆਂ ਨੂੰ ਕਿਹਾ: ਭਾਰਤੀ ਸੰਸਦਾਂ ਦਾ ਅਜ਼ਾਦੀ ਦੇ ਨਾਅਰਿਆਂ ਨਾਲ ਸਵਾਗਤ ਕਰੋ

ਸਿਵਿਆਂ ਦੀ ਸ਼ਾਂਤੀ ਤੋਂ ਬਾਅਦ ਹੀ ਕੁਝ ਸਿਆਸਤਦਾਨਾਂ ਨੂੰ ਕਸ਼ਮੀਰ ਦੀ ਯਾਦ ਆਉਂਦੀ ਹੈ। ਆਲ ਪਾਰਟੀ ਹੁਰੀਅਤ ਕਾਨਫਰੰਸ (APHC) ਦੇ ਚੇਅਰਮੈਨ ਸਈਅਦ ਅਲੀ ਸ਼ਾਹ ਗਿਲਾਨੀ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਫੋਰਸਾਂ ਹੱਥੋਂ 60 ਬੇਕਸੂਰਾਂ ਦੇ ਮਾਰੇ ਜਾਣ, 400 ਦੇ ਅੰਨ੍ਹੇ ਹੋਣ ਅਤੇ ਤਕਰੀਬਨ 6000 ਦੇ ਜ਼ਖਮੀ ਹੋਣ ਅਤੇ ਇਕ ਮਹੀਨੇ ਦੇ ਜ਼ੁਲਮ ਤੋਂ ਬਾਅਦ ਕੁਝ ਲੋਕ ਸਾਡੇ ਜ਼ਖਮਾਂ 'ਤੇ "ਮੱਲ੍ਹਮ" ਲਾਉਣ ਆ ਰਹੇ ਹਨ।

ਭਾਰਤ ਸਰਕਾਰ ਨੂੰ ਕੰਧ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ: ਸਯੱਦ ਅਲੀ ਸ਼ਾਹ ਗਿਲਾਨੀ

ਹੁਰੀਅਤ ਕਾਨਫਰੰਸ (ਗਿਲਾਨੀ) ਦੇ ਚੇਅਰਮੈਨ ਸਈਦ ਅਲੀ ਸ਼ਾਹ ਗਿਲਾਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਸਰਕਾਰ ਨੂੰ ਕੰਧ 'ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਭਾਰਤ ਆਪਣੀ ਫੌਜ ਰਾਹੀਂ ਵੀ ਕਸ਼ਮੀਰੀ ਲੋਕਾਂ ਨੂੰ ਦਬਾ ਨਹੀਂ ਸਕਦਾ। ਗਿਲਾਨੀ ਨੇ ਕਿਹਾ ਕਿ ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਦੇ ਜਨਾਜ਼ੇ ਵਿਚ ਜੁੜੇ ਲੋਕਾਂ ਤੋਂ ਕਸ਼ਮੀਰੀਆਂ ਦੀ "ਰਾਏਸ਼ੁਮਾਰੀ" ਦਾ ਪਤਾ ਲਗਦਾ ਹੈ।

ਦਲ ਖਾਲਸਾ ਦਾ ਵਫਦ ਕਸ਼ਮੀਰੀ ਆਗੂ ਸਈਦ ਅਲੀ ਸ਼ਾਹ ਗਿਲਾਨੀ ਨੂੰ ਮਿਲਿਆ, ਉਨ੍ਹਾਂ ਦੀ ਸਿਹਤਯਾਬੀ ਦੀ ਕੀਤੀ ਅਰਦਾਸ

ਸਿੱਖ ਕੌਮ ਦੀ ਅਜ਼ਾਦੀ ਨੂੰ ਸਮਰਪਿਤ ਸਿੱਖ ਜੱਥੇਬੰਦੀ ਦਲ ਖਾਲਸਾ ਦੇ ਜਨਰਲ ਸਕੱਤਰ ਭਾਈ ਕੰਵਰਪਾਲ ਸਿੰਘ ਦੀ ਅਗਵਾਈ ਵਿੱਚ ਜੱਥੇਬੰਦੀ ਦਾ ਇੱਕ ਵਫਦ ਕਸ਼ਮੀਰੀ ਆਗੂ ਹੂਰੀਅਤ ਕਾਨਫ਼ਰੰਸ ਦੇ ਚੇਅਰਮੈਨ ਸਈਦ ਅਲੀ ਸ਼ਾਹ ਗਿਲਾਨੀ ਨੂੰ ਦਿੱਲੀ ਸਥਿਤ ਉਨਾਂ ਦੀ ਰਿਹਾਇਸ਼ 'ਤੇ ਮਿਲਿਆ।

ਘਰਾਂ ‘ਚ ਨਜ਼ਰਬੰਦ ਅਤੇ ਗ੍ਰਿਫਤਾਰ ਕੀਤੇ ਕਸ਼ਮੀਰੀ ਆਗੂ ਰਿਹਾਅ

ਭਾਰਤ ਸਰਕਾਰ ਨੇ ਕਸ਼ਮੀਰੀ ਅਜ਼ਾਦੀ ਆਗੂਆਂ ਅਤੇ ਹੁਰੀਅਤ ਕਾਨਫਰੰਸ ਦੇ ਮੁਖੀ ਸਈਅਦ ਅਲੀ ਸ਼ਾਹ ਜ਼ਿਲਾਨੀ ਨੂੰ ਦਿੱਲੀ 'ਚ ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸਰਤਾਜ ਅਜ਼ੀਜ਼ ਦੇ ਨਾਲ ਬੈਠਕ ਤੋਂ ਪਹਿਲਾਂ ਸਾਰੇ ਹੁਰੀਅਤ ਨੇਤਾਵਾਂ ਨੂੰ ਜੰਮੂ ਕਸ਼ਮੀਰ 'ਚ ਉਨ੍ਹਾਂ ਦੇ ਘਰਾਂ 'ਚ ਨਜ਼ਰਬੰਦ ਕਰਨ ਦੇ ਕੁੱਝ ਘੰਟੇ ਬਾਅਦ ਛੱਡ ਦਿੱਤਾ ਗਿਆ।

ਪਾਕਿ ਦੇ ਕੌਮੀ ਸੁਰੱਖਿਆ ਸਲਾਹਕਾਰ ਨਾਲ ਮੁਲਾਕਾਤ ਰੋਕਣ ਲਈ ਕਸ਼ਮੀਰੀ ਆਗੂਆਂ ਨੂੰ ਘਰ ਵਿੱਚ ਕੀਤਾ ਨਜ਼ਰਬੰਦ

ਭਾਰਤ ਸਰਕਾਰ ਨੇ ਕਸ਼ਮੀਰੀ ਅਜ਼ਾਦੀ ਆਗੂ ਅਤੇ ਹੁਰੀਅਤ ਕਾਨਫਰੰਸ ਦੇ ਮੁਖੀ ਸਈਅਦ ਅਲੀ ਸ਼ਾਹ ਜ਼ਿਲਾਨੀ ਨੂੰ ਉਨ੍ਹਾਂ ਦੇ ਘਰ ਅੰਦਰ ਨਜ਼ਰਬੰਦ ਕਰ ਦਿੱਤਾ ਹੈ।

Next Page »