ਬੱਸੀ ਪਠਾਣਾਂ (18 ਸਤੰਬਰ, 2011): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬਸੀ ਪਠਾਣਾਂ ਵਿੱਚ ਕੁਝ ਥਾਵਾਂ ’ਤੇ ਸੱਤਾਧਾਰੀ ਧਿਰ ਵਲੋਂ ਅਪਣੇ ਉਮੀਦਵਾਰਾਂ ਦੇ ਹੱਕ ਵਿੱਚ ਜਾਲ੍ਹੀ ਵੋਟਾਂ ਭੁਗਤਾਏ ਜਾਣ ਦੇ ਰੋਸ ਵਜੋਂ ਪੰਥਕ ਮੋਰਚੇ ਅਤੇ ਮਾਨ ਦਲ ਦੇ ਸਮਰੱਥਕਾਂ ਵੱਲੋਂ ਸਥਾਨਕ ਊਸ਼ਾ ਮਾਤਾ ਮੰਦਰ ਨਜ਼ਦੀਕ ਮੁਖ ਮਾਰਗ ’ਤੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਜਿਸ ਕਾਰਨ ਦੋਵੇਂ ਪਾਸਿਆਂ ਤੋਂ ਕੁਝ ਸਮੇਂ ਲਈ ਟ੍ਰੈਫ਼ਿਕ ਜਾਮ ਹੋ ਗਈ। ਇਸ ਰੋਸ ਧਰਨੇ ਵਿੱਚ ਪੰਥਕ ਮੋਰਚੇ ਦੇ ਉਮੀਦਵਾਰ ਭਾਈ ਹਰਪਾਲ ਸਿੰਘ ਚੀਮਾ ਤੇ ਸੰਤੋਖ ਸਿੰਘ ਸਲਾਣਾ ਅਪਣੇ ਸਮਰੱਥਕਾਂ ਸਮੇਤ ਪਹੁੰਚੇ ਹੋਏ ਸਨ।
September 19, 2011 | ਇਹ ਸਮਗਰੀ
ਤਸਵੀਰਾਂ,
ਸਿਆਸੀ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਬੱਸੀ ਪਠਾਣਾਂ (16 ਸਤੰਬਰ, 2011): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਹਲਕਾ ਬਸੀ ਪਠਾਣਾਂ ਤੋਂ ਪੰਥਕ ਮੋਰਚੇ ਦੇ ਉਮੀਦਵਾਰ ਭਾਈ ਹਰਪਾਲ ਸਿੰਘ ਚੀਮਾ ਅਤੇ ਸੰਤੋਖ ਸਿੰਘ ਸਲਾਣਾ ਨੇ ਅੱਜ ਅਪਣੇ ਹਜ਼ਾਰਾਂ ਦੀ ਗਿਣਤੀ ਵਿੱਚ ਸਮੱਰਥਕਾਂ ਸਮੇਤ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਘਰਾਂ ਵਿੱਚ ਲੋਕਾਂ ਨਾਲ ਰਾਬਤਾ ਕਾਇਮ ਕਰਨ ਤੋਂ ਬਾਅਦ, ਖਮਾਣੋਂ ਤੋਂ ਚਲ ਕੇ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਸ਼ਹੀਦਾਂ ਦਾ ਅਸੀਰਵਾਦ ਲੈਣ ਲਈ ਪੁੱਜੇ ਅਤੇ ਅਰਦਾਸ ਕੀਤੀ। ਇਸ ਤੋਂ ਪਹਿਲਾਂ ਖਮਾਣੋਂ ਦੇ ਅਮਰ ਪੈਲੇਸ ਵਿੱਚ ਉਨ੍ਹਾਂ ਦੇ ਸਮਰੱਥਕਾਂ ਦਾ ਇੱਕਠ ਜੋ ਕਿ ਬਾਅਦ ਵਿਸ਼ਾਲ ਰੈਲੀ ਦਾ ਰੂਪ ਧਾਰ ਗਿਆ ਨੂੰ ਸੰਬੋਧਨ …
September 16, 2011 | ਇਹ ਸਮਗਰੀ
ਤਸਵੀਰਾਂ,
ਸਿਆਸੀ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਫ਼ਤਿਹਗੜ੍ਹ ਸਾਹਿਬ (15 ਸਤੰਬਰ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਨੇ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਪੰਥਕ ਮੋਰਚੇ ਦੇ ਉਮੀਦਵਾਰਾਂ ਨੂੰ ਜਿਤਾ ਗੁਰਧਾਮਾਂ ਵਿੱਚੋਂ ਸਿੱਖ ਵਿਰੋਧੀ ਸ਼ਕਤੀਆਂ ਨੂੰ ਭਾਂਜ ਦਿੱਤੀ ਜਾਵੇ।ਪੰਜਾਬ ਦੀ ਕਥਿਤ ‘ਪੰਥਕ’ ਸਰਕਾਰ ਵਲੋਂ ਪਾਏ ਗਏ ਇਕ ਕੇਸ ਦੀ ਪੇਸ਼ੀ ਦੇ ਸਬੰਧ ਵਿੱਚ ਭਾਈ ਬਿੱਟੂ ਨੂੰ ਪੁਲਿਸ ਅੰਮ੍ਰਿਤਸਰ ਜੇਲ੍ਹ ਤੋਂ ਇੱਥੇ ਜਿਲ੍ਹਾ ਕਚਹਿਰੀਆਂ ਵਿੱਚ ਲੈ ਕੇ ਆਈ। ਮਾਨਯੋਗ ਅਦਾਲਤ ਨੇ ਉਨ੍ਹਾਂ ਦੀ ਅਗਲੀ ਪੇਸ਼ੀ 21 ਅਕਤੂਬਰ ’ਤੇ ਪਾ ਦਿੱਤੀ ਹੈ। ਪੇਸ਼ੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਈ ਬਿੱਟੂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ’ਤੇ ਲੰਮੇ ਸਮੇਂ ਤੋਂ ਸਿੱਖ ਰੂਪ ਵਿੱਚ ਕਾਬਜ਼ ਸ਼ਕਤੀਆਂ ਨੇ ਗੁਰਧਾਮਾਂ ਦਾ ਸਮੁੱਚਾ ਪ੍ਰਬੰਧ ਤਹਿਤ ਨਹਿਸ ਕਰ ਕੇ ਰੱਖ ਦਿੱਤਾ ਹੈ।ਸਿੱਖ ਸਿਧਾਂਤਾਂ ਨੂੰ ਵੱਡੇ ਪੱਧਰ ’ਤੇ ਢਾਹ ਲਗਾਈ ਗਈ ਹੈ। ਸਿੱਖ ਨੌਜਵਾਨ ਨਸ਼ਿਆਂ …
September 15, 2011 | ਇਹ ਸਮਗਰੀ
ਤਸਵੀਰਾਂ,
ਦੇਸ ਪੰਜਾਬ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਲੁਧਿਆਣਾ (6 ਸਤੰਬਰ, 2011): ਸ਼ਰੋਮਣੀ ਕਮੇਟੀ ਚੋਣਾਂ ਵਿਚ ਜਦੋਂ ਗੁਣ 10 ਦਿਨ ਬਾਕੀ ਰਹਿ ਗਏ ਹਨ ਤਾਂ ਲੁਧਿਆਣਾ ਪੱਛਮੀਂ ਸੀਟ ਜਿੱਥੋ ਕਿ ਅਕਾਲੀ ਦਲ ਬਾਦਲ ਵਲੋਂ ਸ਼ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਪਾਲੀ ਪਰਧਾਨ ਦੀ ਧਰਮ ਪਤਨੀ ਬੀਬੀ ਰਜਿੰਦਰ ਕੌਰ ਉਮੀਦਵਾਰ ਹਨ ਉੱਥੇ ਇਹਨਾਂ ਦੇ ਖਿਲਾਫ ਪੰਥਕ ਮੋਰਚੇ ਵਲੋਂ ਨੌਜਵਾਨ ਆਗੂ ਸ. ਗੁਰਦੀਪ ਸਿੰਘ ਗੋਸ਼ਾ ਤੇ ਸ਼ਹੀਦ ਡਾ. ਗੁਰਪ੍ਰੀਤ ਸਿੰਘ ਦੀ ਧਰਮ ਸੁਪਤਨੀ ਬੀਬੀ ਪਰਮਿੰਦਰਪਾਲ ਕੌਰ ਖਵੇ ਹਨ।
September 6, 2011 | ਇਹ ਸਮਗਰੀ
ਤਸਵੀਰਾਂ,
ਹੋਰ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਅਹਿਮ ਸੰਸਥਾ ਹੈ, ਜਿਸਦੀ ਸਥਾਪਨਾ ਕੁਰਬਾਨੀਆਂ ਭਰੇ ਮੋਰਚਿਆਂ ਤੋਂ ਬਾਅਦ 1925 ਵਿਚ ਹੋਈ ਸੀ। ਇਸਦੀ ਸਥਾਪਨਾ ਨਾਲ ਗੁਰੂ-ਘਰਾਂ ‘ਤੇ ਕਾਬਜ ਮਹੰਤਸ਼ਾਹੀ ਦਾ ਖਾਤਮਾ ਹੋਇਆ ਤੇ ਪੰਜਾਬ ਦੇ ਗੁਰੂ-ਘਰਾਂ ਦੀ ਸੇਵਾ ਸੰਭਾਲ ਪੰਥਕ ਹੱਥਾਂ ਵਿਚ ਆ ਗਈ। ਮਹੰਤਾਂ ਵਲੋਂ ਚਲਾਈਆਂ ਜਾ ਰਹੀਆਂ ਬਿਪਰਵਾਦੀ ਰੀਤਾਂ ਬੰਦ ਕਰਕੇ ਖ਼ਾਲਸਾਈ ਮਰਿਯਾਦਾ ਨੂੰ ਲਾਗੂ ਕੀਤਾ ਗਿਆ। ਸ਼੍ਰੋਮਣੀ ਕਮੇਟੀ ਨੇ ਗੁਰਦੁਆਰਿਆਂ ਸੀ ਸੇਵਾ ਸੰਭਾਲ ਦੇ ਨਾਲ-ਨਾਲ ਪੰਥ ਦੀ ਚੜਦੀ ਕਲਾ ਲਈ ਵੀ ਕਦਮ ਚੁੱਕੇ।
September 6, 2011 | ਇਹ ਸਮਗਰੀ
ਲੇਖ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਬਸੀ ਪਠਾਣਾਂ (4 ਸਤੰਬਰ, 2011): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਹਲਕਾ ਬਸੀ ਪਠਾਣਾਂ ਦੀ ਜਨਰਲ ਸੀਟ ਤੋਂ ਪੰਥਕ ਮੋਰਚੇ ਦੇ ਉਮੀਦਵਾਰ ਭਾਈ ਹਰਪਾਲ ਸਿੰਘ ਚੀਮਾ ਅਤੇ ਰਾਖਵੀਂ ਸੀਟ ਤੋਂ ਸ. ਸੰਤੋਖ ਸਿੰਘ ਸਲਾਣਾ ਨੂੰ ਹਲਕੇ ਦੇ ਵੋਟਰਾਂ ਦਾ ਭਰਵਾਂ ਸਮਰਥਨ ਮਿਲਣਾ ਜਾਰੀ ਹੈ।ਚੋਣ ਪ੍ਰਚਾਰ ਦੌਰਾਨ ਉਕਤ ੳਮੀਦਵਾਰਾਂ ਦੇ ਧਰਮ-ਪ੍ਰਚਾਰ ਦੇ ਪ੍ਰੋਗਰਾਮਾਂ ਤੋਂ ਪ੍ਰੇਰਿਤ ਹੋ ਕੇ ਇਲਾਕੇ ਦੇ ਮੋਢੀ ਆਗੂਆਂ ਵਲੋਂ ਉਨ੍ਹਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਦੇ ਲਗਾਤਾਰ ਵਾਅਦੇ ਕੀਤੇ ਜਾ ਰਹੇ ਹਨ।
September 4, 2011 | ਇਹ ਸਮਗਰੀ
ਤਸਵੀਰਾਂ,
ਹੋਰ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਚੰਡੀਗੜ੍ਹ (1 ਸਤੰਬਰ, 2011): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 18 ਸੰਤਬਰ, 2011 ਨੂੰ ਹੋਣ ਵਾਲੀ ਚੋਣ ਉੱਤੇ ਰੋਕ ਲਾ ਦਿੱਤੀ ਹੈ। ਸਿੱਖ ਸਿਆਸਤ ਨੈਟਵਰਕ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਜੇ ਚੋਣ ਦੀ ਅਗਲੀ ਕੋਈ ਮਿਤੀ ਨਹੀਂ ਮਿੱਥੀ ਗਈ।
September 1, 2011 | ਇਹ ਸਮਗਰੀ
ਖਾਸ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਬਸੀ ਪਠਾਣਾਂ/ਫਤਿਹਗੜ੍ਹ ਸਾਹਿਬ (30 ਅਗਸਤ, 2011): ਹਲਕਾ ਬਸੀ ਪਠਾਣਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਪੰਥਕ ਮੋਰਚੇ ਦੇ ਜਨਰਲ ਸੀਟ ਤੋਂ ਉਮੀਦਵਾਰ ਭਾਈ ਹਰਪਾਲ ਸਿੰਘ ਚੀਮਾ ਤੇ ਰਾਖਵੀਂ ਸੀਟ ਤੋਂ ਸੰਤੋਖ ਸਿੰਘ ਸਲਾਣਾ ਦਾ ਚੋਣ ਪ੍ਰਚਾਰ ਹੋਰ ਤੇਜ਼ ਹੋ ਗਿਆ ਹੈ।ਵੋਟਰਾਂ ਵਲੋਂ ਉਨ੍ਹਾਂ ਨੂੰ ਭਰਪੂਰ ਸਮਰਥਨ ਮਿਲਣ ਨਾਲ ਉਨ੍ਹਾਂ ਦੇ ਵਰਕਰਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ। ਭਾਈ ਚੀਮਾ ਤੇ ਸਲਾਣਾ ਨੇ ਅੱਜ ਪਿੰਡਾਂ ਵਿੱਚ ਚੋਣ ਪ੍ਰਚਾਰ ਦੌਰਾਨ …
August 31, 2011 | ਇਹ ਸਮਗਰੀ
ਆਮ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਫ਼ਤਿਹਗੜ੍ਹ ਸਾਹਿਬ (25 ਅਗਸਤ, 2011): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਦੋਹਰੇ ਹਲਕੇ ਬਸੀ ਪਠਾਣਾਂ ਤੋਂ ਪੰਥਕ ਮੋਰਚੇ ਦੇ ਉਮੀਦਵਾਰ ਭਾਈ ਹਰਪਾਲ ਸਿੰਘ ਚੀਮਾ ਅਤੇ ਸੰਤੋਖ ਸਿੰਘ ਸਲਾਣਾ ਨੇ ਹਲਕੇ ਵਿੱਚ ਵੋਟਰ ਹੋਣ ਦੀ ਯੋਗਤਾ ਦੀ ਅਣਦੇਖੀ ਕਰਕੇ ਵੱਡੇ ਪੱਧਰ ’ਤੇ ਬਣਾਈਆਂ ਜਾ ਰਹੀਆਂ ਵੋਟਾਂ ਦੀ ਗੁਰਦੁਆਰਾ ਚੋਣ ਕਮਿਸ਼ਨ ਨੂੰ ਫੈਕਸ ਭੇਜ ਕੇ ਸ਼ਿਕਾਇਤ ਕੀਤੀ ਹੈ।
August 29, 2011 | ਇਹ ਸਮਗਰੀ
ਖਾਸ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਬਸੀ ਪਠਾਣਾਂ (28 ਅਗਸਤ, 2011): ਸ਼੍ਰੋਮਣੀ ਕਮੇਟੀ ਚੋਣਾਂ ਲਈ ਹਲਕਾ ਬਸੀ ਪਠਾਣਾਂ ਤੋਂ ਪੰਥਕ ਮੋਰਚੇ ਦੇ ਉਮੀਦਵਾਰ ਭਾਈ ਹਰਪਾਲ ਸਿੰਘ ਚੀਮਾ ਤੇ ਸੰਤੋਖ ਸਿੰਘ ਸਲਾਣਾ ਨੇ ਹਲਕੇ ਦੇ ਪਿੰਡਾਂ ਦੇ ਦੌਰੇ ਦੌਰਾਨ ਵੋਟਰਾਂ ਨੰ ਸੰਬੋਧਨ ਕਰਦਿਆਂ ਕਿਹਾ ਕਿ ਬਾਦਲ ਦਲ ਦੀ ਅਧੀਨਗੀ ਵਾਲੀ ਮੌਜ਼ੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਕਰਨ ਦੀ ਥਾਂ ਸਿੱਖ ਧਰਮ ਦੀ ਮਾਣ-ਮਰਿਯਾਦਾ ਨੂੰ ਵੱਡੇ ਪੱਧਰ ’ਤੇ ਢਾਹ ਲਗਾਈ ਹੈ। ਉਕਤ ਆਗੂਆਂ ਨੇ ਕਿਹਾ ਕਿ ਇਸ ਪ੍ਰਬੰਧ ਅਧੀਨ ਹੀ ਧਾਰਮਿਕ ਸੰਸਥਾਵਾ ਦਾ ਬਾਦਲ ਦਲੀਆਂ ਨੇ ਨਿੱਜੀਕਰਨ ਕਰ ਲਿਆ ਹੈ ਅਤੇ ਗੁਰੂ ਦੀ ਗੋਲਕ ਨੂੰ ਦੋਵੇਂ ਹੱਥ ਲੁੱਟ ਰਹੇ ਹਨ।
August 29, 2011 | ਇਹ ਸਮਗਰੀ
ਧਾਰਮਿਕ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »