Tag Archive "shiromani-akali-dal-badal"

ਪ੍ਰਤੀਕਾਤਮਕ ਤਸਵੀਰ

ਚੋਣ ਜ਼ਾਬਤੇ ਨੂੰ ਢੁੱਕਵਾਂ ਸਮਾਂ ਮੰਨਦਿਆਂ ਡਿਫਾਲਟਰ ਸਿਆਸੀ ਆਗੂਆਂ ਨੂੰ ਹੱਥ ਪਾਇਆ ਪਾਵਰਕੌਮ ਨੇ

ਬਾਦਲ ਦਲ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦਾ ‘ਘੁਬਾਇਆ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ’ ਤਕਰੀਬਨ 28 ਲੱਖ ਰੁਪਏ ਦਾ ਡਿਫਾਲਟਰ ਹੈ, ਜਿਸ ਦਾ ਪਾਵਰਕੌਮ ਨੇ ਕੁਨੈਕਸ਼ਨ ਕੱਟ ਦਿੱਤਾ ਹੈ। ਐਕਸੀਅਨ ਲਖਵਿੰਦਰ ਸਿੰਘ ਨੇ ਕਿਹਾ ਕਿ ਇਸ ਕਾਲਜ ਵੱਲ ਕਾਫ਼ੀ ਸਮੇਂ ਤੋਂ ਬਕਾਇਆ ਖੜ੍ਹਾ ਸੀ, ਜਿਸ ਦਾ ਕਨੈਕਸ਼ਨ ਕੱਟ ਦਿੱਤਾ ਗਿਆ ਹੈ। ਜਲਾਲਾਬਾਦ ਦਾ ਸਰਕਾਰੀ ਕਾਲਜ ਵੀ ਚਾਰ ਲੱਖ ਰੁਪਏ ਦਾ ਡਿਫਾਲਟਰ ਹੈ।

Water bus Jal Bus harike

ਹਰੀਕੇ ਝੀਲ ਦੀ ‘ਜਲ ਬੱਸ’ ਚੁਪ-ਚੁਪੀਤੇ ਗੋਆ ਭੇਜੀ ਜਾ ਰਹੀ ਹੈ

ਸੁਖਬੀਰ ਬਾਦਲ ਵੱਲੋਂ ਹਰੀਕੇ ਝੀਲ ਵਿੱਚ ਚਲਾਉਣ ਲਈ ਲਿਆਂਦੀ ਬੱਸ ਦਸੰਬਰ ਤੋਂ ਲੈ ਕੇ ਹੁਣ ਤੱਕ ਗੈਰਾਜ ਦਾ ‘ਸ਼ਿੰਗਾਰ’ ਬਣੀ ਰਹੀ ਤੇ ਹੁਣ ਇਸ ਬੱਸ ਦੀ ਗੋਆ ਵਾਪਸੀ ਦੀ ਟਿਕਟ ਕੱਟ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੀ 12 ਦਸੰਬਰ ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣਾ ਵਾਅਦਾ ਪੁਗਾਉਣ ਲਈ ਹਰੀਕੇ ਝੀਲ ਵਿੱਚ ਚੱਲਣ ਵਾਲੀ ਬੱਸ ਦਾ ਉਦਘਾਟਨ ਕੀਤਾ ਸੀ, ਜੋ ਉਸੇ ਵਕਤ ਤੋਂ ਗੈਰਾਜ ਵਿੱਚ ਖੜ੍ਹੀ ਸੀ।

ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. (ਫਾਈਲ ਫੋਟੋ)

ਚੋਣ ਕਮੀਸ਼ਨ ਦੀਆਂ ਹਦਾਇਤਾਂ ‘ਤੇ ਦਿੱਲੀ ਦੇ ਬਾਦਲ ਦਲ ਦੇ ਆਗੂਆਂ ਤੋਂ ਜਿਪਸੀਆਂ ਅਤੇ 24 ਗੰਨਮੈਨ ਵਾਪਸ ਲਏ ਗਏ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਆਗੂਆਂ ਤੋਂ ਪੰਜਾਬ ਪੁਲਿਸ ਨੇ ਆਪਣੀਆਂ ਜਿਪਸੀਆਂ ਤੇ ਗੰਨਮੈਨ ਵਾਪਸ ਮੰਗਵਾ ਲਏ ਹਨ। ਪੰਜਾਬ ਪੁਲਿਸ ਦੀ ਇਹ ਸੁਰੱਖਿਆ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਤੇ ਕਾਰਜਕਾਰੀ ਮੈਂਬਰ ਅਵਤਾਰ ਸਿੰਘ ਹਿਤ ਨੂੰ ਦਿੱਤੀ ਹੋਈ ਸੀ।

sukhbir-badal-at-press-conference-punjab-vidhan-sabha

ਬਾਦਲ ਦਲ ਨੇ 6 ‘ਬਾਗੀਆਂ’ ਨੂੰ ਪਾਰਟੀ ‘ਚੋਂ ਕੱਢਿਆ, ਦਿੱਲੀ ਗੁਰਦੁਆਰਾ ਚੋਣਾਂ ਲਈ ਕੀਤੀ ਤਿਆਰੀ

ਬਾਦਲ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਵਿਧਾਨ ਸਭਾ ਚੋਣਾਂ ਲਈ ਪੰਜਾਬੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰ ਵਰਗ ਦੇ ਲੋਕਾਂ ਨੇ ਵੱਡੀ ਗਿਣਤੀ ’ਚ ਵੋਟਾਂ ਪਾ ਕੇ ਬਾਦਲ-ਭਾਜਪਾ ਸਰਕਾਰ ਦੀਆਂ "ਵਿਕਾਸ ਪੱਖੀ ਨੀਤੀਆਂ" ਉੱਤੇ ਮੋਹਰ ਲਾਈ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਕੋਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਤਿੰਨ ਘੰਟੇ ਚੱਲੀ ਮੀਟਿੰਗ ਬਾਰੇ ਪਾਰਟੀ ਦੇ ਬੁਲਾਰੇ ਤੇ ਜਨਰਲ ਸਕੱਤਰ ਹਰਚਰਨ ਬੈਂਸ ਨੇ ਦੱਸਿਆ ਕਿ ਮੀਟਿੰਗ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚੋਣਾਂ ਲਈ ਰਣਨੀਤੀ ਘੜ ਲਈ ਗਈ ਹੈ।

ਭਾਈ ਹਰਚਰਨਜੀਤ ਸਿੰਘ ਧਾਮੀ (ਫਾਈਲ ਫੋਟੋ)

ਬਾਦਲ-ਡੇਰਾ ਸਿਰਸਾ ਭਾਈਵਾਲੀ: ਛੋਟੇ ਪੱਧਰ ਦੇ ਆਗੂ ਆਪਣੇ ਆਕਾਵਾਂ ਖਿਲਾਫ ਕਿਵੇਂ ਕਰਨਗੇ ਜਾਂਚ?: ਦਲ ਖ਼ਾਲਸਾ

ਦਲ ਖ਼ਾਲਸਾ ਦੇ ਆਗੂ ਹਰਚਰਨਜੀਤ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੂੰ ਪੁੱਛਿਆ ਹੈ ਕਿ ਕੀ ਹੁਣ ਅਕਾਲੀ ਦਲ ਦੇ ਹੇਠਲੇ ਪੱਧਰ ਦੇ ਆਗੂ ਆਪਣੇ ਹੀ ਉੱਚ ਆਗੂਆਂ ਦੇ ਗੈਰ ਸਿਧਾਂਤਕ ਕਾਰਨਾਮਿਆਂ ਦੀ ਜਾਂਚ ਕਰਨਗੇ?

ਬਾਦਲ ਦਲ ਦੀ ਦਿੱਲੀ ਇਕਾਈ ਵਲੋਂ ਦਿੱਲੀ ਕਮੇਟੀ ਚੋਣਾਂ ਲਈ ਜਾਰੀ ਤੀਜੀ ਸੂਚੀ ਵਿਚ ਸ਼ਾਮਲ ਉਮੀਦਵਾਰ

ਬਾਦਲ ਦਲ ਨੇ ਦਿੱਲੀ ਕਮੇਟੀ ਚੋਣਾਂ ਲਈ ਆਪਣੀ ਤੀਸਰੀ ਅਤੇ ਆਖਰੀ ਸੂਚੀ ਜਾਰੀ ਕੀਤੀ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਲਈ ਬਾਦਲ ਦਲ ਨੇ ਅੱਜ 9 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ। ਪਹਿਲੀ ਸੂਚੀ ਵਿਚ 26 ਅਤੇ ਦੂਜੀ ਸੂਚੀ ਵਿਚ 11 ਨਾਂ ਪਾਰਟੀ ਪਹਿਲੇ ਹੀ ਜਾਰੀ ਕਰ ਚੁੱਕੀ ਹੈ। ਦਲ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਵੱਲੋਂ ਜਾਰੀ ਕੀਤੀ ਗਈ ਤੀਜੀ ਸੂਚੀ ’ਚ 3 ਮੌਜੂਦਾ ਕਮੇਟੀ ਮੈਂਬਰਾਂ ਨੂੰ ਟਿਕਟ ਪ੍ਰਾਪਤ ਹੋਈ ਹੈ।

sukhbir-badal-at-press-conference-punjab-vidhan-sabha

ਪਾਰਟੀ ਵਿਰੋਧੀ ਗਤੀਵਿਧੀਆਂ ਲਈ ਸੁਖਬੀਰ ਬਾਦਲ ਨੇ 2 ਆਗੂਆਂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਬਰਖ਼ਾਸਤ

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕਰਨ 'ਤੇ ਸ਼ਾਹਕੋਟ ਹਲਕੇ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਸ਼ਿੰਗਾਰਾ ਸਿੰਘ ਲੋਹੀਆ ਅਤੇ ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਜਰਨੈਲ ਸਿੰਘ ਮਾਹਲ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਰ ਦਿੱਤਾ ਹੈ।

ਬਾਦਲ ਦਲ ਵਲੋਂ ਦਿੱਲੀ ਗੁਰਦੁਆਰਾ ਚੋਣਾਂ ਲਈ ਜਾਰੀ ਦੂਜੀ ਸੂਚੀ ਵਿਚ ਸ਼ਾਮਲ ਉਮੀਦਵਾਰ

ਦਿੱਲੀ ਕਮੇਟੀ ਚੋਣਾਂ ਲਈ ਬਾਦਲ ਦਲ ਵਲੋਂ 10 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਇਕਾਈ ਨੇ ਸੋਮਵਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ 10 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ।

ਲੁਧਿਆਣਾ ਵਿੱਚ ਹੀਰਾ ਸਿੰਘ ਗਾਬੜੀਆ ਦੇ ਦਫ਼ਤਰ ਦੀ ਹੋਈ ਭੰਨਤੋੜ

ਬੈਂਸ ਤੇ ਗਾਬੜੀਆ ਸਮਰਥਕਾਂ ਦਰਮਿਆਨ ਝੜਪ, ਬੈਂਸ ਦੇ ਗੰਨਮੈਨ ਨੇ ਹਵਾ ‘ਚ ਚਲਾਈਆਂ ਗੋਲੀਆਂ

ਹਲਕਾ ਲੁਧਿਆਣਾ ਦੱਖਣੀ ਵਿੱਚ ਬੀਤੀ ਦੇਰ ਰਾਤ ਬਾਦਲ ਦਲ ਦੇ ਉਮੀਦਵਾਰ ਹੀਰਾ ਸਿੰਘ ਗਾਬੜੀਆ ਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਦੇ ਸਮਰਥਕਾਂ ਵਿੱਚ ਝੜਪ ਹੋ ਗਈ। ਇਸ ਦੌਰਾਨ ਸਿਮਰਜੀਤ ਬੈਂਸ ਵਾਲ-ਵਾਲ ਬਚੇ। ਮੀਡੀਆ ਰਿਪੋਰਟਾਂ ਮੁਤਾਬਕ ਬੈਂਸ ਦਾ ਬਚਾਅ ਕਰਦਿਆਂ ਬੈਂਸ ਦੇ ਗੰਨਮੈਨ ਸੁਨੀਲ ਨੇ ਹਵਾ ਵਿੱਚ ਗੋਲੀਆਂ ਚਲਾ ਦਿੱਤੀਆਂ। ਟਕਰਾਅ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੇ ਉਚ ਅਧਿਕਾਰੀ ਮੌਕੇ ’ਤੇ ਪੁੱਜ ਗਏ। ਪੁਲਿਸ ਨੇ ਪੂਰਾ ਇਲਾਕਾ ਛਾਉਣੀ ਵਿੱਚ ਤਬਦੀਲ ਕਰ ਦਿੱਤਾ। ਥਾਣਾ ਡਾਬਾ ਦੀ ਪੁਲਿਸ ਨੇ ਸਿਮਰਜੀਤ ਬੈਂਸ ਦੇ ਗੰਨਮੈਨ ਸੁਨੀਲ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਝਗੜੇ ਵਿੱਚ ਜ਼ਖ਼ਮੀ ਹੋਏ ਵਰਕਰ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ

ਰਜਿੰਦਰ ਕੌਰ ਭੱਠਲ ਦੇ ਹਲਕੇ ਲਹਿਰਾਗਾਗਾ ‘ਚ ਬਾਦਲ ਸਮਰਥਕਾਂ ਤੇ ਕਾਂਗਰਸੀਆਂ ’ਚ ਚੱਲੇ ਰੋੜੇ

ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚਲੇ ਪੋਲਿੰਗ ਬੂਥ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਵਿੱਚ ਹੋਈ ਲੜਾਈ ਵਿੱਚ ਦੋਹਾਂ ਧਿਰਾਂ ਦੇ 2 ਸਮਰਥਕ ਗੰਭੀਰ ਜ਼ਖ਼ਮੀ ਹੋ ਗਏ। ਇਸ ਝਗੜੇ ਦੌਰਾਨ ਇੱਟਾਂ-ਰੋੜੇ ਚੱਲੇ। ਇਸ ਮੌਕੇ ਕਾਂਗਰਸੀਆਂ ਨੇ ਅਨਿਲ ਮੱਟੂ ਦੀ ਅਗਵਾਈ ਵਿੱਚ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਹਸਪਤਾਲ ਵਿੱਚ ਦਾਖ਼ਲ ਜ਼ਖ਼ਮੀਆਂ ਨੂੰ ਸੰਗਰੂਰ ਅਤੇ ਪਟਿਆਲਾ ਰੈਫਰ ਕੀਤਾ ਗਿਆ ਹੈ।

Next Page »