
ਵਾਸ਼ਿੰਗਟਨ(3 ਫਰਵਰੀ2012):-ਅਮਰੀਕਾ ਵਿਚ ਸਿੱਖ ਸਮੁਦਾਇ ਦੇ ਇਕ ਸਮੂਹ ਨੇ ਅਮਰੀਕੀ ਮੀਡੀਆ ਨੂੰ ਸਿੱਖ ਧਰਮ ਤੋਂ ਜਾਣੂ ਕਰਵਾਉਣ ਲਈ ਇਕ ਧਰਮ ਪ੍ਰਚਾਰਕ ਸੰਸਥਾ ਦੀ ਮਦਦ ਲਈ ਹੈ। ਟੀਵੀ ਸ਼ੋਅ ਪੇਸ਼ਕਰਤਾ ਜੇ ਲੇਨੋ ਦੀ ਸ੍ਰੀ ਹਰਿਮੰਦਰ ਸਾਹਿਬ ਦੇ ਸਬੰਧ ਵਿਚ ਟਿੱਪਣੀ ਦੇ ਮੱਦੇਨਜ਼ਰ ਇਹ ਸੰਸਥਾ ਅਮਰੀਕੀ ਮੀਡੀਆ ਨੂੰ ਸਿੱਖ ਧਰਮ ਦੀ ਸਹੀ ਜਾਣਕਾਰੀ ਦੇਵੇਗੀ। ਨਿਊਯਾਰਕ ਦੀ ‘ਸਿੱਖ ਫਾਰ ਜਸਟਿਸ’ (ਐਸਐਫਜੇ) ਸੰਸਥਾ ਦਾ ਕਹਿਣਾ ਹੈ ਕਿ ਲੇਨੋ ਦੇ ਸ਼ੋਅ ਵਿਚ ਉਨ੍ਹਾਂ
February 3, 2012 | ਇਹ ਸਮਗਰੀ
ਵਿਦੇਸ਼ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਆਕਲੈਂਡ (31 ਜਨਵਰੀ2012)-ਅਮਰੀਕਾ ਵਿੱਚ ਇੱਕ ਟੀ ਵੀ ਸ਼ੋਅ ਦੌਰਾਨ ਸਿੱਖਾਂ ਦੇ ਸਰਵ ਉੱਚ ਅਸਥਾਨ ਸ੍ਰੀ ਦਰਬਾਰ ਸਾਹਿਬ ਬਾਰੇ ਵਰਤੀ ਘਟੀਆ ਸ਼ਬਦਾਵਲੀ ਸਬੰਧੀ ਨਿਊਜ਼ੀਲ਼ੈਂਡ ਦੇ ਸਿੱਖਾਂ ਨੇ ਵੀ ਜੋਰਦਾਰ ਰੋਸ ਪ੍ਰਗਟ ਕੀਤਾ ਹੈ । ਦਰਬਾਰ ਸਾਹਿਬ ਬਾਰੇ ਵਰਤੀ ਭੱਦੀ ਸ਼ਬਦਾਵਲੀ ਨਾਲ ਦੁਨੀਆਂ ਭਰ ਚ ਰਹਿੰਦੇ ਸਿੱਖ ਦੁਖੀ ਹੋਏ ਹਨ । ਇੱਕਲੇ ਸਿੱਖ ਹੀ ਨਹੀਂ ਬਹੁਤ ਸਾਰੀਆਂ ਬਾਕੀ ਕੌਮਾਂ ਵੀ ਸ਼ਰਧਾ ਨਾਲ ਦਰਬਾਰ ਸਾਹਿਬ ਨਮਸਤਕ ਹੁੰਦੀਆਂ ਹਨ
January 31, 2012 | ਇਹ ਸਮਗਰੀ
ਤਸਵੀਰਾਂ,
ਵਿਦੇਸ਼ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਪੈਰਿਸ, ਫਰਾਂਸ (12 ਜਨਵਰੀ, 2012): ਫਰਾਂਸ ਵਿਚ ਦਸਤਾਰ ਉੱਤੇ ਲੱਗੀ ਪਾਬੰਦੀ ਦੇ ਮਾਮਲੇ ਵਿਚ ਸਿੱਖਾਂ ਲਈ ਰਾਹਤ ਦੀ ਖਬਰ ਹੈ ਕਿ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮੇਟੀ ਨੇ ਫਰਾਂਸ ਵਿਚ ਦਸਤਾਰ ‘ਤੇ ਪਾਬੰਦੀ ਖਿਲਾਫ ਫੈਸਲਾ ਦਿੱਤਾ ਹੈ। 70 ਸਾਲਾਂ ਦੇ ਬਜੁਰਗ ਰਣਜੀਤ ਸਿੰਘ ਵੱਲੋਂ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਇਹ ਮਾਮਲਾ ਲਿਜਾਇਆ ਗਿਆ ਸੀ ਕਿ ਫਰਾਂਸ ਸਰਕਾਰ ਵੱਲੋਂ ਉਸ ਨੂੰ ਆਪਣਾ ਸ਼ਨਾਖਤੀ ਕਾਰਡ ਬਣਵਾਉਣ ਲਈ ਦਸਤਾਰ ਲਾਹੁਣ ਲਈ ਕਹਿਣਾਂ ਉਸ ਦੇ “ਧਾਰਮਿਕ ਹੱਕਾਂ” ਦੀ ਉਲੰਘਣਾ ਹੈ।
January 12, 2012 | ਇਹ ਸਮਗਰੀ
ਤਸਵੀਰਾਂ,
ਧਾਰਮਿਕ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਡਰਬੀ (23 ਦਸੰਬਰ, 2011): ਹਾਈਕੋਰਟ ਵੱਲੋਂ ਸਹਿਜਧਾਰੀਆਂ ‘ਤੇ ਰੋਕ ਲਾਉਣ ਬਾਰੇ ਨੋਟੀਫਿਕੇਸ਼ਨ ਰੱਦ ਕਰਨ ਦੇ ਮਾਮਲੇ ਬਾਰੇ ਪ੍ਰਤੀਕਰਮ ਪ੍ਰਗਟ ਕਰਦਿਆਂ ਅਖੰਡ ਕੀਰਤਨੀ ਜਥਾ ਯੂ ਕੇ ਤੇ ਯੂਰਪ ਦੇ ਜਥੇਦਾਰ ਭਾਈ ਰਘਵੀਰ ਸਿੰਘ, ਜਨਰਲ ਸਕੱਤਰ ਸ: ਰਾਜਿੰਦਰ ਸਿੰਘ ਪੁਰੇਵਾਲ ਅਤੇ ਅਖੰਡ ਕੀਰਤਨੀ ਜਥਾ ਯੂਕੇ ਦੇ ਪੋਲੀਟੀਕਲ ਵਿੰਗ ਦੇ ਆਗੂਆਂ ਜਥੇਦਾਰ ਬਲਬੀਰ ਸਿੰਘ ਅਤੇ ਭਾਈ ਜੋਗਾ ਸਿੰਘ, ਕਾਰ ਸੇਵਾ ਕਮੇਟੀ ਸਿੱਖ ਗੁਰਧਾਮ ਪਾਕਿਸਤਾਨ ਦੇ ਜਥੇਦਾਰ ਅਵਤਾਰ ਸਿੰਘ ਸੰਘੇੜਾ, ਬ੍ਰਿਟਿਸ਼ ਸਿੱਖ ਕੌਂਸਲ ਦੇ ਪ੍ਰਧਾਨ ਸ: ਕੁਲਵੰਤ ਸਿੰਘ ਢੇਸੀ ਤੇ ਜਨਰਲ ਸਕੱਤਰ ਸ: ਤਰਸੇਮ ਸਿੰਘ ਦਿਓਲ, ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਜਨਰਲ ਸਕੱਤਰ ਭਾਈ ਮਲਕੀਤ ਸਿੰਘ ਨੇ ਕਿਹਾ ਕਿ ਬੇਸ਼ੱਕ ਹਾਈਕੋਰਟ ਦਾ ਇਹ ਫ਼ੈਸਲਾ ਮੰਦਭਾਗਾ ਹੈ, ਇਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ
December 23, 2011 | ਇਹ ਸਮਗਰੀ
ਤਸਵੀਰਾਂ,
ਧਾਰਮਿਕ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਲੰਦਨ (19 ਦਸੰਬਰ, 2011): ਬੀਤੇ ਦਿਨੀਂ (13 ਦਸੰਬਰ ਨੂੰ) ਸਮੁੱਚੇ ਬਰਤਾਨੀਆ ’ਚੋਂ ਤਕਰੀਬਨ ਡੇਢ ਸੌ ਦੀ ਗਿਣਤੀ ’ਚ ਸਿੱਖ ਨੁਮਾਂਇਦਿਆਂ ਨੇ ਬਰਤਾਨੀਆ ਦੀ ਪਾਰਲੀਮੈਂਟ ਵਿਖੇ ਸਿੱਖ ਫੈਡਰੇਸ਼ਨ (ਯੂ. ਕੇ.) ਵੱਲੋਂ ਆਯੋਜਿਤ ਲਾਬੀ ਵਿਚ ਹਿੱਸਾ ਲਿਆ। ਸਿੱਖ ਸਿਆਸਤ ਨੈਟਵਰਕ ਉੱਪਰ ਨਸ਼ਰ ਕੀਤੀ ਗਈ ਜਾਣਕਾਰੀ ਅਨੁਸਾਰ ਦੋ ਘੰਟੇ ਚੱਲਣ ਵਾਲੀ ਇਸ ਲਾਬੀ ’ਚ ਮਨੁੱਖੀ ਹੱਕਾਂ ਨਾਲ ਸਬੰਧਤ ਅਨੇਕਾਂ ਮੁੱਦੇ ਉਠਾਏ ਗਾਏ, ਜਿਨ੍ਹਾਂ ਵਿਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦਾ ਮਾਮਲਾ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੁਖੀ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਸਤ 2009 ਤੋਂ ਲੈ ਕੇ ਜਾਰੀ ਨਜ਼ਰਬੰਦੀ ਅਤੇ ਨਵੰਬਰ ’84 ਦੀ ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਇੰਨਸਾਫ ਨਾ ਮਿਲਣ ਦਾ ਮੁੱਦਾ ਮੁੱਖ ਤੌਰ ’ਤੇ ਸ਼ਾਮਿਲ ਸੀ।
December 19, 2011 | ਇਹ ਸਮਗਰੀ
ਖਾਸ ਖਬਰਾਂ,
ਤਸਵੀਰਾਂ,
ਵਿਦੇਸ਼ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਯੂ ਕੇ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਜਥੇਦਾਰ ਸਾਹਿਬ ਦੇ ਐਲਾਨ ਦਾ ਭਾਰੀ ਵਿਰੋਧ ਬ੍ਰਮਿੰਘਮ (04/12/2011): ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ (ਫਖਰ-ਏ-ਕੌਮ) ਦਾ ਖ਼ਿਤਾਬ ਦੇਣ ਦਾ ਐਲਾਨ ਕਰਨ ਪਿੱਛੋਂ ਦੇਸ਼ ਵਿਦੇਸ਼ ਵਿਚ ਸਿੱਖਾਂ ਵੱਲੋਂ ਇਸ ਦਾ ਵੱਡੇ ਪੱਧਰ ਤੇ ਵਿਰੋਧ ਹੋ [...]
December 4, 2011 | ਇਹ ਸਮਗਰੀ
ਵਿਦੇਸ਼,
ਹੋਰ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਕਰਦਰਜ਼, ਕੈਲੇਫੋਰਨੀਆ (19 ਨਵੰਬਰ, 2011): ਇਸ ਸ਼ਹਿਰ ਵਿਖੇ ਉਦੋਂ ਇਤਿਹਾਸ ਸਿਰਜਿਆ ਗਿਆ, ਜਦ ਫਰਿਜ਼ਨੋ ਕਾਉਂਟੀ ਦੇ ਸਿੱਖਿਆ ਦਫਤਰ ਵੱਲੋਂ ਨਵੰਬਰ 2011 ਮਹੀਨੇ ਨੂੰ ਕੈਲੇਫੋਰਨੀਆ ਸਿੱਖ ਜਾਗਰੂਕਤਾ ਮਹੀਨਾ ਐਲਾਨ ਦਿੱਤਾ ਗਿਆ। ਸੈਂਟਰਲ ਵੈਲੀ ਦੇ ਦਸ ਗੁਰਦੁਆਰਾ ਸਾਹਿਬਾਨਾਂ ਦੀ ਸਾਂਝੀ ਸੰਸਥਾ ਸਿੱਖ ਕੌਂਸਲ ਆਫ ਸੈਂਟਰਲ ਕੈਲੇਫੋਰਨੀਆ ਇਸ ਮੌਕੇ 19 ਨਵੰਬਰ ਨੂੰ ਕਰਦਰਜ਼ ਵਿਖੇ …
December 1, 2011 | ਇਹ ਸਮਗਰੀ
ਤਸਵੀਰਾਂ,
ਵਿਦੇਸ਼ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਸਰੀ (ਨਵੰਬਰ, 2011): ਅਮਰੀਕਾ ਦੀ ਧਰਤੀ ‘ਤੇ ਜਦੋਂ ਤੋਂ ਸਿੱਖਾਂ ਨੇ ਪੈਰ ਰੱਖਿਆ, ਉਹਨਾਂ ਆਪਣੇ ਸਮਾਜਿਕ ਅਤੇ ਧਾਰਮਿਕ ਅਕੀਦਿਆਂ ਅਨੁਸਾਰ ਜ਼ਿੰਦਗੀ ਜਿਊਣ ਨੂੰ ਤਰਜੀਹ ਹੀ ਨਹੀਂ ਦਿੱਤੀ ਸਗੋਂ ਆਪਣੇ ਮੁਸ਼ਕਿਲਾਂ ਭਰੇ ਪਰਵਾਸ ਵਿੱਚ ਸਮਾਜਿਕ ਧਾਰਮਿਕ ਕਦਰਾਂ ਕੀਮਤਾਂ ਨੂੰ ਕਾਇਮ ਰੱਖਿਆ। ਲਗਭਗ ਇੱਕ ਸਦੀ ਪਹਿਲਾਂ ਜਦੋਂ ਕੋਈ ਪੰਜਾਬੀ ਔਕੜਾਂ ਭਰੇ ਰਸਤਿਆਂ ਰਾਹੀਂ ਅਮਰੀਕਾ ਦੀ ਕੈਲੇਫੋਰਨੀਆ ਸਟੇਟ ਵਿੱਚ ਆਉਦਾ ਤਾਂ ਯੂਬਾ ਸਿਟੀ ਵਿੱਚ ਰਹਿਣ ਵਾਲੇ ਕੁਝ ਸਿੱਖ ਉਸ ਪਰਦੇਸੀ ਤੱਕ ਪਹੁੰਚ ਕਰਕੇ ਉਸਦੀ ਮਹਿਮਾਨ ਨਿਵਾਜ਼ੀ ਕਰਦੇ …
November 13, 2011 | ਇਹ ਸਮਗਰੀ
ਤਸਵੀਰਾਂ,
ਧਾਰਮਿਕ ਖਬਰਾਂ,
ਵਿਦੇਸ਼ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਕੈਲੀਫੋਰਨੀਆ(5 ਨਵੰਬਰ2011),-ਕੈਲੀਫੋਰਨੀਆ ਵਿਚ ਰਹਿਣ ਵਾਲੇ ਪੰਜਾਬੀ ਭਾਈਚਾਰੇ ਖਾਸ ਤੌਰ ਤੇ ਸਿਖਾਂ ਉਪਰ ਹੋ ਰਹੇ ਹਮਲੇ ਤੇ ਹੋਰ ਮੁਸ਼ਕਲਾਂ ਦੇ ਹੱਲ ਲਈ ਨਾਰਥ ਅਮਰੀਕਨ ਪੰਜਾਬੀ ਐਸ਼ੋਸ਼ੀਏਸ਼ਨ ਦੀ ਲੀਡਰਸ਼ਿਪ ਦੇ ਇਕ ਉਚ ਪੱਧਰੀ ਵਫਦ ਨੇ ਗਵਰਨਰ ਜੈਰੀ ਬਰਾਊਨ ਨਾਲ ਸਟੇਟ ਕੈਪੀਟਲ ਵਿਖੇ ਗਵਰਨਰ ਦਫਤਰ ਵਿਚ ਇਕ ਮੀਟਿੰਗ ਕੀਤੀ । ਨਾਪਾ ਦੇ ਇਸ ਵਫਦ ਵਿਚ ਹੋਰਨਾਂ ਤੋਂ ਇਲਾਵਾ ਦਲਵਿੰਦਰ ਸਿੰਘ ਧੂਤ,ਸਤਨਾਮ ਸਿੰਘ ਚਾਹਲ,ਸੌਗੀ ਦੇ ਬਾਦਸ਼ਾਹ ਚਰਨਜੀਤ ਸਿੰਘ ਬਾਠ,ਇੰਦਰ ਸਿੰਘ ਦੁਸਾਂਝ,ਕੁਲਵੰਤ ਸਿੰਘ ਨਿਝਰ,ਸੰਤੋਖ ਸਿੰਘ ਜੱਜ,ਇੰਦਰਜੀਤ ਸਿੰਘ ਬੜਿੰਗ,ਸੁਖੀ ਚਾਹਲ, ਸੰਦੀਪ ਸਿੰਘ ਚਾਹਲ ਤੇ ਰਾਮਾ ਸਿੰਘ ਫਰੀਮਾਂਟ ਸ਼ਾਮਲ ਸਨ।ਲਗਭਗ ਇਕ ਘੰਟਾ ਚਲੀ ਇਸ ਮੀਟਿੰਗ ਦੌਰਾਨ ਨਾਪਾ ਆਗੂਆਂ ਨੇ ਇਸ ਗਲ ਤੇ ਦੁਖ ਪਰਗਟ ਕੀਤਾ ਕਿ ਕੈਲੀਫੋਰਨੀਆ ਦੇ ਵਖ ਵੱਖ ਸ਼ਹਿਰਾਂ ਵਿਚ ਭੋਲੇ ਭਾਲੇ ਸਿਖਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਤੇ ਸਿਖਾਂ ਉਪਰ ਹਮਲੇ ਕਰਕੇ ਉਹਨਾਂ ਦਾ ਆਰਥਿਕ ਨੁਕਸਾਨ ਕਰਨ ਵਾਲੇ ਅਪਰਾਧੀਆਂ ਨੂੰ ਗਰਿਫਤਾਰ ਕਰਨ ਵਿਚ ਸੁਰੱਖਿਆ ਏਜੰਸੀਆਂ ਵਲੋਂ ਹੋ ਰਹੀ ਦੇਰੀ ਦੇ ਕਾਰਣ ਇਸ ਖੇਤਰ ਦਾ ਸਿਖ ਭਾਈਚਾਰਾ ਡਰ ਤੇ ਸਹਿਮ ਦੇ ਮਾਹੌਲ ਵਿਚ ਆਪਣਾ ਜੀਵਨ ਬਤੀਤ ਕਰ ਰਿਹਾ ਹੈ ਜਿਹੜਾ ਅਮਰੀਕਾ ਦੀਆਂ ਸ਼ਾਨਦਾਰ ਕਦਰਾਂ ਕੀਮਤਾਂ ਤੇ ਮਨੁਖੀ ਅਧਿਕਾਰਾਂ ਦੇ ਅਲੰਬਰਦਾਰ ਹੋਣ ਦੇ ਮਿਸ਼ਨ ਉਪਰ ਇਕ ਧੱਬਾ ਹੈ।ਵਫਦ ਨੇ ਗਵਰਨਰ ਨੂੰ ਦਸਿਆ ਕਿ 20 ਦਸੰਬਰ 2007 ਨੂੰ ਰਿਚਮੰਡ ਸ਼ਹਿਰ ਵਿਚ ਦੋ ਸਿਖ ਕਲਸੀ ਭਰਾਵਾਂ ਦਾ ਉਹਨਾਂ ਦੇ ਰੈਸਟੋਰੈਂਟ ਵਿਚ ਉਸ ਵੇਲੇ ਬੇਦਰਦੀ ਨਾਲ ਕਰ ਦਿਤਾ ਗਿਆ
November 5, 2011 | ਇਹ ਸਮਗਰੀ
ਵਿਦੇਸ਼ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਵੈਨਕੂਵਰ ( 30 ਅਕਤੂਬਰ, 2011 ): ਭਾਰਤ ਵਿਚ ਨਵੰਬਰ 1984 ਵਿਚ ਹੋਈ ਸਿਖ ਨਸਲਕੁਸ਼ੀ ਦੀ ਵਰ੍ਹੇ ਗੰਢ ਮਨਾਉਣ ਹਿਤ 1 ਨਵੰਬਰ ਦਿਨ ਮੰਗਲਵਾਰ ਨੂੰ ਸੈਂਕੜਿਆਂ ਦੀ ਗਿਣਤੀ ਵਿਚ ਕੈਨੇਡੀਅਨ ਸਿਖ ਇਨਸਾਫ ਲਈ ਆਪਣੀਆਂ ਮੰਗਾਂ ਨੂੰ ਲੈਕੇ ਕੈਨੇਡਾ ਦੀ ਪਾਰਲੀਮੈਂਟ ਅੱਗੇ ਆਵਾਜ਼ ਬੁਲੰਦ ਕਰਨਗੇ ਤੇ ਆਪਣੇ ਨਾਲ ਹੋਈਆਂ ਜ਼ਿਆਦਤੀਆਂ ਤੇ ਹਿੰਸਾ ਦੇ ਦੁੱਖ ਸਾਂਝੇ ਕਰਨਗੇ।
November 2, 2011 | ਇਹ ਸਮਗਰੀ
ਵਿਦੇਸ਼ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »