Tag Archive "sikh-national-day"

ਅਮਰੀਕਾ ਅਤੇ ਕੈਨੇਡਾ ਤੋਂ ਆਈਆਂ ਦੋ ਚੰਗੀਆਂ ਖਬਰਾਂ (ਲੇਖ)

ਆਪਣੇ ਕੌਮੀ ਘਰ ਪੰਜਾਬ ਤੋਂ ਕੋਈ ਖੁਸ਼ੀ ਦੇਣ ਵਾਲੀ ਖਬਰ ਨੂੰ ਤਾਂ ਤਰਸ ਕੇ ਰਹਿ ਗਏ ਹਾਂ । ਐਸੇ ਮਾਯੂਸੀਆਂ ਭਰੇ ਮਾਹੋਲ ਵਿੱਚ ਖੁਸ਼ੀ ਦੀਆਂ ਦੋ ਖਬਰਾਂ ਅਮਰੀਕਾ ਅਤੇ ਕੈਨਡਾ ਤੋਂ ਆਈਆਂ ਹਨ।

ਅਮਰੀਕੀ ਕਾਂਗਰਸ ਦੇ ਇਜਲਾਸ ‘ਚ ਵਿਸਾਖੀ ‘ਸਿੱਖ ਨੈਸ਼ਨਲ ਡੇਅ’ ਵਜੋਂ ਮਨਾਉਣ ਦੀ ਪ੍ਰਵਾਨਗੀ

ਅਮਰੀਕਾ ਵਿੱਚ ਕਾਂਗਰਸ ਦੇ 115ਵੇਂ ਇਜਲਾਸ ਦੌਰਾਨ ਵਿਸਾਖੀ ਨੂੰ ‘ਸਿੱਖ ਨੈਸ਼ਨਲ ਡੇਅ’ ਵਜੋਂ ਮਾਨਤਾ ਦਿੱਤੇ ਜਾਣ ਨਾਲ ਸੰਸਦ ਵਿੱਚ ਵੀ ਇਸ ਨੂੰ ਮਾਨਤਾ ਮਿਲਣ ਦਾ ਰਾਹ ਪੱਧਰਾ ਹੋ ਗਿਆ ਹੈ। ਇਹ ਖ਼ੁਲਾਸਾ ਸਿੱਖ ਕੋਆਰਡੀਨੇਸ਼ਨ ਕਮੇਟੀ ਅਤੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਵੱਲੋਂ ਕੀਤਾ ਗਿਆ। ਇਸ ਦੌਰਾਨ 8 ਅਪਰੈਲ ਨੂੰ ਨੈਸ਼ਨਲ ਸਿੱਖ ਡੇਅ ਪਰੇਡ ਦੀਆਂ ਤਿਆਰੀਆਂ ਵੀ ਮੁਕੰਮਲ ਹੋ ਗਈਆਂ ਹਨ।