ਐਤਵਾਰ, 20 ਮਈ, 2012

ਸ਼ਬਦ ਜਾਲ: ‘Sikhs for Justice’

27 ਵਰ੍ਹੇ ਪਹਿਲਾਂ ਨਵੰਬਰ-1984 ਦੇ ਪਹਿਲੇ ਹਫ਼ਤੇ, ਸਿੱਖ ਨਸਲਕੁਸ਼ੀ ਦਾ ਸ਼ਿਕਾਰ ਹੋਏ ਵੀਰਾਂ-ਭੈਣਾਂ, ਬੱਚਿਆਂ-ਬੱਚੀਆਂ ਦੀ ਯਾਦ ਨੂੰ ਸਮਰਪਿਤ

27 ਵਰ੍ਹੇ ਪਹਿਲਾਂ  ਨਵੰਬਰ-1984 ਦੇ ਪਹਿਲੇ ਹਫ਼ਤੇ, ਸਿੱਖ ਨਸਲਕੁਸ਼ੀ  ਦਾ ਸ਼ਿਕਾਰ ਹੋਏ ਵੀਰਾਂ-ਭੈਣਾਂ, ਬੱਚਿਆਂ-ਬੱਚੀਆਂ  ਦੀ ਯਾਦ ਨੂੰ ਸਮਰਪਿਤ

ਵਾਸ਼ਿੰਗਟਨ ਡੀ. ਸੀ. ( 02 ਨਵੰਬਰ , 2011 ): ਨਵੰਬਰ-84 ਦੇ ਸਿੱਖ ਨਸਲਘਾਤ ਨੂੰ ਵਾਪਰਿਆਂ 27 ਵਰ੍ਹੇ ਪੂਰੇ ਹੋ ਗਏ ਹਨ। ਇਹ ਇੱਕ ‘ਪੂਰੇ ਯੁੱਗ’ ਵਰਗਾ ਸਮਾਂ, ਸਿੱਖ ਨਸਲਕੁਸ਼ੀ ਵਿੱਚ ਮਾਰੇ ਗਏ ਸਿੱਖਾਂ ਦੀ ਅੰਸ-ਬੰਸ ਵਿਧਵਾਵਾਂ, ਯਤੀਮ ਬੱਚਿਆਂ, ਮਾਵਾਂ ਅਤੇ ਹੋਰ ਸਬੰਧਿਤ ਸਾਕ-ਸਬੰਧੀਆਂ ਨੇ ਕਿਵੇਂ ਬਿਤਾਇਆ ਹੋਵੇਗਾ, ਇਸ ਦੀ ਕਲਪਨਾ ਕਰਦਿਆਂ ਹੀ ਕੰਬਣੀ ਛਿੜ ਜਾਂਦੀ ਹੈ। ਇਨ੍ਹਾਂ ਬਹੁਤ ਸਾਰਿਆਂ ਨੂੰ ਤਾਂ ਆਪਣੇ ਪਿਆਰਿਆਂ ਦੇ ਅੰਤਮ-ਦਰਸ਼ਨ ਨਸੀਬ ਹੀ ਨਹੀਂ ਹੋਏ ਕਿਉਂਕਿ ਕਾਤਲਾਂ ਨੇ ਜਿਊਂਦੇ ਸਾੜੇ ਗਏ ਇਨ੍ਹਾਂ ਸਿੱਖਾਂ ਦੀ ਸਵਾਹ ਵੀ ਸਫਾਏ ਹਸਤੀ ’ਤੇ ਨਹੀਂ ਰਹਿਣ ਦਿੱਤੀ। ਸੈਂਕੜਿਆਂ ਸਿੱਖ ਔਰਤਾਂ, ਉਨ੍ਹਾਂ ਨਾਲ ਹਿੰਦੂ ਭੀੜਾਂ ਵਲੋਂ ਕੀਤੇ ਗਏ ਜਬਰ-ਜਿਨਾਹ ਦੇ ਪੀੜਾਂ ਭਰੇ ਜ਼ਖਮ ਅਜੇ ਵੀ ਆਪਣੇ ਸੀਨੇ ਵਿੱਚ ਲਈ ਜ਼ਖਮੀ ਪੰਛੀਆਂ ਵਾਂਗ ਕੁਰਲਾ ਰਹੀਆਂ ਹਨ।

ਨਵੰਬਰ 1984 ਵਿਚ ਸਿਖਾਂ ਦੇ ਕਤਲੇਆਮ ਦੌਰਾਨ ਨਿਭਾਈ ਭੂਮਿਕਾ ਲਈ ਅਮਿਤਾਭ ਬਚਨ ਖਿਲਾਫ ਆਸਟਰੇਲੀਆ ਵਿਚ ਫੌਜਦਾਰੀ ਸ਼ਿਕਾਇਤ ਦਰਜ

ਨਵੰਬਰ 1984 ਵਿਚ ਸਿਖਾਂ ਦੇ ਕਤਲੇਆਮ ਦੌਰਾਨ ਨਿਭਾਈ ਭੂਮਿਕਾ ਲਈ ਅਮਿਤਾਭ ਬਚਨ ਖਿਲਾਫ ਆਸਟਰੇਲੀਆ ਵਿਚ ਫੌਜਦਾਰੀ ਸ਼ਿਕਾਇਤ ਦਰਜ

ਆਸਟ੍ਰੇਲੀਆ (18 ਅਕਤੂਬਰ 2011): ਨਵੰਬਰ 1984 ਵਿਚ ਭਾਰਤ ਦੀ ਸਿਖ ਅਬਾਦੀ ’ਤੇ ਸੰਗਠਿਤ ਹਮਲੇ ਕਰਵਾਉਣ, ਭੜਕਾਉਣ, ਸ਼ਮੂਲੀਅਤ ਕਰਨ, ਸਾਜਿਸ਼ ਰਚਣ, ਸ਼ਹਿ ਦੇਣ ਦੇ ਦੋਸ਼ਾਂ ਤਹਿਤ ਭਾਰਤ ਦੇ ਫਿਲਮ ਸਟਾਰ ਅਮਿਤਾਭ ਬਚਨ ਖਿਲਾਫ ਆਸਟਰੇਲੀਆ ਦੇ ਕਾਮਨਵੈਲਥ ਡਾਇਰੈਕਟਰ ਆਫ ਪਬਲਿਕ ਪ੍ਰੋਸੀਕਿਊਸ਼ਨਸ ਕੋਲ ਅਪਰਾਧਕ ਸ਼ਿਕਾਇਤ ਦਰਜ ਕੀਤੀ ਗਈ ਹੈ। ਅਮਿਤਾਭ ਬਚਨ ਇਸ ਵੇਲੇ ਆਸਟਰੇਲੀਆ ਵਿਚ ਹੈ ਜਿਥੇ ਉਸ ਨੇ ਕੁਈਨਸਲੈਂਡ ਯੂਨੀਵਰਸਿਟੀ ਆਫ ਟੈਕਨੋਲਾਜੀ ਬ੍ਰਿਸਬੇਨ ਤੋਂ ਆਨਰੇਰੀ ਡਿਗਰੀ ਹਾਸਿਲ ਕਰਨੀ ਹੈ ਤੇ ਉਸਨੇ ਹਾਲੀਵੁੱਡ ਫਿਲਮ ‘ਗ੍ਰੇਟ ਗੇਟਸਬੀ’ ਦੀ ਅਦਾਕਾਰ ਲੀਓਨਾਰਡੋ ਡੀ ਕਾਪਰੀਓ ਦੇ ਨਾਲ ਸ਼ੂਟਿੰਗ ਕਰਨੀ ਹੈ।

ਭਾਰਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸੰਯੁਕਤ ਰਾਸ਼ਟਰ ਨੂੰ ਸੰਬੋਧਨ ਦੌਰਾਨ ਸੈਂਕੜੇ ਸਿਖਾਂ ਵਲੋਂ ਰੋਸ ਪ੍ਰਦਰਸ਼ਨ

ਭਾਰਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸੰਯੁਕਤ ਰਾਸ਼ਟਰ ਨੂੰ ਸੰਬੋਧਨ ਦੌਰਾਨ ਸੈਂਕੜੇ ਸਿਖਾਂ ਵਲੋਂ ਰੋਸ ਪ੍ਰਦਰਸ਼ਨ

ਨਿਊਯਾਰਕ (24 ਸਤੰਬਰ, 2011): ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਲੋਂ ਸੰਯੁਕਤ ਰਾਸ਼ਟਰ ਮਹਾਂ ਸਭਾ ਨੂੰ ਸੰਬੋਧਨ ਕਰਨ ਦੌਰਾਨ ਸੈਂਕੜੇ ਸਿਖਾਂ ਨੇ ਸੰਯੁਕਤ ਰਾਸ਼ਟਰ ਹੈਡਕੁਆਰਟਰ ਅੱਗੇ ਰੋਸ ਮੁਜ਼ਾਹਰਾ ਕੀਤਾ ਤੇ ਨਵੰਬਰ 1984 ਵਿਚ ਸਿਖਾਂ ’ਤੇ ਹਮਲੇ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਕਮਲ ਨਾਥ ਨੂੰ ਮੰਤਰੀ ਮੰਡਲ ’ਚੋਂ ਹਟਾਉਣ ਅਤੇ ਸਿਖਾਂ ਨੂੰ ਖੁਦਮੁਖਤਿਆਰੀ ਦਾ ਅਧਿਕਾਰ ਦੇਣ ਦੀ ਮੰਗ ਕੀਤੀ।

ਕੈਨੇਡਾ ਦੀ ਸੰਸਦ ਵਿਚ ‘ਨਸਲਕੁਸ਼ੀ ਮਤੇ’ ਲਈ ਸਮਰਥਨ ਜੁਟਾਉਣਗੇ ਸਿਖ

ਕੈਨੇਡਾ ਦੀ ਸੰਸਦ ਵਿਚ ‘ਨਸਲਕੁਸ਼ੀ ਮਤੇ’ ਲਈ ਸਮਰਥਨ ਜੁਟਾਉਣਗੇ ਸਿਖ

ਟੋਰੰਟੋ/ਕੈਨੇਡਾ (13 ਸਤੰਬਰ 2011)- ਨਵੰਬਰ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਲਈ ਇਨਸਾਫ ਲਹਿਰ ਦੀ ਅਗਵਾਈ ਕਰ ਰਹੀ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਨੇ ਐਲਾਨ ਕੀਤਾ ਹੈ ਕਿ 1 ਨਵੰਬਰ 2011 ਨੂੰ ਕੈਨੇਡਾ ਦੀ ਸੰਸਦ ਵਿਚ ‘ਨਸਲਕੁਸ਼ੀ ਮਤਾ’ ਪੇਸ਼ ਕੀਤਾ ਜਾਵੇਗਾ। ਇਹ ਮਤਾ ਇਸ ਗਲ ਦੀ ਬਹਿਸ ਕਰੇਗਾ ਕਿ ਕੀ ਨਵੰਬਰ 1984 ਦੌਰਾਨ ਭਾਰਤ ਵਿਚ ਸਿਖਾਂ ਦਾ ਹੋਇਆ ਸੰਗਠਿਤ ਕਤਲੇਆਮ ਨਸਲਕੁਸ਼ੀ ਸੀ ਜਿਵੇਂ ਕਿ ਸੰਯੁਕਤ ਰਾਸ਼ਟਰ ਕਨਵੈਨਸ਼ਨ ਦੀ ਧਾਰਾ 2 ਵਿਚ ਬਖਿਆਨ ਕੀਤਾ ਗਿਆ ਹੈ।

ਪ੍ਰੋਫੈਸਰ ਭੁਲਰ ਦੀ ਰਿਹਾਈ ਲਈ ਸੰਯੁਕਤ ਰਾਸ਼ਟਰ ਹੈਡਕੁਆਰਟਰ ਅੱਗੇ ਵਿਸ਼ਾਲ ਇਨਸਾਫ ਰੈਲੀ; ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੂੰ ਦਿੱਤਾ ਪੱਤਰ

ਪ੍ਰੋਫੈਸਰ ਭੁਲਰ ਦੀ ਰਿਹਾਈ ਲਈ ਸੰਯੁਕਤ ਰਾਸ਼ਟਰ ਹੈਡਕੁਆਰਟਰ ਅੱਗੇ ਵਿਸ਼ਾਲ ਇਨਸਾਫ ਰੈਲੀ; ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੂੰ ਦਿੱਤਾ ਪੱਤਰ

ਕੈਲੀਫੋਰਨੀਆ (26 ਜੁਲਾਈ, 2011): ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁਲਰ ਨੂੰ ਫਾਂਸੀ ਦੇਣ ਤੋਂ ਭਾਰਤ ਨੂੰ ਰੋਕਣ ਲਈ ਸੰਯੁਕਤ ਰਾਸ਼ਟਰ ਤੋਂ ਦਖਲ ਦੇਣ ਦੀ ਮੰਗ ਕਰਦਿਆਂ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਦੇ ਹੈਡਕੁਆਰਟਰ ਅੱਗੇ ਸਿਖਸ ਫਾਰ ਜਸਟਿਸ ਤੇ ਸਮੂਹ ਸਿਖ ਜਥੇਬੰਦੀਆਂ ਤੇ ਗੁਰਦੁਆਰਾ ਕਮੇਟੀਆਂ ਵਲੋਂ ਇਕ ਵਿਸ਼ਾਲ ਇਨਸਾਫ ਰੈਲੀ ਕੀਤੀ ਗਈ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸਿਖ ਅਤੇ ਹੋਰ ਵੱਖ ਵੱਖ ਭਾਈਚਾਰੇ ਦੇ ਲੋਕ ਸ਼ਾਮਿਲ ਹੋਏ।ਪਿਛਲੇ ਸਮੇਂ…

1984 ਬਾਰੇ ਚਿਦੰਬਰਮ ਦਾ ਬਿਆਨ ਘੱਟ ਗਿਣਤੀ ਧਾਰਮਿਕ ਭਾਈਚਾਰੇ ਨੂੰ ਮਾਰਨ ਦਾ ਖੁਲਾ ਲਾਇਸੰਸ

1984 ਬਾਰੇ ਚਿਦੰਬਰਮ ਦਾ ਬਿਆਨ ਘੱਟ ਗਿਣਤੀ ਧਾਰਮਿਕ ਭਾਈਚਾਰੇ ਨੂੰ ਮਾਰਨ ਦਾ ਖੁਲਾ ਲਾਇਸੰਸ

ਰਿਆਸੀ (ਜੰਮੂ), (26 ਜੂਨ 2011): ਜਦੋਂ ਸਿਖ ਜੰਮੂ ਕਸ਼ਮੀਰ ਦੇ ਜ਼ਿਲਾ ਰਿਆਸੀ ਵਿਚ ਗੁਰਦੁਆਰਾ ਸਿੰਘ ਸਭਾ ਤਲਵਾੜਾ ਕਲੋਨੀ ਵਿਚ ਪੱਥਰ ਮਾਰ ਮਾਰ ਕੇ ਮਾਰੇ ਗਏ ਸਿਖਾਂ ਦੋ ਹੋਏ ਤਾਜ਼ਾ ਖੁਲਾਸੇ ਦਾ ਸੋਗ ਮਨਾ ਰਹੇ ਹਨ ਤਾਂ ਉਥੇ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਸਿੱਖ ਭਾਈਚਾਰੇ ਨੂੰ ਕਿਹਾ ਕਿ ਉਹ ਨਵੰਬਰ 1984 ਤੋਂ ਅੱਗੇ ਵਧਣ। ਗੁਰਦੁਆਰਾ ਸਿੰਘ ਸਭਾ ਤਲਵਾੜਾ ਕਲੋਨੀ ਵਿਚ ਮਾਰੇ ਗਏ ਸਿਖਾਂ, ਜ੍ਹਿਨ੍ਹਾਂ ਨੂੰ ਇਸੇ ਥਾਂ ’ਤੇ 26 ਸਾਲ ਪਹਿਲਾਂ 1 ਨਵੰਬਰ 1984 ਨੂੰ ਪੱਥਰ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ

4 ਜੂਨ 2011 ਨੂੰ ਕੈਲੀਫੋਰਨੀਆ ਵਿਖੇ ਹੋਵੇਗੀ ਸਿਖ ਨਸਲਕੁਸ਼ੀ ਕਾਨਫਰੰਸ…

4 ਜੂਨ 2011 ਨੂੰ ਕੈਲੀਫੋਰਨੀਆ ਵਿਖੇ ਹੋਵੇਗੀ ਸਿਖ ਨਸਲਕੁਸ਼ੀ ਕਾਨਫਰੰਸ…

ਕੈਲੀਫੋਰਨੀਆ (9 ਮਈ 2011): ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਸ੍ਰ. ਗੁਰਪਤਵੰਤ ਸਿੰਘ ਪੰਨੂੰ ਵੱਲੋਂ ਭੇਜੀ ਜਾਣਕਾਰੀ ਅਨੁਸਾਰ ਇਸ ਸੰਸਥਾ ਵਲੋਂ ਸਮੂਹ ਸਿਖ ਜਥੇਬੰਦੀਆਂ ਦੇ ਸਹਿਯੋਗ ਨਾਲ 4 ਜੂਨ, 2011 ਨੂੰ ਰਾਜਾ ਸਵੀਟਸ ਰੈਸਟੋਰੈਂਟ ਹੇਵਰਡ, ਕੈਲੀਫੋਰਨੀਆ ਵਿਚ ਵਿਸ਼ਾਲ “ਸਿਖ ਨਸਲਕੁਸ਼ੀ ਕਾਨਫਰੰਸ” ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਹੈ ਕਿ ਇਸ ਸਬੰਧ ਵਿਚ ਇਕ ਅਹਿਮ ਇਕੱਤਰਤਾ ਬੀਤੇ ਦਿਨ ਕੈਲੀਫੋਰਨੀਆ ਵਿਚ ਹੋਈ ਹੈ ਜਿਸ ਵਿਚ ਸਾਰੀਆਂ ਸਿਖ ਜਥੇਬੰਦੀਆਂ ਦੇ ਮੁੱਖ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਤੇ ਸਾਂਝੇ ਤੌਰ ’ਤੇ ਸਿਖ ਨਸਲਕੁਸ਼ੀ ਕਾਨਫਰੰਸ ਕਰਵਾਉਣ ਲਈ ਸਹਿਮਤੀ ਦਿੱਤੀ।

1984 ਸਿਖ ਨਸਲਕੁਸ਼ੀ ਕੇਸ ਵਿਚ ਕਾਂਗਰਸ ਆਪਣੇ ਬਚਾਅ ਲਈ ਸਰਕਾਰੀ ਅਥਾਰਟੀ ਤੇ ਪੈਸੇ ਦੀ ਵਰਤੋਂ ਕਰ ਰਹੀ

1984 ਸਿਖ ਨਸਲਕੁਸ਼ੀ ਕੇਸ ਵਿਚ ਕਾਂਗਰਸ ਆਪਣੇ ਬਚਾਅ ਲਈ ਸਰਕਾਰੀ ਅਥਾਰਟੀ ਤੇ ਪੈਸੇ ਦੀ ਵਰਤੋਂ ਕਰ ਰਹੀ

ਨਿਊਯਾਰਕ (1 ਅਪ੍ਰੈਲ, 2011): ਨਵੰਬਰ 1984 ਵਿਚ ਭਾਰਤ ਵਿਚ ਸਿਖਾਂ ’ਤੇ ਯੋਜਨਾਬੱਧ ਤਰੀਕੇ ਨਾਲ ਹਮਲੇ ਕਰਵਾਉਣ, ਸਾਜਿਸ਼ ਰਚਣ, ਦੋਸ਼ੀਆਂ ਨੂੰ ਪਨਾਹ ਦੇਣ ਦੇ ਦੋਸ਼ ਵਿਚ ਅਮਰੀਕਾ ਦੀ ਨਿਊਯਾਰਕ ਦੇ ਜ਼ਿਲਾ ਅਦਾਲਤ ਵਲੋਂ 1 ਮਾਰਚ 2011 ਨੂੰ ਜਾਰੀ ਸੰਮਣਾਂ ’ਤੇ ਕਾਂਗਰਸ (ਆਈ) ਨੇ ਪਹਿਲਾਂ ਹਾਇਰ ਕੀਤੀ ਸੱਭਰਵਾਲ, ਨੋਰਡਿਨ ਤੇ ਫਿੰਕਲ ਦੀ ਲਾਅ ਫਰਮ ਦੋ ਨਾਲ ਹੀ ਹੁਣ ਵਿਗਿਨ ਤੇ ਡੈਨਾ ਐਲ ਐਲ ਪੀ ਦੀ ਲਾਅ ਫਰਮ ਨੂੰ ਵੀ ਹਾਇਰ ਕਰ ਲਿਆ ਹੈ।

ਹਰਿਆਣਾ ਵਿਚ ਸਿੱਖ ਨਸਲਕੁਸ਼ੀ ਨਾਲ ਜੁੜੀਆਂ ਹੋਰ ਥਾਵਾਂ ਦੀ ਮਿਲੀਆਂ

ਹਰਿਆਣਾ ਵਿਚ ਸਿੱਖ ਨਸਲਕੁਸ਼ੀ ਨਾਲ ਜੁੜੀਆਂ ਹੋਰ ਥਾਵਾਂ ਦੀ ਮਿਲੀਆਂ

ਚੰਡੀਗੜ੍ਹ (29 ਮਾਰਚ, 2011): ਹਰਿਆਣਾ ਦੇ ਪਟੌਦੀ ਇਲਾਕੇ ਵਿਚ ਸਿੱਖ ਨਸਲਕੁਸ਼ੀ ਦੀਆਂ ਹੋਰ ਘਟਨਾਵਾਂ ਤੇ ਥਾਵਾਂ ਦਾ ਪਤਾ ਲਗਾ ਹੈ ਜਿੱਥੇ ਨਵੰਬਰ 1984 ਵਿਚ ਕਈ ਸਿਖਾਂ ਨੂੰ ਜਿਊਂਦੇ ਸਾੜ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਇਹ ਸਿੱਖ ਹਮਲਾਵਰਾਂ ਤੋਂ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਸਮੇਂ ਹਿੰਸਕ ਕਾਤਲਾਂ ਵੱਲੋਂ ਘੇਰ ਕੇ ਮਾਰੇ ਗਏ ਸਨ।

ਅਮਰੀਕੀ ਅਦਾਲਤ ਨੇ ਨਵੰਬਰ ’84 ਦੀ ਸਿੱਖ ਨਸਲਕੁਸ਼ੀ ਦੇ ਮੁਕਦਮੇਂ ਬਾਰੇ ਭਾਰਤ ਦੀ ਕਾਂਗਰਸ ਪਾਰਟੀ ਤੋਂ 1 ਅਪ੍ਰੈਲ ਤੱਕ ਜਵਾਬ ਮੰਗਿਆ

ਅਮਰੀਕੀ ਅਦਾਲਤ ਨੇ ਨਵੰਬਰ ’84 ਦੀ ਸਿੱਖ ਨਸਲਕੁਸ਼ੀ ਦੇ ਮੁਕਦਮੇਂ ਬਾਰੇ ਭਾਰਤ ਦੀ ਕਾਂਗਰਸ ਪਾਰਟੀ ਤੋਂ 1 ਅਪ੍ਰੈਲ ਤੱਕ ਜਵਾਬ ਮੰਗਿਆ

ਨਿਊਯਾਰਕ (22 ਮਾਰਚ, 2011): ਨਵੰਬਰ 1984 ਵਿਚ ਸਿੱਖਾਂ ‘ਤੇ ਹੋਏ ਹਮਲਿਆਂ ਦੇ ਸਬੰਧ ਵਿਚ ਅਮਰੀਕੀ ਅਦਾਲਤ ਨੇ ਕਾਂਗਰਸ ਨੂੰ ਇਕ ਅਪ੍ਰੈਲ ਤੱਕ ਜਵਾਬ ਦਾਖ਼ਲ ਕਰਨ ਲਈ ਸੰਮਨ ਭੇਜਿਆ ਹੈ। ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੀ ਅਦਾਲਤ ਨੇ ਇਹ ਸੰਮਨ ਮਨੁੱਖੀ ਅਧਿਕਾਰਾਂ ਬਾਰੇ ਅਮਰੀਕਾ ਸਥਿਤ ਸਿੱਖ ਸੰਸਥਾ ‘ਸਿੱਖਸ ਫਾਰ ਜਸਟਿਸ’ ਦੀ ਪਟੀਸ਼ਨ ‘ਤੇ ਜਾਰੀ ਕੀਤਾ। ਇਸ ਬਾਰੇ ਜਥੇਬੰਦੀ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਦੱਸਿਆ ਕਿ ਜੇਕਰ ਕਾਂਗਰਸ ਪਾਰਟੀ

ਇਸ਼ਤਿਹਾਰ

ਸਿੱਖ ਸਿਆਸਤ @ YOUTUBE

Recent Posts