ਐਤਵਾਰ, 20 ਮਈ, 2012

ਸ਼ਬਦ ਜਾਲ: ‘Sikhs in Jails’

ਭਾਈ ਦਲਜੀਤ ਸਿੰਘ ਅੰਮ੍ਰਿਤਸਰ ਜੇਲ੍ਹ ਵਿਚੋਂ ਰਿਹਾਅ; ਦਰਬਾਰ ਸਾਹਿਬ ਦਰਸ਼ਨ ਕੀਤੇ

ਭਾਈ ਦਲਜੀਤ ਸਿੰਘ ਅੰਮ੍ਰਿਤਸਰ ਜੇਲ੍ਹ ਵਿਚੋਂ ਰਿਹਾਅ; ਦਰਬਾਰ ਸਾਹਿਬ ਦਰਸ਼ਨ ਕੀਤੇ

ਸ਼੍ਰੀ ਅੰਮ੍ਰਿਤਸਰ, ਪੰਜਾਬ (28 ਫਰਵਰੀ, 2012 – ਸਿੱਖ ਸਿਆਸਤ): ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਅੱਜ ਸ਼੍ਰੀ ਅੰਮ੍ਰਿਤਸਰ ਜੇਲ੍ਹ ਵਿਚੋਂ ਰਿਹਾਅ ਹੋ ਗਏ। ਪਿਛਲੇ ਲੰਮੇ ਸਮੇਂ ਤੋਂ ਸਿਆਸੀ ਕਾਰਨਾਂ ਕਰਕੇ ਉਨ੍ਹਾਂ ਨੂੰ ਇਸ ਜੇਲ੍ਹ ਵਿਚ ਨਜ਼ਰਬੰਦ ਰੱਖਿਆ ਜਾ ਰਿਹਾ ਸੀ। ਸਰਕਾਰ ਵੱਲੋਂ ਉਨ੍ਹਾਂ ਖਿਲਾਫ ਪਾਏ ਝੂਠੇ ਕੇਸ ਅਦਾਲਤਾਂ ਵਿਚ ਦਮ ਤੋੜ ਰਹੇ ਹਨ ਜਿਸ ਕਾਰਨ ਉਨ੍ਹਾਂ ਦੀ ਰਿਹਾਈ ਲਈ ਰਾਹ ਪੱਧਰਾ ਹੋਇਆ ਹੈ। ਅੱਜ ਰਿਹਾਈ ਉਪਰੰਤ ਭਾਈ ਦਲਜੀਤ ਸਿੰਘ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਏ।
ਪੰਜਾਬ ਵਿਚ ਸਿੱਖਾਂ ਦੇ ਰਾਜਸੀ ਹਾਲਾਤ ਇਸ ਸਮੇਂ ਬਹੁਤ ਨਾਜੁਕ ਮੋੜ ਉੱਤੇ ਪਹੁੰਚ ਚੁੱਕੇ ਹਨ ਅਜਿਹੇ ਸਮੇਂ ਸੁਹਿਰਦ ਸਿੱਖ ਹਲਕਿਆਂ ਵਿਚ ਭਾਈ ਸਾਹਿਬ ਦੀ ਰਿਹਾਈ ਦੀ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ। ਭਾਈ ਦਲਜੀਤ ਸਿੰਘ ਨੇ ਸਿੱਖ ਸੰਘਰਸ਼ ਦੌਰਾਨ ਸਿਧਾਤਕ ਤੇ ਵਿਹਾਰਕ ਦੋਹਾਂ ਪੱਖੋਂ ਤੋਂ ਜੋ ਯੋਗਦਾਨ ਪਾਇਆ ਉਹ ਉਨ੍ਹਾਂ ਦੀ ਡੂੰਘੀ ਸੋਚ ਅਤੇ ਸਮਰੱਥਾ ਦਾ ਜਾਮਨ ਹੈ। ਉਨ੍ਹਾਂ ਵੱਲੋਂ ਸਾਲ 2000-02 ਦੌਰਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਇਕ ਵਿਦਿਆਰਥੀ ਤੇ ਨੌਜਵਾਨ ਜਥੇਬੰਦੀ ਵੱਜੋਂ ਸੁਰਜੀਤ ਕਰਨਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਭਾਈ ਦਲਜੀਤ ਸਿੰਘ ਸਿੱਖ ਸੰਘਰਸ਼ ਨੂੰ ਸਿੱਖਾਂ ਦੀ ਨੌਜਵਾਨ ਪੀੜ੍ਹੀ ਦੇ ਹੱਥਾਂ ਵਿਚ ਦੇਖਣਾ ਚਾਹੁੰਦੇ ਹਨ। ਇਸ ਤੋਂ ਬਾਅਦ ਸਾਲ 2006 ਤੋਂ 2009 ਤੱਕ ਦੇ ਸਮੇਂ ਵਿਚ ਭਾਈ ਦਲਜੀਤ ਸਿੰਘ ਵੱਲੋਂ ਕੀਤੀ ਗਈ ਜਨਤਕ ਅਤੇ ਸਿਆਸੀ ਸਰਗਰਮੀ ਸਰਕਾਰਾਂ ਲਈ ਖਾਸ ਸਿਰਦਰਦੀ ਦਾ ਵਿਸ਼ਾ ਬਣੀ ਹੋਈ ਸੀ। ਇਸ ਲਈ ਲੰਮੀ ਵਿਚਾਰ ਤੋਂ ਬਾਅਦ ਭਾਈ ਸਾਹਿਬ ਨੂੰ ਸਿਆਸੀ ਤੇ ਜਨਤਕ ਸਰਗਰਮੀ ਦੇ ਪਿੜ ਵਿਚੋਂ ਬਾਹਰ ਰੱਖਣ ਲਈ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਸਿੱਖ ਆਗੂ ਭਾਈ ਦਲਜੀਤ ਸਿੰਘ ਦੀ ਰਿਹਾਈ ਮੰਗਲਵਾਰ ਨੂੰ ਸੰਭਵ

ਸਿੱਖ ਆਗੂ ਭਾਈ ਦਲਜੀਤ ਸਿੰਘ ਦੀ ਰਿਹਾਈ ਮੰਗਲਵਾਰ ਨੂੰ ਸੰਭਵ

ਸ਼੍ਰੀ ਅੰਮ੍ਰਿਤਸਰ, ਪੰਜਾਬ (27 ਫਰਵਰੀ, 2012): ਪਿਛਲੇ ਲੰਮੇ ਸਮੇਂ ਤੋਂ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਚ ਨਜ਼ਰਬੰਦ ਸਿੱਖ ਆਗੂ ਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਦੀ ਰਿਹਾਈ ਅੱਜ ਪ੍ਰਸ਼ਾਸਕੀ ਦਬਾਅ ਕਾਰਨ ਨਾ ਹੋ ਸਕੀ। ਅੱਜ ਸਵੇਰ ਤੋਂ ਹੀ ਪੰਥਕ ਆਗੂ ਤੇ ਸਖਸ਼ੀਅਤਾਂ ਸ਼੍ਰੀ ਅੰਮ੍ਰਿਤਸਰ ਵਿਖੇ ਪਹੁੰਚਣ ਲੱਗ ਪਏ ਸਨ ਤੇ ਆਸ ਕੀਤੀ ਜਾ ਰਹੀ ਸੀ ਕਿ ਅੱਜ ਭਾਈ ਦਲਜੀਤ ਸਿੰਘ ਨੂੰ ਰਿਹਾਅ ਕਰ ਦਿੱਤਾ ਜਾਵੇਗਾ; ਪਰ ਬਾਅਦ ਦੁਪਹਰ ਮਿਲੀਆਂ ਖਬਰਾਂ ਅਨੁਸਾਰ ਅੱਜ ਭਾਈ ਸਾਹਿਬ ਦੀ ਰਿਹਾਈ ਨਹੀਂ ਹੋ ਸਕੀ ਜਿਸ ਪਿੱਛੇ ਪ੍ਰਸ਼ਾਸਕੀ ਦਬਾਅ ਨੂੰ ਕਾਰਨ ਦੱਸਿਆ ਜਾ ਰਿਹਾ ਹੈ।
ਭਾਈ ਦਲਜੀਤ ਸਿੰਘ ਨੂੰ ਖਾੜਕੂ ਸਿੱਖ ਸੰਘਰਸ਼ ਦੇ ਸਮੇਂ ਤੋਂ ਹੀ ਸਿੱਖ ਸੰਘਰਸ਼ ਦਾ ਸਿਧਾਂਤਕ ਆਗੂ ਮੰਨਿਆ ਜਾਂਦਾ ਰਿਹਾ ਹੈ ਤੇ ਭਾਈ ਸਾਹਿਬ ਨੂੰ ਭਾਰਤ ਸਰਕਾਰ ਵੱਲੋਂ ਕੁੱਲ 12 ਸਾਲ ਤੋਂ ਵਧੀਕ ਸਮੇਂ ਲਈ ਨਜ਼ਰਬੰਦ ਰੱਖਿਆ ਗਿਆ ਹੈ। ਸਾਲ 1996 ਵਿਚ ਭਾਈ ਸਾਹਿਬ ਦੀ ਪਹਿਲੀ ਵਾਰ ਗ੍ਰਿਫਤਾਰੀ ਹੋਈ ਸੀ ਤੇ ਸਾਲ 2005 ਵਿਚ ਤਕਰੀਬਨ ਦਹਾਕੇ ਦੀ ਨਜ਼ਰਬੰਦੀ ਤੋਂ ਬਾਅਦ ਕੁਝ ਸਮੇਂ ਲਈ ਉਨ੍ਹਾਂ ਦੀ ਰਿਹਾਈ ਹੋਈ।

ਪੁਲਸ ਨੇ ਭਾਈ ਕੁਲਵੰਤ ਸਿੰਘ ’ਤੇ ਢਾਹਿਆ ਸੀ ਬੇਤਹਾਸ਼ਾ ਤਸ਼ੱਦਦ : ਬੀਬਾ ਅਮਨਦੀਪ ਕੌਰ

ਪੁਲਸ ਨੇ ਭਾਈ ਕੁਲਵੰਤ ਸਿੰਘ ’ਤੇ ਢਾਹਿਆ ਸੀ ਬੇਤਹਾਸ਼ਾ ਤਸ਼ੱਦਦ : ਬੀਬਾ ਅਮਨਦੀਪ ਕੌਰ

ਭਦੌੜ (15 ਫਰਵਰੀ 2012): ਝੂਠੇ ਪੁਲਸ ਮੁਕਾਬਲਿਆਂ ਵਿੱਚ ਨੌਜਵਾਨਾਂ ਨੂੰ ਕਤਲ ਕਰਨ ਤੋਂ ਬਾਅਦ ਹੁਣ ਪੰਜਾਬ ਪੁਲਸ ਨੇ ਪੁੱਛਗਿੱਛ ਦੇ ਨਾਂ ‘ਤੇ ਜੇਲਾਂ ਵਿੱਚ ਨਜਰਬੰਦ ਵਿਅਕਤੀਆਂ ਨੂੰ ਖਤਮ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਹੈ। ਖਾੜਕੂ ਸੋਹਣ ਸਿੰਘ ਦੀ ਜੇਲ ਵਿੱਚ ਖੁਦਕਸ਼ੀ ਦਾ ਮਾਮਲਾ ਅਜੇ ਕਿਸੇ ਤਣ ਪੱਤਣ ਨਹੀਂ ਸੀ ਲੱਗਾ ਕਿ ਅੰਮ੍ਰਿਤਸਰ ਜੇਲ ਵਿੱਚ ਨਜਰਬੰਦ ਕੁਲਵੰਤ ਸਿੰਘ ਨਾਮਕ ਇੱਕ ਹੋਰ ਖਾੜਕੂ ਦੇ ਅੱਗ ਨਾਲ ਮਾਰੇ ਜਾਣ ਦੀ ਖਬਰ ਨੇ ਪੰਥਕ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।

ਯੂ ਕੇ ਦੇ ਸਿੱਖ ਆਗੂਆਂ ਨੇ ਕੁਲਵੰਤ ਸਿੰਘ ਦੀ ਮੌਤ ਲਈ ਜੇਹਲ ਤੇ ਪੁਲਿਸ ਪ੍ਰਸ਼ਾਸਨ ਜਿੰਮੇਵਾਰ ਠਹਿਰਾਇਆ

ਯੂ ਕੇ ਦੇ ਸਿੱਖ ਆਗੂਆਂ ਨੇ ਕੁਲਵੰਤ ਸਿੰਘ ਦੀ ਮੌਤ ਲਈ ਜੇਹਲ ਤੇ ਪੁਲਿਸ ਪ੍ਰਸ਼ਾਸਨ ਜਿੰਮੇਵਾਰ ਠਹਿਰਾਇਆ

ਬ੍ਰਮਿੰਘਮ (15 ਫਰਵਰੀ, 2012): ਬੀਤੇ ਦਿਨੀਂ ਅੰਮ੍ਰਿਤਸਰ ਦੀ ਕੇਂਦਰੀ ਜੇਹਲ ਵਿਚ ਅੱਗ ਲਾ ਕੇ ਸ਼ਹੀਦ ਕੀਤੇ ਗਏ ਭਾਈ ਕੁਲਵੰਤ ਸਿੰਘ ਦੀ ਮੌਤ ਲਈ ਯੂ ਕੇ ਦੇ ਸਿੱਖ ਆਗੂਆਂ ਨੇ ਪੁਲਿਸ ਅਤੇ ਸਰਕਾਰੀ ਪ੍ਰਸ਼ਾਸਨ ਨੂੰ ਜਿੰਮੇਵਾਰ ਦੱਸਿਆ ਹੈ । ਇਹ ਜੇਹਲ ਅਧਿਕਾਰੀਆਂ ਦੀ ਅਣਗਹਿਲੀ ਜਾਂ ਪੁਲਿਸ ਨਾਲ ਮਿਲੀਭੁਗਤ ਕਾਰਨ ਹੀ ਹੋ ਸਕਦਾ ਹੈ ਕਿ ਕੁਲਵੰਤ ਸਿੰਘ ਨੂੰ ਪੁਲਿਸ ਵਿਰੁੱਧ ਮੁਕੱਦਮੇ ਦੀ ਵੀਰਵਾਰ ਨੂੰ ਤਾਰੀਕ ਤੋਂ ਤਿੰਨ ਚਾਰ ਦਿਨ ਪਹਿਲਾਂ ਹੀ ਕਤਲ ਕਰ ਦਿੱਤਾ ਗਿਆ ਹੈ।

ਸਿੱਖ ਆਗੂਆਂ ਨੇ ਕਿਹਾ ਕਿ ਇਸ ਘਟਨਾ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਇਸ ਵੀਰਵਾਰ 16 ਫਰਵਰੀ ਨੂੰ ਹਾਈਕੋਰਟ ਵਿਚ ਪੁਲਿਸ ਤਸ਼ੱਦਦ ਵਿਰੁੱਧ ਉਸ ਦੇ ਮੁਕੱਦਮੇ ਦੀ ਸੁਣਵਾਈ ਲਈ ਤਾਰੀਕ ਸੀ । ਉਸ ਦੀ ਗ੍ਰਿਫ਼ਤਾਰੀ ਸਮੇਂ ਪੁਲਿਸ ਵੱਲੋਂ ਭਾਰੀ ਤਸ਼ੱਦਦ ਕੀਤਾ ਗਿਆ ਸੀ, ਜਿਸ ਕਾਰਨ ਕੁਲਵੰਤ ਸਿੰਘ ਦੀਆਂ ਕਿਡਨੀਆਂ ਫੇਹਲ ਹੋ ਗਈਆਂ ਸਨ ।

ਕੌਮਾਂਤਰੀ ਮਨੁ¤ਖੀ ਅਧਿਕਾਰ ਦਿਹਾੜੇ ਮੌਕੇ ਨਾਭਾ ਜੇਲ ਵਿਚ ਨਜ਼ਰਬੰਦ ਸਿੰਘਾਂ ਵਲੋਂ ਭੁਖ ਹੜਤਾਲ

ਕੌਮਾਂਤਰੀ ਮਨੁ¤ਖੀ ਅਧਿਕਾਰ ਦਿਹਾੜੇ ਮੌਕੇ ਨਾਭਾ ਜੇਲ ਵਿਚ ਨਜ਼ਰਬੰਦ ਸਿੰਘਾਂ ਵਲੋਂ ਭੁਖ ਹੜਤਾਲ

ਲੁਧਿਆਣਾ,( 10 ਦਸੰਬਰ2011): ਮੈਕਸੀਮਮ ਸਕਿਉਰਟੀ ਜੇਲ ਨਾਭਾ ਵਿਚ ਨਜ਼ਰਬੰਦ ਖਾੜਕੂ ਸਿੰਘਾਂ ਵਲੋਂ 10 ਦਸੰਬਰ ਕੌਮਾਂਤਰੀ ਮਨ¤ੁਖੀ ਅਧਿਕਾਰ ਦਿਹਾੜੇ ਨੂੰ ਨਵੇਕਲੇ ਢੰਗ ਨਾਲ ਭੁ¤ਖ ਹੜਤਾਲ ਕਰ ਕੇ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਾਭਾ ਜੇਲ ਤੋਂ ਅ¤ਜ ਇਥੇ ਇਕ ਕੇਸ ਦੀ ਪੇਸ਼ੀ ਭੁਗਤਣ ਆਏ ਭਾਈ ਬਲਵੀਰ ਸਿੰਘ ਬੀਰਾ ਨੇ ਦਸਿਆ ਕਿ ਨਾਭਾ ਜੇਲ ਵਿਚ ਵ¤ਖ-ਵ¤ਖ ਕੇਸਾਂ ਵਿਚ ਨਜ਼ਰਬੰਦ ਖਾੜਕੂ ਸਿੰਘਾਂ ਨੂੰ ਕੋਰਟਾਂ ਵਿਚ ਤਰੀਕ ਭੁਗਤਾਉਂਣ ਦੀ ਜ਼ਿੰਮੇਵਾਰੀ ਪਟਿਆਲਾ ਜ਼ਿਲ੍ਹਾ ਪੁਲਿਸ ਦੀ ਹੈ ਅਤੇ ਪਿਛਲੇ ਕਰੀਬ ਇਕ ਮਹੀਨੇ ਤੋਂ ਪਟਿਆਲਾ ਪੁਲਿਸ ਪੇਸ਼ੀਆਂ ਬਹੁਤ ਘ¤ਟ ਭੁਗਤਾ ਰਹੀ ਹੈ ਜਿਸ ਨਾਲ ਕਿ ਨਜ਼ਰਬੰਦ ਸਿੰਘਾਂ ਦੇ ਕੇਸਾਂ ਦੀ ਚਾਲ ਆਮ ਨਾਲੋਂ ਬਹੁਤ ਮ¤ਧਮ ਹੋ ਚੁ¤ਕੀ ਹੈ ਕਿਉਂਕਿ ਕਿਸੇ ਕੇਸ ਵਿਚ ਇਕ ਤਰੀਕ ਗ਼ੈਰ ਹਾਜ਼ਰ ਹੋਣ ਨਾਲ ਕੇਸ ਦੀ ਕਾਰਵਾਈ ਕਰੀਬ 2 ਮਹੀਨੇ ਅ¤ਗੇ ਚਲੀ ਜਾਂਦੀ ਹੈ। ਉਨ੍ਹਾਂ ਦਸਿਆ ਕਿ 2010 ਵਿਚ ਵੀ ਤਰੀਕ ਪੇਸ਼ੀਆਂ ਨਾ ਭੁਗਤਾਉਂਣ ਕਾਰਨ ਖਾੜਕੂ ਸਿੰਘਾਂ ਵਲੋਂ

ਬਾਦਲ ਨਹੀਂ ਨਜ਼ਰਬੰਦ ਜੁਝਾਰੂ ਹਨ ਫਖਰ-ਏ-ਕੌਮ: ਯੂ. ਕੇ. ਡੀ

ਬਾਦਲ ਨਹੀਂ ਨਜ਼ਰਬੰਦ ਜੁਝਾਰੂ ਹਨ ਫਖਰ-ਏ-ਕੌਮ: ਯੂ. ਕੇ. ਡੀ

ਲੰਡਨ (30/11/2011): ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੀਵਨ ਤੇ ਇੱਕ ਝਾਤ ਮਾਰੀ ਜਾਵੇ ਤਾਂ ਉਪਰੀ ਨਜ਼ਰੇ ਹੀ ਇਹ ਪ੍ਰਤੱਖ ਸਾਹਮਣੇ ਆਉਂਦਾ ਹੈ ਕਿ ਇਸ ਨੇ ਅਮਰ ਵੇਲ ਦੀ ਤਰਾਂ ਸਿੱਖ ਕੌਮ ਨੂੰ ਖਤਮ ਕਰਨ ਦੇ ਯਤਨ ਕੀਤੇ ਹਨ। ਹਰ ਵਾਰ ਹੀ ਇਹ ਸਿੱਖ ਕੌਮ ਦੇ ਵਿਰੋਧ ਅਤੇ ਦੁਸ਼ਮਣ ਦੇ ਹੱਕ ਵਿੱਚ [...]

ਭਾਈ ਹਵਾਰਾ ਦੀ ਸੁਰੱਖਿਆ ਤੇ ਸੁਆਗਤ ਲਈ ਸੈਂਕੜੇ ਸਿੱਖ ਨੌਜਵਾਨ ਅਦਾਲਤ ਪੁੱਜੇ

ਭਾਈ ਹਵਾਰਾ ਦੀ ਸੁਰੱਖਿਆ ਤੇ ਸੁਆਗਤ ਲਈ ਸੈਂਕੜੇ ਸਿੱਖ ਨੌਜਵਾਨ ਅਦਾਲਤ ਪੁੱਜੇ

ਲੁਧਿਆਣਾ (30 ਨਵੰਬਰ2011): ਖਾਲਸਾ ਰਾਜ ਦੀ ਪ੍ਰਾਪਤੀ ਲਈ ਸੰਘਰਸ਼ੀਲ ਤੇ ਪਿੱਛਲੇ ਲੰਬੇ ਸਮੇਂ ਤੋਂ ਤਿਹਾੜ ਜੇਲ ਦਿੱਲੀ ਦੀਆਂ ਸਲਾਖਾਂ ਦੇ ਪਿੱਛੇ ਕੈਦ ਪ੍ਰਮੁੱਖ ਗਰਮ ਖਿਆਲੀ ਨੌਜਵਾਨ ਭਾਈ ਜਗਤਾਰ ਸਿੰਘ ਹਵਾਰਾ ਨੂੰ ਚੰਡੀਗੜ੍ਹ ਅਦਾਲਤ ਦੇ ਕਾਂਡ ਤੋਂ ਬਾਅਦ ਅੱਜ ਜ਼ੈਡ ਸੁਰੱਖਿਆ ਪ੍ਰਬੰਧਾਂ ਹੇਠ ਸੁਰੱਖਿਆ ਅਧਿਕਾਰੀਆਂ ਵੱਲੋਂ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ । ਇਸ ਦੌਰਾਨ ਆਪਣੇ ਕੇਸ ਦੀ ਪੇਸ਼ੀ ਭੁਗਤਣ ਦੇ ਲਈ ਪੁੱਜੇ ਭਾਈ ਜਗਤਾਰ ਸਿੰਘ ਹਵਾਰਾ ਨੇ ਪੁਲਿਸ ਵੱਲੋਂ ਕੀਤੇ ਗਏ ਸਖਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਉਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਮਿਲਣ ਲਈ ਪੁੱਜੇ ਸਿੱਖ ਨੌਜਵਾਨਾਂ ਦੇ ਨਾਲ ਦੂਰੋਂ ਹੀ ਫਤਹਿ ਬੁਲਾ ਕੇ ਆਪਣੀ ਸਾਂਝ ਸਾਂਝੀ ਕਰ ਹੀ ਲਈ ਅਤੇ ਲੁਧਿਆਣਾ ਕੋਰਟ ਕੰਪਲੈਕਸ ਦਾ

ਭਿਉਰਾ ਨੇ ਭਾਈ ਹਵਾਰਾ ’ਤੇ ਹਮਲੇ ਦੀ ਸਾਜ਼ਸ਼ ਨੂੰ ਉਚ ਪੱਧਰ ’ਤੇ ਘੜੇ ਜਾਣ ਦਾ ਖ਼ਦਸ਼ਾ ਪ੍ਰਗਟਾਇਆ

ਭਿਉਰਾ ਨੇ ਭਾਈ ਹਵਾਰਾ ’ਤੇ ਹਮਲੇ ਦੀ ਸਾਜ਼ਸ਼ ਨੂੰ ਉਚ ਪੱਧਰ ’ਤੇ ਘੜੇ ਜਾਣ ਦਾ ਖ਼ਦਸ਼ਾ ਪ੍ਰਗਟਾਇਆ

ਨਵੀਂ ਦਿੱਲੀ, (20ਨਵੰਬਰ2011): ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸ.ਬੇਅੰਤ ਸਿੰਘ ਕਤਲ ਕਾਂਡ ਦੇ ਮਾਮਲੇ ਵਿਚ ਦਿੱਲੀ ਦੀ ਤਿਹਾੜ ਜੇਲ ਵਿਚ ਉਮਰ ਕੈਦ ਦੀ ਸਜ਼ਾ ਭੋਗ ਰਹੇ ਭਾਈ ਪਰਮਜੀਤ ਸਿੰਘ ਭਿਉਰਾ ਨੇ ਚੰਡੀਗੜ੍ਹ ਕੋਰਟ ਕੰਪਲੈਕਸ ਵਿਚ ਅਪਣੇ ਤੇ ਅਪਣੇ ਸਾਥੀ ਭਾਈ ਜਗਤਾਰ ਸਿੰਘ ਹਵਾਰਾ ’ਤੇ ਹੋਏ ਹਮਲੇ ਦੀ ਸਾਜ਼ਸ਼ ਨੂੰ ਉ¤ਚ ਪੱਧਰ ’ਤੇ ਘੜੇ ਜਾਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਦਿੱਲੀ ਦੀ ਤਿਹਾੜ ਜੇਲ ਦੇ ਹਾਈਰਿਸਕ ਵਾਰਡ ’ਚ ਕੈਦ ਭਾਈ ਪਰਮਜੀਤ ਸਿੰਘ ਭਿਉਰਾ ਨੇ ਅਪਣੇ ਵੱਡੇ ਭਰਾ ਸ.ਅਵਤਾਰ ਸਿੰਘ ਭਿਉਰਾ ਰਾਹੀਂ ਸਪੋਕਸਮੈਨ ਨੂੰ ਭੇਜੀ ਅਪਣੀ ਚਿੱਠੀ ਵਿਚ ਲਿਖਿਆ ਹੈ, ‘ਚੰਡੀਗੜ੍ਹ ਪੇਸ਼ੀ ਦੌਰਾਨ ਹਿੰਦੂ ਸੁਰੱਖਿਆ ਸੰਮਤੀ ਵਲੋਂ ਕੀਤਾ ਗਿਆ ਕਾਤਲਾਨਾ ਹਮਲਾ ਬਹੁਤ ਹੀ ਘਟੀਆ ਦਰਜੇ ਦਾ ਅਤੇ ਬੁਜ਼ਦਿਲਾਨਾ ਸੀ। ਇਹ ਹਮਲਾ ਖ਼ਾਸ ਤੌਰ ’ਤੇ ਮਿਥ ਕੇ ਚੰਡੀਗੜ੍ਹ

ਨਿਸ਼ਾਂਤ ਸ਼ਰਮਾ ਨੂੰ ਸਾਥੀਆਂ ਸਣੇ ਸਿੱਖ ਰਵਾਇਤਾਂ ਅਨੁਸਾਰ ਜਵਾਬ ਦੇਵਾਂਗੇ : ਭਾਈ ਚੈੜੀਆਂ

ਨਿਸ਼ਾਂਤ ਸ਼ਰਮਾ ਨੂੰ ਸਾਥੀਆਂ ਸਣੇ ਸਿੱਖ ਰਵਾਇਤਾਂ ਅਨੁਸਾਰ ਜਵਾਬ ਦੇਵਾਂਗੇ : ਭਾਈ ਚੈੜੀਆਂ

ਰੋਪੜ, (20 ਨਵੰਬਰ 2011): ਭਾਈ ਜਗਤਾਰ ਸਿੰਘ ਤੇ ਸਾਥੀ ਸਿੱਖਾਂ ਦੀ ਕੌਮੀ ਸ਼ਾਨ ਦੇ ਪ੍ਰਤੀਕ ਹਨ ਤੇ ਸਿੱਖ ਨੌਜਵਾਨਾਂ ਦੇ ਹੀਰੋ ਹਨ। ਅਸੀਂ ਨਿਸ਼ਾਤ ਸ਼ਰਮਾ ਤੇ ਉਸ ਦੇ ਸਾਥੀਆਂ, ਹਿੰਦੂ ਸੁਰੱਿਖ਼ਆ, ਸੰਮਤੀ ਵਰਗੀਆਂ ਸੰਸਥਾਵਾਂ ਨੂੰ ਉਨ੍ਹਾਂ ਦੀਆਂ ਕਰਤੂਤਾਂ ਦਾ ਜ਼ਵਾਬ ਸਿੱਖ ਰਵਾਇਤਾਂ ਅਨੁਸਾਰ ਹੀ ਦੇਵਾਂਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖਾੜਕੂ ਭਾਈ ਹਰਮਿੰਦਰ ਸਿੰਘ ਚੈੜੀਆਂ ਨੇ ਰੋਪੜ ਪੇਸ਼ੀ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਉੱਤੇ ਹੋਣ ਵਾਲੇ ਹਮਲੇ ਪਿਛੇ ਹਿੰਦੂ ਜਥੇਬੰਦੀ ‘‘ਅਭਿਨਵ ਭਾਰਤ’’ ਦਾ ਵੀ ਹੱਥ ਹੈੇ ।

ਹਿੰਦੂਆ ਨੂੰ ਇਤਿਹਾਸ ਅਤੇ ਔਕਾਤ ਦੇਖ ਕੇ ਹਮਲਾ ਕਰਨਾ ਚਾਹੀਦਾ ਸੀ : ਭਾਈ ਹਵਾਰਾ

ਹਿੰਦੂਆ ਨੂੰ  ਇਤਿਹਾਸ ਅਤੇ ਔਕਾਤ ਦੇਖ ਕੇ ਹਮਲਾ ਕਰਨਾ ਚਾਹੀਦਾ ਸੀ : ਭਾਈ ਹਵਾਰਾ

ਚੰਡੀਗੜ, (18 ਨਵੰਬਰ 2011) : ਭਾਈ ਜਗਤਾਰ ਸਿੰਘ ਹਵਾਰਾ ਨੇ ਤਿਹਾੜ ਜੇਲ੍ਹਤੋ ਭੇਜੇ ਆਪਣੇ ਪੱਤਰ ਵਿਚ ਕਿਹਾ ਹੈ ਕਿ ਆਰ ਐਸ ਐਸ ਨਾਲ ਸੰਬੰਧਤ ਹਿੰਦੂ ਸੁਰਖਿਆ ਸੰਮਤੀ ਦੇ ਕੂਝ ਬੁਜਦਿਲਾਂ ਵਲੋਂ ਕਿਸੇ ਗਲਤ ਫਹਿਮੀ ਵਿੱਚ ਰਿਹ ਕੇ ਗਲਤ ਇਰਾਦੇ ਨਾਲ ਕੀਤੀ ਗਈ ਹਮਲੇ ਦੀ ਨਾਕਾਮ ਕੌਸ਼ਿਸ਼ ਜੋ ਕਿ ਮੇਰੇ ਉਤੇ ਚੰਡੀਗੜ ਅਦਾਲਤ ਦੇ ਕੰਪਲੈਕਸ ਵਿਚ 11 ਨੰਵਬਰ 2011 ਦਿਨ ਦੇ ਤਕਰੀਬਨ 11.30 ਵਜੇ ਹੋਈ । ਜੋ ਕਿ ਉਨ੍ਹਾਂ ਵਲੋਂ ਬਹੁਤ ਵੱਡੀ ਗਲਤੀ ਸੀ । ਮੈਂ ਇਸ ਗਲ ਨੂੰ ਸਾਫ ਕਰ ਦੇਣਾ ਚਾਹੁੰਦਾ ਹਾਂ ਕਿ ਸਿੱਖ ਕੌਮ ਕਦੇ ਵੀ ਬੁਜਦਿਲ ਨਹੀ ਰਹੀ, ਬੁਜਦਿਲ ਹਿੰਦੂ ਸੁਰਖਿਆ ਸੰਮਤੀ ਦੇ ਲੋਕ ਅਤੇ ਉਨ੍ਹਾਂ ਦੇ ਮਾਸਟਰ ਲੋਕ ਬੇਵਾਕੂਫਾਂ ਦੀ ਜੰਨਤ ਵਿਚ

ਇਸ਼ਤਿਹਾਰ

ਸਿੱਖ ਸਿਆਸਤ @ YOUTUBE

Recent Posts