ਐਤਵਾਰ, 20 ਮਈ, 2012

ਸ਼ਬਦ ਜਾਲ: ‘Sirdar Ajmer Singh’

ਖੜ੍ਹੇ ਪਾਣੀ ਦੇ ਕੌੜੇ ਘੁੱਟ

ਖੜ੍ਹੇ ਪਾਣੀ ਦੇ ਕੌੜੇ ਘੁੱਟ

ਬੀਤੇ ਵਰ੍ਹੇ ਅਮਰੀਕਾ ਤੋਂ ਛਪਦੇ ਹਫਤਾਵਾਰੀ ਪੰਜਾਬੀ ਅਖਬਾਰ “ਪੰਜਾਬ ਟਾਈਮਜ਼ ਯੂ. ਐਸ. ਏ.” ਵੱਲੋਂ ਸਿੱਖ ਚਿੰਤਕ ਸ੍ਰ: ਅਜਮੇਰ ਸਿੰਘ ਦੀ ਪੁਸਤਕ ਲੜੀ “ਵੀਹਵੀਂ ਸਦੀ ਦੀ ਸਿੱਖ ਰਾਜਨੀਤੀ” ਦੀਆਂ ਛਪ ਚੁੱਕੀਆਂ ਤਿੰਨ ਕਿਤਾਬਾਂ ਬਾਰੇ ਬਹਿਸ ਚਲਾਈ ਗਈ ਜਿਸ ਤਹਿਤ ਕਈ ਲੇਖ ਇਸ ਪਰਚੇ ਵੱਲੋਂ ਛਾਪੇ ਗਏ। ਇਸ ਬਹਿਸ ਵਿਚ ਹਿੱਸਾ ਲੈਣ ਵਾਲੇ ਵਿਅਤੀਆਂ ਦੇ ਜੋ ਲੇਖ “ਪੰਜਾਬ ਟਾਈਮਜ਼ ਯੂ. ਐਸ. ਏ.” ਵਿਚ ਛਪੇ ਉਨ੍ਹਾਂ ਨੂੰ ਇਕੱਠੇ ਕਰਕੇ ਇਕ ਪੁਸਤਕ “ਸਿੱਖ ਕੌਮ: ਹਸਤੀ ਅਤੇ ਹੋਣੀ” ਬੀਤੇ ਦਿਨੀਂ ਛਪ ਕੇ ਪਾਠਕਾਂ ਤੱਕ ਪਹੁੰਚੀ ਹੈ। ਇਹ ਪੁਸਤਕ ਅਮੋਲਕ ਸਿੰਘ ਅਤੇ ਗੁਰਦਿਆਲ ਬੱਲ ਵੱਲੋਂ ਸੰਪਾਦਤ ਕੀਤੀ ਗਈ ਹੈ। ਇਸ ਪੁਸਤਕ ਨੂੰ ਜਾਰੀ ਕਰਨ ਮੌਕੇ 6 ਮਈ, 2012 ਨੂੰ ਲੁਧਿਆਣਾ ਵਿਖੇ ਇਕ ਵਿਚਾਰ-ਚਰਚਾ ਕੀਤੀ ਗਈ। ਇਸ ਵਿਚਾਰ ਚਰਚਾ ਬਾਰੇ ਪੜਚੋਲਵੀਂ ਜਾਣਕਾਰੀ ਸਾਂਝੀ ਕਰਦੀ ਹੇਠਲੀ ਲਿਖਤ ਸ੍ਰ: ਚਰਨਜੀਤ ਸਿੰਘ ਤੇਜਾ ਵੱਲੋਂ ਸਮਾਜਕ ਸੰਪਰਕ ਮੰਚ “ਫੇਸਬੁੱਕ” ਉੱਤੇ ਸਾਂਝੀ ਕੀਤੀ ਗਈ ਹੈ। ਇਹ ਲਿਖਤ “ਗੁਲਾਮ ਕਲਮ” ਵੱਲੋਂ ਛਾਪੀ ਜਾ ਚੁੱਕੀ ਹੈ ਅਤੇ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਹੇਠਾਂ ਛਾਪੀ ਜਾ ਰਹੀ ਹੈ: ਸੰਪਾਦਕ।

ਭਾਈ ਬਲਵੰਤ ਸਿੰਘ ਰਾਜੋਆਣਾ-’ਕੇਸਰੀ ਵਰਤਾਰੇ’ ਦਾ ਸਿਰਜਕ

ਭਾਈ ਬਲਵੰਤ ਸਿੰਘ ਰਾਜੋਆਣਾ-’ਕੇਸਰੀ ਵਰਤਾਰੇ’ ਦਾ ਸਿਰਜਕ

ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸੁਣਾਈ ਫ਼ਾਂਸੀ ਦੀ ਸਜ਼ਾ ਨੇ, ਨਿਸ਼ਚਤ ਰੂਪ ਵਿਚ, ਸਿੱਖ ਕੌਮ ਨੂੰ ਗੂੜ੍ਹੀ ਨੀਂਦਰੋਂ ਜਗਾ ਦਿਤਾ ਹੈ। ਕੌਮ ਉਤੇ ਛਾਈ ਨੇਸਤੀ ਦਿਨਾਂ ਵਿਚ ਹੀ ਕਾਫ਼ੂਰ ਹੋ ਗਈ ਹੈ। ਦਿਲਗ਼ੀਰੀ ਗਰਮਜ਼ੋਸ਼ੀ ਵਿਚ ਬਦਲ ਗਈ ਹੈ। ਇਤਿਹਾਸ ਦੇ ਇਕ ਲੰਮੇ ਤੇ ਉਦਾਸ ਦੌਰ ਤੋਂ ਬਾਅਦ, ਸਿੱਖ ਕੌਮ ਉਤੇ ਮੁੜ ਤੋਂ ਚੜ੍ਹਿਆ ਕੇਸਰੀ ਰੂਪ ਇਸ ਸੱਚਾਈ ਦੀ ਵਿਸ਼ਵਾਸਮਈ ਗਵਾਹੀ ਭਰਦਾ ਹੈ। ਇਹ ਕਲਾ ਵੈਸੇ ਤਾਂ ਵਾਹਿਗੁਰੂ ਨੇ ਆਪ ਵਰਤਾਈ ਹੈ, ਪਰ ਫਿਰ ਵੀ ਜੇਕਰ ਇਸ ਦੇ ਲਈ ਕਿਸੇ ਇਕ ਵਿਅਕਤੀ ਨੂੰ ਮਾਣ ਬਖ਼ਸ਼ਣਾ ਹੋਵੇ ਤਾਂ ਇਸ ਦਾ ਅਸਲੀ ਹੱਕਦਾਰ ਭਾਈ ਬਲਵੰਤ ਸਿੰਘ ਰਾਜੋਆਣਾ ਹੀ ਬਣਦਾ ਹੈ। ਇਹ ਵੱਖਰੀ ਗੱਲ ਹੈ ਕਿ ਕੁੱਝ ਸੁਆਰਥਜੀਵੀ ਤੇ ਚਾਪਲੂਸ ਕਿਸਮ ਦੇ ਲੋਕ ਇਸ ਦਾ ਸਿਹਰਾ ਪਰਕਾਸ਼ ਸਿੰਘ ਬਾਦਲ ਦੇ ਸਿਰ ‘ਤੇ ਸਜਾਉਣ ਦੀ ਅਸ਼ਲੀਲ ਕੋਸ਼ਿਸ਼ ਕਰ ਰਹੇ ਹਨ।

ਭਾਈ ਬਲਵੰਤ ਸਿੰਘ ਰਾਜੋਆਣਾ ਦੇ ਸੰਦੇਸ਼ ਦੇ ਡੂੰਘੇ ਅਰਥਾਂ ਨੂੰ ਪਛਾਣਨ ਦੀ ਲੋੜ

ਭਾਈ ਬਲਵੰਤ ਸਿੰਘ ਰਾਜੋਆਣਾ ਦੇ ਸੰਦੇਸ਼ ਦੇ ਡੂੰਘੇ ਅਰਥਾਂ ਨੂੰ ਪਛਾਣਨ ਦੀ ਲੋੜ

ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਕਾਤਲ ਦੁਸ਼ਮਣਾਂ ਅੱਗੇ ਰਹਿਮ ਦੀ ਭੀਖ ਮੰਗਣ ਨਾਲੋਂ, ਪੂਰੀ ਖੁਸ਼ੀ ਤੇ ਅਡੋਲਤਾ ਨਾਲ ਸ਼ਹੀਦ ਹੋ ਜਾਣ ਨੂੰ ਤਰਜੀਹ ਦੇਣ ਦਾ ਦ੍ਰਿੜ੍ਹ ਪੈਂਤੜਾ ਅਖਤਿਆਰ ਕੀਤੇ ਜਾਣ ਨਾਲ ਸਿੱਖ ਕੌਮ ਸਾਹਮਣੇ ਇਕ ਉਕਾ ਹੀ ਨਵੀਂ ਹਾਲਤ ਪੈਦਾ ਹੋ ਗਈ ਹੈ। ਸਮੁੱਚੀ ਕੌਮ ਅੰਦਰ ਭਾਈ ਬਲਵੰਤ ਸਿੰਘ ਪ੍ਰਤੀ ਜਾਗ ਉਠੇ ਸਨੇਹ, ਹਮਦਰਦੀ ਤੇ ਪ੍ਰਸੰਸਾ ਦੇ ਭਾਵਾਂ ਦੀ ਪਰਬਲ ਤਰੰਗ ਪੈਦਾ ਹੋ ਗਈ ਹੈ। ਅਜਿਹੇ ਮਾਹੌਲ ਵਿਚ ਪੰਜ ਸਿੰਘ ਸਾਹਿਬਾਨ ਵੱਲੋਂ 23 ਮਾਰਚ ਨੂੰ ‘ਸਮੂਹ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ’ ਭਾਈ ਸਾਹਿਬ ਨੂੰ ‘ਜ਼ਿੰਦਾ ਸ਼ਹੀਦ’ ਦੇ ਰੁਤਬੇ ਨਾਲ ਨਿਵਾਜਣਾ ਸਾਰੇ ਸਿੱਖ ਜਗਤ ਨੂੰ ਇਕ ਵਾਰ ਤਾਂ ਪੂਰਾ ਠੀਕ ਤੇ ਵਾਜਿਬ ਲੱਗਿਆ ਸੀ। ਪਰ ਭਾਈ ਬਲਵੰਤ ਸਿੰਘ ਵੱਲੋਂ ਅਗਲੇ ਹੀ ਦਿਨ ਪੰਜ ਸਿੰਘ ਸਾਹਿਬਾਨ ਦੇ ਇਸ ਫੈਸਲੇ ਨੂੰ ਬਹੁਤ ਹੀ ਅਦਬ ਤੇ ਨਿਮਰਤਾ ਨਾਲ ਨਾਮਨਜ਼ੂਰ ਕਰਦੇ ਹੋਏ, ਸਿੰਘ ਸਾਹਿਬਾਨ ਨੂੰ ਇਸ ਫੈਸਲੇ ਉਤੇ ਨਜ਼ਰਸਾਨੀ ਕਰਨ ਤੇ ਇਸ ਨੂੰ ਵਾਪਸ ਲੈਣ ਦੀ ਪੁਰਜ਼ੋਰ ਬੇਨਤੀ ਕੀਤੇ ਜਾਣ, ਖਾਸ ਕਰਕੇ ਇਸ ਫੈਸਲੇ ਨੂੰ ਸਿਧਾਂਤਕ ਤੇ ਨੈਤਿਕ ਪੱਖ ਤੋਂ ਗਲਤ ਕਰਾਰ ਦੇਣ ਨਾਲ ਨਾ ਸਿਰਫ ਸਿੰਘ ਸਾਹਿਬਾਨ ਨੂੰ ਥੋੜ੍ਹੀ ਹੈਰਾਨੀ ਤੇ ਪ੍ਰੇਸ਼ਾਨੀ ਹੋਈ ਹੈ, ਸਗੋਂ ਸਿੱਖਾਂ ਦੇ ਕਾਫੀ ਵੱਡੇ ਹਿੱਸੇ ਦੇ ਮਨਾਂ ਅੰਦਰ ਅਸਪੱਸ਼ਟਤਾ ਤੇ ਉਲਝਣ ਜਿਹੀ ਖੜ੍ਹੀ ਹੋ ਗਈ ਸੀ। ਭਾਵੇਂ ਕਿ ਸਿੰਘ ਸਾਹਿਬਾਨ ਨੇ ਸਾਰੇ ਮਸਲੇ ਉਤੇ ਮੁੜ ਵਿਚਾਰ ਕਰਨ ਤੋਂ ਬਾਅਦ ਆਪਣੇ ਫੈਸਲੇ ਨੂੰ ਹਰ ਪੱਖ (ਸਿਧਾਂਤਕ ਤੇ ਨੈਤਿਕ) ਤੋਂ ਸਹੀ ਤੇ ਉਚਿਤ ਠਹਿਰਾਇਆ ਹੈ, ਪ੍ਰੰਤੂ ਇਸ ਨਾਲ ਮਸਲਾ ਹੱਲ ਜਾਂ ਖ਼ਤਮ ਨਹੀਂ ਹੋਇਆ। ਭਾਈ ਬਲਵੰਤ ਸਿੰਘ ਵੱਲੋਂ ਅੰਤ ਵਿਚ ਸਿੰਘ ਸਾਹਿਬਾਨ ਦੇ ਫੈਸਲੇ ਨੂੰ ਸਿਧਾਂਤਕ ਰੂਪ ਵਿੱਚ ਮੰਨਦਿਆਂ ਖ਼ਿਤਾਬ ਕਬੂਲ ਕਰ ਲੈਣ ਦੇ ਬਾਵਜੂਦ ਭਾਈ ਰਾਜੋਆਣਾ ਦੀਆਂ ਸਿਧਾਂਤਕ ਤੇ ਨੈਤਿਕ ਦਲੀਲਾਂ ਰਾਹੀਂ ਉਠਾਏ ਗਏ ਸਵਾਲ ਜਿਉਂ ਦੇ ਤਿਉਂ ਖੜ੍ਹੇ ਹਨ। ਖ਼ਾਸ ਕਰ ਭਾਈ ਰਾਜੋਆਣਾ ਦੀ ਫਾਂਸੀ ਰੁਕਵਾਉਣ ਲਈ ਸਿੰਘ ਸਾਹਿਬਾਨ ਦੇ ਆਦੇਸ਼ਾਂ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੱਤਾਧਾਰੀ ਅਕਾਲੀ ਦਲ(ਬਾਦਲ) ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਕੇਂਦਰ ਸਰਕਾਰ ਨੂੰ ਕੀਤੀਆਂ ਜਾਣ ਵਾਲੀਆਂ ਰਹਿਮ ਦੀਆਂ ਦਲੀਲਾਂ ਦੇ ਮੱਦੇਨਜ਼ਰ ਇਸ ਸਾਰੇ ਵਰਤਾਰੇ ਵਿਚੋਂ ਸਿੱਖ ਕੌਮ ਦੀ, ਵਿਸ਼ੇਸ਼ ਕਰਕੇ ਇਸ ਦੇ ਧਾਰਮਿਕ ਤੇ ਰਾਜਸੀ ਰਹਿਬਰਾਂ ਦੀ, ਅਜੋਕੀ ਰੂਹਾਨੀ ਤੇ ਇਖ਼ਲਾਕੀ ਦਸ਼ਾ ਦੀ ਬਹੁਤ ਹੀ ਤਰਸਯੋਗ ਤੇ ਉਦਾਸ ਤਸਵੀਰ ਉਘੜਦੀ ਹੈ। ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਸਿੱਖ ਕੌਮ ਭਾਈ ਬਲਵੰਤ ਸਿੰਘ ਦੇ ਬਹੁਤ ਨੇੜੇ ਹੁੰਦੀ ਹੋਈ ਵੀ, ਉਸ ਨਾਲੋਂ ਕੋਹਾਂ ਦੀ ਦੂਰੀ ਉਤੇ ਖੜੋਤੀ ਹੈ। ਭਾਈ ਬਲਵੰਤ ਸਿੰਘ ਜਿਸ ਉਚੀ ਆਤਮਕ ਅਵਸਥਾ ‘ਚੋਂ ਕੌਮ ਨੂੰ ਮੁਖ਼ਾਤਿਬ ਹੋ ਰਿਹਾ ਹੈ, ਦੁਨਿਆਵੀ ਧਰਾਤਲ ਤੇ ਵਿਚਰ ਰਹੀ ਕੌਮ ਨੂੰ ਉਸ ਦੇ ਬੋਲਾਂ ਦੀ ਪੂਰੀ ਸਮਝ ਨਹੀਂ ਪੈ ਰਹੀ। ਭਾਈ ਸਾਹਿਬ ਹਰ ਗੱਲ ਨੂੰ ਕਿਸੇ ਵੱਖਰੇ ਨਜ਼ਰੀਏ ਤੋਂ ਦੇਖ ਰਹੇ ਹਨ, ਕੌਮ ਦੇ ਰਹਿਬਰਾਂ ਦੀ ਦ੍ਰਿਸ਼ਟੀ ਤੇ ਸੁਰਤ ਕਿਤੇ ਹੋਰ ਭਟਕ ਰਹੀ ਹੈ। ਭਾਈ ਸਾਹਿਬ ਕੋਈ ਹੋਰ ਗੱਲ ਕਹਿਣੀ ਚਾਹੁੰਦੇ ਹਨ, ਕੌਮ ਦੇ ਆਗੂ ਕੋਈ ਹੋਰ ਗੱਲ ਸੁਣਨੀ ਚਾਹੁੰਦੇ ਹਨ। ਦੋਵਾਂ ਵਿਚਕਾਰ ਅਮਿੱਟ ਦੂਰੀ ਬਣੀ ਹੋਈ ਹੈ। ਇਹ ਹਾਲਤ ਕੌਮ ਅੰਦਰ ਰੂਹਾਨੀ ਕੀਮਤਾਂ ‘ਚ ਆਏ ਸੰਕਟ, ਅਰਥਾਤ ਖਾਲਸੇ ਦੀਆਂ ਨਿੱਜੀ ਤੇ ਸਮੂਹਕ ਕਮਜ਼ੋਰੀਆਂ ਵੱਲ ਇਸ਼ਾਰਾ ਕਰਦੀ ਹੈ। …

ਉੱਘੇ ਸਿੱਖ ਵਿਦਵਾਨਾਂ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਕੁਰਬਾਨੀ ਬਾਰੇ ਦਿਲ-ਟੁੰਬਵੀਆਂ ਟਿੱਪਣੀਆਂ

ਉੱਘੇ ਸਿੱਖ ਵਿਦਵਾਨਾਂ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਕੁਰਬਾਨੀ ਬਾਰੇ ਦਿਲ-ਟੁੰਬਵੀਆਂ ਟਿੱਪਣੀਆਂ

- ਜਾਗਦੀ ਜ਼ਮੀਰ ਵਾਲੇ ਹਰ ਸਿੱਖ ਨੂੰ ਬਲਵੰਤ ਸਿੰਘ ‘ਆਪਣਾ’ ਲੱਗਣ ਲੱਗ ਪਿਆ ਹੈ – ਅਜਮੇਰ ਸਿੰਘ
- ਇਹ ਕੁਰਬਾਨੀ ਕਿਸੇ ਪੱਕੇ ਸਿਧਾਂਤ ਤੇ ਯਕੀਨ ਨਾਲ ਜੁੜੀ ਹੋਈ ਹੈ- ਡਾ: ਗੁਰਭਗਤ ਸਿੰਘ
- ਸਿੱਖ ਵਿਸ਼ਵਾਸ਼ ਨਾਲ ਜੁੜੀ ਹੈ ਇਹ ਕੁਰਬਾਨੀ- ਡਾ: ਗਰੇਵਾਲ
- ਸ: ਬਲਵੰਤ ਸਿੰਘ ਮੌਤ ਦੇ ਅੱਗੇ ਖਿੜਦਾ ਜਾ ਰਿਹਾ ਹੈ – ਡਾ: ਗੁਰਤਰਨ ਸਿੰਘ

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸਖਸ਼ੀਅਤ ਤੇ ਯੋਗਦਾਨ

ਸ੍ਰ. ਅਜਮੇਰ ਸਿੰਘ ਹੋਰਾਂ ਵੱਲੋਂ ਇਸ ਤਕਰੀਰ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸਖਸ਼ੀਅਤ ਤੇ ਯੋਗਦਾਨ ਬਾਰੇ ਵਿਚਾਰ ਦਿੱਤੇ ਗਏ ਹਨ। ਉਨ੍ਹਾਂ ਇਹ ਵਿਚਾਰ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਗੁਰਦੁਆਰਾ ਨੌਵੀਂ ਪਾਤਿਸ਼ਾਹੀ, ਬਹਾਦਗੜ੍ਹ (ਪਟਿਆਲਾ), ਪੰਜਾਬ ਵਿਖੇ ਲਗਾਏ ਗਏ ਨੌਜਵਾਨ ਚੇਤਨਾ ਕੈਂਪ ਦੌਰਾਨ ਸਾਂਝੇ ਕੀਤੇ ਸਨ, ਜੋ ਪਾਠਕਾਂ/ਦਰਸ਼ਕਾਂ ਦੇ ਧਿਆਨ ਹਿਤ ਇਥੇ ਮੁੜ ਸਾਂਝੇ ਕੀਤੇ ਜਾ ਰਹੇ ਹਨ।

ਸੰਤ ਭਿੰਡਰਾਂਵਾਲਿਆਂ ਬਾਰੇ ਉੱਚ ਪੱਧਰੀ ਸੈਮੀਨਾਰ

ਲੁਧਿਆਣਾ (05 ਅਪ੍ਰੈਲ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵੱਲੋਂ 31 ਮਈ, 2008 ਨੂੰ ਵੀਹਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਵਿਲੱਖਣ ਸਿਆਸੀ ਵਿਚਾਰਧਾਰਾ ਬਾਰੇ ਇੱਕ ਉੱਚ ਪੱਧਰ ਵਿਚਾਰ-ਗੋਸ਼ਟੀ ਕਾਨੂੰਨ ਭਵਨ, ਸੈਕਟਰ 37-ਏ ਚੰਡੀਗੜ੍ਹ ਵਿਖੇ ਕਰਵਾਈ ਗਈ।

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵਿਲੱਖਣ ਸਿਆਸੀ ਵਿਚਾਰਧਾਰਾ (ਸਿੱਖ ਚਿੰਤਕ ਸ੍ਰ. ਅਜਮੇਰ ਸਿੰਘ ਦੀ ਤਕਰੀਰ)

ਚੰਡੀਗੜ੍ਹ (02 ਅਪ੍ਰੈਲ, 2011): 31 ਮਈ, 2008 ਨੂੰ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵੱਲੋਂ ਲਾਅ ਭਵਨ ਚੰਡੀਗੜ੍ਹ ਵਿਖੇ ਕਰਵਾਈ ਗਈ ਇੱਕ ਖਾਸ ਵਿਚਾਰ ਚਰਚਾ ਵਿਚ ਉੱਘੇ ਸਿੱਖ ਚਿੰਤਕ ਸ੍ਰ. ਅਜਮੇਰ ਸਿੰਘ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵਿਲੱਖਣ ਸਿਆਸੀ ਵਿਚਾਰਧਾਰਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।

ਸੰਤ ਜਰਨੈਲ ਸਿੰਘ ਭਿਡੰਰਾਂਵਾਲੇ ਦੀ ਆਮਦ: ਇਕ ਅਦੁੱਤੀ ਵਰਤਾਰਾ

ਸੰਤ ਜਰਨੈਲ ਸਿੰਘ ਭਿਡੰਰਾਂਵਾਲੇ ਦੀ ਆਮਦ: ਇਕ ਅਦੁੱਤੀ ਵਰਤਾਰਾ

ਜਦ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਰਾਜਸੀ ਦ੍ਰਿਸ਼ ਉੱਤੇ ਪ੍ਰਗਟ ਹੋਣ ਅਤੇ ਫਿਰ ਥੋੜ੍ਹੇ ਹੀ ਸਮੇਂ ਦੇ ਅੰਦਰ ਸਿੱਖ ਜਨ-ਸਮੂਹ ਦੇ ਦਿਲੋ-ਦਿਮਾਗ਼ਾਂ ਉੱਤੇ ਪੂਰੀ ਤਰ੍ਹਾਂ ਨਾਲ ਛਾਅ ਜਾਣ ਦੇ ਵਰਤਾਰੇ ਦਾ ਗਹਿਰ-ਗੰਭੀਰ ਮੁਲਾਂਕਣ ਕਰਦੇ ਹਾਂ, ਤਾਂ ਅਸੀਂ ਇਸ ਦੀ ਵਚਿੱਤਰਤਾ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦੇ। ਇਸ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ ਜੋ ਇਸ ਨੂੰ ਅਲੌਕਿਕ ਬਣਾਉਂਦੀਆਂ ਹਨ …

ਸ਼ਹੀਦ ਭਗਤ ਸਿੰਘ ਦੀ ਪਛਾਣ ਅਤੇ ਵਿਚਾਰਧਾਰਾ (ਖਾਂਸ ਗੱਲਬਾਤ)

ਸ਼ਹੀਦ ਭਗਤ ਸਿੰਘ ਦੀ ਪਛਾਣ ਅਤੇ ਵਿਚਾਰਧਾਰਾ (ਖਾਂਸ ਗੱਲਬਾਤ)

ਸ਼ਹੀਦ ਭਗਤ ਸਿੰਘ ਦੀ ਪਛਾਣ, ਵਿਚਾਰਧਾਰਾ, ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਸ੍ਰ. ਭਗਤ ਸਿੰਘ ਦੀ ਭੂਮਿਕਾਂ ਅਤੇ ਹੋਰ ਜੁੜਵੇਂ ਮੁੱਦਿਆਂ ਬਾਰੇ ‘ਰੇਡੀਓ ਗੀਤ ਸੰਗੀਤ’ ਉੱਤੇ ਕਰਵਾਈ ਗਈ ਵਿਸ਼ੇਸ਼ ਗੱਲਵਾਤ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ। ਗੱਲ ਬਾਤ ਲਈ ਪ੍ਰਬੰਧਕਾਂ ਵੱਲੋਂ ਸਿੱਖ ਚਿੰਤਕ ਅਤੇ ਲੇਖਕ ਸ੍ਰ. ਅਜਮੇਰ ਸਿੰਘ ਨੂੰ ਖਾਸ ਤੌਰ ਉੱਤੇ ਫੋਨ ਲਾਈਨ ਉੱਤੇ ਲਿਆ ਗਿਆ ਸੀ। ਸਮੁੱਚੀ ਗੱਲ ਬਾਰ ਦਾ ਸੰਚਾਲਨ ਅੰਮ੍ਰਿਤਸਰ ਟਾਈਮਜ਼ ਦੇ ਸੰਪਾਦਕ ਸ੍ਰ. ਦਲਜੀਤ ਸਿੰਘ ਸਰਾਂ ਵੱਲੋਂ ਕੀਤਾ ਗਿਆ ਸੀ।

ਅਜੋਕੇ ਦੌਰ ਵਿਚ ਸ਼ਹੀਦ ਭਗਤ ਸਿੰਘ ਤੇ ਉਸਦੀ ਵਿਚਾਰਧਾਰਾ ਦੀ ਪ੍ਰਸੰਗ ਅਨੁਕੂਲਤਾ

ਅਜੋਕੇ ਦੌਰ ਵਿਚ ਸ਼ਹੀਦ ਭਗਤ ਸਿੰਘ ਤੇ ਉਸਦੀ ਵਿਚਾਰਧਾਰਾ ਦੀ ਪ੍ਰਸੰਗ ਅਨੁਕੂਲਤਾ

ਕੌਮੀ ਆਜ਼ਾਦੀ ਲਈ ਸੰਘਰਸ਼ ਦਾ ਦੌਰ ਕੌਮਾਂ ਦੇ ਇਤਿਹਾਸ ਦਾ ਗੌਰਵਸ਼ਾਲੀ ਕਾਂਡ ਗਿਣਿਆ ਜਾਂਦਾ ਹੈ। ਇਸ ਸੰਘਰਸ਼ ਦੇ ਨਾਇਕ ‘ਕੌਮੀ ਗੌਰਵ’ ਦੇ ਪ੍ਰਤੀਕ ਹੋ ਨਿਬੜਦੇ ਹਨ, ਜਿਨ੍ਹਾਂ ਪ੍ਰਤਿ ਲੋਕਾਂ ਦੇ ਮਨਾਂ ਅੰਦਰ ਪਿਆਰ ਤੇ ਸ਼ਰਧਾ ਦੇ ਗਾੜ੍ਹੇ ਭਾਵ ਪੈਦਾ ਹੋ ਜਾਣੇ ਸੁਭਾਵਿਕ ਹੁੰਦੇ ਹਨ। ਅਜਿਹੇ ਕੌਮੀ ਨਾਇਕਾਂ ਦੀ ਸੰਖਿਆ ਇਕ ਤੋਂ ਬਹੁਤੀ ਹੋ ਸਕਦੀ ਹੈ, ਪ੍ਰੰਤੂ ਇਨ੍ਹਾਂ ਵਿਚੋਂ ਕੋਈ ਇਕ ਜਣਾ ‘ਮਹਾਂ-ਨਾਇਕ’ ਦਾ ਰੁਤਬਾ ਹਾਸਲ ਕਰ ਲੈਂਦਾ ਹੈ। ਸਮੁੱਚੇ ਭਾਰਤ ਦੇ ਪ੍ਰਸੰਗ ਵਿਚ ਗੱਲ ਕਰਨੀ ਹੋਵੇ ਤਾਂ ਇਹ ਰੁਤਬਾ ਮੋਹਨ ਦਾਸ ਕਰਮ ਚੰਦ ਗਾਂਧੀ ਨੇ ਮੱਲਿਆ ਹੋਇਆ ਹੈ। ਪਰ ਇਸ ਸਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪੰਜਾਬੀ ਮਨ ਨੇ ਕਦੇ ਵੀ ਗਾਂਧੀ ਨੂੰ ‘ਮਹਾਂ-ਨਾਇਕ’ ਵਜੋਂ ਪਰਵਾਨ ਨਹੀਂ ਕੀਤਾ।

ਇਸ਼ਤਿਹਾਰ

ਸਿੱਖ ਸਿਆਸਤ @ YOUTUBE

Recent Posts