
ਲੰਡਨ (31 ਦਸੰਬਰ, 2011): ਕਾਫੀ ਸਮੇਂ ਬਾਅਦ 26 ਜਨਵਰੀ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸਰਬੱਤ ਖਾਲਸਾ ਹੋਇਆ ਸੀ ।ਜਿਸ ਵਿੱਚ ਖਾਲਸਈ ਰਵਾਇਤਾਂ ਅਨੁਸਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਸੀ।ਜਿਹਨਾਂ ਨੇ ਕਹਿਣੀ ਅਤੇ ਕਰਨੀ ਵਿੱਚ ਪਰਪੱਕ ਰਹਿੰਦਿਆਂ ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਕੌਮੀ ਅਜ਼ਾਦੀ ਲਈ ਸਾਰਥਕ ਅਗਵਾਈ ਕੀਤੀ।
December 30, 2011 | ਇਹ ਸਮਗਰੀ
ਵਿਦੇਸ਼ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਲੰਡਨ (23 ਦਸੰਬਰ, 2011): ਪਿਛਲੇ ਦਿਨੀਂ ਭਾਰਤ ਦੀ ਸੁਪਰੀਮ ਕੋਰਟ ਵਲੋਂ ਸੈਂਕੜੇ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਰਾਹਤ ਦਿੱਤੀ ਗਈ,ਜਿਹੜਾ ਸੈਣੀ ਸਿੱਖ ਨੌਜਵਾਨਾਂ ਨੂੰ ਝੂਠੇ ਪੁਲੀਸ ਮੁਕਾਬਲਿਆਂ ਅੰਦਰ ਸ਼ਹੀਦ ਕਰਨ ਦਾ ਦੋਸ਼ੀ ਹੈ ਅਤੇ ਪੰਜਾਬ ਹਰਿਆਣਾ ਦੀ ਹਾਈਕੋਰਟ ਵਲੋਂ ਸਹਿਜਧਾਰੀ ਸਿੱਖਾਂ ਨੂੰ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਲਈ ਵੋਟ ਦਾ ਹੱਕ ਦੇਣ ਦਾ ਸਾਂਝਾ ਅਤੇ ਲੁਕਵਾਂ ਮੰਤਵ ਸਿੱਖ ਕੌਮ ਨੂੰ ਗੁਲਾਮੀਂ ਦੀਆਂ ਜ਼ੰਜੀਰਾਂ ਵਿੱਚ ਸਥਾਈ ਕਾਲ ਤੱਕ ਜਕੜ ਕੇ ਰੱਖਣਾ ਹੈ।ਹਾਲ ਹੀ ਦੌਰਾਨ ਭਾਰਤੀ ਨਿਆਂ …
December 23, 2011 | ਇਹ ਸਮਗਰੀ
ਵਿਦੇਸ਼ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਲੰਡਨ (30/11/2011): ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੀਵਨ ਤੇ ਇੱਕ ਝਾਤ ਮਾਰੀ ਜਾਵੇ ਤਾਂ ਉਪਰੀ ਨਜ਼ਰੇ ਹੀ ਇਹ ਪ੍ਰਤੱਖ ਸਾਹਮਣੇ ਆਉਂਦਾ ਹੈ ਕਿ ਇਸ ਨੇ ਅਮਰ ਵੇਲ ਦੀ ਤਰਾਂ ਸਿੱਖ ਕੌਮ ਨੂੰ ਖਤਮ ਕਰਨ ਦੇ ਯਤਨ ਕੀਤੇ ਹਨ। ਹਰ ਵਾਰ ਹੀ ਇਹ ਸਿੱਖ ਕੌਮ ਦੇ ਵਿਰੋਧ ਅਤੇ ਦੁਸ਼ਮਣ ਦੇ ਹੱਕ ਵਿੱਚ [...]
November 30, 2011 | ਇਹ ਸਮਗਰੀ
ਵਿਦੇਸ਼,
ਸਿਆਸੀ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਲੰਡਨ-(3 ਨਵੰਬਰ2011) ਸਿੱਖ ਵਿਰੋਧੀ ਡੇਰੇਦਾਰ ਪਿਆਰੇ ਭਨਿਆਰੇ ਵਾਲੇ ਨੂੰ ਸੋਧਣ ਦਾ ਯਤਨ ਕਰਨ ਵਾਲੇ ਸਿੱਖ ਨੌਜਵਾਨਾਂ ਦੀ ਪੁਲੀਸ ਹਿਰਾਸਤ ਵਿੱਚ ਸਾਧ ਦੇ ਚੇਲਿਆਂ ਵਲੋਂ ਕੁੱਟਮਾਰ ਕਰਨੀ ਭਾਰਤੀ ਪੁਲੀਸ ਵਾਸਤੇ ਸ਼ਰਮਨਾਕ ਗੱਲ ਹੈ। ਯੂਨਾਈਟਿਡ ਖਾਲਸਾ ਦਲ ਯੂ.ਕੇ ਦੇ ਪ੍ਰਧਾਨ ਸ੍ਰ,ਨਿਰਮਲ ਸਿੰਘ ਸੰਧੂ,ਜਨਰਲ ਸਕੱਤਰ ਸ੍ਰ,ਲਵਸਿ਼ੰਦਰ ਸਿੰਘ ਡੱਲੇਵਾਲ,ਪ੍ਰੈੱਸ ਸਕੱਤਰ ਸ੍ਰ,ਬਲਵਿੰਦਰ ਸਿੰਘ ਢਿੱਲੋਂ,ਸ੍ਰ, ਅਮਰਜੀਤ ਸਿੰਘ ਮਿਨਹਾਸ ਅਤੇ ਸ੍ਰ,ਜਤਿੰਦਰ ਸਿੰਘ ਅਠਵਾਲ ਵਲੋਂ ਸਿੱਖ ਨੌਜਵਾਨਾਂ ਦੀ ਦਲੇਰਾਨਾ ਕਾਰਵਾਈ ਦੀ ਸ਼ਲਾਘਾ ਕਰਦਿਆਂ ਪੁਲੀਸ ਦੀ ਢਿੱਲੀ ਅਤੇ ਪੱਖਪਾਤੀ ਕਾਰਗੁਜ਼ਾਰੀ ਦੀ ਨਿਖੇਧੀ ਕੀਤੀ ਹੈ
November 3, 2011 | ਇਹ ਸਮਗਰੀ
ਵਿਦੇਸ਼,
ਸਿਆਸੀ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਲੰਡਨ, (2 ਨਵੰਬਰ2011) :- ਸਿੱਖ ਸੰਘਰਸ਼ ਦੀ ਜੋਬਨ ਰੁੱਤੇ ਝੂਠੇ ਪੁਲੀਸ ਮੁਕਾਬਲਿਆਂ ਅਤੇ ਆਪਣੀ ਆਲਮ ਸੈਨਾ ਦੁਆਰਾ ਸਿੱਖ ਨੌਜਵਾਨਾਂ ਦਾ ਵੱਡੀ ਪੱਧਰ ਤੇ ਕਤਲੇਆਮ ਕਰਨ ਵਾਲਾ ਇਜ਼ਹਾਰ ਆਲਮ ਸਖਤ ਸਜ਼ਾ ਦਾ ਹੱਕਦਾਰ ਹੈ। ਯੂਨਾਈਟਿਡ ਖਾਲਸਾ ਦਲ ਯੂ ਕੇ ਦੇ ਜਨਰਲ ਸਕੱਤਰ ਸ੍ਰ,ਲਵਸ਼ਿੰਦਰ ਸਿੰਘ ਡੱਲੇਵਾਲ ਨੇ ਪੰਜਾਬ ਵਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਆਲਮ ਦੀਆਂ ਅਣਮਨੁੱਖੀ ਅਤੇ ਗੈਰ ਵਿਧਾਨਕ ਕਾਰਵਾਈਆਂ ਤੋਂ ਅਣਜਾਣਤਾ ਪ੍ਰਗਟਾਉਣਾ ਸਿੱਖ ਕੌਮ ਅਤੇ ਸ਼ਹੀਦਾਂ ਨਾਲ ਬੇਵਫਾਈ ਕਰਾਰ ਦਿੱਤਾ ਹੈ।ਸ੍ਰ, ਡੱਲੇਵਾਲ ਨੇ ਕਿਹਾ ਕਿ ਉਹ ਖੁਦ ਗਵਾਹ ਹੈ ਇਹ ਆਲਮ 16 ਨਵੰਬਰ 1985 ਨੂੰ ਐੱਸ਼ ਐੱਸ਼ ਵਿਰਕ ਦੀ ਜਗ੍ਹਾ ਜਲੰਧਰ ਦਾ ਪੁਲੀਸ ਮੁਖੀ ਬਣਕੇ ਆਇਆ ਸੀ ਤਾਂ ਉਸ ਵਕਤ ਮੇਰਾ ਫਿਲੌਰ ਥਾਣੇ ਵਿੱਚ ਪੁਲੀਸ ਰਿਮਾਂਡ ਚੱਲ ਰਿਹਾ ਸੀ ਤਾਂ ਇਸ ਨੇ 18 ਤਰੀਕ ਨੂੰ ਥਾਣਾ ਫਿਲੌਰ ਵਿੱਚ ਮੇਰੇ ਤੇ ਬਿਨਾਂ ਕਿਸੇ ਕਾਰਨ ਅੰਨਾ ਤਸ਼ੱਦਦ ਕਰਵਾਇਆ ਸੀ
November 2, 2011 | ਇਹ ਸਮਗਰੀ
ਵਿਦੇਸ਼ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਲੰਡਨ (02 ਅਕਤੂਬਰ, 2011): ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਵਾਈ ਵਾਲੇ ਸ੍ਰ਼ੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਪ੍ਰਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਰੱਦ ਕਰਵਾਉਣ ਲਈ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ ਕਰਵਾਉਣ ਲਈ ਗੁਰਦਵਾਰਾ ਅੰਬ ਸਾਹਿਬ ਮੁਹਾਲੀ ਤੋਂ ਪੰਜਾਬ ਵਿਧਾਨ ਸਭਾ ਤੱਕ ਕੱਢੇ ਜਾਣ ਵਾਲੇ ਮਾਰਚ ਨੂੰ ਕਾਮਯਾਬ ਕਰਨਾ ਸਿੱਖ ਸੰਗਤਾਂ ਦਾ ਜਰੂਰੀ ਫਰਜ਼ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਸਿੱਖ ਪੰਜਾਬ ਭਰ ਦੇ ਸਿੱਖਾਂ ਨੂੰ ਪਾਰਟੀ ਬਾਜ਼ੀ ਤੋਂ ਉੁੱਪਰ ਉੱਠ ਕੇ ਇਸ ਮਾਰਚ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ । ਅਗਰ ਤਾਮਿਲਨਾਡੂ ਦੀ ਵਿਧਾਨ ਸਭਾ ਰਜੀਵ ਗਾਂਧੀ ਦੇ ਕਾਤਲਾਂ ਦੀ …
October 2, 2011 | ਇਹ ਸਮਗਰੀ
ਹੋਰ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਲੰਡਨ (19 ਸਤੰਬਰ, 2011): ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਵਾਈ ਵਾਲੇ ਸ੍ਰ਼ੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਕੌਮੀ ਪੰਚ ਅਤੇ ਫਿਲੌਰ ਤੋਂ ਜਿੱਤ ਪ੍ਰਾਪਤ ਕਰਨ ਵਾਲੇ ਭਾਈ ਕੁਲਬੀਰ ਸਿੰਘ ਬੜਾਪਿੰਡ ਦੀ ਕਾਮਯਾਬੀ ਸੰਘਰਸ਼ਮਈ ਸੋਚ ਅਤੇ ਸੱਚ ਦੀ ਜਿੱਤ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ [...]
September 19, 2011 | ਇਹ ਸਮਗਰੀ
ਦੇਸ ਪੰਜਾਬ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਲੰਡਨ (25 ਅਗਸਤ, 2011): ਭਾਰਤ ਦੇ ਹਿੰਦੂਤਵੀਆਂ ਵਲੋਂ ਤਰਾਂ ਤਰਾਂ ਦੇ ਡਰਾਮੇ ਕੀਤੇ ਜਾ ਰਹੇ। ਕਦੇ ਰਾਮਦੇਵ ਕਦੇ ਅੰਨਾ ਹਜ਼ਾਰਾ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨਾਂ ਦੀ ਡਰਾਮੇਬਾਜ਼ੀ ਕਰਕੇ ਭਾਰਤ ਵਾਸੀਆਂ ਦੀ ਹਮਦਰਦੀ ਲੈਣ ਲਈ ਹੱਥ ਪੈਰ ਮਾਰ ਰਹੇ ਹਨ, ਜਦਕਿ ਇਹਨਾਂ ਦਾ ਲੁਕਵਾਂ ਏਜੰਡਾ ਹਿੰਦੂ, ਹਿੰਦੀ ਅਤੇ ਹਿਦੋਸਤਾਨ ਹੈ। ਸਿੱਖਾਂ ਸਮੇਤ ਘੱਟ ਗਿਣਤੀਆਂ ਦਾ ਨਾਮੋ ਨਿਸ਼ਾਨ ਮਿਟਾ ਕੇ ਹਿੰਦੂ ਰਾਸ਼ਟਰ ਸਥਾਪਤ ਕਰਨਾ ਹੀ ਇਹਨਾਂ ਦਾ ਮੁੱਖ ਮਕਸਦ ਹੈ। ਪਰ ਸਿੱਖਾਂ ਦਾ ਇਹਨਾਂ ਨਾਲ ਕੋਈ ਸਰੋਕਾਰ ਨਹੀਂ ਹੋਣਾ ਚਾਹੀਦਾ।
August 25, 2011 | ਇਹ ਸਮਗਰੀ
ਵਿਦੇਸ਼,
ਹੋਰ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਲੰਡਨ (19 ਅਗਸਤ, 2011): ਚੇਨਈ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤੇ ਗਏ ਤਿੰਨ ਸਿੱਖ ਨੌਜਵਾਨਾਂ ਤੇ ਪੰਜਾਬ ਪੁਲੀਸ ਵਲੋਂ ਅਣਮਨੁੱਖੀ ਤਸ਼ੱਦਦ ਢਾਹਿਆ ਜਾ ਰਿਹਾ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਜਨਰਲ ਸਕੱਤਰ ਸ੍ਰ, ਲਵਸਿੰਦਰ ਸਿੰਘ ਡੱਲੇਵਾਲ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਗ੍ਰਿਫਤਾਰ ਕੀਤੇ ਗਏ ਦਲਜੀਤ ਸਿੰਘ, ਅਮਰਜੀਤ ਸਿੰਘ ਅਤੇ ਕੇਵਲ ਸਿੰਘ ਸੱਧ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਖਾੜਕੂ ਭਾਈ ਹਰਮਿੰਦਰ ਸਿੰਘ ਮਿੰਟੂ ਦੇ ਸਾਥੀ ਆਖ ਕੇ ਪੁਲੀਸ ਝੂਠੇ ਮੁਕਾਬਲੇ ਵਿੱਚ ਖਤਮ ਕਰ ਸਕਦੀ ਹੈ।
August 19, 2011 | ਇਹ ਸਮਗਰੀ
ਖਾਸ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਲੰਡਨ (11 ਜੂਨ, 2011): ਗੁਰਦਵਾਰਾ ਦਸਮੇਸ਼ ਦਰਬਾਰ ਈਸਟ ਲੰਡਨ ਵਿਖੇ ਜੂਨ 1984 ਨੂੰ ਸਿੱਖ ਤਵਾਰੀਖ ਵਿੱਚ ਵਾਪਰੇ ਤੀਸਰੇ ਘੱਲਘਾਰੇ ਦੌਰਾਨ ਭਾਰਤੀ ਫੌਜਾਂ ਨਾਲ ਜੂਝ ਕੇ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਸਮੇਤ ਸਮੂਹ ਸ਼ਹੀਦਾਂ ਯਾਦ ਅੰਦਰ ਅਤੇ ਪ੍ਰਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਚੜਦੀ ਕਲਾ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਹੈ ।
June 14, 2011 | ਇਹ ਸਮਗਰੀ
ਧਾਰਮਿਕ ਖਬਰਾਂ,
ਵਿਦੇਸ਼ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »