ਕੌਮਾਂਤਰੀ ਖਬਰਾਂ » ਸਿੱਖ ਖਬਰਾਂ

ਕੈਨੇਡਾ ਵਿੱਚ ਰਹਿੰਦੇ ਸਿੱਖ ਪਰਿਵਾਰ ਦਾ ਮੋਟਲ ਸੜ ਕੇ ਹੋਇਆ ਸੁਆਹ

October 17, 2016 | By

ਚੰਡੀਗੜ੍ਹ : ਕੈਨੇਡਾ ਵਿੱਚ ਇਕ ਸਿੱਖ ਪਰਿਵਾਰ ਦਾ ਮੋਟਲ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਜਣੇ ਝੁਲਸ ਗਏ ਹਨ।

ਮੀਡੀਆ ਤੋ ਮਿਲੀ ਜਾਣਕਾਰੀ ਅਨੂਸਾਰ ਅਲਬਰਟਾ ਸੂਬੇ ਵਿੱਚ ਸਿੱਖ ਪਰਿਵਾਰ ਦੇ ‘ਬਾਸ਼ਾ ਮੋਟਰ ਇਨ’ ਵਿੱਚ ਇਕ ਧਮਾਕੇ ਦੀ ਆਵਾਜ਼ ਗੁਆਂਢੀਆਂ ਨੂੰ ਸੁਣਾਈ ਦਿੱਤੀ ਅਤੇ ਉਨ੍ਹਾਂ ਉਸ ਵਿੱਚੋਂ ਅੱਗ ਦੀਆਂ ਲਾਟਾਂ ਨਿਕਲਦੀਆਂ ਦੇਖੀਆਂ।

ਅਲਬਰਟਾ ਵਿੱਚ ਸੜੇ ਹੋਏ ‘ਬਾਸ਼ਾ ਮੋਟਰ ਇਨ’ ਦੀ ਤਸਵੀਰ।

ਅਲਬਰਟਾ ਵਿੱਚ ਸੜੇ ਹੋਏ ‘ਬਾਸ਼ਾ ਮੋਟਰ ਇਨ’ ਦੀ ਤਸਵੀਰ।

ਗੁਰਪ੍ਰੀਤ ਟਿਵਾਣਾ ਤੇ ਬਰਿੰਦਰ ਟਿਵਾਣਾ ਦੇ ਨਾਂ ਰਜਿਸਟਰਡ ਇਸ ਮੋਟਲ ਨੇੜੇ ਰਹਿਣ ਵਾਲੇ ਲੋਕ ਇਸ ਪਰਿਵਾਰ ਦੀ ਮਦਦ ਲਈ ਅੱਗੇ ਆਏ। ਉਨ੍ਹਾਂ ਨੇ ਦੋ ਦਿਨਾਂ ਵਿੱਚ ਇਸ ਪਰਿਵਾਰ ਦੀ ਮਦਦ ਲਈ ਅੱਠ ਹਜ਼ਾਰ ਡਾਲਰ ਤੋਂ ਵੱਧ ਧਨ ਇਕੱਤਰ ਕੀਤਾ ਹੈ।

ਇਕ ਗੁਆਂਢੀ ਫੈਜ਼ਲ ਮਦੀ ਨੇ ਦੱਸਿਆ ਕਿ ਉਹ ਪਿਛਲੇ ਐਤਵਾਰ ਦੀ ਰਾਤ ਨੂੰ ਬਾਸ਼ਾ ਮੋਟਲ ਵਿੱਚ ਹੋਏ ਜ਼ੋਰਦਾਰ ਧਮਾਕੇ ਅਤੇ ਉਸ ਬਾਅਦ ਰੋਣ-ਕਰਲਾਉਣ ਦੀਆਂ ਆਵਾਜ਼ਾਂ ਨੂੰ ਕਦੇ ਵੀ ਨਹੀਂ ਭੁੱਲ ਸਕੇਗਾ।

ਉਸ ਨੇ ਟਿਵਾਣਾ ਪਰਿਵਾਰ ਦੀ ਇਕ ਔਰਤ ਤੇ ਦੋ ਬੱਚਿਆਂ ਦੀ ਜਾਨ ਬਚਾਈ ਹੈ।ਮਦੀ ਅਨੁਸਾਰ ਤਿੰਨੇ ਬੁਰੀ ਤਰ੍ਹਾਂ ਝੁਲਸ ਗਏ ਹਨ। ਇਹ ਦੋਵੇਂ ਮੁੰਡੇ ਆਪਣੇ ਪਿਉ ਲਈ ਰੋ-ਕੁਰਲਾ ਰਹੇ ਸਨ, ਜੋ ਅੰਦਰ ਸੀ।

ਉਂਜ ਉਨ੍ਹਾਂ ਦੇ ਪਿਤਾ ਬਾਰੇ ਪਤਾ ਨਹੀਂ ਲੱਗ ਸਕਿਆ ਹੈ, ਜਿਸ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਜੋ ਬੁਰੀ ਤਰ੍ਹਾਂ ਸੜੀ ਹੋਈ ਲਾਸ਼ ਮਿਲੀ ਹੈ ਉਨ੍ਹਾਂ ਦੇ ਪਿਤਾ ਦੀ ਹੈ |

ਪੁਲੀਸ ਨੂੰ ਇਸ ਮੋਟਲ ਉਤੇ ਕੁੱਝ ਨਸਲੀ ਟਿੱਪਣੀਆਂ ਲਿਖੀਆਂ ਹੋਣ ਬਾਰੇ ਪਤਾ ਲੱਗਾ ਹੈ ਪਰ ਜਾਂਚਕਾਰਾਂ ਨੂੰ ਫਿਲਹਾਲ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ, ਜਿਸ ਨਾਲ ਅੱਗ ਲੱਗਣ ਤੇ ਟਿੱਪਣੀ ਵਿਚਾਲੇ ਕੋਈ ਸਬੰਧ ਸਥਾਪਤ ਹੁੰਦਾ ਹੋਵੇ।

ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਇਸ ਘਟਨਾ ਉਤੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਹੈ।

ਵਧੇਰੇ ਜਾਣਕਾਰੀ ਲਈ ਇਹ ਲਿੰਕ ਖੋਲੋ :- http://sikhsiyasat.net/2016/10/16/sikh-familys-motel-gutted-canada-racist-graffiti-found/

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,