ਸਿੱਖ ਖਬਰਾਂ

ਧੀ ਨਾਲ ਛੇੜਖਾਨੀ ਕਰਨ ਵਾਲਿਆਂ ਨੂੰ ਰੋਕਣ ਵਾਲੇ ਥਾਣੇਦਾਰ ਦੇ ਕਤਲ ਕੇਸ ‘ਚ ਦੋਸ਼ੀਆਂ ਨੂੰ ਉਮਰ ਕੈਦ

August 9, 2014 | By

asi killar

ਮੁੱਖ ਦੋਸ਼ੀ ਰਣਜੀਤ ਰਾਣਾ ਨੂੰ ਫੈਸਲੇ ਤੋਂ ਬਾਅਦ ਪੁਲਿਸ ਪਾਰਟੀ ਜੇਲ ਲੈਕੇ ਜਾਂਦੀ ਹੋਈ

ਅੰਮਿ੍ਤਸਰ (8 ਅਗਸਤ 2014): ਪੰਜਾਬ ਪੁਲੀਸ ਦੇ ਸਹਾਇਕ ਸਬ ਇੰਸਪੈਕਟਰ ਰਵਿੰਦਰਪਾਲ ਸਿੰਘ ਦੀ ਛੇਹਰਟਾ ਇਲਾਕੇ ਵਿਚ ਦਸੰਬਰ 2012 ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲੇ ਬਾਦਲ ਦਲ ਦੇ ਆਗੂ ਆਗੂ ਰਣਜੀਤ ਸਿੰਘ ਰਾਣਾ ਤੇ ਉਸਦੇ ਚਾਰ ਸਾਥੀਆਂ ਨੂੰ ਅੱਜ ਵਧੀਕ ਸੈਸ਼ਨ ਜੱਜ ਹਰਪ੍ਰੀਤ ਕੌਰ ਦੀ ਅਦਾਲਤ ਵੱਲੋਂ ਮੌਤ ਤਕ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਅਜੀਤ ਅਖਬਾਰ ਵਿਚ ਅੰਮ੍ਰਿਤਸਰ ਤੋਂ ਛਪੀ ਖਬਰ ਅਨੁਸਾਰ ਫ਼ੈਸਲਾ ਵਧੀਕ ਸੈਸ਼ਨ ਜੱਜ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਦੀ ਅਦਾਲਤ ਵੱਲੋਂ ਸੁਣਾਇਆ ਗਿਆ । ਸਰਕਾਰੀ ਪੱਖ ਦੇ ਵਕੀਲ ਆਰ. ਕੇ. ਸਲਵਾਨ ਵਧੀਕ ਜ਼ਿਲ੍ਹਾ ਅਟਾਰਨੀ ਅਤੇ ਇਸਤਗਾਸਾ ਪੱਖ ਦੇ ਵਕੀਲ ਸ: ਅਮਰਪਾਲ ਸਿੰਘ ਰੰਧਾਵਾ ਨੇ ਇਸ ਫ਼ੈਸਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਸਖ਼ਤ ਉਮਰ ਕੈਦ ਦੀ ਸਜ਼ਾ ‘ਚ ਦੋਸ਼ੀਆਂ ਨੂੰ ਸਾਰੀ ਉਮਰ ਜੇਲ੍ਹ ‘ਚ ਕੱਟਣੀ ਪਵੇਗੀ ਅਤੇ ਇਸ ਦੇ ਨਾਲ ਹੀ ਵੱਖ-ਵੱਖ ਧਾਰਾਵਾਂ ਤਹਿਤ ਹੋਰ ਸਜ਼ਾਵਾਂ ਤੇ ਜੁਰਮਾਨਾ ਵੀ ਕੀਤਾ ਹੈ ।

ਮ੍ਰਿਤਕ ਏ. ਐੱਸ. ਆਈ ਦੀ ਪੁਰਾਣੀ ਤਸਵੀਰ

ਮ੍ਰਿਤਕ ਏ. ਐੱਸ. ਆਈ ਦੀ ਪੁਰਾਣੀ ਤਸਵੀਰ

ਕਤਲ ਹੋਏ ਥਾਣੇਦਾਰ ਰਵਿੰਦਰਪਾਲ ਸਿੰਘ ਦੀ ਧੀ ਰੋਬਨਜੀਤ ਕੌਰ ਨੇ ਇਸ ਫੈਸਲੇ ‘ਤੇ ਅਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਰਣਜੀਤ ਸਿੰਘ ਰਾਣਾ ਨੂੰ ਫ਼ਾਂਸੀ ਦੀ ਸਜ਼ਾ ਦਿਵਾਉਣ ਲਈ ਉੱਚ-ਅਦਾਲਤ ‘ਚ ਜਾਵੇਗੀ ।

ਇਸ ਤੋਂ ਪਹਿਲਾਂ ਅੱਜ ਜੇਲ੍ਹ ਤੋਂ ਅਦਾਲਤ ਤੱਕ ਦੋਸ਼ੀਆਂ ਨੂੰ ਪੇਸ਼ ਕੀਤੇ ਜਾਣ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸਨ, ਜਿਸ ਤਹਿਤ ਜ਼ਿਲ੍ਹਾ ਕਚਹਿਰੀਆਂ ਨੂੰ ਸਵੇਰ ਤੋਂ ਪੁਲਿਸ ਛਾਉਣੀ ‘ਚ ਬਦਲ ਦਿੱਤਾ ਗਿਆ ਸੀ ।

5 ਦਸੰਬਰ, 2012 ਨੂੰ ਛੇਹਰਟਾ ਚੌਕ ਨੇੜੇ ਵਾਪਰੇ ਏ. ਐਸ. ਆਈ. ਰਵਿੰਦਰਪਾਲ ਸਿੰਘ ਕਤਲ ਕਾਂਡ ‘ਚ ਅਕਾਲੀ ਦਲ ਦੇ ਸਾਬਕਾ ਆਗੂ ਰਣਜੀਤ ਸਿੰਘ ਉਰਫ ਰਾਣਾ ਵਾਸੀ ਪਿੰਡ ਛਿੱਡਣ ਹਾਲ ਵਾਸੀ ਜਪਾਨੀ ਐਵੀਨਿਊ ਛੇਹਰਟਾ, ਧਰਮਜੀਤ ਸਿੰਘ ਉਰਫ ਧਰਮਾ ਵਾਸੀ ਹੁਕਮ ਚੰਦ ਕਾਲੋਨੀ, ਗੁਰਬੀਰ ਸਿੰਘ ਉਰਫ ਬੀਰਾ, ਵਿਕਰਮ ਓਹਰੀ ਉਰਫ ਬੰਟੀ, ਸੰਦੀਪ ਰਾਮਪਾਲ ਸਾਰੇ ਵਾਸੀ ਜਵਾਹਰ ਨਗਰ ਛੇਹਰਟਾ ਜ਼ਿਲ੍ਹਾ ਅੰਮਿ੍ਤਸਰ ਨੂੰ ਅੱਜ ਸਜ਼ਾ ਸੁਣਾਈ ਗਈ ।

ਜ਼ਿਕਰਯੋਗ ਹੈ ਕਿ 5 ਦਸੰਬਰ 2012 ਨੂੰ ਉਕਤ ਦੋਸ਼ੀਆਂ ਵੱਲੋਂ ਸਹਾਇਕ ਥਾਣੇਦਾਰ ਦੀ ਇਸ ਕਰਕੇ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਸੀ, ਜਦ ਦੋਸ਼ੀ ਉਸਦੀ ਜਵਾਨ ਧੀਨਾਲ ਛੇੜਖਾਨੀ ਕਰ ਰਹੇ ਸਨ। ਜਦ ਥਾਣੇਦਾਰ ਨੇ ਆਪਣੀ ਧੀ ਨਾਲ ਛੇੜਖਾਨੀ ਕਰਨ ਵਾਲੇ ਉਕਤ ਅਨਸਰਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸੇ ਥਾਂ ‘ਤੇ ੳਸਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,