ਸਿੱਖ ਖਬਰਾਂ

ਬਾਬਾ ਬਘੇਲ ਸਿੰਘ ਵਲੋਂ ਕੀਤੀ ਗਈ ਦਿੱਲੀ ਫਤਿਹ ਸਬੰਧੀ 15 ਮਾਰਚ ਨੂੰ ਕਰਵਾਈ ਜਾਵੇਗੀ ਕਾਨਫਰੰਸ

By ਸਿੱਖ ਸਿਆਸਤ ਬਿਊਰੋ

March 13, 2018

ਚੰਡੀਗੜ੍ਹ: ਦਲ ਖਾਲਸਾ ਵਲੋ ਸਿੱਖ ਜਰਨੈਲ ਬਾਬਾ ਬਘੇਲ ਸਿੰਘ ਦੀ ਅਗਵਾਈ ਵਿਚ ਮਾਰਚ 1783 ਵਿਚ ਦਿੱਲੀ ਦੇ ਇਤਿਹਾਸਿਕ ਲਾਲ ਕਿਲ੍ਹੇ ਤੇ ਖਾਲਸਈ ਨਿਸ਼ਾਨ ਸਾਹਿਬ ਝਲਾਉਣ ਦੀ ਮਾਣਮੱਤੀ ਘਟਨਾ ਦੀ ਯਾਦ ਵਿੱਚ 15 ਮਾਰਚ ਨੂੰ 11 ਵਜੇ ਗੁਰਦੁਆਰਾ ਸਿੰਘ ਸਭਾ ਪਿੱਪਲਾਵਾਲਾ ਹੁਸ਼ਿਆਰਪੁਰ ਵਿਖੇ ਕਾਨਫਰੰਸ ਕੀਤੀ ਜਾ ਰਹੀ ਹੈ।

ਇਸ ਵਾਰੇ ਦੱਸਦਿਆਂ ਦਲ ਖਾਲਸਾ ਦੇ ਕੌਮੀ ਜਥੇਬੰਦਕ ਸਕੱਤਰ ਰਣਵੀਰ ਸਿੰਘ ਅਤੇ ਜਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਹਰਮੋਏ ਕਿਹਾ ਕਿ ਇਸ ਪ੍ਰੋਗਰਾਮ ਦਾ ਮਕਸਦ ਨੌਜਵਾਨਾ ਅੰਦਰ ਪ੍ਰੱਭੂਸੱਤਾ ਦੇ ਜ਼ਜਬੇ ਨੂੰ ਮੱਘਦਾ ਰੱਖਣਾ ਅਤੇ ਉਨਾ ਨੂੰ ਇਤਿਹਾਸਿਕ ਅਤੇ ਸੱਭਿਆਚਾਰਕ ਜੜਾਂ ਨਾਲ ਜੋੜੀ ਰੱਖਣਾ ਹੈ। ਇਸ ਕਾਰਫਰੰਸ ਵਿੱਚ ਮੋਜੂਦਾ ਕੌਮੀ ਮੱਸਲਿਆ ਸੰਬੰਧੀ ਵਿਚਾਰਾਂ ਹੋਣਗੀਆਂ।

ਭਾਰਤ ਦੇ ਵੱਖ ਵੱਖ ਹਿੱਸਿਆ ਵਿੱਚ ਹੋ ਰਹੀ ਗੁੰਡਾਗਰਦੀ ਸੰਬੰਧੀ ਉਨ੍ਹਾ ਕਿਹਾ ਕਿ ਪਾਰਟੀ ਸੰਘ ਪਰਿਵਾਰ ਅਤੇ ਉਸਦੀਆ ਹੋਰ ਕੱਟੜ ਜਥੇਬੰਦੀਆ ਵਲੋ ਵੱਖਰੇ ਵਿਚਾਰ ਰੱਖਣ ਵਾਲਿਆ ਖਿਲਾਫ ਕੀਤੀ ਜਾ ਰਹੀ ਹਿੰਸਾਂ, ਸਮਾਜ ਅੰਦਰ ਫੈਲਾਈ ਜਾ ਰਹੀ ਅਸਿਹਣਸ਼ੀਲਤਾ ਅਤੇ ਅਰਾਜਕਤਾ ਨੂੰ ਗੰਭੀਰਤਾ ਨਾਲ ਲੈ ਰਹੀ ਹੈ।

ਅਉਣ ਵਾਲੇ ਸਮੇ ਵਿੱਚ ਇਸ ਨਾਲ ਨਜਿੱਠਣ ਲਈ ਠੋਸ ਰਣਨੀਤੀ ਘੜੀ ਜਾਵੇਗੀ ਅਤੇ ਘਟਗਿਣਤੀ ਕੌਮਾ ਅਤੇ ਸੰਘਰਸ਼ਸ਼ੀਲ ਮੂਲਨਿਵਾਸੀ ਜਥੇਬੰਦੀਆ ਨਾਲ ਮਿਲ ਕੇ ਸਾਂਝਾ ਪ੍ਰੋਗਰਾਮ ਅਰੰਭਿਆ ਜਾਏਗਾ। ਇਸ ਮੌਕੇ ਗੁਰਪ੍ਰੀਤ ਸਿੰਘ, ਰਜਿੰਦਰ ਸਿੰਘ ਜਿਲ੍ਹਾ ਜਨਰਲ ਸਕੱਤਰ, ਵਰਿੰਦਰ ਸਿੰਘ, ਗੁਰਵਿੰਦਰ ਸਿੰਘ ਅਤੇ ਅਮੋਲਕ ਸਿੰਘ ਹਾਜ਼ਿਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: