ਵਿਦੇਸ਼

ਭਾਈ ਹਵਾਰਾ ਦੇ ਉੱਤੇ ਹਮਲਾ ਹਿੰਦੂ ਸੰਗਠਨਾਂ ਦੀ ਬਜਾਏ ਹਿੰਦੂ ਸਰਕਾਰ ਦੀ ਹੀ ਚਾਲ ਸਮਝਿਆ ਜਾਵੇ-ਭਾਈ ਮਾਨਾ

By ਸਿੱਖ ਸਿਆਸਤ ਬਿਊਰੋ

November 14, 2011

ਸਿੱਖ ਯੂਥ ਆਫ਼ ਅਮਰੀਕਾ ਵਲੋਂ ਹਿੰਦੂ ਅਤਿਵਾਦੀਆਂ ਨੂੰ ਕੋਝੀਆਂ ਚਾਲਾਂ ਤੋਂ ਬਾਜ ਆਉਣ ਦੀ ਚਿਤਾਵਨੀ

ਨਿਊਯਾਰਕ (14/11/2011): ਹਿੰਦੂ ਸੁਰਖਸ਼ਾ ਸੰਮਤੀ ਦੇ ਕਾਰਕੁੰਨਾਂ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ‘ਤੇ ਪਿਛਲੇ ਦਿਨੀਂ ਚੰਡੀਗੜ੍ਹ ਵਿੱਚ ਕੀਤੇ ਹਮਲੇ ਦੇ ਸਬੰਧ ਵਿਚ ਸਿੱਖ ਯੂਥ ਆਫ਼ ਅਮਰੀਕਾ ਦੇ ਪ੍ਰਧਾਨ ਭਾਈ ਗੁਰਿੰਦਰ ਸਿੰਘ ਮਾਨਾ ਨੇ ਕਿਹਾ ਹੈ ਕਿ ਇਹ ਹਮਲਾ ਭਾਰਤੀ ਸਰਕਾਰ ਦੀ ਸੋਚੀ ਸਮਝੀ ਚਾਲ ਹੈ ਤਾਂ ਜੋ ਭਾਈ ਹਵਾਰਾ ਅਤੇ ਸਾਥੀਆਂ ਦੀ ਅਦਾਲਤੀ ਕਾਰਵਾਈ ਜੇਲ੍ਹ ਵਿਚ ਹੀ ਚਲਾਈ ਜਾ ਸਕੇ। ਇਹ ਘਿਣਾਉਣੀ ਕਾਰਵਾਈ ਅਸਲ ਵਿੱਚ ਸਕਿਊਰਿਟੀ ਵਿਚ ਤਰੁਟੀਆਂ ਦੇ ਨਾਮ ਥੱਲੇ ਇਨ੍ਹਾਂ ਸਿੱਖ ਯੋਧਿਆਂ ਨੂੰ ਜੇਲ੍ਹ ਤੋਂ ਬਾਹਰ ਨਾ ਲਿਆਉਣ ਦੀ ਇਕ ਚਾਲ ਹੈ। ਇੱਥੇ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਭਾਈ ਮਾਨਾ ਨੇ ਕਿਹਾ ਕਿ ਅਦਾਲਤ ਆਉਣ ਸਮੇਂ ਇਨ੍ਹਾਂ ਸਿੰਘਾਂ ਦੇ ਚਿਹਰਿਆਂ ਦਾ ਨੂਰ ਭਾਰਤੀ ਹਾਕਮਾਂ ਨੂੰ ਜਿਊਣ ਨਹੀਂ ਦਿੰਦਾ ਅਤੇ ਸਿੱਖ ਨੌਜਵਾਨਾਂ ਲਈ ਵੀ ਇਹ ਸਿੰਘ ਰੋਲ ਮਾਡਲ ਲਗਦੇ ਹਨ। ਇਨ੍ਹਾਂ ਸਿੰਘਾਂ ਦੀਆਂ ਤਸਵੀਰਾਂ ਕੁਝ ਕੁ ਘੰਟਿਆਂ ਵਿਚ ਹੀ ਦੁਨੀਆ ਦੇ ਸਿੱਖ ਨੌਜਵਾਨਾਂ ਕੋਲ ਪਹੁੰਚ ਜਾਂਦੀਆਂ ਹਨ, ਇਸ ਲਈ ਸਰਕਾਰ ਇਨ੍ਹਾਂ ਸਿੰਘਾਂ ਨੂੰ ਜੇਲ੍ਹਾਂ ਵਿਚ ਹੀ ਡੱਕੀ ਰੱਖਣਾ ਚਾਹੁੰਦੀ ਹੈ। ਵਰਨਣਯੋਗ ਹੈ ਕਿ ਸ਼ੁਕਰਵਾਰ 11 ਨਵੰਬਰ ਨੂੰਚੰਡੀਗੜ੍ਹ ਦੀਆਂ ਜਿਲ੍ਹਾਂ ਅਦਾਲਤਾਂ ਵਿੱਚ ਹਿੰਦੂ ਸੰਮਤੀ ਦੇ ਮੈਂਬਰਾਂ ਵਲੋਂ ਭਾਈ ਹਵਾਰਾ ਅਤੇ ਭਾਈ ਬਿਊਰਾ ਉੱਤੇ ਘਾਤ ਲਾ ਕੇ ਕੀਤਾ ਹਮਲਾ ਉਸ ਵੇਲੇ ਨਾਕਾਮਯਾਬ ਹੋ ਗਿਆ ਜਦੋਂ ਭਾਈ ਹਵਾਰਾ ਨੇ ਚੀਤੇ ਵਰਗੀ ਫੁਰਤੀ ਦਿਖਾਉਂਦੇ ਹੋਏ ਉਸ ਢਿੱਡਲ ਹਿੰਦੂ ਦੇ ਚਪੇੜ ਛੱਡੀ ਅਤੇ ਖਾਲਿਸਤਾਨ ਜਿੰਦਾਬਾਦ ਦੇ ਜੈਕਾਰੇ ਗੂੰਜਾਉਣ ਲੱਗ ਗਿਆ। ਭਾਰਤੀ ਹਾਕਮਾਂ ਵੱਲੋਂ ਸਿੱਖਾਂ ਦੇ ਮਨੋਬਲ ਡੇਗਣ ਲਈ ਸਾਈਕਲ ਚੋਰ ਮਨਿੰਦਰਜੀਤ ਸਿੰਘ ਬਿੱਟਾ ਅਤੇ ਉਸਦੇ ਟੁਕੜਬੋਚਾਂ ਸਮੇਤ ਨਿਸ਼ਾਤ ਸ਼ਰਮੇ ਵਰਗੇ ਟੁਚੀਅਲ ਬਦਮਾਸ਼ ਅਕਸਰ ੱ ਅਜਿਹੀਆਂ ਘਿਨਾਉਣੀਆਂ ਹਰਕਤਾਂ ਕਰਦੇ ਰਹਿੰਦੇ ਹਨ ਪਰ ਇਸ ਘਟਨਾ ਵਿਚ ਉਨ੍ਹਾਂ ਨੂੰ ਲੈਣੇ ਦੇ ਦੇਣੇ ਪੈ ਗਏ। ਭਾਈ ਮਾਨਾ ਨੇ ਭਾਈ ਹਵਾਰਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਿੱਖਾਂ ਦਾ ਸਿਰ ਮਾਣ ਨਾਲ ਉਚਾ ਕੀਤਾ ਹੈ ਅਤੇ ਨਾਲ ਹੀ ਹਿੰਦੂ ਸੁਰਖਸ਼ਾ ਸੰਮਤੀ ਨੂੰ ਵਾਰਨਿੰਗ ਦਿੰਦੇ ਹੋਏ ਕਿਹਾ ਕਿ ਤੁਸੀਂ 1984 ਵਾਲੀਆਂ ਘਟਨਾਵਾਂ ਦੁਹਰਾਉਣੀਆਂ ਚਾਹੁੰਦੇ ਹੋ। ਭਾਈ ਗੁਰਿੰਦਰਜੀਤ ਸਿੰਘ ਮਾਨਾ ਨੇ ਕਿਹਾ ਕਿ ਫਰਵਰੀ 1984 ਵਿਚ ਇਸੇ ਸੰਗਠਨ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਦਰਬਾਰ ਸਾਹਿਬ ਦਾ ਮਾਡਲ ਅਤੇ ਗੁਰੂ ਰਾਮ ਦਾਸ ਜੀ ਦੀ ਫੋਟੋ ਨੂੰ ਤੋੜ ਦਿੱਤਾ ਸੀ ਅਤੇ ਉਸੇ ਹਫ਼ਤੇ ਹਰਿਆਣਾਵਿਚ ਪਾਣੀਪਤ ਨੇੜੇ 8 ਸਿੱਖਾਂ ਨੂੰ ਮਾਰ ਦਿੱਤਾ ਸੀ।

ਹਿੰਦੂ ਸੰਗਠਨ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਵੱਲੋਂ ਇਸ ਘਟਨਾ ਤੋਂ ਦੂਜੇ ਦਿਨ ਅਖ਼ਬਾਰਾਂ ਵਿਚ ਦਿੱਤੇ ਬਿਆਨ, ਜਿਸ ਵਿਚ ਉਸ ਨੇ ਕਿਹਾ ਕਿ ਅਗਲੀ ਪੇਸ਼ੀ ‘ਤੇ ਉਹ ਭਾਈ ਹਵਾਰਾ ‘ਤੇ ਫਿਰ ਹਮਲਾ ਕਰਨਗੇ, ਦੇ ਸਬੰਧ ਵਿਚ ਭਾਈ ਮਾਨਾ ਨੇ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਵਿਚ ਅਗਲੀ ਪੇਸ਼ੀ ‘ਤੇ ਪਹੁੰਚ ਕੇ ਇਹ ਹਿੰਦੂ ਸੰਗਠਨ ਨੂੰ ਕਰੜੇ ਹੱਥੀਂ ਲਿਆ ਜਾਵੇ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਪਹਿਰਾ ਦਿੱਤਾ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: