ਕੌਮਾਂਤਰੀ ਖਬਰਾਂ

2002 ਮੁਸਲਿਮ ਨਸਲਕੁਸੀ ਚੋਂ ਮੋਦੀ ਨੂੰ ਫਾਰਗ ਕਰਨ ਖਿਲਾਫ ਸੁਣਵਾਈ 4 ਹਫਤੇ ਅੱਗੇ ਪਾਈ

January 16, 2019 | By

ਨਵੀਂ ਦਿੱਲੀ : ਭਾਰਤੀ ਸੁਪਰੀਮ ਕੋਰਟ ਨੇ ਸਾਲ 2002 ਵਿੱਚ ਗੁਜਰਾਤ ਸੂਬੇ ਵਿੱਚ ਮੁਸਲਮਾਨਾਂ ਦੀ ਕੀਤੀ ਗਈ ਨਸਲਕੁਸ਼ੀ ਦੇ ਮਾਮਲੇ ਚ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਅਤੇ ਮੋਜੂਦਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਾਰਗ ਕਰਨ ਵਿਰੁੱਧ ਜਾਕੀਆ ਜ਼ਾਫਰੀ ਵੱਲੋਂ ਕੀਤੀ ਗਈ ਅਰਜ਼ ਉੱਤੇ ਸੁਣਵਾਈ ਚਾਰ ਹਫਤੇ ਅੱਗੇ ਪਾ ਦਿੱਤੀ ਹੈ।

ਨਰਿੰਦਰ ਮੋਦੀ

ਲੰਘੇ ਦਿਨ (15 ਜਨਵਰੀ) ਇਸ ਮਾਮਲੇ ਉੱਤੇ ਜਸਟਿਸ ਏ.ਐਮ.ਖਾਨਵਾਕਰ ਅਤੇ ਅਜੈ ਹਸਤੋਗੀ ਨੇ ਸੁਣਵਾਈ ਕੀਤੀ ਅਤੇ ਅਰਜ਼ੀ ਕਰਤਾਂ ਦੀ ਬੇਨਤੀ ਉੱਤੇ ਸੁਣਵਾਈ ਚਾਰ ਹਫਤੇ ਅੱਗੇ ਪਾ ਦਿੱਤੀ ਹੈ।

ਜਾਕੀਆ ਜ਼ਫਰੀ ਸਾਬਕਾ ਕਾਂਗਰਸੀ ਐਮ.ਪੀ. ਇਰਸਾਨ ਜ਼ਾਫਰੀ ਦੀ ਘਰਵਾਲੀ ਹੈ। ਇਹਸਾਨ ਜ਼ਾਫਰੀ ਨੂੰ ਕਾਤਲ ਹਿੰਦੂ ਭੀੜਾਂ ਨੇ 2002 ਦੀ ਗੁਜਰਾਤ ਮੁਸਲਿਮ ਨਸਲਕੁਸ਼ੀ ਦੌਰਾਨ ਗੁਲਬਰਗਾ ਸੋਸਾਇਟੀ ਵਿੱਚ 67 ਹੋਰਾਂ ਸਮੇਤ ਮਾਰ ਦਿੱਤਾ ਸੀ।

8 ਫਰਵਰੀ 2012 ਨੂੰ ਖਾਸ ਜਾਂਚ ਦਲ (ਸਿੱਟ) ਨੇ ਇਸ ਨਸਲਕੁਸ਼ੀ ਦੇ ਮਸਲੇ ਵਿੱਚੋਂ ਨਰਿੰਦਰ ਮੋਦੀ ਸਮੇਤ 63 ਹੋਰਾਂ ਨੂੰ ਫਾਰਗ ਕਰ ਦਿੱਤਾ ਸੀ।ਜਾਂਚ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਇਹਨਾਂ 64 ਲੋਕਾਂ ਵਿਰੁੱਧ ਮੁਕਦਮਾ ਚਲਾਉਣ ਯੋਗ ਸਬੂਤ ਨਹੀਂ ਮਿਲ ਸਕੇ।

ਸਿੱਟ ਦੇ ਫੈਸਲੇ ਵਿਰੁੱਧ ਜਾਕੀਆ ਜ਼ਫਰੀ ਵੱਲੋਂ ਪਾਈ ਗਈ ਅਰਜ਼ੀ ਦਿੱਲੀ ਉੱਚ ਅਦਾਲਤ ਨੇ 5 ਅਕਤੂਬਰ 2017 ਨੂੰ ਖਾਰਜ ਕਰ ਦਿੱਤੀ ਸੀ।ਜ਼ਾਫਰੀ ਨੇ ਹੁਣ ਉਸ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਹੈ।2002 ਮੁਸਲਿਮ ਨਸਲਕੁਸੀ ਚੋਂ ਮੋਦੀ ਨੂੰ ਫਾਰਗ ਕਰਨ ਖਿਲਾਫ ਸੁਣਵਾਈ 4 ਹਫਤੇ ਅੱਗੇ ਪਾਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,