ਕੌਮਾਂਤਰੀ ਖਬਰਾਂ

ਜਿੰਨਾਂ ਚਿਰ ਸਰਹੱਦੀ ਵਿਵਾਦ ਨਹੀਂ ਸੁਲਝਾਇਆ ਜਾਂਦਾ, ਉਨ੍ਹਾਂ ਚਿਰ ਘਟਨਾਵਾਂ ਇਸੇ ਤਰਾਂ ਹੀ ਵਾਪਰਦੀਆਂ : ਚੀਨੀ ਰਾਸ਼ਟਰਪਤੀ

September 18, 2014 | By

ਨਵੀਂ ਦਿੱਲੀ ( 18 ਸਤੰਬਰ, 2014): ਭਾਰਤ ਦੀ ਯਾਤਰ ‘ਤੇ ਆਏ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਭਾਰਤ-ਚੀਨ ਸਰਹੱਦ ‘ਤੇ ਘਟਨਾਵਾਂ ਇਸੇ ਤਰਾਂ ਹੀ ਵਾਪਰਦੀਆਂ ਰਹਿਣਗੀਆਂ ਜਦ ਤੱਕ ਸਰਹੱਦੀ ਖੇਤਰ ਦੀ ਪੂਰੀ ਤਰਾਂ ਨਿਸ਼ਾਨਦੇਹੀ ਨਹੀਂ ਕੀਤੀ ਜਾਂਦੀ।

ਇਸ ਤੋਂ ਪਹਿਲ਼ਾਂ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ “ ਕੰਟਰੌਲ ਰੇਖਾ ‘ਤੇ ਸਪੱਸ਼ਟਤਾ ਨਾਲ ਗੱਲਬਾਤ ਕਰਨਾ ਭਾਰਤ-ਚੀਨ ਸਰਹੱਦ ‘ਤੇ ਸ਼ਾਂਤੀ ਸਥਾਪਿਤ ਕਰਨ ਵੱਲ ਵੱਡਾ ਕਦਮ ਹੋਵੇਗਾ।ਉਨ੍ਹਾਂ ਨੇ ਕਿਹਾ ਕਿ ਮੈਂ ਚੀਨ ਨਾਲ ਸਬੰਧਿਤ ਭਾਰਤ ਦੇ ਮੁੱਦਿਆਂ ਜਿਵੇਂ ਕਿ ਚੀਨ ਦੀ ਵੀਜ਼ਾ ਨੀਤੀ ਅਤੇ ਸਰਹੱਦੀ ਨਦੀਆਂ ਬਾਰੇ ਚੀਨੀ ਰਾਸ਼ਟਰਪਤੀ ਨਾਲ ਗੱਲ ਕੀਤੀ ਹੈ। ਹਾਲ ਹੀ ਵਿੱਚ ਕੀਤੇ ਸਮਝੋਤੇ ਆਪਸੀ ਵਿਸ਼ਵਾਸ਼ ਨੂੰ ਵਧਾਉਣਗੇ।

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ

ਚੀਨੀ ਰਾਸ਼ਟਰਪਤੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ-ਚੀਨ ਸਰਹੱਦ ਮੁੱਦਾ ਲੰਮੇ ਸਮੇਂ ਤੋਂ ਦੋਹਾਂ ਪਾਸਿਆਂ ਤੋਂ ਝਗੜੇ ਦਾ ਕਾਰਣ ਬਣਿਆ ਹੋਇਆ ਹੈ।ਭਾਰਤ–ਚੀਨ ਸਰਹੱਦੀ ਖੇਤਰ ਵਿੱਚ ਸ਼ਾਂਤੀ ਬਣੀ ਹੋਈ ਹੈ, ਪਰ ਜਿੰਨਾ ਚਿਰ ਸਰਹੱਦੀ ਵਿਵਾਦ ਨੂੰ ਸੁਲਝਾਇਆ ਨਹੀਂ ਜਾਂਦਾ, ਉਨ੍ਹਾਂ ਚਿਰ ਅਜਿਹੀ ਘਟਨਾਵਾਂ ਵਾਪਰ ਸਕਦੀਆਂ ਹਨ।

ਭਾਰਤ-ਚੀਨ ਸਰਹੱਦ ਨੂੰ ਲੈ ਕੇ ਦੋਹਾਂ ਦੇਸ਼ਾਂ ਵਿੱਚ ਲੰਮੇ ਸਮੇਂ ਤੋਂ ਵਿਰੋਧ ਚਲਿਆ ਆ ਰਿਹਾ ਹੈ ਅਤੇ ਭਾਰਤ ਨੇ ਚੀਨ ਵੱਲੋਂ ਵਾਰ-ਵਾਰ ਭਾਰਤੀ ਖੇਤਰ ਵਿੱਚ ਘੁਸਪੈਂਠ ਕਰਨ ਦੇ ਦੋਸ਼ ਲਾਏ ਹਨ।

ਸਰਹੱਦੀ ਖੇਤਰਾਂ ਵਿੱਚੋਂ ਚੁਮਾਰ ਇੱਕ ਅਜਿਹਾ ਖੇਤਰ ਹੈ ,ਜਿੱਥੇ ਭਾਰਤ ਵੱਲੋਂ ਸੌਖਿਆਂ ਹੀ ਆਇਆ ਜਾਇਆ ਜਾ ਸਕਦਾ ਹੈ ਅਤੇ ਇਸ ਖੇਤਰ ਵਿੱਚ ਪਿਛਲੇ ਦੋ-ਤਿੰਨ ਸਾਲਾਂ ਵਿੱਚ ਕਾਫੀ ਵਾਰ ਦੋਹਾਂ ਦੇਸ਼ਾਂ ਦੀਆਂ ਫੌਜਾਂ ਆਹਮਣੇ ਸਾਹਮਣੇ ਹੋਈਆਂ ਹਨ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: