ਵਿਦੇਸ਼ » ਸਿੱਖ ਖਬਰਾਂ

ਮੋਦੀ ਨੂੰ ਵੀਜਾ ਦੇਣ ਤੋਂ ਇਨਕਾਰੀ ਸਰਕਾਰ ਹੁਣ ਕਿਹੜੇ ਮੂੰਹ ਨਾਲ ਕਰੇਗੀ ਸਵਾਗਤ: ਸੁਖਮਿੰਦਰ ਸਿੰਘ ਹੰਸਰਾ

April 10, 2015 | By

ਟਰਾਂਟੋ, ਕੈਨੇਡਾ ( 10 ਅਪ੍ਰੈਲ, 2015): ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਨੇਡਾ ਫੇਰੀ ਦੀ ਨਿਖੇਧੀ ਕਰਦਿਆਂ ਅਕਾਲੀ ਦਲ ਅੰਮ੍ਰਿਤਸਰ ਦੇ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਅਜਿਹੀ ਸਖ਼ਸ਼ੀਅਤ ਨੂੰ ਕੈਨੇਡਾ ਸਰਕੱਰ ਵੱਲੋਂ ਕੈਨੇਡਾ ਸੱਦਾ ਦੇਣਾ ਸਰਾਸਰ ਗਲਤ ਹੈ, ਜਿਸ ਦਾ ਅਹਿਸਾਸ ਕਰਵਾਉਣ ਲਈ ਕੈਨੇਡਾ ਸਰਕਾਰ ਨੂੰ ਚਿੱਠੀ ਲਿਖੀ ਗਈ ਸੀ। ਹੰਸਰਾ ਨੇ ਸੁਆਲ ਕੀਤਾ ਕਿ ਮੋਦੀ ਨੂੰ ਵੀਜਾ ਦੇਣ ਤੋਂ ਇਨਕਾਰੀ ਸਰਕਾਰ ਹੁਣ ਲਾਲ ਕਿਹੜੇ ਮੂੰਹ ਨਾਲ ਸਵਾਗਤ ਕਰੇਗੀ।

ਸੁਖਮਿੰਦਰ ਸਿੰਘ ਹੰਸਰਾ

ਸੁਖਮਿੰਦਰ ਸਿੰਘ ਹੰਸਰਾ

ਇਸ ਮੌਕੇ ਕੈਨੇਡਾ ਵਿੱਚ ਵੱਖ ਵੱਖ ਥਾਵਾਂ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਮੁੱਚੀਆਂ ਸਿੱਖ ਸੰਸਥਾਵਾਂ ਵਲੋਂ ਸ਼ਾਂਤਮਈ “ਸਿੱਖ ਫਰੀਡਮ ਰੈਲੀਆਂ” ਕੀਤੀਆਂ ਜਾ ਰਹੀਆਂ ਹਨ। ਮੋਦੀ ਖਿਲਾਫ ਇਸ ਮੌਕੇ ਬੀ ਸੀ ਦੀਆਂ ਸਮੁੱਚੀਆਂ ਸਿੱਖ ਸੰਸਥਾਵਾਂ ਵਲੋਂ ਰੋਸ ਮੁਜਾਹਰਾ ਕੀਤਾ ਜਾਵੇਗਾ। ਹਿੰਦੂਤਵੀ ਆਗੂ, ਜੋ ਘੱਟ ਗਿਣਤੀ ਕੌਮਾਂ ਨੂੰ ਨਿਗਲ ਲੈਣਾ ਚਾਹੁੰਦਾ ਹੈ, ਨੂੰ ਕੈਨੇਡਾ ਵਿੱਚ ਸਿੱਖਾਂ ਦੇ ਧਾਰਮਿਕ ਅਦਾਰਿਆਂ ਵਿੱਚ ਲਿਜਾਣ ਲਈ ਕੈਨੇਡਾ ਸਰਕਾਰ ਜਿ਼ੰਮੇਵਾਰ ਹੈ।

ਨਰਿੰਦਰ ਮੋਦੀ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਸੰਗ ਪ੍ਰੀਵਾਰ ਦੇ ਅਹਿਮ ਮੈਂਬਰ ਰਹੇ ਹਨ। ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਆਰ ਐਸ ਐਸ ਦਾ ਆਗੂ ਵਰਗ ਖੁਦ ਇਹ ਗੱਲ ਵਾਰ ਵਾਰ ਦੁਹਰਾਅ ਰਿਹਾ ਹੈ ਕਿ ਭਾਰਤ ਵਿੱਚ ਹੁਣ ਹਿੰਦੂਤਵਾ ਦਾ ਰਾਜ ਹੈ। ਇਹ ਪਾਰਟੀ ਭਾਰਤ ਨੂੰ ਹਿੰਦੂ ਸਟੇਟ ਬਣਾਉਣ ਲਈ ਬਜਿੱਦ ਹੈ ਜੋ ਲੋਕਤੰਤਰੀ ਕਦਰਾਂ ਕੀਮਤਾਂ ਦੇ ਉਲਟ ਹੈ।

ਨਰਿੰਦਰ ਮੋਦੀ ਦੀ ਅਸਲੀਅਤ ਸੰਨ 2002 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਹੋਣ ਵਾਲੇ ਸੰਸਾਰ ਭਰ ਦੇ ਲੋਕਾਂ ਨੇ ਦੇਖੀ ਜਦੋਂ ਮੋਦੀ ਨੇ ਸੁਰੱਖਿਆ ਦਸਤਿਆਂ ਨੂੰ ਹਦਾਇਤ ਕੀਤੀ ਕਿ ਤੁਸੀਂ ਹਿੰਦੂਆਂ ਨੂੰ ਮੁਸਲਮਾਨ ਵਿਰੁੱਧ ਭੜਾਸ ਕੱਢ ਲੈਣ ਦਿਓ। ਨਰਿੰਦਰ ਮੋਦੀ ਨੇ ਪੰਜਾਬ ਦੇ ਕਿਸਾਨਾਂ ਨੂੰ ਗੁਜਰਾਤ ਤੋਂ ਕੱਢਣ ਦਾ ਮੰਦਭਾਗਾ ਫੈਸਲਾ ਲਿਆ ਜਦੋਂ ਕਿ ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ ਗੁਜਰਾਤ ਦੀ ਬੰਜਰ ਜ਼ਮੀਨ ਨੂੰ ਜਰਖੇਜ਼ ਬਣਾਉਣ ਲਈ ਵਰਤਿਆ ਅਤੇ ਬਾਅਦ ਵਿੱਚ ਨਿਕਲ ਜਾਣ ਦਾ ਫਤਵਾ ਸੁਣਾ ਦਿੱਤਾ।

ਨਰਿੰਦਰ ਮੋਦੀ ਦੇ ਰਾਜ ਵਿੱਚ ਘੱਟ ਗਿਣਤੀ ਕੌਮਾਂ ਸਹਿਮ ਚੁੱਕੀਆਂ ਹਨ ਕਿਉਂਕਿ ਸਰਕਾਰੀ ਧੱਕੇਸ਼ਾਹੀ ਰਾਹੀਂ “ਘਰ ਵਾਪਸੀ” ਪ੍ਰਸਤਾਵ ਹੇਠ ਧਰਮ ਪ੍ਰੀਵਰਤਣ ਕੀਤਾ ਜਾ ਰਿਹਾ ਹੈ। ਹਿੰਦੂਤਵੀਆਂ ਨੇ ਸੰਨ 2021 ਤੱਕ ਸਮੁੱਚੇ ਭਾਰਤੀ ਬਸਿ਼ੰਦਿਆਂ ਨੂੰ ਹਿੰਦੂ ਬਣਾਉਣ ਦਾ ਐਲਾਨ ਕੀਤਾ ਹੋਇਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,