ਸਿਆਸੀ ਖਬਰਾਂ » ਸਿੱਖ ਖਬਰਾਂ

ਪੰਜਾਬ ਪੁਲਿਸ ਵੱਲੋਂ ਪੰਥਕ ਆਗੂ ਭਾਈ ਹਰਦੀਪ ਸਿੰਘ ਮਹਿਰਾਜ ਅਤੇ ਹੋਰ ਸਿੰਘ ਗ੍ਰਿਫਤਾਰ

October 23, 2015 | By

ਰਾਮਪੁਰਾ ਫੂਲ: ਅੱਜ ਸਵੇਰੇ ਮਾਨਸਾ ਧਰਨੇ ਤੇ ਜਾ ਰਹੇ ਪੰਥਕ ਆਗੂ ਭਾਈ ਹਰਦੀਪ ਸਿੰਘ ਮਹਿਰਾਜ ਨੂੰ ਰਾਮਪੁਰਾ ਫਾਟਕਾਂ ਤੋਂ ਡੀ.ਐਸ.ਪੀ ਗੁਰਜੀਤ ਸਿੰਘ ਰੁਮਾਣਾ ਅਤੇ ਐਸ.ਐਚ.ਓ ਜੈ ਸਿੰਘ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਏ ਜਾਣ ਦੀ ਖਬਰ ਹੈ।ਭਾਈ ਹਰਦੀਪ ਸਿੰਘ ਜੀ ਨਾਲ ਸੁਰਿੰਦਰ ਸਿੰਘ ਨਥਾਣਾ, ਬਾਬਾ ਸਤਨਾਮ ਸਿੰਘ ਦਿਆਲਪੁਰਾ ਅਤੇ ਸਰਪੰਚ ਕੁਲਵੰਤ ਸਿੰਘ ਰੋਰੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।ਗ੍ਰਿਫਤਾਰੀਆਂ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ।

ਭਾਈ ਹਰਦੀਪ ਸਿੰਘ ਮਹਿਰਾਜ (ਫਾਈਲ ਫੋਟੋ)

ਭਾਈ ਹਰਦੀਪ ਸਿੰਘ ਮਹਿਰਾਜ (ਫਾਈਲ ਫੋਟੋ)

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗ੍ਰਿਫਤਾਰ ਕੀਤੇ ਸਿੰਘਾਂ ਨੂੰ ਰਾਮਪੁਰਾ ਸਿਤੀ ਥਾਣੇ ਵਿੱਚ ਲਜਾਇਆ ਗਿਆ ਜਿੱਥੇ ਹੋਰ ਵੀ 50 ਦੇ ਕਰੀਬ ਕਿਸਾਨ ਅਤੇ ਸਿੱਖ ਆਗੂ ਹਿਰਾਸਤ ਵਿੱਚ ਰੱਖੇ ਗਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,