ਸਿੱਖ ਖਬਰਾਂ

ਸਿੱਖਾਂ ਨੇ ਦਸਤਾਰ ਦੇ ਸਤਿਕਾਰ ਸਬੰਧੀ ਸੰਸਾਰ ਭਰ ਦੇ ਹਵਾਈ ਅੱਡਿਆਂ ਨੂੰ ਹਦਾਇਤਾਂ ਭੇਜੀਆਂ

February 27, 2016 | By

ਲੰਡਨ ( 26 ਫਰਵਰੀ, 2016): ਹਵਾਈ ਅੱਡਿਆਂ ‘ਤੇ ਦਸਤਾਰ ਸਬੰਧੀ ਮਾਮਲਿਆਂ ਨੂੰ ਸਤਿਕਾਰ ਸਾਹਿਤ ਨਜਿੱਠਣ ਲਈ ਸੰਸਾਰ ਭਰ ਦੇ ਹਵਾਈ ਅੱਡਿਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

Download (PDF, 454KB)

ਸਿੱਖ ਸਿਆਸਤ ਨੂੰ ਭੇਜੇ ਪ੍ਰੈਸ ਬਿਆਨ ਵਿੱਚ ਸਿੱਖ ਫੈੱਡਰੇਸ਼ਨ ਯੂਕੇ ਦੇ ਮੁਖੀ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਪਿਛਲੇ ਦਿਨੀ ਮੈਕਸੀਕੋ ਸਿਟੀ ਅਤੇ ਸਨਫਰਾਂਸਿਸਕੋ ਦੇ ਹਵਾਈ ਅੱਡਿਆਂ ‘ਤੇ ਦਸਤਾਰ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਸਿੱਖ ਨੈੱਟਵਰਕ ਨੇ ਸੰਸਾਰ ਭਰ ਦੇ ਹਵਾਈ ਅੱਡਿਆਂ ਨੂੰ ਦਸਤਾਰ ਸਬੰਧੀ ਮਾਮਲਿਆਂ ‘ਤੇ ਸਹਾਇਤਾ ਲਈ ਹਦਾਇਤਾਂ ਜਾਰੀ ਕੀਤੀਆਂ ਹਨ।

ਸਿੱਖ ਫੈੱਡਰੇਸ਼ਨ ਯੂਕੇ ਨੇ ਹਵਾਈ ਅੱਡਿਆਂ ‘ਤੇ ਦਸਤਾਰਧਾਰੀ ਸਿੱਖਾਂ ਨੂੰ ਆਉਂਦੀਆਂ ਮੁਸ਼ਕਲਾਂ ਸਬੰਧੀ 2010 ਅਤੇ 2013 ਵਿਚਾਕਾਰ ਬਰਤਾਨੀਆ ਸਰਕਾਰ ਨਾਲ ਗੱਲਬਾਤ ਕੀਤੀ ਸੀ ਅਤੇ ਇਸ ਮਾਮਲੇ ਵਿੱਚ ਨਵੇ ਨਿਯਮ ਬਣਾਉਣ ਅਤੇ ਸਾਰੇ ਯੂਰਪ ਵਿੱਚ ਲਾਗੂ ਕਰਨ ਨੂੰ ਕਿਹਾ ਸੀ।

ਇਹ ਨਵੇਂ ਨਿਯਮ ਸਿਰਫ ਸੁਰੱਖਿਆ ਪੱਖ ਤੋਂ ਹੀ ਕਾਰਗਾਰ ਨਾ ਹੋਣ ਸਗੋਂ ਦਸਤਾਰ ਸਮੇਤ ਧਾਰਮਿਕ ਤੌਰ ਹੋਰ ਧਰਮਾਂ ਵੱਲੋਂ ਸਿਰ ਉੱਤੇ ਬੰਨੇ ਜਾਂਦੇ ਕੱਪੜੇ ਦਾ ਸਤਿਕਾਰ ਵੀ ਯਕੀਨੀ ਬਣਾਵੇ।

ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ:

Sikh Network issues guidance for airports worldwide on how to respectfully treat the Dastaar (Sikh turban)

ਉਨਾਂ ਕਿਹਾ ਕਿ ਸੰਸਾਰ ਪੱਧਰ ‘ਤੇ ਜਾਰੀ ਹਦਾਇਤਨਾਮਾ ਇੱਕ ਮਹੱਤਵਪੂਰਨ ਕਦਮ ਹੈ ਪਰ ਹਵਾਈ ਅੱਡਿਆਂ ‘ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਇਸ ਬਾਰੇ ਵਿਸ਼ੇਸ਼ ਸਿਖਲਾਈ ਦਿੱਤੀ ਜਾਣੀ ਜਰੂਰੀ ਹੈ ਅਤੇ ਨਾਲ ਹੀ ਇਸ ਵਾਸਤੇ ਸਾਜ਼ੋ ਸਮਾਨ ਅਤੇ ਹੋਰ ਸਹੁਲਤਾਂ ਉਪਲੱਭਦ ਹੋਣੀਆਂ ਚਾਹੀਦੀਆਂ ਹਨ।

ਜ਼ਿਕਰਯੋਗ ਹੈ ਕਿ ਪਿਛਲ਼ੇ ਕੁਝ ਹਫਤਿਆਂ ਵਿੱਚ ਹਵਾਈ ਅੱਡਿਆਂ ‘ਤੇ ਦਸਤਾਰ ਦੀ ਬੇਅਦਬੀ ਦੀਆਂ ਦੋ ਘਟਨਾਵਾਂ ਵਾਪਰੀਆਂ ਹਨ।ਪਹਿਲੀ ਘਟਨਾ ਵਿੱਚ ਸਿੱਖ ਅਦਾਕਰ ਵਾਰਿਸ ਆਹਲੂਵਾਲੀਆ ਨੂੰ ਐਰੋਮੈਕਸੀਕੋ ਦੇ ਜਹਾਜ਼ ਤੋਂ ਦਸਤਾਰ ਬੰਨੀ ਹੋਣ ਕਰਕੇ ਉਤਾਰ ਦਿੱਤਾ ਗਿਆ ਸੀ, ਜਦਕਿ ਦੁਸਰੀ ਘਟਨਾ ਵਿੱਚ ਟਰਾਂਟੋ ਦੇ ਸਿੱਖ ਹਾਸਰਸ ਕਲਾਕਾਰ ਜਸਰੇਨ ਵਜੋਂ ਜਾਣੇ ਜਾਂਦੇ ਜਸਮੀਤ ਸਿੰਘ ਨੂੰ ਸਨਫਰਾਂਸਿਸਕੋ ਹਾਵਈ ਅੱਡੇ ‘ਤੇ ਦਸਤਾਰ ਉਤਾਰਨ ਲਈ ਮਜ਼ਬੂਰ ਕੀਤਾ ਗਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,