ਕੌਮਾਂਤਰੀ ਖਬਰਾਂ » ਸਿੱਖ ਖਬਰਾਂ

ਦਸਤਾਰ ਬੰਨੀ ਹੋਣ ਕਾਰਨ ਪ੍ਰਸਿੱਧ ਸਿੱਖ ਅਦਾਕਾਰ ਤੇ ਡਿਜਾਈਨਰ ਵਾਰਿਸ ਨੂੰ ਜਹਾਜ ਚੜਨ ਤੋਂ ਰੋਕਿਆ

February 9, 2016 | By

ਮੈਕਸੀਕੋ: ਅੱਜ ਸਵੇਰੇ ਉਸ ਸਮੇਂ ਇੱਕ ਵਾਰ ਫੇਰ ਸਿੱਖਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਇੱਕ ਪ੍ਰਸਿੱਧ ਅਮਰੀਕੀ ਸਿੱਖ ਅਦਾਕਾਰ ਤੇ ਡਿਜ਼ਾਈਨਰ ਵਾਰਿਸ ਆਹਲੂਵਾਲੀਆ ਨੂੰ ਉਸ ਦੀ ਦਸਤਾਰ ਕਾਰਨ ਜਹਾਜ ਚੜਨ ਤੋਂ ਰੋਕ ਦਿੱਤਾ ਗਿਆ।

ਅੱਜ ਸਵੇਰੇ ਜਦੋਂ ਵਾਰਿਸ ਆਹਲੂਵਾਲੀਆ ਮੈਕਸੀਕੋ ਸ਼ਹਿਰ ਤੋਂ ਨਿਊਯਾਰਕ ਜਾਣ ਲਈ ਐਰੋਮੈਕਸੀਕੋ ਕੰਪਨੀ ਦੇ ਜਹਾਜ ਤੇ ਚੜਨ ਲੱਗਾ ਤਾਂ ਕਰਮਚਾਰੀਆਂ ਵੱਲੋਂ ਉਸ ਨੂੰ ਦਸਤਾਰ ਖੋਲਣ ਲਈ ਕਿਹਾ ਗਿਆ। ਪਰ ਵਾਰਿਸ ਨੇ ਆਪਣੀ ਦਸਤਾਰ ਖੋਲਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਵਾਰਿਸ ਨੂੰ ਜਹਾਜ ਤੇ ਚੜਨ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ।

ਇਸ ਘਟਨਾ ਤੋਂ ਬਾਅਦ ਵੱਡੇ ਪੱਧਰ ਤੇ ਐਰੋਮੈਕਸੀਕੋ ਦੇ ਦਸਤਾਰ ਪ੍ਰਤੀ ਵਰਤੇ ਗਏ ਇਸ ਵਤੀਰੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਅਮਰੀਕਾ ਸਥਿਤ ਸੰਸਥਾ ”ਸਿੱਖ ਕੋਅਲੀਸ਼ਨ” ਨੇ ਇਸ ਨੂੰ ਸ਼ਰਮਨਾਕ ਘਟਨਾ ਦੱਸਿਆ ਹੈ।

Untitled

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,