ਆਮ ਖਬਰਾਂ » ਕੌਮਾਂਤਰੀ ਖਬਰਾਂ

ਆਸਟਰੇਲੀਆ ‘ਚ 49 ਹਜ਼ਾਰ ਸਾਲ ਪੁਰਾਣਾ ਤਰਾਸ਼ਿਆ ਪੱਥਰ ਮਿਿਲਆ

May 11, 2016 | By

ਮੈਲਬਰਨ: ਆਸਟਰੇਲੀਆ ਦੇ ਉੱਤਰ ਪੱਛਮੀ ਖੇਤਰ ‘ਚੋਂ ਇੱਕ ਕੁਹਾੜੇ ਦਾ ਹਿੱਸਾ ਮਿਿਲਆ ਹੈ ਜੋ 49 ਹਜ਼ਾਰ ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ। ਪੁਰਾਤਤਵ ਮਹਿਕਮੇਂ ਮੁਤਾਬਿਕ ਇਹ ਤਿੱਖਾ ਤਰਾਸ਼ਿਆ ਪੱਥਰ ਇਸ ਤੱਥ ਦਾ ਗਵਾਹ ਹੈ ਕਿ ਯੂਰਪ ਤੋਂ ਹਜ਼ਾਰਾਂ ਸਾਲ ਪਹਿਲਾਂ ਜ਼ਿੰਦਗੀ ਗ਼ੁਜ਼ਾਰਨ ਲਈ ਜ਼ਰੂਰੀ ਮਨੁੱਖੀ ਕਲਪਨਾ ਅਤੇ ਸਿਰਜਣਾ ਨੇ ਆਸਟਰੇਲੀਆ ਦੀ ਧਰਤੀ ਉੱਤੇ ਅੰਗੜਾਈ ਲੈ ਲਈ ਸੀ।

ਆਸਟਰੇਲੀਅਨ ਪੁਰਾਤਤਵ ਵਿਭਾਗ ਮਤਾਬਿਕ 49 ਹਜ਼ਾਰ ਸਾਲ ਪੁਰਾਣੇ ਕੁਹਾੜੇ ਦਾ ਹਿੱਸਾ

ਆਸਟਰੇਲੀਅਨ ਪੁਰਾਤਤਵ ਵਿਭਾਗ ਮਤਾਬਿਕ 49 ਹਜ਼ਾਰ ਸਾਲ ਪੁਰਾਣੇ ਕੁਹਾੜੇ ਦਾ ਹਿੱਸਾ

ਵੈਸਟਰਨ ਆਸਟਰੇਲੀਆ ਸੂਬੇ ਦੇ ਕਿੰਬਰਲੀ ਇਲਾਕੇ ‘ਚੋਂ ਮਿਿਲਆ ਕੁਹਾੜੇ ਦਾ ਇਹ ਹਿੱਸਾ ਉਨ੍ਹਾਂ ਪਹਿਲੇ ਸਮਿਆਂ ਦਾ ਹੈ ਜਦੋਂ ਅਜੋਕੇ ਮਨੁੱਖੀ ਨੇ ਆਸਟਰੇਲੀਆ ‘ਚ ਪੈਰ ਧਰਿਆ ਸੀ ਅਤੇ ਨਿੱਤ ਦਿਨ ਦੀਆਂ ਲੋੜਾਂ ਲਈ ਉਸਨੂੰ ਅਜਿਹੇ ਸੰਦਾਂ ਦੀ ਜ਼ਰੂਰਤ ਮਹਿਸੂਸ ਹੋਈ।

ਸਥਾਨਕ ਰੇਡੀਓ ਨਾਲ ਜਾਣਕਾਰੀ ਸਾਂਝੀ ਕਰਦਿਆਂ ਖੋਜ ‘ਚ ਸ਼ਾਮਿਲ ਮਾਹਿਰਾਂ ਮੁਤਾਬਿਕ ਦੱਖਣ ਪੂਰਬੀ ਏਸ਼ੀਆ ‘ਚੋਂ ਵੀ ਕੋਈ ਅਜਿਹਾ ਔਜ਼ਾਰ ਸਾਹਮਣੇ ਨਹੀਂ ਲਿਆਂਦਾ ਗਿਆ ਜੋ ਹਜ਼ਾਰਾਂ ਸਦੀਆਂ ਪੁਰਾਣੀ ਮਨੁੱਖੀ ਸਿਰਜਣਾ ‘ਤੇ ਰੌਸ਼ਨੀ ਪਾਉਂਦਾ ਹੋਵੇ।

ਦਰਅਸਲ ਆਸਟਰੇਲੀਆਈ ਮੂਲਵਾਸੀਆਂ ਦੀਆਂ ਇੰਨਾਂ ਨਿਸ਼ਾਨੀਆਂ ਤੋਂ ਇਹ ਪਰਤੱਖ ਹੈ ਕਿ ਇਸ ਮਹਾਂਦੀਪ ‘ਤੇ ਹਜ਼ਾਰਾਂ ਸਾਲ ਪਹਿਲਾਂ ਔਜਾਰ ਹੋਂਦ ‘ਚ ਲਿਆਂਦੇ ਗਏ।

Related Topics:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: