ਆਮ ਖਬਰਾਂ

ਹੁਣ ਔਰਤਾਂ ਲਈ ਵੀ ‘ਨਸ਼ਾ ਛੁਡਾਊ ਕੇਂਦਰ’; ਉਹ ਵੀ ਅੰਮ੍ਰਿਤਸਰ ’ਚ

May 22, 2016 | By

ਅੰਮ੍ਰਿਤਸਰ: ਪੰਜਾਬ ਦੇ ਨੌਜਵਾਨਾਂ ਵਿੱਚ ਵਧ ਰਹੇ ਨਸ਼ੇ ਦੇ ਰੁਝਾਨ ਤੋਂ ਬਾਅਦ ਪੰਜਾਬ ਦੀਆਂ ਔਰਤਾਂ ਦੇ ਇਸ ਦਲਦਲ ‘ਚ ਫਸਣ ਦੇ ਮਾਮਲਿਆਂ ਨੇ ਪੂਰੇ ਪੰਜਾਬ ਨੂੰ ਹੈਰਾਨ ਕਰ ਦਿੱਤਾ ਹੈ। ਇਸੇ ਦਾ ਹੀ ਨਤੀਜਾ ਹੈ ਕਿ ਅੰਮ੍ਰਿਤਸਰ ਦੇ ਮਨੋਵਿਗਿਆਨੀ ਡਾਕਟਰ ਜੇ.ਪੀ.ਐਸ ਭਾਟੀਆ ਨੇ ਅੰਮ੍ਰਿਤਸਰ ‘ਚ ਨਸ਼ੇ ਤੋਂ ਪੀੜਤ ਔਰਤਾਂ ਲਈ ਮੁੜ ਵਸੇਬਾ ਕੇਂਦਰ (ਰੀਹੈਬਲੀਟੇਸ਼ਨ ਸੈਂਟਰ) ਖੋਲਿਆ ਹੈ। ਇਸ ਕੇਂਦਰ ਦੀ ਰਸਮੀ ਸ਼ੁਰੁਵਾਤ ਅੱਜ ਕਰ ਦਿੱਤੀ ਗਈ ਹੈ।

ਨਸ਼ਾ ਕਰਨ 'ਚ ਔਰਤਾਂ ਦੀ ਗਿਣਤੀ ਵੀ ਕਾਫੀ ਹੋ ਗਈ

ਨਸ਼ਾ ਕਰਨ ‘ਚ ਔਰਤਾਂ ਦੀ ਗਿਣਤੀ ਵੀ ਕਾਫੀ ਹੋ ਗਈ

ਅੱਜ ਇਸ ਕੇਂਦਰ ਦੀ ਸ਼ੁਰੁਆਤ ਮੌਕੇ ਕਰਵਾਏ ਗਏ ਸਮਾਗਮ ‘ਚ ਸਿਹਤ ਵਿਭਾਗ ਦੀ ਪ੍ਰਿੰਸੀਪਲ ਸਕੱਤਰ ਵਿਨੀ ਮਹਾਜਨ ਨੇ ਸ਼ਿਰਕਤ ਕੀਤੀ। ਪਰ ਉਹ ਮਹਿਲਾਵਾਂ ਵਿੱਚ ਵਧ ਰਹੇ ਨਸ਼ੇ ਦੇ ਰੁਝਾਨ ਦੇ ਸਵਾਲਾਂ ਦੇ ਜਵਾਬ ‘ਚ ਪੰਜਾਬ ਸਰਕਾਰ ਦਾ ਬਚਾਅ ਕਰਦੇ ਹੋਏ ਨਜਰ ਆਏ। ਉਨ੍ਹਾਂ ਕਿਹਾ ਕਿ ਨਸ਼ੇ ਦੀ ਸਮੱਸਿਆ ਸਿਰਫ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ‘ਚ ਹੈ ਪਰ ਅਜਿਹਾ ਕੇਂਦਰ ਖੋਲਣਾ ਇੱਕ ਸ਼ਲਾਘਾਯੋਗ ਕਦਮ ਹੈ।

ਡਾਕਟਰ ਭਾਟੀਆ ਪਿਛਲੇ ਕਈ ਸਾਲਾਂ ਤੋਂ ਅੰਮ੍ਰਿਤਸਰ ‘ਚ ਨਸ਼ਾ ਮੁਕਤੀ ਕੇਂਦਰ ਚਲਾ ਰਹੇ ਹਨ। ਉਨ੍ਹਾਂ ਵੱਲੋਂ ਪਹਿਲਾਂ ਨਸ਼ੇ ਦੀ ਦਲਦਲ ਤੋਂ ਬਾਹਰ ਆਏ ਨੌਜਵਾਨਾਂ ਲਈ ਮੁੜ ਵਸੇਬਾ ਕੇਂਦਰ ਖੋਲਿਆ ਗਿਆ ਸੀ। ਪਰ ਹੁਣ ਔਰਤਾਂ ਲਈ ਵੀ ਕੇਂਦਰ ਖੋਲਣ ਦੀ ਪਹਿਲ ਕੀਤੀ ਹੈ। ਭਾਟੀਆ ਮੁਤਾਬਕ ਨਸ਼ੇ ਤੋਂ ਪੀੜਤ ਔਰਤਾਂ ਦੇ ਇਲਾਜ ਲਈ ਇਹ ਦੇਸ਼ ਦਾ ਪਹਿਲਾ ਪਰਿਵਾਰਕ ਮੁੜ ਵਸੇਬਾ ਕੇਂਦਰ ਹੈ।

ਇਸ ਇਲਾਜ ਦੌਰਾਨ ਪੀੜਤ ਔਰਤਾਂ ਦੇ ਇਲਾਜ ਲਈ ਔਰਤਾਂ ਹੀ ਡਾਕਟਰ ਹੋਣਗੀਆਂ ਤੇ ਔਰਤਾਂ ਹੀ ਇਹਨਾਂ ਦੀ ਕੌਂਸਲਿੰਗ ਕਰਨਗੀਆਂ। ਉਨ੍ਹਾਂ ਕਿਹਾ ਕਿ ਇਹ ਦੇਸ਼ ਦਾ ਪਹਿਲਾ ਅਜਿਹਾ ਕੇਂਦਰ ਹੋਵੇਗਾ ਜਿਸ ਵਿੱਚ ਮਰੀਜ਼ ਔਰਤ ਨਾਲ ਉਸ ਦਾ ਪੂਰਾ ਪਰਿਵਾਰ ਰਹਿ ਸਕੇਗਾ। ਪੂਰੇ ਪਰਿਵਾਰ ਦੇ ਨਾਲ ਰਹਿਣ ਕਾਰਨ ਮਰੀਜ਼ ਨੂੰ ਜਲਦ ਠੀਕ ਹੋਣ ਵਿੱਚ ਮਦਦ ਮਿਲੇਗੀ।

Related Topics:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: