ਆਮ ਖਬਰਾਂ

ਤਾਮਿਲਨਾਡੂ ’ਚ ਨੋਟਾਂ ਨਾਲ ਭਰੇ 3 ਟਰੱਕ ਫੜੇ ਗਏ, ਕੁਲ ਰਕਮ 570 ਕਰੋੜ ਰੁਪਏ

May 14, 2016 | By

ਨਵੀਂ ਦਿੱਲੀ: ਸੋਮਵਾਰ ਨੂੰ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਅੱਜ ਤਾਮਿਲਨਾਡੂ ਦੇ ਤਿਰੂਪੁਰ ’ਚ ਚੋਣ ਕਮਿਸ਼ਨ ਨੇ ਨੋਟਾਂ ਨਾਲ ਭਰੇ ਤਿੰਨ ਟਰੱਕ ਫੜੇ ਹਨ। ਇਨ੍ਹਾਂ ਟਰੱਕਾਂ ਵਿਚ 570 ਕਰੋੜ ਰੁਪਏ ਨਕਦ ਹਨ। ਚੋਣ ਕਮਿਸ਼ਨ ਦੀ ਟੀਮ ਨੇ ਜਦੋਂ ਇਨ੍ਹਾਂ ਟਰੱਕਾਂ ਨੂੰ ਰੁਕਣ ਲਈ ਕਿਹਾ ਤਾਂ ਇਹ ਰੁਕੇ ਨਹੀਂ ਫੇਰ ਅੱਗੇ ਜਾ ਕੇ ਇਨ੍ਹਾਂ ਟਰੱਕਾਂ ਨੂੰ ਰੋਕਿਆ ਗਿਆ।

ਨੋਟਾਂ ਨਾਲ ਭਰੇ ਟਰੱਕਾਂ ਦੀ ਰਾਖੀ ਕਰਦੇ ਸੁਰੱਖਿਆ ਦਸਤੇ

ਨੋਟਾਂ ਨਾਲ ਭਰੇ ਟਰੱਕਾਂ ਦੀ ਰਾਖੀ ਕਰਦੇ ਸੁਰੱਖਿਆ ਦਸਤੇ

ਹਾਲਾਂਕਿ ਟਰੱਕ ਦੇ ਡਰਾਇਵਰਾਂ ਨੇ ਜਿਹੜੇ ਕਾਗਜ਼ ਦਿਖਾਏ ਉਨ੍ਹਾਂ ਮੁਤਾਬਕ ਟਰੱਕਾਂ ਦੇ ਨੰਬਰ ਕਾਗਜ਼ਾਂ ’ਤੇ ਲਿਖੇ ਨੰਬਰਾਂ ਨਾਲ ਮੇਲ ਨਹੀਂ ਖਾਂਦੇ।

ਮਾਮਲੇ ਦੀ ਜਾਂਚ ਲਈ ਕਮੇਟੀ ਬਣਾ ਦਿੱਤੀ ਗਈ ਹੈ। ਇਸਤੋਂ ਪਹਿਲਾਂ ਚੋਣ ਕਮਿਸ਼ਨ ਨੇ ਇਥੇ 100 ਕਰੋੜ ਰੁਪਏ ਬਰਾਮਦ ਕੀਤੇ ਸਨ। ਸ਼ੱਕ ਕੀਤਾ ਜਾ ਰਿਹਾ ਹੈ ਕਿ ਇਹ ਪੈਸੇ ਚੋਣਾਂ ਲਈ ਲਿਜਾਏ ਜਾ ਰਹੇ ਸਨ।

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਅਗਲੇ ਵਰ੍ਹੇ 2017 ਵਿਚ ਪੰਜਾਬ ਵਿਚ ਵੀ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਉਮੀਦ ਹੈ ਕਿ ਇਥੇ ਵੀ ਪੈਸਾ ਦਾ ਖੁੱਲ੍ਹਾ ਖੇਡ ਹੋਵੇਗਾ। ਮਿਲੀ ਰਕਮ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਗਰੀਬ (ਘੱਟ ਅਮੀਰ) ਉਮੀਦਵਾਰ ਅਰਬਾਂਪਤੀਆਂ ਅੱਗੇ ਕਿਵੇਂ ਟਿਕਣਗੇ। ਜਿਹੜੇ ਚੋਣਾਂ ਜਿੱਤਣ ਲਈ ਇੰਨੇ ਪੈਸੇ ਲਾਉਂਦੇ ਹਨ ਉਹ ਜਿੱਤ ਕੇ ਕਿੰਨੇ ਪੈਸੇ ਬਣਾਉਣਗੇ?

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: