ਸਿੱਖ ਖਬਰਾਂ

ਖਡੂਰ ਸਾਹਿਬ ਨੇੜੇ ਸ਼੍ਰੋਮਣੀ ਕਮੇਟੀ ਦੀ ਤੇਜ਼ ਰਫਤਾਰ ਬੱਸ ਖੇਤਾਂ ’ਚ ਵੜੀ; 25 ਸ਼ਰਧਾਲੂ ਜ਼ਖਮੀ

June 23, 2016 | By

ਖਡੂਰ ਸਾਹਿਬ (ਤਰਨ ਤਾਰਨ): ਬੁੱਧਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੱਸ ਖਡੂਰ ਸਾਹਿਬ ਦੇ ਨੇੜੇ ਤਰਨ ਤਾਰਨ-ਗੋਇੰਦਵਾਲ ਸੜਕ ’ਤੇ ਤੇਜ਼ ਰਫਤਾਰੀ ਕਾਰਨ ਖੇਤਾਂ ’ਚ ਵੜ ਗਈ ਜਿਸ ਕਾਰਨ 25 ਸ਼ਰਧਾਲੂਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।

ਇਤਿਹਾਸਕ ਗੁਰਦੁਆਰਿਆਂ ਦੀ ਯਾਤਰਾ ਕਰਵਾ ਲਈ ਸ਼੍ਰੋਮਣੀ ਕਮੇਟੀ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਈ

ਇਤਿਹਾਸਕ ਗੁਰਦੁਆਰਿਆਂ ਦੀ ਯਾਤਰਾ ਕਰਵਾ ਲਈ ਸ਼੍ਰੋਮਣੀ ਕਮੇਟੀ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਈ

ਬਸ ਵਿਚ 40 ਯਾਤਰੀ ਸ਼ਾਮਲ ਸਨ ਜੋ ਕਿ ਤਰਨਤਾਰਨ ਦੇ ਗੋਇੰਦਵਾਲ ਸਾਹਿਬ ਅਤੇ ਖਡੂਰ ਸਾਹਿਬ ਦੀ ਯਾਤਰਾ ’ਤੇ ਸਨ। ਇਹ ਘਟਨਾ ਸ਼ਾਮ 5 ਵਜੇ ਦੀ ਹੈ ਜਦੋਂ ਬਸ ਦੇ ਡਰਾਈਵਰ ਨੇ ਟਰੱਕ ਨੂੰ ਓਵਰ ਟੇਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬਸ ਬੇਕਾਬੂ ਹੋ ਗਈ।

ਜ਼ਖਮੀਆਂ ਨੂੰ ਤਰਨਤਾਰਨ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ ਜਿਨ੍ਹਾਂ ਵਿਚੋਂ 5 ਦੀ ਹਾਲਤ ਗੰਭੀਰ ਬਣੀ ਹੋਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,