ਆਮ ਖਬਰਾਂ

2002 ਵਿਚ ਗੁਰਬਰਗ ਸੁਸਾਇਟੀ (ਗੁਜਰਾਤ) ਵਿਚ ਮੁਸਲਮਾਨਾਂ ਦੇ ਕਤਲੇਆਮ ਦੇ ਦੋਸ਼ ਵਿਚ 24 ਦੋਸ਼ੀ ਕਰਾਰ, 36 ਬਰੀ

June 3, 2016 | By

ਅਹਿਮਦਾਬਾਦ: ਗੋਧਰਾ ਕਾਂਡ ਤੋਂ ਬਾਅਦ ਸਾਲ 2002 ਦੇ ਗੁਲਬਰਗ ਸੁਸਾਇਟੀ ਵਿਚ ਹੋਏ ਮੁਸਲਮਾਨਾਂ ਦੇ ਕਤਲੇਆਮ ਜਿਸ ਵਿਚ ਕਾਂਗਰਸ ਦੇ ਸੰਸਦ ਮੈਂਬਰ ਅਹਿਸਾਨ ਜਾਫ਼ਰੀ ਸਮੇਤ 69 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ, ਦੇ ਮਾਮਲੇ ਵਿਚ ਗੁਜਰਾਤ ਦੀ ਵਿਸ਼ੇਸ਼ ਅਦਾਲਤ ਦੇ ਜੱਜ ਪੀ. ਬੀ. ਦੇਸਾਈ ਨੇ ਫ਼ੈਸਲਾ ਸੁਣਾਉਂਦਿਆਂ 66 ਵਿਚੋਂ 24 ਲੋਕਾਂ ਨੂੰ ਦੋਸ਼ੀ ਠਹਿਰਾਇਆ ਹੈ ਜਦਕਿ 36 ਦੋਸ਼ੀਆਂ ਬਰੀ ਕਰ ਦਿੱਤਾ ਗਿਆ ਹੈ।

ਕਾਂਗਰਸ ਦੇ ਸੰਸਦ ਮੈਂਬਰ ਅਹਿਸਾਨ ਜਾਫ਼ਰੀ ਦੀ ਪਤਨੀ ਜ਼ਾਕਿਆ ਜ਼ਾਫਰੀ

ਕਾਂਗਰਸ ਦੇ ਸੰਸਦ ਮੈਂਬਰ ਅਹਿਸਾਨ ਜਾਫ਼ਰੀ ਦੀ ਪਤਨੀ ਜ਼ਾਕਿਆ ਜ਼ਾਫਰੀ

ਵਿਸ਼ੇਸ਼ ਅਦਾਲਤ ਨੇ 14 ਸਾਲ ਪਹਿਲਾਂ ਵਾਪਰੇ ਇਸ ਮਾਮਲੇ ਵਿਚ ਭਾਜਪਾ ਕੌਂਸਲਰ ਬਿਪਿਨ ਪਟੇਲ ਸਮੇਤ 36 ਲੋਕਾਂ ਨੂੰ ਬਰੀ ਕਰ ਦਿੱਤਾ ਤੇ ਉਨ੍ਹਾਂ ‘ਤੇ ਲਗਾਏ ਸਾਜ਼ਿਸ਼ ਰਚਣ ਦੇ ਦੋਸ਼ਾਂ (120 ਬੀ) ਨੂੰ ਹਟਾ ਦਿੱਤਾ। ਅਦਾਲਤ ਨੇ ਕਿਹਾ ਕਿ ਸਬੂਤਾਂ ਦੀ ਕਮੀ ਕਾਰਨ 36 ਦੋਸ਼ੀਆਂ ਨੂੰ ਬਰੀ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਦੰਗਿਆਂ ਵਿਚ ਮਾਰੇ ਗਏ ਕਾਂਗਰਸੀ ਸੰਸਦ ਮੈਂਬਰ ਅਹਿਸਾਨ ਜਾਫ਼ਰੀ ਦੀ ਪਤਨੀ ਜ਼ਾਕੀਆ ਜਾਫ਼ਰੀ ਜੋ 14 ਵਰਿ੍ਹਆਂ ਤੋਂ ਇਨਸਾਫ਼ ਲਈ ਸੰਘਰਸ਼ ਕਰ ਰਹੀ ਹੈ, ਨੇ ਅਦਾਲਤ ਦੇ ਫ਼ੈਸਲੇ ‘ਤੇ ਅਸੰਤੁਸ਼ਟੀ ਜ਼ਾਹਿਰ ਕਰਦਿਆਂ ਕਿਹਾ ਕਿ ਆਪਣੀ ਲੜਾਈ ਜਾਰੀ ਰੱਖੇਗੀ।

ਅੱਜ ਦੋਸ਼ੀ ਠਹਿਰਾਏ ਗਏ 24 ਦੋਸ਼ੀਆਂ ਵਿਚੋਂ 11 ਦੋਸ਼ੀਆਂ ਨੂੰ ਹੱਤਿਆ ਦਾ ਦੋਸ਼ੀ ਪਾਇਆ ਗਿਆ ਜਦਕਿ ਵਿਸ਼ਵ ਹਿੰਦੂ ਪਰਿਸ਼ਦ ਦੇ ਨੇਤਾ ਅਤੁੱਲ ਵੈਦਯਾ ਸਮੇਤ 13 ਦੋਸ਼ੀਆਂ ਨੂੰ ਦੂਸਰੇ ਹਲਕੇ ਦੋਸ਼ਾਂ ਤਹਿਤ ਦੋਸ਼ੀ ਠਹਿਰਾਇਆ ਗਿਆ। ਇਸ ਕੇਸ ਵਿਚ ਸਜ਼ਾ ਦਾ ਐਲਾਨ 6 ਜੂਨ ਨੂੰ ਕੀਤਾ ਜਾਵੇਗਾ। ਅਦਾਲਤ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਗੁਲਬਰਗ ਸੁਸਾਇਟੀ ‘ਤੇ ਹਮਲਾ ਸਾਜ਼ਿਸ਼ ਦਾ ਹਿੱਸਾ ਨਹੀਂ। ਜ਼ਿਕਰਯੋਗ ਹੈ ਕਿ 66 ਦੋਸ਼ੀਆਂ ਵਿਚੋਂ 6 ਜਣਿਆਂ ਦੀ ਮਾਮਲੇ ਦੀ ਸੁਣਵਾਈ ਦੌਰਾਨ ਮੌਤ ਹੋ ਗਈ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: