ਪੰਜਾਬ ਦੀ ਰਾਜਨੀਤੀ » ਵੀਡੀਓ » ਸਿਆਸੀ ਖਬਰਾਂ

ਆਮ ਆਦਮੀ ਪਾਰਟੀ ਨੇ ‘ਕੈਪਟਨ ਦਾ ਧੋਖਾ’ ਮੁਹਿੰਮ ਸ਼ੁਰੂ ਕੀਤੀ

December 25, 2016 | By

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਸ਼ਨੀਵਾਰ ਨੂੰ ‘ਕੈਪਟਨ ਦਾ ਧੋਖਾ’ ਮੁਹਿੰਮ ਦੀ ਸ਼ੁਰੂਆਤ ਕੀਤੀ। ‘ਆਪ’ ਆਗੂਆਂ ਮੁਤਾਬਕ ਇਹ ਮੁਹਿੰਮ ਕੈਪਟਨ ਦੇ ਮੁੱਖ ਮੰਤਰੀ ਦੇ ਕਾਰਜਕਾਲ 2002 ਤੋਂ 2007 ਤਕ ਦੇ ਝੂਠ ‘ਤੇ ਆਧਾਰਤ ਹੋਵੇਗੀ।

ਚੰਡੀਗੜ੍ਹ ਵਿਖੇ ਮੀਡੀਆ ਨਾਲ ਗੱਲ ਕਰਦੇ ਹੋਏ ‘ਆਪ’ ਦੇ ਸੀਨੀਅਰ ਆਗੂ ਅਤੇ ਦਾਖਾ ਹਲਕੇ ਤੋਂ ਉਮੀਦਵਾਰ ਐਚ.ਐਸ. ਫੂਲਕਾ ਨੇ ਕਿਹਾ ਕਿ ਆਪਣੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ‘ਮਹਾਰਾਜਾ’ ਨੇ ਬਾਰ-ਬਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਝੂਠੇ ਵਾਅਦੇ ਕੀਤੇ ਸਨ।

ਫੂਲਕਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 2002 ‘ਚ ਆਪਣੀ ਸਰਕਾਰ ਬਣਨ ਤੋਂ ਜਦੇ ਹੀ ਬਾਅਦ ਬਾਅਦ ਮਾਰਚ ਕੈਪਟਨ ਨੇ ਵਜ਼ਾਰਤ ਦੀ ਮੀਟਿੰਗ ਕਰਕੇ ਸੂਬੇ ‘ਚ ਭਰਤੀ ‘ਤੇ ਪਾਬੰਦੀ ਲਾ ਦਿੱਤੀ ਸੀ।

ਫੂਲਕਾ ਨੇ ਕਿਹਾ, “ਇਹ ਉਹੀ ਕੈਪਟਨ ਹੈ ਜਿਹੜਾ ਹਰੇਕ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਕਰ ਰਿਹਾ ਹੈ। ਜਦੋਂ ਇਸਦੀ ਸਰਕਾਰ ਬਣੀ ਸੀ ਤਾਂ ਇਸਨੇ (ਕੈਪਟਨ ਨੇ) ਇਕ ਮਹੀਨੇ ਦੇ ਅੰਦਰ ‘ਤੁਗਲਕੀ ਫੁਰਮਾਨ’ ਜਾਰੀ ਕਰਕੇ ਸਰਕਾਰੀ ਨੌਕਰੀਆਂ ‘ਤੇ ਪਾਬੰਦੀ ਲਾ ਦਿੱਤੀ ਸੀ।”

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Aam Aadmi Party (AAP) launches ‘Captain Da Dhokha’ Campaign …

ਫੂਲਕਾ ਨੇ ਕਿਹਾ, “ਹੁਣ ਕੈਪਟਨ ਕਿਸ ਹੈਸੀਅਤ ਨਾਲ ਇਹ ਝੂਠੇ ਵਾਅਦੇ ਕਰ ਰਿਹਾ ਹੈ ਕਿ ਨੌਜਵਾਨਾਂ ਨੂੰ ਨੌਕਰੀ ਦਿਆਂਗੇ। ਜਦ ਇਹ ਮੁੱਖ ਮੰਤਰੀ ਸੀ ਤਾਂ ਇਸਨੇ ਪੰਜਾਬ ਸੂਬੇ ਦੇ ਸਾਰੇ ਮਹਿਕਮਿਆਂ ਨੂੰ ਇਹ ਸਪੱਸ਼ਟ ਹੁਕਮ ਦਿੱਤਾ ਸੀ ਕਿ ਇਕ ਕਲਰਕ ਵੀ ‘ਮਹਾਰਾਜਾ’ ਦੇ ਹੁਕਮ ਤੋਂ ਬਿਨਾਂ ਨਾ ਭਰਤੀ ਕੀਤਾ ਜਾਵੇ। ਬਹੁਤ ਸਾਰੇ ਨੌਜਵਾਨ ਨੌਕਰੀ ਲਈ ਤਰਸਦੇ ਰਹੇ ਪਰ ਕੈਪਟਨ ਨੇ ਆਪਣੀ ‘ਨੌਜਵਾਨ-ਵਿਰੋਧੀ’ ਨੀਤੀ ਜਾਰੀ ਰੱਖੀ।”

ਆਮ ਆਦਮੀ ਪਾਰਟੀ ਵਲੋਂ ਜਾਰੀ ਮੁਹਿੰਮ ‘ਸੁਖਬੀਰ ਦਾ ਗੱਪ, ਆਪ ਦਾ ਸੱਚ’ ਬਾਰੇ ਬੋਲਦਿਆਂ ਫੂਲਕਾ ਨੇ ਕਿਹਾ ਕਿ ਉਪ ਮੁੱਖ ਮੰਤਰੀ ਨੂੰ ਬਿਨਾਂ ਕਿਸੇ ਪ੍ਰੋਜੈਕਟ ਦੀ ਤਿਆਰੀ ਦੇ ਹੀ ਲੰਮੇ-ਚੌੜੇ ਦਾਅਵੇ ਕਰਨ ਦੀ ਆਦਤ ਪੈ ਗਈ ਹੈ।

ਦੇਖੋ ਸਬੰਧਤ ਵੀਡੀਓ:

Related Topics: , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: