ਸਿਆਸੀ ਖਬਰਾਂ

‘ਆਪ’ ਤੋਂ ਬਾਅਦ ਹੁਣ ਕਾਂਗਰਸ ਵਲੋਂ ਦਾਅਵਾ ਕਿ ਉਨ੍ਹਾਂ ਨੂੰ ਹਮਾਇਤ ਦੇਣ ਲਈ ਪਰਵਾਸੀ ਟੀਮ ਪਹੁੰਚੇਗੀ

January 21, 2017 | By

ਬਠਿੰਡਾ: ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਬਠਿੰਡਾ ਤੋਂ ਬਾਦਲਾਂ ਦੇ ਹਲਕਿਆਂ ਲਈ ਪਰਵਾਸੀ ਭਾਰਤੀਆਂ ਦੀ ਟੀਮ ਨੂੰ ਰਵਾਨਾ ਕੀਤਾ। ਕੈਨੇਡਾ, ਅਮਰੀਕਾ ਅਤੇ ਨਿਊਜ਼ੀਲੈਂਡ ਤੋਂ ਪੁੱਜੇ ਇਹ ਪਰਵਾਸੀ ਭਾਰਤੀ ‘ਆਪ’ ਦੀ ਹਮਾਇਤ ਵਿੱਚ ਬਠਿੰਡਾ, ਮਾਨਸਾ ਅਤੇ ਲੰਬੀ ਹਲਕੇ ਵਿੱਚ ਕੰਮ ਕਰਨਗੇ।

‘ਆਪ’ ਦੀ ਕੈਨੇਡਾ ਟੀਮ ਦੇ ਮੀਤ ਪ੍ਰਧਾਨ ਕਮਲਜੀਤ ਸਿੰਘ ਸਿੱਧੂ (ਰਾਈਆ) ਨੇ ਅਰਵਿੰਦ ਕੇਜਰੀਵਾਲ ਨੂੰ ਪੁੱਜੇ ਪਰਵਾਸੀ ਭਾਰਤੀਆਂ ਦੀ ਸੂਚੀ ਸੌਂਪੀ ਅਤੇ ਹਦਾਇਤਾਂ ਪ੍ਰਾਪਤ ਕੀਤੀਆਂ। ਕੇਜਰੀਵਾਲ ਨੇ ਇਨ੍ਹਾਂ ਪਰਵਾਸੀ ਭਾਰਤੀਆਂ ਨੂੰ ਰਣਨੀਤੀ ਸਮਝਾਈ ਅਤੇ 4 ਫਰਵਰੀ ਤੱਕ ਇਨ੍ਹਾਂ ਹਲਕਿਆਂ ਵਿੱਚ ਦਿਨ ਰਾਤ ਕੰਮ ਕਰਨ ਦੀ ਹਦਾਇਤ ਕੀਤੀ। ਜ਼ਿਕਰਯੋਗ ਹੈ ਕਿ ਕੇਜਰੀਵਾਲ ਇੱਥੇ ਐਡਵੋਕੇਟ ਨਵਦੀਪ ਜੀਦਾ ਦੀ ਰਿਹਾਇਸ਼ ’ਤੇ ਠਹਿਰੇ ਹੋਏ ਸਨ। ਕੈਨੇਡਾ ਤੋਂ ਆਏ ‘ਆਪ’ ਦੇ ਮੀਡੀਆ ਕਨਵੀਨਰ ਹਰਪ੍ਰੀਤ ਖੋਸਾ ਅਤੇ ਨਿਊਜੀਲੈਂਡ ਤੋਂ ‘ਆਪ’ ਦੀ ਸਕੱਤਰ ਖੁਸ਼ਮੀਤ ਕੌਰ ਨੇ ਕੇਜਰੀਵਾਲ ਨਾਲ ਮਿਲਣੀ ਦੌਰਾਨ ਆਉਂਦੇ ਦਿਨਾਂ ਵਿੱਚ ਪੰਜਾਬ ਚੋਣਾਂ ਵਿੱਚ ਪੁੱਜ ਰਹੇ ਪਰਵਾਸੀ ਪੰਜਬੀਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਤਾਇਨਾਤੀ ਬਾਰੇ ਵਿਚਾਰ ਵਟਾਂਦਰਾ ਕੀਤਾ।

ਕੈਪਟਨ ਅਮਰਿੰਦਰ ਸਿੰਘ ਮੀਡੀਆ ਨੂੰ ਸੰਬੋਧਨ ਕਰਦੇ ਹੋਏ

ਕੈਪਟਨ ਅਮਰਿੰਦਰ ਸਿੰਘ ਮੀਡੀਆ ਨੂੰ ਸੰਬੋਧਨ ਕਰਦੇ ਹੋਏ

ਸ਼ੁੱਕਰਵਾਰ ਪਰਵਾਸੀ ਭਾਰਤੀ ਕਮਲਜੀਤ ਸਿੱਧੂ, ਅਮਰੀਕਾ ਤੋਂ ਕਮਲ ਸੇਖੋਂ ਬਾਠ ਅਤੇ ਹਰਪ੍ਰੀਤ ਖੋਸਾ ਨੇ ਹਲਕਾ ਤਲਵੰਡੀ ਸਾਬੋ ਦੇ ਕਰੀਬ ਅੱਧੀ ਦਰਜਨ ਪਿੰਡਾਂ ਦਾ ਦੌਰਾ ਕੀਤਾ ਅਤੇ ਵੋਟਰਾਂ ਦੀ ਰਾਇ ਜਾਣੀ। ਇਨ੍ਹਾਂ ਆਗੂਆਂ ਨੇ ਵੋਟਰਾਂ ਨੂੰ ‘ਆਪ’ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਪਿੰਡ ਕੋਟਸ਼ਮੀਰ ਵਿੱਚ ਵੀ ਇਨ੍ਹਾਂ ਆਗੂਆਂ ਨੇ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ। ਪਰਵਾਸੀ ਭਾਰਤੀਆਂ ਨੇ ਸ਼ਾਮ ਵੇਲੇ ਰਾਮਾ ਮੰਡੀ ਵਿਖੇ ਤਲਵੰਡੀ ਸਾਬੋ ਤੋਂ ‘ਆਪ’ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਦੀ ਰੈਲੀ ਵਿਚ ਸ਼ਮੂਲੀਅਤ ਕੀਤੀ ਅਤੇ ਰੈਲੀ ਮਗਰੋਂ ‘ਆਪ’ ਆਗੂ ਸੰਜੇ ਸਿੰਘ ਨਾਲ ਮੁਲਾਕਾਤ ਕੀਤੀ।

ਉਨ੍ਹਾਂ ਦੱਸਿਆ ਕਿ ਉਹ ਭਲਕੇ ਰਾਮਪੁਰਾ ਫੂਲ ਅਤੇ ਬਠਿੰਡਾ (ਦਿਹਾਤੀ) ਵਿੱਚ ਜਾਣਗੇ। ਉਨ੍ਹਾਂ ਦੱਸਿਆ ਕਿ ਉਹ ਆਉਂਦੇ ਦਿਨਾਂ ਵਿੱਚ ਕੁਝ ਲੋਕਾਂ ਦੇ ਗਰੁੱਪਾਂ ਨੂੰ ‘ਆਪ’ ਵਿੱਚ ਸ਼ਾਮਲ ਕਰਨਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਹੀ ਕੈਨੇਡਾ ਤੋਂ ਟੈਲੀਫੋਨ ਰਾਹੀਂ ਰਾਬਤਾ ਬਣਾਇਆ ਹੋਇਆ ਸੀ, ਜਿਸ ਨੂੰ ਹਕੀਕੀ ਰੂਪ ਦੇਣ ਲਈ ਉਹ ਹਲਕਾ ਲੰਬੀ ਅਤੇ ਜ਼ਿਲ੍ਹਾ ਮਾਨਸਾ ਦੇ ਪਿੰਡਾਂ ਵਿੱਚ ਵੀ ਜਾਣਗੇ। ‘ਆਪ’ ਆਗੂਆਂ ਨੇ ਦੱਸਿਆ ਕਿ ਉਹ ਹਲਕਾ ਲੰਬੀ ਅਤੇ ਜਲਾਲਾਬਾਦ ਦੇ ਪਿੰਡਾਂ ਵਿੱਚ ਵੀ ਜਾਣਗੇ। ਇਨ੍ਹਾਂ ਆਗੂਆਂ ਨੂੰ ‘ਆਪ’ ਦੀ ਹਰ ਗਤੀਵਿਧੀ ਨੂੰ ਸੋਸ਼ਲ ਮੀਡੀਆ ’ਤੇ ਅਪਲੋਡ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਦੂਜੇ ਪਾਸੇ ਕਾਂਗਰਸ ਨੇ ਵੀ ਦਾਅਵਾ ਕੀਤਾ ਹੈ ਕਿ ਅਗਲੇ ਦੋ ਦਿਨਾਂ ‘ਚ ਇੰਡੀਅਨ ਓਵਰਸੀਜ਼ ਕਾਂਗਰਸ ਦੇ ਬੈਨਰ ਥੱਲੇ ਵੀ ਪ੍ਰਵਾਸੀਆਂ ਦੀ ਇਕ ਟੀਮ ਆ ਰਹੀ ਹੈ। ਜੋ ਕਿ ਕਾਂਗਰਸ ਦੇ ਹੱਕ ‘ਚ ਪ੍ਰਚਾਰ ਕਰੇਗੀ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

After Aam Aadmi Party, Now Congress Claims that NRIs are Arriving to Extend Support in Elections …


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: