ਆਮ ਖਬਰਾਂ » ਵਿਦੇਸ਼

ਅਮਰੀਕਾ ’ਚ ਪਿੰਡ ਫਤਿਹਗੜ੍ਹ ਭਾਦਸੋਂ ਦੇ ਨੌਜਵਾਨ ਹਰਜਿੰਦਰ ਸਿੰਘ ਦਾ ਲੁਟੇਰੇ ਵਲੋਂ ਕਤਲ

January 7, 2017 | By

ਫਤਿਹਗੜ੍ਹ ਸਾਹਿਬ: ਕਰੀਬ 9 ਸਾਲ ਪਹਿਲਾਂ ਅਮਰੀਕਾ ਗਏ ਪਿੰਡ ਫਤਿਹਗੜ੍ਹ ਭਾਦਸੋਂ ਦੇ ਨੌਜਵਾਨ ਹਰਜਿੰਦਰ ਸਿੰਘ ਖੱਟੜਾ ਪੁੱਤਰ ਨਾਹਰ ਸਿੰਘ ਦਾ ਲੁਟੇਰੇ ਨੇ ਕਤਲ ਕਰ ਦਿੱਤਾ। ਉਹ ਮਿਲਵਾਕੀ ਸ਼ਹਿਰ ਦੇ ਇਕ ਪੈਟਰੋਲ ਪੰਪ ਉਤੇ ਨੌਕਰੀ ਕਰਦਾ ਸੀ।

ਹਰਜਿੰਦਰ ਸਿੰਘ ਖੱਟੜਾ (ਫਾਈਲ ਫੋਟੋ)

ਹਰਜਿੰਦਰ ਸਿੰਘ ਖੱਟੜਾ (ਫਾਈਲ ਫੋਟੋ)

ਹਰਜਿੰਦਰ ਸਿੰਘ ਦੇ ਚਾਚੇ ਜਗਤਾਰ ਸਿੰਘ ਖੱਟੜਾ ਨੇ ਦੱਸਿਆ ਕਿ ਵੀਰਵਾਰ ਨੂੰ ਪੰਜਾਬ ਦੇ ਸਮੇਂ ਮੁਤਾਬਕ ਰਾਤ 9 ਵਜੇ ਜਦੋਂ ਉਹ ਪੈਟਰੋਲ ਪੰਪ ’ਤੇ ਡਿਊਟੀ ਕਰ ਰਿਹਾ ਸੀ ਤਾਂ ਇਕ ਲੁਟੇਰਾ ਪੰਪ ਲੁੱਟਣ ਦੀ ਮਨਸ਼ਾ ਨਾਲ ਉਥੇ ਪਹੁੰਚਿਆ। ਦੋਵਾਂ ਦੀ ਹੱਥੋਪਾਈ ਦੌਰਾਨ ਹਰਜਿੰਦਰ ਸਿੰਘ ਪੈਰ ਫਿਸਲ ਜਾਣ ਕਾਰਨ ਹੇਠਾਂ ਡਿੱਗ ਪਿਆ ਅਤੇ ਉਸ ਦੇ ਹੱਥ ਵਿੱਚੋਂ ਬੇਸਬਾਲ ਖੋਹ ਕੇ ਲੁਟੇਰੇ ਨੇ ਹਰਜਿੰਦਰ ਸਿੰਘ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਅਤੇ ਉਸ ਦੀ ਮੌਤ ਹੋ ਗਈ। ਹਰਜਿੰਦਰ ਸਿੰਘ ਦਾ ਮ੍ਰਿਤ ਸਰੀਰ ਅਮਰੀਕਾ ਤੋਂ ਭਾਰਤ ਲਿਆਉਣ ਲਈ ਅਮਰੀਕਾ ਅਤੇ ਸਥਾਨਕ ਪ੍ਰਸ਼ਾਸਨ ਨਾਲ ਪਰਿਵਾਰ ਦਾ ਸੰਪਰਕ ਬਣਿਆ ਹੋਇਆ ਹੈ।

Related Topics:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: