ਸਿਆਸੀ ਖਬਰਾਂ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਬਠਿੰਡਾ ‘ਚ ਜੁੱਤੀ ਸੁੱਟੀ; ਇਕ ਹਿਰਾਸਤ ‘ਚ

January 11, 2017 | By

ਬਠਿੰਡਾ: ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਚੋਣ ਸਭਾ ਦੌਰਾਨ ਇਕ ਸ਼ਖਸ ਨੇ ਜੁੱਟੀ ਸੁੱਟੀ ਹੈ। ਮੁੱਖ ਮੰਤਰੀ ਬਾਦਲ ਆਪਣੇ ਵਿਧਾਨ ਸਭਾ ਹਲਕੇ ਲੰਬੀ ‘ਚ ਆਉਂਦੀਆਂ ਚੋਣਾਂ ਲਈ ਪ੍ਰਚਾਰ ਕਰ ਰਹੇ ਸਨ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਇਹ ਘਟਨਾ ਸੰਗਤ ਦਰਸ਼ਨ ਮੌਕੇ ਦੀ ਹੈ। ਰਿਪੋਰਟਾਂ ਮੁਤਾਬਕ ਇਕ ਸ਼ਖਸ ਨੂੰ ਇਸ ਘਟਨਾ ਦੇ ਸਬੰਧ ‘ਤ ਪੁਲਿਸ ਨੇ ਹਿਰਾਸਤ ‘ਚ ਲਿਆ ਹੈ।

ਪ੍ਰਕਾਸ਼ ਸਿੰਘ ਬਾਦਲ (ਫਾਈਲ ਫੋਟੋ)

ਪ੍ਰਕਾਸ਼ ਸਿੰਘ ਬਾਦਲ (ਫਾਈਲ ਫੋਟੋ)

ਮੀਡੀਆ ਨੇ ਇਹ ਵੀ ਰਿਪੋਰਟ ਕੀਤੀ ਹੈ ਕਿ ਪੰਜਾਬ ਦੇ ਲੋਕ ਬਾਦਲ ਸਰਕਾਰ ਦੇ ਕੰਮ ਤੋਂ ਖੁਸ਼ ਨਹੀਂ ਹਨ। ਪ੍ਰਚਾਰ ਦੇ ਪਹਿਲੇ ਦਿਨ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਬੋਲਣ ਮੌਕੇ ਲੋਕਾਂ ਨੇ ਰੌਲਾ ਪਾਇਆ। ਲੋਕਾਂ ਨੇ ਰੌਲੇ ‘ਚ ਇਸ ਗੱਲ ਦਾ ਵਿਰੋਧ ਕੀਤਾ ਕਿ ਜਿਵੇਂ ਕਿ ਸੁਖਬੀਰ ਨੇ ਵਾਅਦਾ ਕੀਤਾ ਸੀ, ਉਸ ਵਾਅਦੇ ਮੁਤਾਬਕ ਪਖਾਨੇ ਨਹੀਂ ਬਣਾਏ ਗਏ। ਇਸੇ ਤਰ੍ਹਾਂ ਦਾ ਇਕ ਵਾਕਿਆ 2014 ‘ਚ ਖੰਨਾ ਨੇੜੇ ਪਿੰਡ ਈਸੜੂ ‘ਚ ਵਾਪਰਿਆ ਸੀ ਜਦੋਂ ਇਕ ਸ਼ਖਸ ਨੇ ਬਾਦਲ ਵੱਲ ਜੁੱਤੀ ਸੁੱਟੀ ਸੀ। ਐਤਵਾਰ ਨੂੰ ਪ੍ਰਕਾਸ਼ ਸਿੰਘ ਬਾਦਲ ਦੇ ਲੜਕੇ ਸੁਖਬੀਰ ਬਾਦਲ ਨਾਲ ਵੀ ਜਲਾਲਾਬਾਦ ਹਲਕੇ ਦੇ ਪਿੰਡ ਕੰਧਵਾਲਾ ਹਾਜ਼ਰ ਖਾਂ ਦੇ ਲੋਕਾਂ ਨੇ ਕੁਝ ਇਹੋ ਜਿਹਾ ਸਲੂਕ ਹੀ ਕੀਤਾ ਸੀ, ਜਦੋਂ ਸੁਖਬੀਰ ਦੇ ਕਾਫਲੇ ‘ਤੇ ਲੋਕਾਂ ਨੂੰ ਰੋੜੇ ਸੁੱਟੇ ਸਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Breaking News: Shoe Thrown At Punjab CM Parkash Singh Badal In Bathinda ; One held …

Related Topics: , , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: