ਸਿਆਸੀ ਖਬਰਾਂ » ਸਿੱਖ ਖਬਰਾਂ

ਸਿੱਖਾਂ ਨੇ ਅਕਾਲੀ ਮੰਤਰੀ ਮਲੂਕਾ ਦੇ ਕਾਫ਼ਲੇ ਨੂੰ ਦਮਦਮਾ ਸਾਹਿਬ ਵਿਖੇ ਦਿਖਾਈਆਂ ਕਾਲੀਆਂ ਝੰਡੀਆਂ

January 11, 2017 | By

ਤਲਵੰਡੀ ਸਾਬੋ: ਤਖ਼ਤ ਦਮਦਮਾ ਸਾਹਿਬ ਦੀ ਦਰਸ਼ਨੀ ਡਿਊੜੀ ਕੋਲ ਕੱਲ੍ਹ ਪੰਚਾਇਤ ਮੰਤਰੀ ਸਿਕੰਦਰ ਮਲੂਕਾ ਦੇ ਕਾਫ਼ਲੇ ਨੂੰ ਘੇਰ ਕੇ ਸਿੱਖਾਂ ਨੇ ਕਾਲੀਆਂ ਝੰਡੀਆਂ ਦਿਖਾਈਆਂ। ਮਲੂਕਾ ਖੁਦ ਇਸ ਕਾਫ਼ਲੇ ਵਿੱਚ ਸ਼ਾਮਲ ਨਹੀਂ ਸਨ ਪਰ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ, ਪਾਇਲਟ ਗੱਡੀ ਅਤੇ ਹੋਰ ਸਮਰੱਥਕ ਸ਼ਾਮਲ ਸਨ। ਕੈਬਨਿਟ ਮੰਤਰੀ ਅਜੇ ਗੁਰਦੁਆਰਾ ਸਾਹਿਬ ਅੰਦਰ ਹੀ ਸੀ, ਜਿਸ ਨੂੰ ਪੁਲਿਸ ਨੇ ਤਖ਼ਤ ਦੇ ਪਿਛਲੇ ਪਾਸੇ ਕਿਸੇ ਹੋਰ ਰਸਤੇ ਰਾਹੀਂ ਤੋਰਿਆ।

ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਸਿਕੰਦਰ ਮਲੂਕਾ ਨੂੰ ਪਿਛਲੇ ਦਿਨੀਂ ਆਪਣੇ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਹਿੰਦੂ ਮਿਥਿਹਾਸਕ ਕਿਤਾਬ ਰਮਾਇਣ ਦਾ ਪਾਠ ਕਰਵਾਇਆ ਸੀ ਉਪਰੰਤ ਸਿੱਖ ਅਰਦਾਸ ਦੀ ਨਕਲ ਕਰਕੇ ਹਿੰਦੂ ਦੇਵੀ ਦੇਵਤਿਆਂ ਦਾ ਨਾਂ ਜੋੜ ਕੇ ਗੁਰੂ ਸਾਹਿਬਾਨ ਅਤੇ ਸਿੱਖ ਸ਼ਹੀਦਾਂ ਦਾ ਅਪਮਾਨ ਕੀਤਾ ਸੀ। ਮਲੂਕਾ ਨੂੰ ਅਕਾਲ ਤਖ਼ਤ ਸਾਹਿਬ ਵਲੋਂ “ਤਨਖਾਹੀਆ” ਕਰਾਰ ਦਿੱਤਾ ਗਿਆ ਅਤੇ ਉਸਨੂੰ ਤਖ਼ਤ ਦਮਦਮਾ ਅਤੇ ਅਕਾਲ ਤਖ਼ਤ ਸਾਹਿਬ ਵਿਖੇ ਸੇਵਾ ਕਰਨ ਦੀ ਸਜ਼ਾ ਸੁਣਾਈ ਗਈ ਸੀ।

ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਕਾਫ਼ਲੇ ਨੂੰ ਕਾਲੀਆਂ ਝੰਡੀਆਂ ਦਿਖਾਉਂਦੇ ਹੋਏ ਸਿੱਖ ਜਥੇਬੰਦੀਆਂ ਦੇ ਕਾਰਕੁਨ

ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਕਾਫ਼ਲੇ ਨੂੰ ਕਾਲੀਆਂ ਝੰਡੀਆਂ ਦਿਖਾਉਂਦੇ ਹੋਏ ਸਿੱਖ ਜਥੇਬੰਦੀਆਂ ਦੇ ਕਾਰਕੁਨ

ਸਿਕੰਦਰ ਮਲੂਕਾ ਮੰਗਲਵਾਰ ਆਪਣੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਅਤੇ ਆਪਣੇ ਸਮਰੱਥਕਾਂ ਸਮੇਤ ਇੱਥੇ ਆਪਣੀ ਧਾਰਮਿਕ ਸਜ਼ਾ ਪੂਰੀ ਕਰਨ ਆਏ ਸਨ। ਉਨ੍ਹਾਂ ਦੇ ਇੱਥੇ ਆਉਣ ਦੀ ਭਿਣਕ ਜਦ ਸਿੱਖਾਂ ਨੂੰ ਲੱਗੀ ਤਾਂ ਇੱਕ ਦਰਜਨ ਦੇ ਕਰੀਬ ਸਿੱਖ ਜਥੇਬੰਦੀਆਂ ਦੇ ਕਾਰਕੁੰਨ, ਜਿਨ੍ਹਾਂ ਵਿੱਚ ਜਥੇਦਾਰ ਜ਼ਬਰਜੰਗ ਸਿੰਘ, ਸੋਨੀ ਸਿੰਘ ਤਲਵੰਡੀ ਸਾਬੋ, ਪਰਮਿੰਦਰ ਸਿੰਘ ਫੌਜੀ, ਬਾਬਾ ਪਿੱਪਲ ਸਿੰਘ, ਅਵਤਾਰ ਸਿੰਘ ਚੋਪੜਾ ਆਦਿ ਸ਼ਾਮਲ ਸਨ, ਨੇ ਸਿਕੰਦਰ ਮਲੂਕਾ ਨੂੰ ਕਾਲੀਆਂ ਝੰਡੀਆਂ ਦਿਖਾਉਣ ਲਈ ਦਰਸ਼ਨੀ ਡਿਊੜੀ ਦੇ ਬਾਹਰ ਨਵੇਂ ਦੀਵਾਨ ਕੋਲ ਇਕੱਠੇ ਹੋ ਗਏ। ਇਸ ਬਾਰੇ ਜਦ ਸਥਾਨਕ ਪੁਲਿਸ ਨੂੰ ਪਤਾ ਲੱਗਾ ਤਾਂ ਡੀਐਸਪੀ ਤਲਵੰਡੀ ਸਾਬੋ ਚੰਦ ਸਿੰਘ ਦੀ ਅਗਵਾਈ ਵਿੱਚ ਪੁਲਿਸ ਨੇ ਕਾਰਕੁੰਨਾਂ ਨੂੰ ਤਖ਼ਤ ਸਾਹਿਬ ਵੱਲ ਵਧਣ ਤੋਂ ਰੋਕ ਕੇ ਰੱਖਿਆ। ਜਦੋਂ ਮਲੂਕਾ ਦੀਆਂ ਗੱਡੀਆਂ ਦਾ ਕਾਫ਼ਲਾ ਦਰਸ਼ਨੀ ਡਿਊੜੀ ਤੋਂ ਬਾਹਰ ਨਿਕਲ ਕੇ ਵਾਪਸ ਜਾਣ ਲਈ ਅੱਗੇ ਵਧਣ ਲੱਗਾ ਦਾ ਸਿੱਖ ਕਾਰਕੁੰਨਾਂ ਨੇ ਗੱਡੀਆਂ ਅੱਗੇ ਹੋ ਕੇ ਕਾਲੀਆਂ ਝੰਡੀਆਂ ਦਿਖਾਉਂਦਿਆਂ ਮਲੂਕਾ ਅਤੇ ਅਕਾਲੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।

ਸਬੰਧਤ ਖ਼ਬਰ:

ਸਿੱਖ ਅਰਦਾਸ ਦੀ ਨਕਲ ਮਾਮਲੇ ‘ਚ ਮਲੂਕਾ ਤਨਖਾਹੀਆ ਕਰਾਰ; ਜੂਠੇ ਭਾਂਡੇ ਧੋਣ,ਜੋੜੇ ਸਾਫ ਕਰਨ ਦੀ ‘ਸਜ਼ਾ’ ਸੁਣਾਈ …

ਇਸ ਸਮੇਂ ਸ੍ਰੀ ਮਲੂਕਾ ਦੇ ਸਮਰਥਕਾਂ ਅਤੇ ਪੰਥਕ ਕਾਰਕੁੰਨਾਂ ਵਿਚਕਾਰ ਬਹਿਸ ਵੀ ਹੋਈ ਪਰ ਮੌਕੇ ‘ਤੇ ਮੌਜੂਦ ਪੁਲੀਸ ਨੇ ਉਨ੍ਹਾਂ ਨੂੰ ਪਿੱਛੇ ਪਰ੍ਹੇ ਧੱਕ ਦਿੱਤਾ। ਇਸ ਮਗਰੋਂ ਕਾਰਕੁੰਨਾਂ ਨੇ ਥੋੜ੍ਹੀ ਦੂਰ ਤੱਕ ਗੱਡੀਆਂ ਦਾ ਪਿੱਛਾ ਵੀ ਕੀਤਾ।

Related Topics: , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: