ਆਮ ਖਬਰਾਂ » ਵਿਦੇਸ਼

ਐਂਡਰਾਇਡ, ਆਈ.ਓ.ਐਸ., ਵਿੰਡੋ ਦੇ ਪੁਰਾਣੇ ਵਰਜਨ ਵਾਲੇ ਫੋਨਾਂ ‘ਤੇ ਹੁਣ ਵਾਟਸਐਪ ਨਹੀਂ ਚੱਲਣਾ

January 3, 2017 | By

ਚੰਡੀਗੜ੍ਹ: ਵਾਟਸਐਪ ਨੇ ਪੁਰਾਣੇ ਓਪਰੇਟਿੰਗ ਸਿਸਟਮ ‘ਤੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਵਾਟਸਐਪ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਜਿਨ੍ਹਾਂ ਪੁਰਾਣੇ ਫੋਨਾਂ ‘ਤੇ ਐਂਡਰਾਇਡ 2.2 ਫਰੋਯੋ ਅਤੇ ਇਸਤੋਂ ਹੇਠਲੇ ਵਰਜ਼ਨ, ਐਪਲ ਆਈ.ਫੋਨਾਂ ‘ਤੇ ਆਈ.ਓ.ਐਸ. 6 ਅਤੇ ਹੇਠਲੇ ਵਰਜਨ, ਅਤੇ ਵਿੰਡੋਸ ਫੋਨ 7 ਨੂੰ ਉਹ ਸਪੋਰਟ ਬੰਦ ਕਰ ਦੇਵੇਗਾ।

ਪ੍ਰਤੀਕਾਤਮਕ ਤਸਵੀਰ

ਪ੍ਰਤੀਕਾਤਮਕ ਤਸਵੀਰ

ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਉੱਪਰ ਦਿੱਤੇ ਤਿੰਨੋਂ ਪਲੇਟਫਾਰਮਾਂ ‘ਚ ਕੁਲ ਮਿਲਾ ਕੇ 0.1 ਫੀਸਦੀ ਤੋਂ ਵੀ ਲੋਕ ਹਨ। ਫੇਸਬੁਕ, ਜਿਸਨੇ ਕਿ ਵਾਟਸਐਪ ਖਰੀਦ ਲਈ ਹੈ, ਨੇ 31 ਦਸੰਬਰ ਤੋਂ ਤਿੰਨਾਂ ਨੂੰ ਸਪੋਰਟ ਬੰਦ ਕਰ ਦਿੱਤੀ ਹੈ।

ਪਹਿਲਾਂ ਇਹ ਵੀ ਖ਼ਬਰ ਆਈ ਸੀ ਕਿ ਵਾਟਸਐਪ ਬਲੈਕਬੇਰੀ ਅਤੇ ਨੋਕੀਆ ਸਿੰਬੀਅਨ ਫੋਨਾਂ ਨੂੰ ਵੀ ਸਪੋਰਟ ਨਹੀਂ ਕਰੇਗਾ, ਪਰ ਹੁਣ ਵਾਟਸਐਪ ਨੇ ਇਸ ਦੀ ਮਿਆਦ 6 ਮਹੀਨੇ (30 ਜੂਨ, 2017) ਲਈ ਵਧਾ ਦਿੱਤੀ ਹੈ। ਇਸੇ ਦੌਰਾਨ, ਵਾਟਸਐਪ ਨੇ ਇਸਤੇਮਾਲ ਕਰਨ ਵਾਲਿਆਂ ਨੂੰ ਆਪਣੇ ਫੋਨ ਅਪਡੇਟ ਕਰਨ ਲਈ ਵੀ ਕਿਹਾ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

WhatsApp Stopped Working on Devices Running Older Versions of Android, iOS, and Windows Phone …

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: