ਸਿਆਸੀ ਖਬਰਾਂ

ਬਾਦਲ ਰਾਜ ਵਿਚ ਸੰਗਤ ਦਰਸ਼ਨਾਂ ’ਚ ਪੈਸੇ ਦੀ ਦੁਰਵਰਤੋਂ ਦੀ ਹੋਵੇਗੀ ਜਾਂਚ: ਬ੍ਰਹਮ ਮਹਿੰਦਰਾ

March 20, 2017 | By

ਪਟਿਆਲਾ: ਪੰਜਾਬ ਦੇ ਸਿਹਤ, ਖੋਜ ਤੇ ਮੈਡੀਕਲ ਸਿੱਖਿਆ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਹੈ ਕਿ ਬਾਦਲ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੇ ਅਖੀਰਲੇ ਮਹੀਨਿਆਂ ਦੌਰਾਨ ਸੰਗਤ ਦਰਸ਼ਨ ਪ੍ਰੋਗਰਾਮਾਂ ਵਿਚ ਪੈਸੇ ਦੀ ਕੀਤੀ ਅੰਨ੍ਹੀ ਦੁਰਵਰਤੋਂ ਦੀ ਸਰਕਾਰ ਵੱਲੋਂ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ।

ਸਿਹਤ ਮੰਤਰੀ ਬ੍ਰਹਮ ਮਹਿੰਦਰਾ (ਫਾਈਲ ਫੋਟੋ)

ਸਿਹਤ ਮੰਤਰੀ ਬ੍ਰਹਮ ਮਹਿੰਦਰਾ (ਫਾਈਲ ਫੋਟੋ)

ਕੈਪਟਨ ਸਰਕਾਰ ਵਿੱਚ ਮੰਤਰੀ ਬਣਨ ਮਗਰੋਂ ਪਹਿਲੀ ਵਾਰ ਪਟਿਆਲਾ ਪਹੁੰਚੇ ਬ੍ਰਹਮ ਮਹਿੰਦਰਾ ਨੇ ਇਥੋਂ ਦੇ ਸਰਕਟ ਹਾਊਸ ਵਿੱਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਸੰਗਤ ਦਰਸ਼ਨ ਪ੍ਰੋਗਰਾਮ ਲਈ ਫੰਡ ਦਾ ਪੈਸਾ ਦੋ ਪ੍ਰਾਈਵੇਟ ਬੈਂਕਾਂ ਵੱਲੋਂ ਦਿੱਤਾ ਗਿਆ ਤੇ ਇਹ ਸੰਭਵ ਹੈ ਕਿ ਬੈਂਕਾਂ ਤੋਂ ਪੈਸਾ ਲੈਣ ਲਈ ਸਰਕਾਰੀ ਜਾਇਦਾਦਾਂ ਗਾਰੰਟੀ ਵਜੋਂ ਰੱਖੀਆਂ ਗਈਆਂ ਹੋਣਗੀਆਂ।

ਸਿਹਤ ਵਿਭਾਗ ਦੀ ਕਾਇਆ ਕਲਪ ਕਰਨ ਲਈ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਇਕ ਯੋਜਨਾ ਪੇਸ਼ ਕੀਤੀ ਜਾਏਗੀ ਜਿਸ ਵਿਚ ਡਾਕਟਰਾਂ ਤੇ ਹੋਰ ਸਟਾਫ ਦੀ ਕਮੀ ਦੂਰ ਕਰਨ ਸਮੇਤ ਹਰ ਤਰ੍ਹਾਂ ਦੇ ਮਸਲਿਆਂ ਦਾ ਹੱਲ ਕੀਤਾ ਜਾਵੇਗਾ। ਮੀਡੀਆ ਨਾਲ ਗੱਲ ਕਰਦਿਆਂ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਯੂ.ਪੀ.ਏ. ਸਰਕਾਰ ਵੱਲੋਂ ਸਰਕਾਰੀ ਰਾਜਿੰਦਰਾ ਹਸਪਤਾਲ ਲਈ ਜਾਰੀ ਕੀਤੀ ਗਈ 150 ਕਰੋੜ ਰੁਪਏ ਦੀ ਗਰਾਂਟ ਮਾਮਲੇ ਦੀ ਵੀ ਪੜਤਾਲ ਕਰਵਾਈ ਜਾਵੇਗੀ ਕਿ ਪੈਸੇ ਦੀ ਸਹੀ ਵਰਤੋਂ ਹੋਈ ਹੈ ਜਾਂ ਨਹੀਂ।

Related Topics: , , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: