ਖਾਸ ਖਬਰਾਂ » ਸਿਆਸੀ ਖਬਰਾਂ

ਕੈਪਟਨ ਅਮਰਿੰਦਰ ਨੇ ਆਪਣੀ ਵਜ਼ਾਰਤ ਦੀ ਪਲੇਠੀ ਮੀਟਿੰਗ ‘ਚ ਲਏ ਕਈ ਫੈਸਲੇ

March 18, 2017 | By

ਚੰਡੀਗੜ੍ਹ: ਸਹੁੰ ਚੁੱਕਣ ਤੋਂ ਦੋ ਦਿਨਾਂ ਬਾਅਦ ਪੰਜਾਬ ਵਜ਼ਾਰਤ ਦੀ ਪਲੇਠੀ ਮੀਟਿੰਗ ‘ਚ ਨਵੇਂ ਬਣੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ ਕਈ ਫੈਸਲੇ ਲਏ। ਤਿੰਨ ਘੰਟੇ ਲੰਬੀ ਚੱਲੀ ਮੀਟਿੰਗ ਵਿਚ ਵਜ਼ਾਰਤ ਨੇ ਜਿਨ੍ਹਾਂ ਫੈਸਲਿਆਂ ‘ਤੇ ਸਹਿਮਤੀ ਜਾਹਰ ਕੀਤੀ ਉਹ ਹਨ:

ਸੂਬੇ ਵਿਚ ਨਸ਼ੇ ਦੇ ਖਤਰੇ ਨਾਲ ਨਜਿੱਠਣ ਲਈ ਅੱਜ (ਸ਼ਨੀਵਾਰ ਨੂੰ) ਮੁੱਖ ਮੰਤਰੀ ਦੀ ਪ੍ਰਧਾਨਗੀ ‘ਚ ਹੋਈ ਵਜ਼ਾਰਤ ਦੀ ਮੀਟਿੰਗ ‘ਚ ਇਕ ਵਿਸ਼ੇਸ਼ ਟਾਸਕ ਫੋਰਸ ਬਣਾਉਣ ਦਾ ਫੈਸਲਾ ਕੀਤਾ ਗਿਆ।

ਹਲਕਾ ਇੰਚਾਰਜ ਸਿਸਟਮ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਗਿਆ। ਹਲਕਾ ਇੰਚਾਰਜ ਸਿਸਟਮ ਬਾਦਲ ਦਲ-ਭਾਜਪਾ ਦੀ ਸੱਤਾ ਦੌਰਾਨ ਪੇਸ਼ ਕੀਤਾ ਗਿਆ ਸੀ।

ਵਜ਼ਾਰਤ ਨੇ ਮੀਟਿੰਗ ‘ਚ ਫੈਸਲਾ ਲਿਆ ਕਿ ਬੱਸਾਂ, ਮਿੰਨੀ ਬੱਸਾਂ ਅਤੇ ਹੋਰ ਕਾਰੋਬਾਰੀ ਗੱਡੀਆਂ ਲਈ ਪਾਰਦਰਸ਼ੀ ਤਰੀਕੇ ਨਾਲ ਲਾਈਸੈਂਸ ਦਿੱਤੇ ਜਾਣਗੇ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਨਾਲ ਪਲੇਠੀ ਮੀਟਿੰਗ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਨਾਲ ਪਲੇਠੀ ਮੀਟਿੰਗ

ਸਤਲੁਜ-ਯਮੁਨਾ ਲਿੰਕ ਨਹਿਰ ਦੇ ਮਸਲੇ ‘ਤੇ ਵਜ਼ਾਰਤ ਨੇ ਫੈਸਲਾ ਲਿਆ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਹਰ ਸੰਭਵ ਕਾਨੂੰਨੀ ਅਤੇ ਪ੍ਰਸ਼ਾਸਨਿਕ ਉਪਾਅ ਕੀਤੇ ਜਾਣਗੇ।

ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਨੇ ਸ਼ਨੀਵਾਰ ਨੂੰ ਕਿਸਾਨਾਂ ਦੇ ਕਰਜ਼ਿਆਂ ਨੂੰ ਮਾਫ ਕਰਨ ਲਈ ਮਾਹਰਾਂ ਦੀ ਇਕ ਕਮੇਟੀ ਬਣਾਉਣ ਦਾ ਫੈਸਲਾ ਲਿਆ ਗਿਆ ਜੋ ਕਿ ਤੈਅ ਸਮੇਂ ‘ਚ ਆਪਣੀ ਰਾਏ ਦਵੇਗੀ ਕਿ ਕਿਵੇਂ ਕਰਜ਼ੇ ਮਾਫ ਕੀਤੇ ਜਾ ਸਕਦੇ ਹਨ। ਇਸ ਕਮੇਟੀ ਦੇ ਮੈਂਬਰਾਂ ਵਿਚ ਵਿੱਤ ਮੰਤਰੀ, ਖੇਤੀਬਾੜੀ ਮੰਤਰੀ ਅਤੇ ਹੋਰ ਮਾਹਰ ਹੋਣਗੇ।

ਵਜ਼ਾਰਤ ‘ਚ ਫੈਸਲਾ ਲਿਆ ਗਿਆ ਕਿ ਵੀ.ਆਈ.ਪੀ. ਸਭਿਆਚਾਰ ਦੇ ਖਾਤਮੇ ਲਈ ਕੋਈ ਵੀ ਮੰਤਰੀ/ ਵਿਧਾਇਕ ਲਾਲ ਬੱਤੀ ਨਹੀਂ ਲਾਏਗਾ।

ਪੁਲਿਸ ਰਿਫਾਰਮ ਲਿਆਉਣ ਅਤੇ ਪੁਲਿਸ ਕਰਮੀਆਂ ਦੀ ਡਿਊਟੀ ਦਾ ਸਮਾਂ ਨਿਰਧਾਰਿਤ ਕਰਨ ਦਾ ਫੈਸਲਾ ਕੀਤਾ ਗਿਆ।

ਡੀਟੀਓ ਦਫ਼ਤਰ ਪੂਰੇ ਪੰਜਾਬ ਵਿੱਚੋਂ ਖ਼ਤਮ ਕਰ ਦਿੱਤੇ ਜਾਣਗੇ, ਹੁਣ ਤੋਂ ਪੂਰਾ ਕੰਮ ਐਸ.ਡੀ.ਐਮ ਹਵਾਲੇ ਹੋਵੇਗਾ। ਭਾਵ ਐਸ.ਡੀ.ਐਮ. ਹੁਣ ਲਾਇਸੰਸ ਬਣਾਉਗੇ।

ਵਜ਼ਾਰਤ ‘ਚ ਪੱਤਰਕਾਰਾਂ ਨੂੰ ਟੋਲ ਟੈਕਸ ਦੀ ਛੂਟ ਦੇਣ ਦਾ ਫੈਸਲਾ ਕੀਤਾ ਗਿਆ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

The Cabinet Lead By Capt Amarinder Singh Takes Decision In Its Maiden Meeting …

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: