ਸਿੱਖ ਖਬਰਾਂ

ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਗ੍ਰਿਫਤਾਰੀ ਕੇਸ ਵਿਚ ਹਾਈਕੋਰਟ ਵਲੋਂ ਜ਼ਮਾਨਤ ਮਿਲੀ

April 22, 2017 | By

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਸੁਰਿੰਦਰ ਗੁਪਤਾ ਨੇ ਅੱਜ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਮੁਕੱਦਮਾ ਨੰਬਰ 103 ਮਿਤੀ 28 ਸਤੰਬਰ 2009, ਅਧੀਨ ਧਾਰਾ 17, 18, 20 ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ, 25 ਅਸਲਾ ਐਕਟ, ਥਾਣਾ ਭੋਗਪੁਰ ਦੇ ਕੇਸ ਵਿਚ ਜ਼ਮਾਨਤ ਦੇ ਦਿੱਤੀ ਹੈ।

ਭਾਈ ਹਰਮਿੰਦਰ ਸਿੰਘ ਮਿੰਟੂ (ਫਾਈਲ ਫੋਟੋ)

ਭਾਈ ਹਰਮਿੰਦਰ ਸਿੰਘ ਮਿੰਟੂ (ਫਾਈਲ ਫੋਟੋ)

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਉਕਤ ਮੁਕੱਦਮਾ ਵਿਚ ਭਾਈ ਮਿੰਟੂ ਨੂੰ 15-2-11 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ ਤੇ 7-11-2014 ਨੂੰ ਇੰਟਰਨੈਸ਼ਨਲ ਏਅਰਪੋਰਟ ਦਿੱਲੀ ਤੋਂ ਗ੍ਰਿਫਤਾਰ ਕੀਤਾ ਦਿਖਾਇਆ ਗਿਆ ਸੀ। ਇਸ ਕੇਸ ਵਿਚ ਇਕ ਏ.ਕੇ. 47 ਰਾਈਫਲ ਦੀ ਬਰਾਮਦਗੀ ਵੀ ਦਿਖਾਈ ਗਈ ਸੀ। ਇਹ ਮੁਕੱਦਮਾ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਵਿਚ ਵਿਚਾਰ ਅਧੀਨ ਸੀ ਅਤੇ ਜਲੰਧਰ ਪੁਲਿਸ ਵਲੋਂ ਚਲਾਨ ਪੇਸ਼ ਕਰਨ ਦੇ ਬਾਵਜੂਦ ਇਸਨੂੰ ਸੈਸ਼ਨਜ਼ ਕੋਰਟ ਜਲੰਧਰ ਨੂੰ ਨਹੀਂ ਸੀ ਭੇਜਿਆ ਗਿਆ। ਇਸ ਕੇਸ ਵਿਚ ਮੁੱਖ ਮੰਤਰੀ ਬੇਅੰਤ ਕਤਲ ਕੇਸ ਵਿਚ ਸ਼ਾਮਲ ਭਾਈ ਜਗਤਾਰ ਸਿੰਘ ਤਾਰਾ ਨੂੰ ਵੀ 26 ਜਨਵਰੀ 2015 ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਉਹਨਾਂ ਦੱਸਿਆ ਕਿ ਇਸ ਕੇਸ ਵਿਚ 10 ਵਿਅਕਤੀ ਪਹਿਲਾਂ ਹੀ ਬਰੀ ਹੋ ਚੁਕੇ ਹਨ। ਅੱਜ ਹਾਈਕੋਰਟ ਵਿਚ ਭਾਈ ਮਿੰਟੂ ਵਲੋਂ ਐਡਵੋਕੇਟ ਭਾਨੂੰ ਪਰਤਾਪ ਸਿੰਘ ਰਾਣਾ ਪੇਸ਼ ਹੋਏ ਸਨ।

Related Topics: , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: