ਕੌਮਾਂਤਰੀ ਖਬਰਾਂ » ਵਿਦੇਸ਼ » ਸਿਆਸੀ ਖਬਰਾਂ

ਭਾਰਤੀ ਕਾਰੋਬਾਰੀ ਵਿਜੈ ਮਾਲਿਆ ਬਰਤਾਨੀਆ ‘ਚ ਗ੍ਰਿਫਤਾਰ, ਮਿਲੀ ਜ਼ਮਾਨਤ

April 19, 2017 | By

ਲੰਡਨ: ਭਾਰਤ ਤੋਂ ਭੱਜੇ ਹੋਏ ਸ਼ਰਾਬ ਦੇ ਕਾਰੋਬਾਰੀ ਵਿਜੇ ਮਾਲਿਆ ਨੂੰ ਮੰਗਲਵਾਰ ਨੂੰ ਬਰਤਾਨਵੀ ਪੁਲਿਸ ਸਕਾਟਲੈਂਡ ਯਾਰਡ ਨੇ ਭਾਰਤ ਦੀ ਬੇਨਤੀ ਉਤੇ ਲੰਡਨ ਵਿੱਚ ਗ੍ਰਿਫ਼ਤਾਰ ਕਰ ਲਿਆ। ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਇਸ ਨਾਲ ਉਸ ਦੀ ਭਾਰਤ ਨੂੰ ਹਵਾਲਗੀ ਦਾ ਅਮਲ ਸ਼ੁਰੂ ਹੋ ਜਾਵੇਗਾ। ਬਾਅਦ ਵਿੱਚ ਉਸ ਨੂੰ ਜ਼ਮਾਨਤ ਉਤੇ ਰਿਹਾਅ ਕਰ ਦਿੱਤਾ ਗਿਆ।

ਭਾਰਤੀ ਅਧਿਕਾਰੀਆਂ ਨੇ ਮਾਲਿਆ ਦੀ ਗ੍ਰਿਫ਼ਤਾਰੀ ਨੂੰ ਉਸ ਦੀ ਭਾਰਤ ਨੂੰ ਹਵਾਲਗੀ ਦੀ ਦਿਸ਼ਾ ਵਿੱਚ ਪਹਿਲਾ ਕਦਮ ਕਰਾਰ ਦਿੱਤਾ ਹੈ, ਕਿਉਂਕਿ ਹੁਣ ਉਸ ਨੂੰ ਭਾਰਤ ਹਵਾਲੇ ਕਰਨ ਬਾਰੇ ਬਰਤਾਨਵੀ ਅਦਾਲਤਾਂ ਵਿੱਚ ਕਾਰਵਾਈ ਸ਼ੁਰੂ ਹੋ ਸਕੇਗੀ। ਅਦਾਲਤਾਂ ਉਸ ਨੂੰ ਭਾਰਤ ਹਵਾਲੇ ਕਰਨ ਜਾਂ ਨਾ ਕਰਨ ਦਾ ਫ਼ੈਸਲਾ ਕਰਨਗੀਆਂ।

ਭਾਰਤੀ ਕਾਰੋਬਾਰੀ ਵਿਜੈ ਮਾਲਿਆ (ਫਾਈਲ ਫੋਟੋ)

ਭਾਰਤੀ ਕਾਰੋਬਾਰੀ ਵਿਜੈ ਮਾਲਿਆ (ਫਾਈਲ ਫੋਟੋ)

ਸ਼ਰਾਬ ਦੇ 61 ਸਾਲਾ ਕਾਰੋਬਾਰੀ ਮਾਲਿਆ ਦੀ ਭਾਰਤ ਨੂੰ ਕਰਜ਼ਿਆਂ ਦੇ ਰੂਪ ਵਿੱਚ ਬੈਂਕਾਂ ਨਾਲ ਅਰਬਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਲੋੜ ਹੈ। ਸੋਮਵਾਰ ਨੂੰ ਕੇਂਦਰੀ ਲੰਡਨ ਥਾਣੇ ਵਿੱਚ ਪੇਸ਼ ਹੋਣ ’ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਫਿਰ ਜ਼ਮਾਨਤ ਉਤੇ ਰਿਹਾਅ ਕਰ ਦਿੱਤਾ ਗਿਆ। ਸਕਾਟਲੈਂਡ ਯਾਰਡ ਪੁਲਿਸ ਨੇ ਦੱਸਿਆ, “ਮੈਟਰੋਪੌਲਿਟਨ ਪੁਲਿਸ ਦੀ ਹਵਾਲਗੀ ਇਕਾਈ ਦੇ ਅਫ਼ਸਰਾਂ ਨੇ ਹਵਾਲਗੀ ਵਾਰੰਟਾਂ ਦੇ ਆਧਾਰ ਉਤੇ ਸਵੇਰੇ ਇਸ ਨੂੰ ਗ੍ਰਿਫ਼ਤਾਰ ਕੀਤਾ। ਵਿਜੇ ਮਾਲਿਆ ਨੂੰ ਭਾਰਤੀ ਅਧਿਕਾਰੀਆਂ ਦੀ ਤਰਫ਼ੋਂ ਧੋਖਾਧੜੀ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ।” ਉਸ ਨੂੰ ਕੇਂਦਰੀ ਲੰਡਨ ਦੇ ਇਕ ਪੁਲਿਸ ਥਾਣੇ ਵਿੱਚ ਹਾਜ਼ਰ ਹੋਣ ਸਮੇਂ ਗ੍ਰਿਫ਼ਤਾਰ ਕੀਤਾ ਗਿਆ। ਬਾਅਦ ਵਿੱਚ ਉਸ ਨੂੰ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਜ਼ਮਾਨਤ ਉਤੇ ਰਿਹਾਅ ਕਰ ਦਿੱਤਾ ਗਿਆ। ਮਾਲਿਆ ਦੀ ਟੀਮ ਦੇ ਇਕ ਮੈਂਬਰ ਨੇ ਦਾਅਵਾ ਕੀਤਾ, “ਇਹ (ਮਾਲਿਆ ਦਾ ਪੇਸ਼ ਹੋਣਾ) ਇਕ ਸਵੈ-ਇੱਛੁਕ ਕਾਰਵਾਈ ਸੀ।”

ਜ਼ਮਾਨਤ ‘ਤੇ ਰਿਹਾਈ ਤੋਂ ਬਾਅਦ ਵਿਜੇ ਮਾਲਿਆ ਨੇ ਇਕ ਟਵੀਟ ਰਾਹੀਂ ਆਪਣੀ ਗ੍ਰਿਫ਼ਤਾਰੀ ਸਬੰਧੀ ਭਾਰਤੀ ਮੀਡੀਆ ਵੱਲੋਂ ਕੀਤੇ ਗਏ ਪ੍ਰਚਾਰ ਦਾ ‘ਮਜ਼ਾਕ’ ਉਡਾਉਂਦਿਆਂ ਅਦਾਲਤ ਵਿੱਚ ਆਪਣੇ ਮਾਮਲੇ ਦੀ ਸੁਣਵਾਈ ਨੂੰ ‘ਉਮੀਦ ਮੁਤਾਬਕ’ ਕਰਾਰ ਦਿੱਤਾ ਹੈ। ਉਸ ਨੇ ਕਿਹਾ, “ਭਾਰਤੀ ਮੀਡੀਆ ਨੇ ਆਮ ਵਾਂਗ ਜ਼ੋਰਦਾਰ ਸ਼ੋਰ ਮਚਾਇਆ। ਅਦਾਲਤ ਵਿੱਚ ਹਵਾਲਗੀ ਸਬੰਧੀ ਸੁਣਵਾਈ (ਸਾਡੀਆਂ) ਉਮੀਦਾਂ ਮੁਤਾਬਕ ਰਹੀ।”

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Breaking News: Absconder Businessman Vijay Malaya Apprehended In London …

Related Topics: , , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: