ਆਮ ਖਬਰਾਂ » ਕੌਮਾਂਤਰੀ ਖਬਰਾਂ

ਹਰਜੀਤ ਸਿੰਘ ਸੱਜਣ ਨੇ ਪਿੰਗਲਵਾੜੇ ਜਾ ਕੇ ਬੱਚਿਆਂ ਨਾਲ ਕੀਤੀ ਮੁਲਾਕਾਤ

April 20, 2017 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਕੈਨੇਡਾ ਦੇ ਰੱਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ ਨੇ ਅੱਜ ਪਿੰਗਲਵਾੜਾ ਪਹੁੰਚ ਕੇ ਉਥੇ ਮੌਜੂਦ ਬੱਚਿਆਂ ਨਾਲ ਮੁਲਾਕਾਤ ਕੀਤੀ। ਪਿੰਗਲਵਾੜਾ ਦੀ ਮੁਖ ਸੇਵਾਦਾਰ ਡਾ. ਇੰਦਰਜੀਤ ਕੌਰ ਅਤੇ ਕੈਨੇਡਾ ਤੋਂ ਆਏ ਪਿੰਗਲਵਾੜਾ ਦੇ ਸੇਵਾਦਾਰ ਗੁਰਪ੍ਰੀਤ ਸਿੰਘ ਥਿੰਦ ਨੇ ਉਹਨਾਂ ਨੂੰ ਜੀ ਆਇਆਂ ਕਿਹਾ। ਪਿੰਗਲਵਾਲੇ ਦੇ ਸਕੂਲੀ ਬੱਚਿਆਂ ਨੇ ਬੈਂਡ ਅਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਉਹਨਾਂ ਦਾ ਸਵਾਗਤ ਕੀਤਾ।

ਪਿੰਗਲਵਾੜਾ ਦੇਖਣ ਪਹੁੰਚੇ ਫਿਨਲੈਂਡ ਦੇ ਨਾਗਰਿਕਾਂ ਨਾਲ ਹਰਜੀਤ ਸਿੰਘ ਸੱਜਣ

ਪਿੰਗਲਵਾੜਾ ਦੇਖਣ ਪਹੁੰਚੇ ਫਿਨਲੈਂਡ ਦੇ ਨਾਗਰਿਕਾਂ ਨਾਲ ਹਰਜੀਤ ਸਿੰਘ ਸੱਜਣ

ਉਸ ਤੋਂ ਬਾਅਦ ਉਹਨਾਂ  ਦੀ ਪਿੰਗਲਵਾੜੇ ਦੇ ਮੈਂਬਰਾਂ ਨਾਲ ਜਾਣ-ਪਛਾਣ ਕਰਵਾਈ ਗਈ। ਸ. ਹਰਜੀਤ ਸਿੰਘ ਸੱਜਣ ਨੇ ਭਗਤ ਪੂਰਨ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੂੰ ਉਨ੍ਹਾਂ ਦੀਆਂ ਕਲਾਸਾਂ ਵਿਚ ਜਾ ਕੇ ਉਨ੍ਹਾਂ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਅਤੇ ਉਨ੍ਹਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਉਹ ਆਪਣੀ ਮਿਹਨਤ ਦੁਆਰਾ ਕਿਸੇ ਵੀ ਮੰਜ਼ਲ ਨੂੰ ਪ੍ਰਾਪਤ ਕਰ ਸਕਦੇ ਹਨ।

ਹਰਜੀਤ ਸਿੰਘ ਸੱਜਣ ਪਿੰਗਲਵਾੜੇ ਦੇ ਬੱਚਿਆਂ ਨੂੰ ਮਿਲਦੇ ਹੋਏ

ਹਰਜੀਤ ਸਿੰਘ ਸੱਜਣ ਪਿੰਗਲਵਾੜੇ ਦੇ ਬੱਚਿਆਂ ਨੂੰ ਮਿਲਦੇ ਹੋਏ

ਅਗਲੀ ਫੇਰੀ ਉਨ੍ਹਾਂ  ਦੀ ਬੱਚਾ ਵਾਰਡ ਵਿਚ ਸੀ ਜਿਸ ਵਿਚ ਉਹਨਾ ਨੇ ਛੋਟੇ-ਛੋਟੇ ਬੱਚਿਆਂ ਨੂੰ ਜੋ ਕਿ ਬਿਲਕੁਲ ਅਪੰਗ ਹਨ ਨੂੰ ਮਿਲ ਕੇ ਭਾਵਨਾਤਮਕ ਖੁਸ਼ੀ ਮਹਿਸੂਸ ਕੀਤੀ। ਇਸੇ ਥਾਂ ਉਨ੍ਹਾਂ ਨੂੰ ਫਿਨਲੈਂਡ ਤੋਂ ਆਏ ਛੇ ਵਲੰਟੀਅਰ ਮਿਲੇ, ਜਿਨ੍ਹਾਂ ਨੂੰ ਮਿਲ ਕੇ ਸ. ਸੱਜਣ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਉਹਨਾ ਨੂੰ ਦੱਸਿਆ ਕਿ ਉਹ ਫਿਨਲੈਂਡ ਦੀ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਇਨਾ ਵਲੰਟੀਅਰ ਨੂੰ ਸਨਮਾਨਿਤ ਕਰਨ ਬਾਰੇ ਕਹਿਣਗੇ। ਸ. ਸੱਜਣ ਨੇ ਆਸ ਪ੍ਰਗਟਾਈ ਕਿ ਪਿੰਗਲਵਾੜਾ ਵਲੋਂ ਮਾਨਵਤਾ ਦੇ ਭਲੇ ਲਈ ਹਮੇਸ਼ਾਂ ਅੱਗੇ ਹੋ ਕੇ ਕੰਮ ਕੀਤਾ ਜਾਇਆ ਕਰੇਗਾ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: