ਵਿਦੇਸ਼ » ਵੀਡੀਓ » ਸਿੱਖ ਖਬਰਾਂ

ਨਿਊਯਾਰਕ: ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਤ 30 ਵੀਂ ਸਿੱਖ ਡੇ ਪਰੇਡ 22 ਅਪ੍ਰੈਲ ਨੂੰ

April 4, 2017 | By

ਨਿਊਯਾਰਕ: ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਦੇ ਮੀਡੀਆ ਇੰਚਾਰਜ ਸੁਖਜਿੰਦਰ ਸਿੰਘ ਨਿੱਝਰ ਨੇ ਜਾਣਕਾਰੀ ਦਿੱਤੀ ਕਿ ਖਾਲਸੇ ਦੇ ਜਨਮ ਦਿਵਸ ‘ਤੇ ਹਰ ਸਾਲ ਦੀ ਤਰ੍ਹਾਂ ਨਿਊਯਾਰਕ ਸਿਟੀ ਵਿੱਚ ਨਿਕਲਣ ਵਾਲੀ 30ਵੀਂ ਸਿੱਖ ਡੇ ਪਰੇਡ ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਰਿਚਮੰਡ ਹਿੱਲ, ਨਿਊਯਾਰਕ ਦੀ ਅਗਵਾਈ ਵਿੱਚ 22 ਅਪਰੈਲ ਦਿਨ ਸ਼ਨੀਵਾਰ ਨੂੰ ਕੱਢੀ ਜਾ ਰਹੀ ਹੈ।

ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਦੇ ਮੁੱਖ ਸੇਵਾਦਾਰ ਭਾਈ ਕੁਲਦੀਪ ਸਿੰਘ ਢਿੱਲੋਂ ਵਲੋਂ ਸਮੂੰਹ ਸੰਗਤਾਂ ਨੂੰ ਇਸ ਸਿੱਖ ਡੇ ਪਰੇਡ ਦੀਆਂ ਤਿਆਰੀਆਂ ਦੇ ਸਬੰਧ ‘ਚ ਹੋਣ ਵਾਲੀ ਮੀਟਿੰਗ ‘ਚ ਹਿੱਸਾ ਲੈਣ ਲਈ ਬੇਨਤੀ ਕੀਤੀ ਗਈ ਹੈ।

ਮੁੱਖ ਸੇਵਾਦਾਰ; ਕੁਲਦੀਪ ਸਿੰਘ ਢਿੱਲੋਂ

ਮੁੱਖ ਸੇਵਾਦਾਰ; ਕੁਲਦੀਪ ਸਿੰਘ ਢਿੱਲੋਂ

ਸ. ਢਿੱਲੋਂ ਨੇ ਦੱਸਿਆ ਕਿ ਇਸ ਪਰੇਡ ਦੀਆਂ ਮੁਢਲੀਆਂ ਤਿਆਰੀਆਂ ਚਲ ਰਹੀਆਂ ਹਨ, ਤਾਂ ਜੋ ਪਰੇਡ ਨੂੰ ਹੋਰ ਵੀ ਚੜ੍ਹਦੀ ਕਲਾ ਅਤੇ ਸੁੰਦਰ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ। ਇਸ ਮੀਟਿੰਗ ਵਿੱਚ ਨੌਰਥ ਈਸਟ ਦੇ ਸਮੂਹ ਗੁਰਦੁਆਰਾ ਸਾਹਿਬਾਨ, ਸਿੱਖ ਪੰਥਕ ਜਥੇਬੰਦੀਆਂ, ਸੁਸਾਇਟੀਆਂ, ਸਭਾਵਾਂ ਅਤੇ ਸੰਗਤਾਂ ਨੁੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਇਸ ਮੀਟਿੰਗ ਵਿੱਚ ਪਹੁੰਚ ਕੇ ਆਪਣੇ ਕੀਮਤੀ ਸੁਝਾਅ ਦਿਓ ਜੀ, ਇਹ ਮੀਟਿੰਗ ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿੱਚ 09 ਅਪ੍ਰੈਲ 2017 ਨੂੰ ਸ਼ਾਮ 3 ਵਜੇ ਹੋਵੇਗੀ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: